ਹੈਦਰਾਬਾਦ: ਬੱਚਿਆਂ ਤੋਂ ਲੈ ਕੇ ਵੱਡਿਆ ਤੱਕ ਹਰ ਕੋਈ ਸਰਦੀ ਦੇ ਮੌਸਮ 'ਚ ਬਿਮਾਰ ਹੋ ਜਾਂਦਾ ਹੈ। ਇਸ ਮੌਸਮ 'ਚ ਨਵਜੰਮੇ ਬੱਚੇ ਦੇ ਬਿਮਾਰ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਸਰਦੀਆਂ 'ਚ ਬੱਚਾ ਸਰਦੀ, ਜ਼ੁਕਾਮ ਅਤੇ ਵਾਈਰਲ ਦਾ ਸ਼ਿਕਾਰ ਹੋ ਸਕਦਾ ਹੈ। ਜੇਕਰ ਤੁਹਾਡੇ ਬੱਚੇ ਦੀ ਪਹਿਲੀ ਸਰਦੀ ਹੈ, ਤਾਂ ਮਾਪਿਆਂ ਨੂੰ ਬੱਚੇ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਸਮ 'ਚ ਛੋਟੇ ਬੱਚੇ ਦੀ ਇਮਿੂਨਟੀ ਜਲਦੀ ਕੰਮਜ਼ੋਰ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੇ ਹੋ।
ਸਰਦੀਆਂ 'ਚ ਨਵਜੰਮੇ ਬੱਚੇ ਦਾ ਇਸ ਤਰ੍ਹਾਂ ਰੱਖੋ ਧਿਆਨ:
ਕਮਰੇ ਨੂੰ ਗਰਮ ਰੱਖੋ: ਬੱਚੇ ਨੂੰ ਪਹਿਲੀ ਸਰਦੀ ਤੋਂ ਬਚਾਉਣ ਲਈ ਕਮਰੇ ਨੂੰ ਗਰਮ ਰੱਖੋ। ਜੇਕਰ ਤੁਹਾਡਾ ਕਮਰਾ ਜ਼ਿਆਦਾ ਠੰਡਾ ਹੈ, ਤਾਂ ਕਮਰੇ ਨੂੰ ਗਰਮ ਕਰਨ ਲਈ ਹੀਟਰ ਦਾ ਇਸਤੇਮਾਲ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਹੀਟਰ ਜ਼ਿਆਦਾ ਸਮੇਂ ਤੱਕ ਨਾ ਚਲਾਓ। ਇਸਦੇ ਨਾਲ ਹੀ ਬੱਚੇ ਨੂੰ ਹੀਟਰ ਤੋਂ ਦੂਰ ਰੱਖੋ।
ਬੱਚੇ ਦੇ ਗਰਮ ਕੱਪੜੇ ਪਾਓ: ਸਰਦੀਆਂ ਦੇ ਮੌਸਮ 'ਚ ਬੱਚੇ ਦੇ ਗਰਮ ਕੱਪੜੇ ਪਾਓ। ਇਸ ਨਾਲ ਬੱਚੇ ਨੂੰ ਗਰਮੀ ਮਹਿਸੂਸ ਹੋਵੇਗੀ ਅਤੇ ਉਹ ਸਰਦੀ ਤੋਂ ਬਚ ਸਕਣਗੇ।
ਬੱਚੇ ਦੀ ਕੋਸੇ ਤੇਲ ਨਾਲ ਮਾਲਿਸ਼ ਕਰੋ: ਸਰਦੀਆਂ ਦੇ ਮੌਸਮ 'ਚ ਬੱਚੇ ਦੀ ਕੋਸੇ ਤੇਲ ਨਾਲ ਮਾਲਿਸ਼ ਕਰੋ। ਰੋਜ਼ਾਨਾ ਤੇਲ ਨਾਲ ਮਾਲਿਸ਼ ਕਰਨ 'ਤੇ ਬੱਚੇ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ ਅਤੇ ਸਰੀਰ ਨੂੰ ਗਰਮੀ ਮਿਲੇਗੀ। ਇਸ ਲਈ ਤੁਸੀਂ ਸਰ੍ਹੋਂ ਦਾ ਤੇਲ ਅਤੇ ਘਿਓ ਦਾ ਇਸਤੇਮਾਲ ਕਰ ਸਕਦੇ ਹੋ।
- Colic in Newborn: ਭੁੱਖ ਕਰਕੇ ਹੀ ਨਹੀਂ ਸਗੋ ਕੋਲਿਕ ਦੀ ਸਮੱਸਿਆਂ ਕਾਰਨ ਵੀ ਰੋਣ ਲੱਗਦੇ ਨੇ ਬੱਚੇ, ਜਾਣੋ ਕੀ ਹੈ ਇਹ ਸਮੱਸਿਆਂ ਅਤੇ ਰਾਹਤ ਪਾਉਣ ਲਈ ਘਰੇਲੂ ਉਪਾਅ
- Newborn: ਨਵਜੰਮੇ ਬੱਚੇ ਦੀਆਂ ਇਨ੍ਹਾਂ ਆਦਤਾਂ ਤੋਂ ਨਾ ਹੋਵੋ ਪਰੇਸ਼ਾਨ, ਨਹੀਂ ਹੈ ਕੋਈ ਖਤਰੇ ਦਾ ਸੰਕੇਤ
- Parenting Tips: ਮਾਪੇ ਹੋ ਜਾਣ ਸਾਵਧਾਨ! ਛੋਟੇ ਬੱਚਿਆਂ ਨੂੰ ਤੇਜ਼ੀ ਨਾਲ ਗੁਦਗੁਦੀ ਕਰਨਾ ਹੋ ਸਕਦੈ ਨੁਕਸਾਨਦੇਹ, ਜਾਣੋ ਕਿਵੇਂ
ਠੰਡੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ: ਸਰਦੀਆਂ ਦੇ ਮੌਸਮ 'ਚ ਬੱਚਿਆਂ ਨੂੰ ਠੰਡੀਆਂ ਚੀਜ਼ਾਂ ਤੋਂ ਦੂਰ ਰੱਖੋ। ਇਸ ਤੋਂ ਇਲਾਵਾ ਜਿਹੜੇ ਬੱਚੇ ਆਪਣੀ ਮਾਂ ਦਾ ਦੁੱਧ ਪੀਂਦੇ ਹਨ, ਉਨ੍ਹਾਂ ਮਾਵਾਂ ਨੂੰ ਵੀ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸਫ਼ਾਈ ਦਾ ਧਿਆਨ ਰੱਖੋ: ਸਰਦੀਆਂ ਦੇ ਮੌਸਮ 'ਚ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਫ਼ਾਈ ਦਾ ਪੂਰਾ ਧਿਆਨ ਰੱਖੋ। ਨਵਜੰਮੇ ਬੱਚੇ ਨੂੰ ਸਰਦੀਆਂ ਦੇ ਮੌਸਮ 'ਚ ਵਾਈਰਲ ਇੰਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਬੱਚੇ ਦੇ ਸੁਰੱਖਿਅਤ ਟੀਕਾ ਲਗਾਵਾਓ।