ਹੈਦਰਾਬਾਦ: ਸੁੰਦਰ ਦਿਖਣ ਲਈ ਸਿਰਫ਼ ਚਿਹਰੇ ਦਾ ਹੀ ਨਹੀਂ, ਸਗੋ ਵਾਲਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਸਰਦੀਆਂ ਦੇ ਮੌਸਮ 'ਚ ਡੈਂਡਰਫ ਵਰਗੀ ਸਮੱਸਿਆ ਦਾ ਖਤਰਾ ਰਹਿੰਦਾ ਹੈ, ਜਿਸ ਕਾਰਨ ਵਾਲ ਕੰਮਜ਼ੋਰ ਹੋਣ ਲੱਗ ਜਾਂਦੇ ਹਨ। ਅਜਿਹੇ 'ਚ ਲੋਕ ਕਈ ਤਰ੍ਹਾਂ ਦੇ ਟ੍ਰੀਟਮੈਂਟ ਕਰਵਾਉਦੇ ਹਨ, ਜਿਸ ਕਾਰਨ ਵਾਲ ਹੋਰ ਵੀ ਖਰਾਬ ਹੋ ਸਕਦੇ ਹਨ ਅਤੇ ਡੈਂਡਰਫ ਦੀ ਸਮੱਸਿਆ ਵੀ ਵਧ ਸਕਦੀ ਹੈ। ਇਸ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਡੈਂਡਰਫ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
ਡੈਂਡਰਫ ਨੂੰ ਕੰਟਰੋਲ ਕਰਨ ਲਈ ਘਰੇਲੂ ਨੁਸਖੇ:
ਲੌਂਗ ਦਾ ਪਾਣੀ: ਲੌਗ ਦਾ ਪਾਣੀ ਵਾਲਾਂ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਲਈ 3 ਤੋਂ 4 ਲੌਂਗ ਲੈ ਕੇ ਪੀਸ ਲਓ ਅਤੇ ਦੋ ਗਲਾਸ ਪਾਣੀ 'ਚ ਪਾ ਕੇ ਉਬਾਲ ਲਓ। ਜਦੋ ਪਾਣੀ ਦਾ ਰੰਗ ਬਦਲ ਜਾਵੇ, ਤਾਂ 8 ਤੋਂ 10 ਮਿੰਟ ਬਾਅਦ ਇਸਨੂੰ ਠੰਡਾ ਹੋਣ ਲਈ ਰੱਖ ਦਿਓ। ਹੁਣ ਇਸ 'ਚ ਟੀ ਟ੍ਰੀ ਆਈਲ ਦੀਆਂ 4 ਤੋਂ 5 ਬੂੰਦਾਂ ਮਿਲਾ ਕੇ ਇਸਨੂੰ ਇੱਕ ਸਪਰੇਅ ਬੋਤਲ 'ਚ ਭਰ ਕੇ ਰੱਖ ਲਓ। ਸ਼ੈਪੂ ਕਰਨ ਤੋਂ 30 ਮਿੰਟ ਪਹਿਲਾ ਇਸਨੂੰ ਵਾਲਾਂ 'ਤੇ ਸਪਰੇਅ ਕਰ ਲਓ ਅਤੇ ਵਾਲਾਂ ਦੀ ਮਸਾਜ ਕਰੋ। ਇਸ ਨਾਲ ਡੈਂਡਰਫ ਦੀ ਸਮੱਸਿਆ ਨੂੰ ਘਟ ਕਰਨ 'ਚ ਮਦਦ ਮਿਲੇਗੀ ਅਤੇ ਵਾਲਾਂ ਨੂੰ ਝੜਨ ਤੋਂ ਵੀ ਰੋਕਿਆ ਜਾ ਸਕੇਗਾ।
ਚੌਲਾਂ ਦਾ ਪਾਣੀ: ਚੌਲਾਂ ਦਾ ਪਾਣੀ ਵੀ ਡੈਂਡਰਫ ਦੀ ਸਮੱਸਿਆ ਨੂੰ ਘਟ ਕਰਨ 'ਚ ਮਦਦਗਾਰ ਹੋ ਸਕਦਾ ਹੈ। ਇਸ ਲਈ ਚੌਲਾਂ ਨੂੰ ਪਾਣੀ 'ਚ ਉਬਾਲਣ ਤੋਂ ਬਾਅਦ ਉਸ 'ਚ ਮੌਜ਼ੂਦ ਪਾਣੀ ਨੂੰ ਠੰਡਾ ਕਰ ਲਓ ਅਤੇ ਫਿਰ ਇੱਕ ਬੋਤਲ 'ਚ ਭਰ ਕੇ ਰੱਖ ਲਓ ਅਤੇ ਉਸ 'ਚ ਇੱਕ ਛੋਟਾ ਚਮਚ ਦਾਲਚੀਨੀ ਅਤੇ 4 ਤੋਂ 5 ਬੂੰਦਾਂ ਬਦਾਮ ਦੇ ਤੇਲ ਦੀਆਂ ਮਿਲਾਓ। ਫਿਰ ਇਸ ਪਾਣੀ ਨੂੰ ਆਪਣੇ ਵਾਲਾਂ 'ਤੇ ਸਪਰੇਅ ਕਰਕੇ ਮਸਾਜ ਕਰੋ ਅਤੇ 30 ਮਿੰਟ ਬਾਅਦ ਆਪਣੇ ਵਾਲਾਂ ਨੂੰ ਧੋ ਲਓ। ਇਸ ਨਾਲ ਡੈਂਡਰਫ ਕਾਰਨ ਹੋਣ ਵਾਲੀ ਐਲਰਜ਼ੀ ਤੋਂ ਰਾਹਤ ਮਿਲੇਗੀ।
- Hair Care Tips: ਝੜਦੇ ਵਾਲਾਂ ਤੋਂ ਲੈ ਕੇ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਫਾਇਦੇਮੰਦ ਹੈ ਆਂਵਲੇ ਦਾ ਤੇਲ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
- Bun Hairstyle Side Effects: ਤੁਸੀਂ ਵੀ ਵਾਲਾਂ ਦਾ ਜੂੜਾ ਬਣਾ ਕੇ ਰੱਖਣ ਦੀ ਗਲਤੀ ਤਾਂ ਨਹੀਂ ਕਰ ਰਹੇ, ਅਜਿਹਾ ਕਰਨ ਤੋਂ ਪਹਿਲਾ ਜਾਣ ਲਓ ਇਸਦੇ ਨੁਕਸਾਨ
- Hair Care Tips: ਲੰਬੇ ਅਤੇ ਸੁੰਦਰ ਵਾਲ ਪਾਉਣ ਲਈ ਘਰ 'ਚ ਹੀ ਬਣਾਓ ਤੇਲ, ਇੱਥੇ ਸਿੱਖੋ ਤਰੀਕਾ
ਐਲੋਵੇਰਾ ਜੈੱਲ ਅਤੇ ਨਿੰਮ ਦੀਆਂ ਪੱਤੀਆਂ: ਐਲੋਵੇਰਾ ਜੈੱਲ ਅਤੇ ਨਿੰਮ ਦੀਆਂ ਪੱਤੀਆਂ ਵੀ ਫਾਇਦੇਮੰਦ ਹੋ ਸਕਦੀਆਂ ਹਨ। ਇਸ ਲਈ ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਪੇਸਟ ਬਣਾ ਲਓ ਅਤੇ ਉਸ 'ਚ ਐਲੋਵੇਰਾ ਜੈੱਲ ਮਿਲਾ ਲਓ। ਫਿਰ ਇਸ ਮਿਸ਼ਰਣ ਨੂੰ ਵਾਲ ਧੋਣ ਸਮੇਂ ਸ਼ੈਪੂ 'ਚ ਮਿਲਾ ਕੇ ਵਾਲਾਂ 'ਤੇ ਲਗਾਓ। ਇਸ ਨਾਲ ਵਾਲ ਚਮਕਦਾਰ ਹੋਣਗੇ ਅਤੇ ਡੈਂਡਰਫ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ।