ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਬੱਚਿਆ ਤੋਂ ਲੈ ਕੇ ਬਜ਼ੁਰਗਾਂ ਤੱਕ, ਹਰ ਕਿਸੇ ਨੂੰ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਲਈ ਅਜਿਹੇ ਮੌਸਮ 'ਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਰਦੀਆਂ ਆਉਦੇ ਹੀ ਬੱਚਿਆ ਅਤੇ ਬਜੁਰਗਾਂ ਦੀ ਇਮਿਊਨਟੀ ਕੰਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਸਾਹ ਲੈਣ 'ਚ ਮੁਸ਼ਕਿਲ, ਐਲਰਜ਼ੀ, ਸਰਦੀ-ਜ਼ੁਕਾਮ, ਖੰਘ ਅਤੇ ਵਾਈਰਲ ਇੰਨਫੈਕਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਤਾਂਕਿ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਬੱਚਿਆਂ ਅਤੇ ਬਜ਼ੁਰਗਾਂ ਨੂੰ ਹਮੇਸ਼ਾ ਗਰਮ ਰੱਖਣ ਦੀ ਕੋਸ਼ਿਸ਼ ਕਰੋ। ਸਰਦੀਆਂ ਦੇ ਮੌਸਮ 'ਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ 'ਚ ਹੀ ਰੱਖੋ।
ਸਰਦੀਆਂ ਦੇ ਮੌਸਮ 'ਚ ਬੱਚਿਆ ਦਾ ਰੱਖੋ ਧਿਆਨ:
ਮੋਟੇ ਕੱਪੜੇ: ਛੋਟੇ ਅਤੇ ਨਵਜੰਮੇ ਬੱਚਿਆਂ ਨੂੰ ਬਾਹਰ ਲਿਜਾਂਦੇ ਸਮੇਂ ਉਨ੍ਹਾਂ ਦੇ ਸੂਤੀ ਅਤੇ ਉੱਨੀ ਕੱਪੜੇ ਪਾਓ। ਇਸਦੇ ਨਾਲ ਹੀ ਉਨ੍ਹਾਂ ਦੇ ਹੱਥ 'ਚ ਦਸਤਾਨੇ ਅਤੇ ਪੈਰਾਂ 'ਚ ਜੁਰਾਬਾਂ ਪਾਓ।
ਨੱਕ ਰਾਹੀ ਸਾਹ ਲੈਣਾ ਸਿਖਾਓ: ਬੱਚੇ ਜ਼ਿਆਦਾ ਬਾਹਰ ਖੇਡਣਾ ਪਸੰਦ ਕਰਦੇ ਹਨ। ਖੇਡਦੇ ਸਮੇਂ ਬੱਚੇ ਮੂੰਹ ਰਾਹੀ ਸਾਹ ਲੈਂਦੇ ਹਨ, ਜਿਸ ਕਾਰਨ ਉਹ ਸਾਹ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਬੱਚਿਆਂ ਨੂੰ ਨੱਕ ਰਾਹੀ ਸਾਹ ਲੈਣਾ ਸਿਖਾਓ।
ਡਾਈਪਰ ਬਦਲੋ: ਸਰਦੀਆਂ ਦੇ ਮੌਸਮ 'ਚ ਬੱਚੇ ਦਾ ਸਮੇਂ-ਸਮੇਂ 'ਤੇ ਡਾਈਪਰ ਬਦਲੋ। ਬਿਸਤਰਾ ਗਿੱਲਾ ਕਰਨ ਵਾਲਿਆਂ ਬੱਚਿਆਂ ਦੇ ਡਾਈਪਰ ਜ਼ਰੂਰ ਪਾਓ।
ਖੁਰਾਕ ਦਾ ਰੱਖੋ ਧਿਆਨ: ਬੱਚਿਆ ਨੂੰ ਹਮੇਸ਼ਾ ਸਰਦੀਆਂ ਦੇ ਮੌਸਮ 'ਚ ਗਰਮ ਚੀਜ਼ਾਂ ਖਾਣ ਨੂੰ ਦਿਓ। ਤੁਸੀਂ ਬੱਚਿਆਂ ਨੂੰ ਵਿਟਾਮਿਨ-ਸੀ ਨਾਲ ਭਰਪੂਰ ਫਲ, ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫ਼ਲ, ਦੁੱਧ, ਅੰਡੇ, ਜੂਸ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਦੇ ਸਕਦੇ ਹੋ। ਇਸ ਨਾਲ ਸਰੀਰ ਨੂੰ ਗਰਮੀ ਅਤੇ ਮਜ਼ਬੂਤੀ ਮਿਲੇਗੀ ਅਤੇ ਬੱਚੇ ਦਾ ਇਮਿਊਨ ਸਿਸਟਮ ਵੀ ਮਜ਼ਬੂਤ ਹੋਵੇਗਾ।
ਸਰਦੀਆਂ ਦੇ ਮੌਸਮ 'ਚ ਬਜ਼ੁਰਗਾਂ ਦਾ ਰੱਖੋ ਧਿਆਨ:
ਗਰਮ ਕੱਪੜੇ ਪਾਓ: ਸਰਦੀਆਂ ਦੇ ਮੌਸਮ 'ਚ ਬਜ਼ੁਰਗਾਂ ਨੂੰ ਗਰਮ ਕੱਪੜੇ ਪਾਉਣ ਨੂੰ ਦਿਓ। ਇਸਦੇ ਨਾਲ ਹੀ ਉਨ੍ਹਾਂ ਨੂੰ ਨਹਾਉਣ ਅਤੇ ਪੀਣ ਲਈ ਪਾਣੀ ਕੋਸਾ ਕਰਕੇ ਦਿਓ।
ਧੁੱਪ 'ਚ ਸੈਰ ਕਰੋ: ਅੱਜ ਦੇ ਸਮੇਂ 'ਚ ਬਜ਼ੁਰਗ ਲੋਕ ਸੈਰ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਜੇਕਰ ਤੁਹਾਡੇ ਘਰ 'ਚ ਵੀ ਕੋਈ ਬਜ਼ੁਰਗ ਸਵੇਰ ਦੇ ਸਮੇਂ ਸੈਰ ਕਰਨ ਜਾਂਦਾ ਹੈ, ਤਾਂ ਉਨ੍ਹਾਂ ਨੂੰ ਧੁੱਪ 'ਚ ਸੈਰ ਕਰਨ ਲਈ ਕਹੋ। ਅਜਿਹਾ ਕਰਨ ਨਾਲ ਉਹ ਠੰਡ ਤੋਂ ਬਚਣਗੇ।
ਘਰ ਨੂੰ ਗਰਮ ਰੱਖੋ: ਘਰ 'ਚ ਹੀਟਰ ਚਲਾ ਕੇ ਸਮੇਂ-ਸਮੇਂ 'ਤੇ ਕਮਰੇ ਨੂੰ ਗਰਮ ਰੱਖੋ। ਇਸ ਨਾਲ ਘਰ ਨੂੰ ਗਰਮ ਰੱਖਣ 'ਚ ਮਦਦ ਮਿਲੇਗੀ। ਹੀਟਰ ਚਲਾਉਂਦੇ ਸਮੇਂ ਹਵਾਦਾਰੀ ਦਾ ਧਿਆਨ ਰੱਖੋ, ਨਹੀਂ ਤਾਂ ਆਕਸੀਜਨ ਦੀ ਕਮੀ ਕਾਰਨ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।
ਡਾਈਪਰ ਪਾ ਕੇ ਦਿਓ: ਜੇਕਰ ਬਜ਼ੁਰਗ ਜ਼ਿਆਦਾ ਉਮਰ ਦੇ ਹਨ, ਤਾਂ ਉਨ੍ਹਾਂ ਨੂੰ ਡਾਈਪਰ ਪਾ ਕੇ ਦਿਓ। ਇਸ ਨਾਲ ਉਹ ਹਮੇਸ਼ਾ ਡਰਾਈ ਰਹਿਣਗੇ।
ਖੁਰਾਕ ਦਾ ਰੱਖੋ ਧਿਆਨ: ਬਜ਼ੁਰਗਾਂ ਨੂੰ ਹਮੇਸ਼ਾ ਸਰਦੀਆਂ ਦੇ ਮੌਸਮ 'ਚ ਗਰਮ ਚੀਜ਼ਾਂ ਖਾਣ ਨੂੰ ਦਿਓ। ਤੁਸੀਂ ਬਜ਼ੁਰਗਾਂ ਨੂੰ ਵਿਟਾਮਿਨ-ਸੀ ਨਾਲ ਭਰਪੂਰ ਫਲ, ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫ਼ਲ, ਦੁੱਧ, ਅੰਡੇ, ਜੂਸ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਖਾਣ ਨੂੰ ਦੇ ਸਕਦੇ ਹੋ। ਇਸ ਨਾਲ ਸਰੀਰ ਨੂੰ ਗਰਮੀ ਅਤੇ ਮਜ਼ਬੂਤੀ ਮਿਲੇਗੀ ਅਤੇ ਇਮਿਊਨ ਸਿਸਟਮ ਵੀ ਮਜ਼ਬੂਤ ਹੋਵੇਗਾ।