ਸਾਫ਼-ਸੁਥਰੀ ਅਤੇ ਚਮਕਦਾਰ ਚਮੜੀ ਦੇ ਨਾਲ-ਨਾਲ ਕੁੜੀਆ ਗੋਰਾ ਰੰਗ ਵੀ ਚਾਹੁੰਦੀਆਂ ਹਨ। ਪਰ ਇਸਦੇ ਲਈ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਚਿਹਰੇ 'ਤੇ ਕੁਝ ਵੀ ਲਗਾਉਣ ਨਾਲ ਚਮੜੀ ਗੋਰੀ ਨਹੀਂ ਹੁੰਦੀ ਹੈ। ਰੰਗਤ ਨਿਖਾਰਨ ਲਈ ਔਰਤਾਂ ਮਹਿੰਗੇ ਫੇਸ਼ੀਅਲ ਅਤੇ ਕਰੀਮਾਂ ਦੀ ਵਰਤੋਂ ਕਰਦੀਆਂ ਹਨ ਪਰ ਇਸ ਨਾਲ ਚਮੜੀ ਹੋਰ ਖਰਾਬ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਤੁਹਾਨੂੰ ਕੁਝ ਘਰੇਲੂ ਫ਼ੇਸ ਪੈਕ ਅਪਣਾਉਣੇ ਚਾਹੀਦੇ ਹਨ।
ਦਹੀ ਦਾ ਫੇਸ ਪੈਕ: ਇਸ ਫ਼ੇਸ ਪੈਕ ਨੂੰ ਬਣਾਉਣ ਲਈ ਤੁਹਾਨੂੰ ਦਹੀਂ, ਚੰਦਨ, ਚੌਲਾਂ ਦਾ ਆਟਾ ਅਤੇ ਗੁਲਾਬ ਜਲ ਚਾਹੀਦਾ ਹੈ। ਪੈਕ ਬਣਾਉਣ ਲਈ ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ ਪੈਕ ਨੂੰ ਚਿਹਰੇ 'ਤੇ ਲਗਾਓ। ਪੈਕ ਨੂੰ ਗਰਦਨ 'ਤੇ ਲਗਾਉਣਾ ਨਾ ਭੁੱਲੋ। ਇਸ ਨੂੰ ਘੱਟ ਤੋਂ ਘੱਟ 20 ਮਿੰਟ ਤੱਕ ਲੱਗਾ ਰਹਿਣ ਦਿਓ ਅਤੇ ਫਿਰ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ। ਇਸ ਪੈਕ ਨੂੰ ਲਗਾਉਣ ਤੋਂ ਬਾਅਦ ਚਮੜੀ 'ਤੇ ਮੁਹਾਸੇ ਦੇ ਧੱਬਿਆਂ ਦੀ ਸਮੱਸਿਆ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ। ਦੂਜੇ ਪਾਸੇ ਜੇਕਰ ਤੁਸੀਂ ਨਿਯਮਿਤ ਤੌਰ 'ਤੇ ਇਸ ਫੇਸ ਪੈਕ ਦੀ ਵਰਤੋਂ ਕਰਦੇ ਹੋ, ਤਾਂ ਸਕਿਨ ਟੋਨ ਵਿੱਚ ਸੁਧਾਰ ਦਿਖਣਾ ਸ਼ੁਰੂ ਹੋ ਜਾਵੇਗਾ। ਪੈਕ ਨੂੰ ਸਾਫ਼ ਕਰਨ ਤੋਂ ਬਾਅਦ ਤੁਸੀਂ ਚਿਹਰੇ ਦੇ ਮਾਇਸਚਰਾਈਜ਼ਰ ਦੀ ਵਰਤੋਂ ਕਰ ਸਕਦੇ ਹੋ।
ਮਸੂਰ ਦੀ ਦਾਲ ਦਾ ਫੇਸ ਪੈਕ: ਦੋ ਚੱਮਚ ਦਾਲ ਨੂੰ ਗੁਲਾਬ ਜਲ 'ਚ ਰਾਤ ਭਰ ਭਿਓ ਕੇ ਰੱਖੋ। ਸਵੇਰੇ ਇਸ ਦਾਲ ਨੂੰ ਮਿਕਸੀ ਜਾਰ 'ਚ ਪਾ ਲਓ। ਫ਼ਿਰ ਇਸ ਵਿੱਚ 1/4 ਚਮਚ ਹਲਦੀ, 3 ਚਮਚ ਦਹੀਂ, 1 ਚਮਚਾ ਸ਼ਹਿਦ ਪਾਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ ਲਓ ਅਤੇ ਤਿਆਰ ਕੀਤੇ ਪੇਸਟ ਨੂੰ ਫੇਸ ਪੈਕ ਦੀ ਤਰ੍ਹਾਂ ਚਮੜੀ 'ਤੇ ਲਗਾਓ। ਲਗਭਗ 20 ਮਿੰਟ ਲਗਾਉਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਮੂੰਹ ਧੋ ਲਓ। ਸਿਰਫ 2 ਹਫਤਿਆਂ ਦੇ ਅੰਦਰ ਤੁਹਾਡੀ ਚਮੜੀ ਦੀ ਚਮਕ ਵੱਧ ਜਾਵੇਗੀ। ਇਸ ਪੈਕ ਨੂੰ ਹਫਤੇ 'ਚ ਘੱਟ ਤੋਂ ਘੱਟ 3 ਵਾਰ ਲਗਾਓ।
- Vegetable Juices: ਬੀਪੀ ਤੋਂ ਲੈ ਕੇ ਸ਼ੂਗਰ ਤੱਕ ਕਈ ਬਿਮਾਰੀਆਂ ਲਈ ਫ਼ਾਇਦੇਮੰਦ ਹੈ ਘਰ 'ਚ ਬਣਾਏ ਸਬਜ਼ੀਆਂ ਦੇ ਇਹ ਜੂਸ
- Curd Benefits: ਦਹੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਫ਼ਾਇਦੇਮੰਦ, ਮਿਲੇਗਾ ਇਨ੍ਹਾਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ
- Coconut Water: ਗਰਮੀਆਂ ਵਿੱਚ ਨਾਰੀਅਲ ਪਾਣੀ ਪੀਣਾ ਸਿਹਤ ਲਈ ਹੋ ਸਕਦੈ ਫਾਇਦੇਮੰਦ, ਪਰ ਇਹ ਲੋਕ ਇਸਨੂੰ ਪੀਣ ਤੋਂ ਕਰਨ ਪਰਹੇਜ਼
ਨਿੰਬੂ: ਨਿੰਬੂ ਗੋਰੇ ਰੰਗ ਅਤੇ ਚਮਕਦਾਰ ਚਮੜੀ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਦੇ ਲਈ ਨਿੰਬੂ ਦੇ ਛਿਲਕੇ ਨੂੰ ਨਿਯਮਿਤ ਰੂਪ ਨਾਲ ਚਿਹਰੇ 'ਤੇ ਰਗੜੋ ਅਤੇ ਥੋੜ੍ਹੀ ਦੇਰ ਬਾਅਦ ਪਾਣੀ ਨਾਲ ਮੂੰਹ ਧੋ ਲਓ। ਅਜਿਹਾ ਕਰਨ ਨਾਲ ਕੁਝ ਸਮੇਂ ਬਾਅਦ ਚਿਹਰੇ ਤੋਂ ਸਾਰੇ ਦਾਗ-ਧੱਬੇ ਦੂਰ ਹੋ ਜਾਣਗੇ ਅਤੇ ਚਮੜੀ 'ਚ ਨਿਖਾਰ ਆਵੇਗਾ।
ਟਮਾਟਰ ਦਾ ਫੇਸ ਪੈਕ: ਖਾਣ ਦੇ ਨਾਲ-ਨਾਲ ਟਮਾਟਰ ਚਮੜੀ ਨੂੰ ਗਲੋ ਦੇਣ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਟਮਾਟਰ ਨੂੰ ਮੈਸ਼ ਕਰ ਲਓ ਅਤੇ ਇਸ 'ਚ ਥੋੜ੍ਹੀ ਜਿਹੀ ਚੀਨੀ ਜਾਂ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ। ਕਰੀਬ ਅੱਧੇ ਘੰਟੇ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਗੋਰੇ ਦਿਖਣ ਲੱਗੋਗੇ।
ਤੁਲਸੀ: ਤੁਲਸੀ ਦੀ ਨਾ ਸਿਰਫ਼ ਪੂਜਾ ਕੀਤੀ ਜਾਂਦੀ ਹੈ ਸਗੋਂ ਇਹ ਸੁੰਦਰਤਾ ਵਧਾਉਣ ਲਈ ਵੀ ਬਹੁਤ ਫਾਇਦੇਮੰਦ ਹੈ। ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਚਿਹਰੇ 'ਤੇ ਲਗਾਉਣ ਨਾਲ ਨਾ ਸਿਰਫ਼ ਰੰਗ ਸਾਫ਼ ਹੁੰਦਾ ਹੈ, ਸਗੋਂ ਚਮੜੀ 'ਤੇ ਵੀ ਨਿਖਾਰ ਆਉਂਦਾ ਹੈ।