ETV Bharat / sukhibhava

Turbinate Hypertrophy: ਜਾਣੋ ਕਿਉ ਹੁੰਦੀ ਹੈ ਨੱਕ ਦੀ ਹੱਡੀ ਵਧਣ ਦੀ ਸਮੱਸਿਆਂ ਅਤੇ ਵਰਤੋ ਇਹ ਸਾਵਧਾਨੀਆਂ - health latest news

Nasal Bone Growth Problems: ਨੱਕ ਦੀ ਹੱਡੀ ਵਧਣ ਦੀ ਸਮੱਸਿਆਂ ਹੋਣ 'ਤੇ ਲੋਕਾਂ ਨੂੰ ਸਾਹ ਲੈਣ 'ਚ ਮੁਸ਼ਕਲ ਹੋਣ ਲੱਗਦੀ ਹੈ ਅਤੇ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਸ ਸਮੱਸਿਆਂ ਦੇ ਲੱਛਣ ਪਤਾ ਲਗਦੇ ਹੀ ਤਰੁੰਤ ਡਾਕਟਰ ਦੀ ਸਲਾਹ ਲਓ।

Turbinate Hypertrophy
Turbinate Hypertrophy
author img

By ETV Bharat Punjabi Team

Published : Sep 6, 2023, 6:02 PM IST

ਹੈਦਰਾਬਾਦ: ਨੱਕ ਦੀ ਹੱਡੀ ਵਧਣ ਦੀ ਸਮੱਸਿਆ ਦੇ ਮਾਮਲੇ ਆਮ ਹੀ ਸੁਣਨ ਨੂੰ ਮਿਲਦੇ ਹਨ। ਨੱਕ ਦੀ ਹੱਡੀ ਦੇ ਵਧਣ ਦਾ ਮਤਲਬ ਇਹ ਨਹੀਂ ਹੈ ਕਿ ਪੀੜਤ ਦਾ ਨੱਕ ਲੰਬਾ ਹੋ ਜਾਂਦਾ ਹੈ ਜਾਂ ਜ਼ਿਆਦਾ ਸੁੱਜ ਜਾਂਦਾ ਹੈ। ਆਮ ਤੌਰ 'ਤੇ ਇਸ ਕਾਰਨ ਨੱਕ ਦੀ ਸ਼ਕਲ 'ਚ ਕੋਈ ਫਰਕ ਨਹੀਂ ਪੈਂਦਾ, ਪਰ ਪੀੜਤ ਵਿਅਕਤੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ 'ਚ ਅਕਸਰ ਜ਼ੁਕਾਮ ਜਾਂ ਐਲਰਜੀ ਅਤੇ ਜ਼ਿਆਦਾ ਘੁਰਾੜਿਆਂ ਦੇ ਨਾਲ-ਨਾਲ ਸਾਈਨਸ ਜਾਂ ਸਿਰ ਦਰਦ ਦੀ ਸਮੱਸਿਆਂ ਵੀ ਸ਼ਾਮਲ ਹੈ।

ਕੀ ਹੈ ਨੱਕ ਦੀ ਹੱਡੀ ਵਧਣ ਦੀ ਸਮੱਸਿਆਂ?: ਕੁਝ ਲੋਕਾਂ ਵਿੱਚ ਬਹੁਤ ਜ਼ਿਆਦਾ ਘੁਰਾੜਿਆਂ ਦੇ ਨਾਲ-ਨਾਲ ਨੱਕ ਬੰਦ ਹੋਣਾ ਜਾਂ ਵਾਰ-ਵਾਰ ਜ਼ੁਕਾਮ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਟਰਬਿਨੇਟ ਹਾਈਪਰਟ੍ਰੋਫੀ ਇਸ ਦਾ ਇੱਕ ਆਮ ਕਾਰਨ ਮੰਨਿਆ ਜਾਂਦਾ ਹੈ। ਟਰਬਿਨੇਟ ਹਾਈਪਰਟ੍ਰੋਫੀ ਜਾਂ ਜਿਸਨੂੰ ਆਮ ਭਾਸ਼ਾ ਵਿੱਚ ਨੱਕ ਦੀ ਹੱਡੀ ਦਾ ਵਾਧਾ ਵੀ ਕਿਹਾ ਜਾਂਦਾ ਹੈ। ਨੱਕ ਦੀ ਹੱਡੀ ਦੇ ਵਧਣ ਦਾ ਮਤਲਬ ਇਹ ਨਹੀਂ ਹੈ ਕਿ ਨੱਕ ਦੀ ਹੱਡੀ ਦੀ ਸ਼ਕਲ ਵਿੱਚ ਕੋਈ ਬਦਲਾਅ ਆ ਰਿਹਾ ਹੈ, ਸਗੋਂ ਇਹ ਨੱਕ ਵਿੱਚ ਟਰਬਿਨੇਟ ਦੀ ਸੋਜ ਕਾਰਨ ਹੋਣ ਵਾਲੀ ਸਮੱਸਿਆ ਹੈ। ਨੱਕ ਦੇ ਅੰਦਰ ਹਵਾ ਦੇ ਰਸਤੇ ਦੀ ਸਤਹ ਨੂੰ ਟਰਬਿਨੇਟ ਕਿਹਾ ਜਾਂਦਾ ਹੈ। ਅਸਲ ਵਿੱਚ ਨੱਕ 'ਚ 3 ਜਾਂ 4 ਟਰਬੀਨੇਟ ਹੁੰਦੇ ਹਨ। ਜੋ ਸਾਹ ਨਾਲੀ ਦੇ ਉਪਰਲੇ, ਹੇਠਲੇ ਜਾਂ ਵਿਚਕਾਰਲੇ ਹਿੱਸੇ ਵਿੱਚ ਹੋ ਸਕਦੇ ਹਨ। ਜੇਕਰ ਕਦੇ-ਕਦਾਈਂ ਕਿਸੇ ਤਰ੍ਹਾਂ ਦੀ ਸੱਟ, ਇਨਫੈਕਸ਼ਨ, ਐਲਰਜੀ ਜਾਂ ਬੀਮਾਰੀ ਆਦਿ ਕਾਰਨ ਟਰਬੀਨੇਟ ਵਿੱਚ ਸੋਜ ਆਉਣ ਲੱਗ ਜਾਂਦੀ ਹੈ ਤਾਂ ਇਨ੍ਹਾਂ ਦਾ ਆਕਾਰ ਆਮ ਨਾਲੋਂ ਜ਼ਿਆਦਾ ਵਧ ਜਾਂਦਾ ਹੈ। ਖਾਸ ਤੌਰ 'ਤੇ ਜੇਕਰ ਨੱਕ ਦੇ ਵਿਚਕਾਰਲੇ ਜਾਂ ਹੇਠਲੇ ਟਰਬੀਨੇਟ ਵਿੱਚ ਸੋਜ ਵੱਧ ਜਾਂਦੀ ਹੈ ਅਤੇ ਟਰਬਿਨੇਟ ਦੀ ਸ਼ਕਲ ਬਦਲਣ ਲੱਗਦੀ ਹੈ, ਤਾਂ ਇਸ ਸਮੱਸਿਆ ਨੂੰ ਨੱਕ ਦੀ ਹੱਡੀ ਦਾ ਵਾਧਾ ਜਾਂ ਟਰਬਿਨੇਟ ਹਾਈਪਰਟ੍ਰੋਫੀ ਕਿਹਾ ਜਾਂਦਾ ਹੈ।

ਨੱਕ ਦੀ ਹੱਡੀ ਵਧਣ ਦੀ ਸਮੱਸਿਆਂ ਦੇ ਪ੍ਰਭਾਵ: ਚੰਡੀਗੜ੍ਹ ਦੇ ਨੱਕ, ਕੰਨ ਅਤੇ ਗਲੇ ਦੇ ਮਾਹਿਰ ਡਾਕਟਰ ਸੁਖਬੀਰ ਸਿੰਘ ਦੱਸਦੇ ਹਨ ਕਿ ਟਰਬਿਨੇਟ ਹਾਈਪਰਟ੍ਰੋਫੀ ਵਿੱਚ ਨੱਕ ਦੇ ਅੰਦਰ ਕਈ ਤਰ੍ਹਾਂ ਦੀਆਂ ਰੁਕਾਵਟਾਂ ਅਤੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਟਰਬਿਨੇਟ ਵਿੱਚ ਸੋਜ ਕਾਰਨ ਜਦੋਂ ਸਾਹ ਲੈਣ ਦਾ ਰਸਤਾ ਤੰਗ ਹੋਣ ਲੱਗਦਾ ਹੈ, ਤਾਂ ਹਵਾ ਦੇ ਪ੍ਰਵਾਹ ਵਿੱਚ ਆਮ ਤੌਰ 'ਤੇ ਸਮੱਸਿਆਵਾਂ ਹੁੰਦੀਆਂ ਹਨ। ਖਾਸ ਤੌਰ 'ਤੇ ਇਸ ਸਮੱਸਿਆ ਦਾ ਅਸਰ ਸੌਂਦੇ ਸਮੇਂ ਜ਼ਿਆਦਾ ਪਰੇਸ਼ਾਨੀ ਵਾਲਾ ਹੁੰਦਾ ਹੈ, ਜਿਸ ਕਾਰਨ ਮਰੀਜ਼ ਨੂੰ ਸਾਹ ਲੈਣ 'ਚ ਭਾਰੀਪਨ ਜਾਂ ਸੌਂਦੇ ਸਮੇਂ ਜ਼ਿਆਦਾ ਘੁਰਾੜਿਆਂ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਜਾਂ ਬਹੁਤ ਜ਼ਿਆਦਾ ਸੋਜ ਦੇ ਕਾਰਨ ਮਰੀਜ਼ ਨੂੰ ਨੱਕ ਵਿੱਚ ਭਾਰੀਪਨ, ਬੇਅਰਾਮੀ ਜਾਂ ਆਮ ਤੌਰ 'ਤੇ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਹੋ ਸਕਦੀ ਹੈ। ਇੰਨਾ ਹੀ ਨਹੀਂ ਇਸ ਸਮੱਸਿਆ ਦੇ ਕਾਰਨ ਅਤੇ ਪ੍ਰਭਾਵ ਦੇ ਆਧਾਰ 'ਤੇ ਪੀੜਤ ਨੂੰ ਬਦਬੂ ਆਉਣ, ਵਾਰ-ਵਾਰ ਸਿਰ ਦਰਦ ਜਾਂ ਕਈ ਵਾਰ ਮਾਈਗ੍ਰੇਨ, ਸਿਰ ਅਤੇ ਨੱਕ 'ਚ ਭਾਰੀਪਨ ਅਤੇ ਕਈ ਵਾਰ ਨੱਕ 'ਚੋਂ ਹਲਕਾ ਜਿਹਾ ਖੂਨ ਵਗਣ ਦੀ ਸਮੱਸਿਆ ਵੀ ਹੋ ਸਕਦੀ ਹੈ।

ਟਰਬੀਨੇਟ ਹਾਈਪਰਟ੍ਰੋਫੀ ਦੀਆਂ ਕਿਸਮਾਂ: ਟਰਬੀਨੇਟ ਹਾਈਪਰਟ੍ਰੋਫੀ ਦੀਆਂ ਦੋ ਕਿਸਮਾਂ ਹਨ। ਕ੍ਰੋਨਿਕ ਅਤੇ ਨਾਸਿਕ ਚੱਕਰ। ਜੇਕਰ ਅਸੀਂ ਨੱਕ ਦੇ ਚੱਕਰ ਦੀ ਗੱਲ ਕਰੀਏ, ਤਾਂ ਇਸ ਸਮੱਸਿਆ ਨੂੰ ਅਸਥਾਈ ਮੰਨਿਆ ਜਾਂਦਾ ਹੈ। ਇਸ 'ਚ ਨੱਕ ਦੇ ਇਕ ਪਾਸੇ ਮੌਜੂਦ ਟਿਰਬਿਨੇਟਸ ਕੁਝ ਘੰਟਿਆਂ ਤੱਕ ਸੁੱਜ ਜਾਂਦੇ ਹਨ ਅਤੇ ਫਿਰ ਠੀਕ ਹੋ ਜਾਂਦੇ ਹਨ। ਦੂਜੇ ਪਾਸੇ, ਕਈ ਵਾਰ ਇਸ ਸਮੱਸਿਆ ਵਿੱਚ ਇੱਕ ਪਾਸੇ ਦੀ ਟਰਬਿਨੇਟ ਠੀਕ ਹੋਣ ਤੋਂ ਬਾਅਦ ਦੂਜੇ ਪਾਸੇ ਦੀ ਟਰਬਿਨੇਟ ਵਿੱਚ ਸੋਜ ਹੋ ਸਕਦੀ ਹੈ। ਆਮ ਤੌਰ 'ਤੇ ਇਹ ਕਿਸੇ ਕਿਸਮ ਦੀ ਐਲਰਜੀ ਜਾਂ ਸੱਟ ਕਾਰਨ ਹੋ ਸਕਦਾ ਹੈ। ਡਾ.ਸੁਖਬੀਰ ਸਿੰਘ ਦੱਸਦੇ ਹਨ ਕਿ ਨੱਕ ਦੀ ਹੱਡੀ ਦੇ ਵੱਡੇ ਹੋਣ ਕਾਰਨ ਜ਼ਿਆਦਾ ਘੁਰਾੜੇ ਆਉਣਾ, ਸਾਹ ਲੈਣ ਵਿੱਚ ਤਕਲੀਫ਼ ਅਤੇ ਸੁੰਘਣ ਦੀ ਸਮਰੱਥਾ ਵਰਗੀਆ ਸਮੱਸਿਆਵਾਂ ਹੋ ਸਕਦੀਆਂ ਹਨ।

ਟਰਬੀਨੇਟ ਵਿੱਚ ਸੋਜ ਲਈ ਜ਼ਿੰਮੇਵਾਰ ਕਾਰਨ: ਟਰਬਿਨੇਟ ਹਾਈਪਰਟ੍ਰੋਫੀ ਦੀ ਸਮੱਸਿਆ ਕਈ ਵਾਰ ਕੁਝ ਖਾਸ ਹਾਲਤਾਂ ਵਿੱਚ ਸ਼ੁਰੂ ਹੋ ਸਕਦੀ ਹੈ। ਗਰਭ ਅਵਸਥਾ ਦੌਰਾਨ ਇਹ ਸਮੱਸਿਆ ਔਰਤਾਂ ਵਿੱਚ ਘੱਟ ਜਾਂ ਗੰਭੀਰ ਰੂਪ ਨਾਲ ਦੇਖੀ ਜਾ ਸਕਦੀ ਹੈ। ਹਾਲਾਂਕਿ, ਇਸ ਸਥਿਤੀ ਵਿੱਚ ਇਹ ਸਮੱਸਿਆ ਜ਼ਿਆਦਾਤਰ ਅਸਥਾਈ ਹੁੰਦੀ ਹੈ, ਜੋ ਆਮ ਤੌਰ 'ਤੇ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਹੋਰ ਸਥਿਤੀਆਂ ਵੀ ਹਨ ਜੋ ਇਸ ਸਮੱਸਿਆ ਨੂੰ ਸ਼ੁਰੂ ਕਰਨ ਦਾ ਕਾਰਨ ਬਣ ਸਕਦੀਆਂ ਹਨ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ।

  • ਵਾਰ-ਵਾਰ ਜ਼ੁਕਾਮ ਹੋਣਾ ਜਾਂ ਫਲੂ ਆਦਿ।
  • ਧੂੜ, ਮਿੱਟੀ, ਉੱਲੀ, ਮੌਸਮ ਅਤੇ ਵਾਤਾਵਰਣ ਕਾਰਨ ਐਲਰਜੀ।
  • ਜਾਨਵਰਾਂ ਕਾਰਨ ਐਲਰਜੀ।

ਸਾਵਧਾਨੀਆਂ: ਇੱਕ ਵਾਰ ਇਸ ਸਮੱਸਿਆ ਦਾ ਪਤਾ ਲੱਗਣ ਤੋਂ ਬਾਅਦ ਇਲਾਜ ਦੇ ਨਾਲ-ਨਾਲ ਸਾਵਧਾਨੀਆਂ ਵਰਤਣੀਆਂ ਵੀ ਬਹੁਤ ਜ਼ਰੂਰੀ ਹਨ, ਤਾਂ ਜੋ ਇਸ ਸਮੱਸਿਆਂ ਤੋਂ ਬਚਿਆ ਜਾ ਸਕੇ। ਇਸ ਦੇ ਲਈ ਨਿਯਮਤ ਸਮੇਂ 'ਤੇ ਦਵਾਈਆਂ ਅਤੇ ਡਾਕਟਰ ਦੀਆਂ ਹਦਾਇਤਾਂ ਦੇ ਨਾਲ-ਨਾਲ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਫਾਇਦੇਮੰਦ ਹੋ ਸਕਦਾ ਹੈ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ।

  1. ਘਰ ਦੇ ਅੰਦਰ ਜਾਂ ਆਲੇ ਦੁਆਲੇ ਧੂੜ ਇਕੱਠੀ ਨਾ ਹੋਣ ਦਿਓ ਅਤੇ ਸਫਾਈ ਦਾ ਵੱਧ ਤੋਂ ਵੱਧ ਧਿਆਨ ਰੱਖੋ।
  2. ਆਪਣੇ ਬਿਸਤਰੇ, ਕੱਪੜੇ ਅਤੇ ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਧੂੜ-ਮੁਕਤ ਅਤੇ ਕੀਟਾਣੂ ਮੁਕਤ ਰੱਖਣ ਦੀ ਕੋਸ਼ਿਸ਼ ਕਰੋ।
  3. ਜੇਕਰ ਮਰੀਜ਼ ਮੌਸਮੀ ਜਾਂ ਕਿਸੇ ਵੀ ਕਿਸਮ ਦੇ ਵਾਤਾਵਰਣ ਸੰਬੰਧੀ ਐਲਰਜੀ ਦਾ ਸ਼ਿਕਾਰ ਹੈ, ਤਾਂ ਆਪਣੀ ਐਲਰਜੀ ਦੇ ਆਧਾਰ 'ਤੇ ਦੱਸੇ ਗਏ ਮੌਸਮ ਜਾਂ ਵਾਤਾਵਰਣ ਵਿੱਚ ਵਧੇਰੇ ਧਿਆਨ ਰੱਖੋ। ਉਦਾਹਰਨ ਲਈ, ਜਿਨ੍ਹਾਂ ਲੋਕਾਂ ਨੂੰ ਧੁੱਪ ਜਾਂ ਜ਼ਿਆਦਾ ਨਮੀ ਤੋਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਉਸ ਮੌਸਮ ਵਿੱਚ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ।
  4. ਜੇਕਰ ਤੁਹਾਨੂੰ ਜਾਨਵਰਾਂ ਦੇ ਵਾਲਾਂ ਜਾਂ ਥੁੱਕ ਤੋਂ ਐਲਰਜੀ ਹੈ, ਤਾਂ ਉਨ੍ਹਾਂ ਤੋਂ ਦੂਰ ਰਹੋ। ਪਰ ਜੇਕਰ ਘਰ 'ਚ ਪਾਲਤੂ ਜਾਨਵਰ ਹਨ ਤਾਂ ਉਨ੍ਹਾਂ ਨੂੰ ਆਪਣੇ ਸੌਣ ਵਾਲੀ ਜਗ੍ਹਾ ਤੋਂ ਦੂਰ ਰੱਖੋ ਅਤੇ ਇਸ ਸਬੰਧ 'ਚ ਡਾਕਟਰ ਦੀ ਸਲਾਹ ਵੀ ਲਓ।

ETV Bharat Logo

Copyright © 2025 Ushodaya Enterprises Pvt. Ltd., All Rights Reserved.