ਹੈਦਰਾਬਾਦ: ਵਿਸ਼ਵ ਓਸਟੀਓਪੋਰੋਸਿਸ ਦਿਵਸ ਹਰ ਸਾਲ 20 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਹੱਡੀਆਂ ਦੇ ਫ੍ਰੈਕਚਰ ਨੂੰ ਰੋਕਣ ਅਤੇ ਉਨ੍ਹਾਂ ਦੇ ਇਲਾਜ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਯੂਨਾਈਟਿਡ ਕਿੰਗਡਮ ਦੀ ਨੈਸ਼ਨਲ ਓਸਟੀਓਪੋਰੋਸਿਸ ਸੁਸਾਇਟੀ ਨੇ 20 ਅਕਤੂਬਰ 1996 ਨੂੰ ਵਿਸ਼ਵ ਓਸਟੀਓਪੋਰੋਸਿਸ ਦਿਵਸ ਦੀ ਸ਼ੁਰੂਆਤ ਕੀਤੀ ਸੀ। ਇੰਟਰਨੈਸ਼ਨਲ ਓਸਟੀਓਪੋਰੋਸਿਸ ਫਾਊਡੇਸ਼ਨ ਨੇ 1997 ਤੋਂ ਇਸ ਦਿਵਸ ਦਾ ਸਮੱਰਥਨ ਕੀਤਾ ਅਤੇ ਉਦੋ ਤੋਂ ਇਹ ਦਿਨ ਹਰ ਸਾਲ ਵਿਸ਼ਵ ਪੱਧਰ 'ਤੇ ਮਨਾਇਆ ਜਾਣ ਲੱਗਾ। WHO ਨੇ 1998 ਅਤੇ 1999 'ਚ 20 ਅਕਤੂਬਰ ਨੂੰ ਵਿਸ਼ਵ ਓਸਟੀਓਪੋਰੋਸਿਸ ਦਿਵਸ ਮਨਾਇਆ ਸੀ।
ਵਿਸ਼ਵ ਓਸਟੀਓਪੋਰੋਸਿਸ ਦਿਵਸ ਕਿਉ ਮਨਾਇਆ ਜਾਂਦਾ ਹੈ?: ਓਸਟੀਓਪੋਰੋਸਿਸ ਇੱਕ ਅਜਿਹੀ ਬਿਮਾਰੀ ਹੈ, ਜਿਸ 'ਚ ਹੱਡੀਆਂ ਦੀ ਤਾਕਤ ਘਟ ਹੋ ਜਾਂਦੀ ਹੈ। ਇੰਟਰਨੈਸ਼ਨਲ ਓਸਟੀਓਪੋਰੋਸਿਸ ਫਾਊਡੇਸ਼ਨ ਦੇ ਅਨੁਸਾਰ, ਓਸਟੀਓਪੋਰੋਸਿਸ ਦਾ ਪੂਰੀ ਦੁਨੀਆਂ 'ਚ 200 ਮਿਲੀਅਨ ਤੋਂ ਜ਼ਿਆਦਾ ਲੋਕਾਂ 'ਤੇ ਪ੍ਰਭਾਵ ਪੈਂਦਾ ਹੈ। ਇਸ ਕਾਰਨ ਓਸਟੀਓਪੋਰੋਸਿਸ ਇੱਕ ਸਿਹਤ ਨਾਲ ਜੁੜੀ ਗੰਭੀਰ ਸਮੱਸਿਆਂ ਮੰਨੀ ਜਾਂਦੀ ਹੈ। ਸੰਯੁਕਤ ਰਾਜ ਅਮਰੀਕਾ ਅਤੇ ਯੂਰੋਪ 'ਚ ਸਾਰੀਆਂ ਔਰਤਾਂ 'ਚੋ 30 ਫੀਸਦੀ ਨੂੰ ਓਸਟੀਓਪੋਰੋਸਿਸ ਦੀ ਬਿਮਾਰੀ ਹੈ। ਓਸਟੀਓਪੋਰੋਸਿਸ ਦਾ ਕੋਈ ਇਲਾਜ ਨਹੀਂ ਹੈ। ਇੱਕ ਵਾਰ ਹੱਡੀ ਦਾ ਫ੍ਰੈਕਚਰ ਹੋ ਜਾਣ ਤੋਂ ਬਾਅਦ ਇਸਨੂੰ ਠੀਕ ਕਰ ਪਾਉਣਾ ਸੰਭਵ ਨਹੀਂ ਹੁੰਦਾ।
ਵਿਸ਼ਵ ਓਸਟੀਓਪੋਰੋਸਿਸ ਦਿਵਸ ਦਾ ਉਦੇਸ਼: 90 ਤੋਂ ਜ਼ਿਆਦਾ ਦੇਸ਼ਾ 'ਚ ਵਿਸ਼ਵ ਓਸਟੀਓਪੋਰੋਸਿਸ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਅਲੱਗ-ਅਲੱਗ ਪ੍ਰੋਗਰਾਮਾ ਦਾ ਆਯੋਜਨ ਕੀਤਾ ਜਾਂਦਾ ਹੈ। ਸਾਲ 2019 'ਚ ਹੀ "Thoughts Osteoporosis" ਮੂਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ ਸੀ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਓਸਟੀਓਪੋਰੋਸਿਸ ਦੀ ਸਮੱਸਿਆਂ, ਇਸਦੇ ਕਾਰਨ, ਲੱਛਣ ਅਤੇ ਬਚਾਅ ਦੇ ਤਰੀਕੇ ਦੱਸਣਾ ਹੈ।
- Pickle Sideeffects: ਤੁਹਾਨੂੰ ਵੀ ਜ਼ਿਆਦਾ ਅਚਾਰ ਖਾਣਾ ਹੈ ਪਸੰਦ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ
- Asthma Diet: ਦਮੇ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਇਨ੍ਹਾਂ ਭੋਜਨਾਂ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ
- Health Tips: ਮਾਈਗ੍ਰੇਨ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਨੂੰ ਸਰਦੀਆਂ ਦੇ ਮੌਸਮ 'ਚ ਹੋ ਸਕਦੀ ਜ਼ਿਆਦਾ ਪਰੇਸ਼ਾਨੀ, ਇਸ ਤਰ੍ਹਾਂ ਕਰੋ ਬਚਾਅ
ਓਸਟੀਓਪੋਰੋਸਿਸ ਦੀ ਸਮੱਸਿਆਂ ਦੇ ਲੱਛਣ:
ਪਿੱਠ ਦੇ ਹੇਠਲੇ ਪਾਸੇ ਦਰਦ: ਜੇਕਰ ਤੁਹਾਡੇ ਪਿੱਠ ਦੇ ਹੇਠਲੇ ਪਾਸੇ ਲਗਾਤਾਰ ਦਰਦ ਹੋ ਰਿਹਾ ਹੈ, ਤਾਂ ਉਸਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਹੱਡੀਆਂ ਕੰਮਜ਼ੋਰ ਹੋਣ ਦਾ ਸੰਕੇਤ ਹੋ ਸਕਦਾ ਹੈ। ਸਰੀਰ 'ਚ ਕੈਲਸ਼ੀਅਮ, ਵਿਟਾਮਿਨ-ਡੀ ਅਤੇ ਹੋਰ ਕਈ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਹੱਡੀਆਂ ਕੰਮਜ਼ੋਰ ਹੋ ਜਾਂਦੀਆਂ ਹਨ।
ਫ੍ਰੈਕਚਰ: ਕਈ ਲੋਕਾਂ ਨੂੰ ਛੋਟੀ ਜਿਹੀ ਸੱਟ ਲੱਗਣ 'ਤੇ ਫ੍ਰੈਕਚਰ ਹੋ ਜਾਂਦਾ ਹੈ। ਇਹ ਵੀ ਹੱਡੀਆਂ ਕੰਮਜ਼ੋਰ ਹੋਣ ਦਾ ਸੰਕੇਤ ਹੋ ਸਕਦਾ ਹੈ। ਅਜਿਹੇ 'ਚ ਬਾਹਾਂ, ਰੀੜ੍ਹ ਦਾ ਫ੍ਰੈਕਚਰ ਸਭ ਤੋਂ ਜਲਦੀ ਹੁੰਦਾ ਹੈ। ਇਸ ਲਈ ਆਪਣੀ ਜੀਵਨਸ਼ੈਲੀ ਦਾ ਪੂਰਾ ਧਿਆਨ ਰੱਖੋ।
ਮਾਸਪੇਸ਼ੀਆਂ 'ਚ ਦਰਦ ਹੋਣਾ: ਸਰੀਰ 'ਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ-ਡੀ ਦੀ ਕਮੀ ਕਾਰਨ ਮਾਸਪੇਸ਼ੀਆਂ 'ਚ ਦਰਦ ਦੀ ਸਮੱਸਿਆਂ ਹੋ ਜਾਂਦੀ ਹੈ। ਜੇਕਰ ਇਸਦਾ ਸਮੇਂ 'ਤੇ ਇਲਾਜ਼ ਨਾ ਕੀਤਾ ਜਾਵੇ, ਤਾਂ ਹੱਡੀਆਂ ਕੰਮਜ਼ੋਰ ਹੋ ਸਕਦੀਆਂ ਹਨ। ਇਸ ਲਈ ਆਪਣੀ ਖੁਰਾਕ ਦਾ ਪੂਰਾ ਧਿਆਨ ਰੱਖੋ।