ETV Bharat / sukhibhava

ਵਿਸ਼ਵ ਪਾਚਨ ਦਿਵਸ 2021 - ਪਾਚਨ ਪ੍ਰਣਾਲੀ ਦੀ ਸਮੱਸਿਆ

ਪਾਚਨ ਪ੍ਰਣਾਲੀ ਦੀ ਸਮੱਸਿਆ ਦੁਨੀਆ ਦੇ ਹਰ ਕੋਨੇ 'ਚ ਆਮ ਹੈ, ਪਰ ਆਮਤੌਰ 'ਤੇ ਲੋਕ ਇਨ੍ਹਾਂ ਸਮੱਸਿਆਵਾਂ ਵੱਲ ਜਿਆਦਾ ਧਿਆਨ ਨਹੀਂ ਦਿੰਦੇ ਹਨ। ਜਿਸਦਾ ਨਤੀਜਾ ਕਈ ਵਾਰ ਉਨ੍ਹਾਂ ਨੂੰ ਗੰਭੀਰ ਰੋਗਾਂ ਦੇ ਰੂਪ 'ਚ ਭੁਗਤਨਾ ਪੈਂਦਾ ਹੈ। ਇਸ ਲਈ ਵਿਸ਼ਵ ਪੱਧਰ ਉੱਤੇ ਲੋਕਾਂ ਨੂੰ ਪਾਚਨ ਪ੍ਰਣਾਲੀ ਤੇ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ 29 ਮਈ ਨੂੰ ਵਿਸ਼ਵ ਪਾਚਨ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਵਿਸ਼ਵ ਪਾਚਨ ਦਿਵਸ 2021
ਵਿਸ਼ਵ ਪਾਚਨ ਦਿਵਸ 2021
author img

By

Published : May 29, 2021, 5:53 PM IST

ਦੁਨੀਆ ਭਰ ਵਿੱਚ ਲੋਕਾਂ ਨੂੰ ਪਾਚਨ ਸਬੰਧੀ ਸਮੱਸਿਆਵਾ ਲਈ ਲੋੜੀਂਦਾ ਗੱਲਾਂ ਬਾਰੇ ਜਾਗਰੂਕ ਕਰਨ ਲਈ ਹਰ ਸਾਲ 29 ਮਈ ਨੂੰ ਵਿਸ਼ਵ ਪਾਚਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਗੈਸਟ੍ਰੋਐਟਰੋਲੋਜੀ ਸੰਗਠਨ ਦੇ ਅਧੀਨ ਹਰ ਸਾਲ ਮਨਾਏ ਜਾਣ ਵਾਲੇ ਵਿਸ਼ਵ ਪਾਚਨ ਦਿਵਸ 2021 ਦੇ ਲਈ ਇਸ ਸਾਲ ਦਾ ਥੀਮ "ਮੋਟਾਪਾ - ਇੱਕ ਮਹਾਂਮਾਰੀ" ਨਿਰਧਾਰਤ ਕੀਤਾ ਗਿਆ ਹੈ।

ਗੌਰਤਲਬ ਹੈ ਕਿ ਮੋਟਾਪਾ ਯਾਨੀ ਓਬੇਸਿਟੀ ਇੱਕ ਅਜਿਹੀ ਅਵਸਥਾ ਹੈ ਜੋ ਕਈ ਬਿਮਾਰੀਆਂ ਤੇ ਸਿਹਤ ਸਮੱਸਿਆਵਾਂ ਵੱਧਣ ਦਾ ਕਾਰਨ ਬਣਦੀ ਹੈ। ਕੋਵਿਡ-19 ਦੇ ਇਸ ਦੌਰ 'ਚ ਮੋਟਾਪੇ ਨਾਲ ਜੂਝ ਰਹੇ ਲੋਕਾਂ ਨੂੰ ਸੰਕਰਮਣ ਦੇ ਲਿਹਾਜ ਨਾਲ ਜਿਆਦਾ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।

ਪਾਚਨ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ ਮੋਟਾਪਾ

ਮੋਟਾਪੇ ਨੂੰ ਆਮਤੌਰ 'ਤੇ ਲੋਕ ਇੱਕ ਕੌਸਟੋਮੈਟਿਕ ਸਮੱਸਿਆ ਵਜੋਂ ਵੇਖਦੇ ਹਨ, ਜਦੋਂ ਕਿ ਮੋਟਾਪਾ ਸਰੀਰ ਵਿੱਚ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਦਰਅਸਲ ਸਰੀਰ ਵਿੱਚ ਫੈਟ ਦੀ ਉੱਚ ਮਾਤਰਾ ਦੇ ਕਾਰਨ ਮੋਟਾਪਾ ਵਧਦਾ ਹੈ। ਜੋ ਕਿ ਨਾ ਮਿਹਜ਼ ਸਾਡੀ ਪਾਚਨ ਪ੍ਰਣਾਲੀ ਸਗੋਂ ਇਸ ਦੇ ਨਾਲ-ਨਾਲ ਸਰੀਰ ਦੇ ਲਗਭਗ ਸਾਰੇ ਹੀ ਕਾਰਜਪ੍ਰਣਾਲੀਆਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਦਾ ਨਤੀਜਾ ਕਈ ਵਾਰ ਹਾਈ ਬਲੱਡ ਪ੍ਰੈਸ਼ਰਸ, ਟਾਈਪ -2 ਸ਼ੂਗਰ , ਦਿਲ ਦੀਆਂ ਬਿਮਾਰੀਆਂ , ਸਟ੍ਰੋਕ ਤੇ ਕੁੱਝ ਕਿਸਮਾਂ ਦੇ ਕੈਂਸਰ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਜਿਵੇਂ ਕਿ ਛਾਤੀ ਦਾ ਕੈਂਸਰ ਤੇ ਅੰਤੜੀਆਂ ਦਾ ਕੈਂਸਰ।

ਇਹ ਨਹੀਂ ਮੋਟਾਪੇ ਦੇ ਚਲਦੇ ਸਾਡੀ ਮਾਨਸਿਕ ਸਿਹਤ 'ਤੇ ਵੀ ਕਾਫੀ ਅਸਰ ਪੈ ਸਕਦਾ ਹੈ। ਵਿਸ਼ਵ ਸੰਗਠਨ ਦੇ ਅੰਕੜਿਆਂ ਮੁਤਾਬਕ ਹਰ ਸਾਲ ਦੁਨੀਆ ਭਰ ਵਿੱਚ 2.8 ਮਿਲਿਅਨ ਲੋਕ ਮੋਟਾਪੇ ਨਾਲ ਸਬੰਧਤ ਬਿਮਾਰੀਆਂ ਦੇ ਚਲਦੇ ਮਰ ਜਾਂਦੇ ਹਨ।

ਪਾਚਨ ਪ੍ਰਣਾਲੀ ਨੂੰ ਪ੍ਰਭਾਵਤ ਕਰਨ ਵਾਲੀਆਂ ਮੁਖ ਸਮੱਸਿਆਵਾਂ

ਸਾਡੀ ਪਾਚਨ ਪ੍ਰਣਾਲੀ ਨੂੰ ਸਭ ਤੋਂ ਵੱਧ ਪ੍ਰਵਾਭਤ ਸਾਡੀ ਅੰਤੜੀਆਂ ਕਰਦਿਆਂ ਹਨ, ਜੋ ਕਿ ਪਾਚਨ ਪ੍ਰਣਾਲੀ ਦਾ ਮੁਖ ਅੰਗ ਹੁੰਦੀਆਂ ਹਨ। ਸਾਡੀ ਪਾਚਨ ਪ੍ਰਣਾਲੀ ਸਰੀਰ ਦੇ ਕਈ ਅੰਦਰੂਨੀ ਅੰਗ ਜਿਵੇਂ ਕਿ ਛੋਟੀ ਆਂਤ, ਗੁਰਦੇ, ਪਿੱਤ ਦੀ ਥੈਲੀ ਤੇ ਅਗਨਾਸ਼ਯ ਆਦਿ।

ਪਾਚਨ ਪ੍ਰਣਾਲੀ ਨਾਲ ਜੁੜੇ ਕਿਸੇ ਵੀ ਅੰਗ ਵਿੱਚ ਸਮੱਸਿਆ ਹੋਣ 'ਤੇ ਉਸ ਨੂੰ ਪਾਚਨ ਰੋਗ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਹ ਹੀ ਨਹੀਂ ਸਗੋਂ ਵਿਅਕਤੀ ਦੀ ਰੋਗ ਪ੍ਰਤੀ-ਰੋਧਕ ਸਮਰਥਾ ਵੱਧਾਉਣ ਵਿੱਚ ਆਂਤੜੀਆਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਕਿਉਂਕਿ ਰੋਗ ਪ੍ਰਤੀਰੋਧਕ ਪ੍ਰਣਾਲੀ ਦੀ 70 ਫੀਸਦੀ ਕੋਸ਼ਿਕਾਵਾਂ ਆਂਤ ਵਿੱਚ ਹੁੰਦੀਆਂ ਹਨ।

ਆਂਤੜਿਆਂ ਤੇ ਪਾਚਨ ਪ੍ਰਣਾਲੀ ਨੂੰ ਵਧੇਰੇ ਪ੍ਰਭਾਵਤ ਕਰਨ ਵਾਲੀ ਕੁੱਝ ਮੁਖ ਸਮੱਸਿਆਵਾਂ

  • ਗੈਸਟ੍ਰੋਐਸੋਫੇਗਲ ਰਿਫਲਕਸ ਡੀਜ਼ੀਜ
  • ਪੇਟ ਦਾ ਅਲਸਰ
  • ਪੇਟ ਵਿੱਚ ਇੰਨਫੈਕਸ਼ਨ
  • ਗਲੂਟੇਨ ਸੰਵੇਦੀ ਆਂਤ ਰੋਗ
  • ਇੰਮਲੇਮੇਟ੍ਰੀ ਬਾਓਲ ਡੀਜ਼ੀਜ
  • ਇਰਿੰਟੇਬਲ ਬਾਓਲ ਸਿੰਡਰੋਮ
  • ਕਬਜ਼
  • ਬਵਾਸੀਰ
  • ਡਾਯਵ੍ਰਟੀਕਯੁਲਾਈਟਿਸ
  • ਪਿੱਤੇ 'ਚ ਪੱਥਰੀ ਦੀ ਸਮੱਸਿਆ

ਪਾਚਨ ਪ੍ਰਣਾਲੀ ਨੂੰ ਕਿੰਝ ਕਰੀਏ ਠੀਕ

ਆਪਣੇ ਭੋਜਨ ਤੇ ਭੋਜਨ ਸਬੰਧੀ ਆਦਤਾਂ ਨੂੰ ਪੌਸ਼ਟਿਕ ਤੇ ਅਨੂਸ਼ਾਸਤ ਕਰਕੇ ਅਸੀਂ ਕਾਫੀ ਹੱਦ ਤੱਕ ਪਾਚਨ ਸਬੰਧੀ ਸਮੱਸਿਆਵਾਂ ਤੋਂ ਬੱਚ ਸਕਦੇ ਹਾਂ। ਪਾਚਨ ਸਿਹਤ ਨੂੰ ਠੀਕ ਰੱਖਣ ਵਾਲੀ ਕੁੱਝ ਗੱਲਾਂ

  • ਮਸਾਲੇਦਾਰ ਤੇ ਤੇਲ ਵਾਲੇ ਭੋਜਨ ਤੋਂ ਪਰਹੇਜ਼ ਕਰੋ
  • ਫਿਜ਼ ਵਾਲੇ ਪਦਾਰਥ ਪੀਣ ਤੋਂ ਪਰਹੇਜ਼ ਕਰੋ
  • ਸਿਗਰਟ ਪੀਣ ਤੋਂ ਪਰਹੇਜ਼ ਕਰੋ
  • ਵਧੇਰੇ ਕਸਰਤ ਕਰੋ
  • ਗੈਸ ਬਣਾਉਣ ਵਾਲੇ ਭੋਜਨ ਤੋਂ ਪਰਹੇਜ਼ ਕਰੋ
  • ਗੈਰ ਕੁਦਰਤੀ ਮਿੱਠੇ ਤੋਂ ਪ੍ਰਹੇਜ ਕਰੋ, ਇਸ ਨਾਲ ਫਰੂਕਟੋਜ਼ ਅਤੇ ਸੋਰਬਿਟੋਲ ਵਰਗੀ ਗੈਸ ਬਣਦੀ ਹੈ
  • ਪਾਚਨ ਪ੍ਰਣਾਲੀ 'ਚ ਸਮੱਸਿਆ ਹੋਣ ਦੇ ਮੁਖ ਲੱਛਣ
  • ਪਾਚਨ ਪ੍ਰਣਾਲੀ 'ਚ ਸਮੱਸਿਆ ਜਾਂ ਰੋਗ ਹੋਣ 'ਤੇ ਆਮਤੌਰ 'ਤੇ ਇਹ ਲੱਛਣ ਨਜ਼ਰ ਆਉਂਦੇ ਹਨ।
  • ਪੇਟ 'ਚ ਦਰਦ ਤੇ ਜਲਨ ਦੀ ਸਮੱਸਿਆ
  • ਪੇਟ ਦਾ ਫੂਲਣਾ
  • ਪੇਟ ਤੋਂ ਆਵਾਜ਼ ਆਉਣਾ
  • ਡਕਾਰ ਆਉਣਾ
  • ਮਿਤਲੀ ਜਾਂ ਉਲਟੀ ਵਰਗਾ ਜਾਂ ਚੱਕਰ ਆਉਣਾ
  • ਮੂੰਹ ਵਿੱਚ ਐਸਿਡ ਦਾ ਸਵਾਦ ਆਉਣਾ
  • ਲਗਾਤਾਰ ਭਾਰ ਘੱਟਣਾ
  • ਮਲ 'ਚ ਖੂਨ ਜਾਂ ਬਲਗਮ ਆਉਣਾ
  • ਮਲ ਦਾ ਰੰਗ ਬਦਲ ਜਾਣਾ ਖ਼ਾਸ ਤੌਰ 'ਤੇ ਕਾਲਾ ਪੈ ਜਾਣਾ

ETV Bharat Logo

Copyright © 2024 Ushodaya Enterprises Pvt. Ltd., All Rights Reserved.