ਹੈਦਰਾਬਾਦ: ਟਮਾਟਰ 'ਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ। ਇਸ ਲਈ ਸਰਦੀਆਂ ਦੇ ਮੌਸਮ 'ਚ ਕੱਚੇ ਟਮਾਟਰ ਨੂੰ ਖਾਣ ਨਾਲ ਸਰੀਰ ਨੂੰ ਕਈ ਸਾਰੇ ਫਾਇਦੇ ਮਿਲ ਸਕਦੇ ਹਨ। ਕੱਚਾ ਟਮਾਟਰ ਖਾਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ ਨੂੰ ਭਰਪੂਰ ਮਾਤਰਾ 'ਚ ਪੌਸ਼ਟਿਕ ਤੱਤ ਮਿਲਦੇ ਹਨ।
ਕੱਚਾ ਟਮਾਟਰ ਖਾਣ ਦੇ ਫਾਇਦੇ:
ਕੱਚਾ ਟਮਾਟਰ ਖਾਣਾ ਦਿਲ ਲਈ ਫਾਇਦੇਮੰਦ: ਟਮਾਟਰ 'ਚ ਲਾਇਕੋਪੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਗੁਣ ਦਿਲ ਦੀਆਂ ਬਿਮਾਰੀਆਂ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ। ਸਰਦੀਆਂ ਦੇ ਮੌਸਮ 'ਚ ਟਮਾਟਰ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟ ਜਾਂਦਾ ਹੈ। ਇਸ ਨਾਲ ਬਲੱਡ 'ਚ ਕੋਲੇਸਟ੍ਰੋਲ ਨੂੰ ਵੀ ਘਟ ਕਰਨ 'ਚ ਮਦਦ ਮਿਲਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਕੱਚਾ ਟਮਾਟਰ ਫਾਇਦੇਮੰਦ: ਸ਼ੂਗਰ ਦੇ ਮਰੀਜ਼ਾਂ ਨੂੰ ਹਰ ਰੋਜ਼ 1 ਕੱਚਾ ਟਮਾਟਰ ਜ਼ਰੂਰ ਖਾਣਾ ਚਾਹੀਦਾ ਹੈ। ਟਮਾਟਰ 'ਚ ਪਾਏ ਜਾਣ ਵਾਲੇ ਲਾਇਕੋਪੀਨ ਇਨਸੁਲਿਨ ਸੈੱਲ ਨੂੰ ਬਿਹਤਰ ਬਣਾਉਦੇ ਹਨ। ਇਸ ਨਾਲ ਸਰੀਰ ਦੀ ਸੋਜ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਸਰੀਰ ਦੀ ਇਮਿਊਨਟੀ ਮਜ਼ਬੂਤ ਹੁੰਦੀ ਹੈ। ਟਮਾਟਰ ਖਾਣ ਨਾਲ ਸ਼ੂਗਰ ਦੀ ਬਿਮਾਰੀ ਨੂੰ ਵੀ ਘਟ ਕਰਨ 'ਚ ਮਦਦ ਮਿਲਦੀ ਹੈ।
- Tomato Soup: ਸਰਦੀਆਂ ਦੇ ਮੌਸਮ 'ਚ ਵੀ ਚਮਕਦਾਰ ਚਮੜੀ ਪਾਉਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਟਮਾਟਰ ਸੂਪ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
- Seeds Side Effects: ਸਾਵਧਾਨ! ਭੁੱਲ ਕੇ ਵੀ ਨਾ ਖਾਓ ਇਨ੍ਹਾਂ ਫਲਾਂ ਦੇ ਬੀਜ, ਸਿਹਤ 'ਤੇ ਪੈ ਸਕਦੈ ਭਾਰੀ
- Tomato Side Effects: ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਟਮਾਟਰ, ਨਹੀਂ ਤਾਂ ਸਮੱਸਿਆਵਾਂ ਵਧਣ ਦਾ ਹੋ ਸਕਦੈ ਖ਼ਤਰਾ
ਇਮਿਊਨਟੀ ਮਜ਼ਬੂਤ ਕਰਨ 'ਚ ਟਮਾਟਰ ਫਾਇਦੇਮੰਦ: ਟਮਾਟਰ ਦੇ ਰਸ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਵਿਟਾਮਿਨ-ਸੀ ਤੋਂ ਇਲਾਵਾ ਇਸ 'ਚ ਬੀਟਾ ਕੈਰੋਟੀਨ ਵੀ ਹੁੰਦਾ ਹੈ, ਜੋ ਇਮਿਊਨਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
ਕਬਜ਼ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਟਮਾਟਰ ਫਾਇਦੇਮੰਦ: ਟਮਾਟਰ 'ਚ ਕਈ ਪੌਸ਼ਟਿਕ ਤੱਤ ਅਤੇ ਭਰਪੂਰ ਮਾਤਰਾ 'ਚ ਫਾਈਬਰ ਪਾਏ ਜਾਂਦੇ ਹਨ। ਇਸ ਨਾਲ ਮੈਟਾਬਾਲੀਜ਼ਮ ਨੂੰ ਤੇਜ਼ ਕਰਨ 'ਚ ਮਦਦ ਮਿਲਦੀ ਹੈ ਅਤੇ ਕਬਜ਼ ਦੀ ਸਮੱਸਿਆਂ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਹਰ ਰੋਜ਼ ਇੱਕ ਟਮਾਟਰ ਖਾਣਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ।