ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਬਿਮਾਰੀਆਂ 'ਚ ਸ਼ੂਗਰ ਅਤੇ ਦਿਲ ਦਾ ਦੌਰਾ ਵੀ ਸ਼ਾਮਲ ਹੈ। ਗਲਤ ਜੀਵਨਸ਼ੈਲੀ ਕਾਰਨ ਲੋਕ Silent Heart Attack ਦੀ ਸਮੱਸਿਆ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਹਾਰਟ ਅਟੈਕ ਇੱਕ ਗੰਭੀਰ ਬਿਮਾਰੀ ਹੈ। ਜੇਕਰ ਇਸਦਾ ਸਹੀ ਸਮੇਂ 'ਤੇ ਇਲਾਜ਼ ਨਾ ਕੀਤਾ ਜਾਵੇ, ਤਾਂ ਪੀੜਿਤ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਹਾਲਾਂਕਿ ਕਈ ਵਾਰ ਹਾਰਟ ਅਟੈਕ ਦੇ ਲੱਛਣਾਂ ਦੀ ਪਹਿਚਾਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਤੁਹਾਨੂੰ ਹਾਰਟ ਅਟੈਕ ਦੇ ਲੱਛਣਾਂ ਅਤੇ ਕਾਰਨਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ, ਤਾਂਕਿ ਤੁਸੀਂ ਸਮੇਂ ਰਹਿੰਦੇ ਇਸ ਸਮੱਸਿਆਂ ਤੋਂ ਆਪਣਾ ਬਚਾਅ ਕਰ ਸਕੋ।
ਕੀ ਹੈ Silent Heart Attack?: Silent Heart Attack ਇੱਕ ਅਜਿਹਾ ਦਿਲ ਦਾ ਦੌਰਾ ਹੈ, ਜਿਸਦੇ ਲੱਛਣ ਬਹੁਤ ਘਟ ਹੁੰਦੇ ਹਨ। ਇਸ ਅਟੈਕ ਦੌਰਾਨ ਦਿਲ 'ਚ ਦਰਦ ਜਾਂ ਸਾਹ ਲੈਣ 'ਚ ਤਕਲੀਫ਼ ਨਹੀਂ ਹੁੰਦੀ। Silent Heart Attack ਦੇ ਕੁਝ ਲੱਛਣ ਹੇਠ ਲਿਖੇ ਅਨੁਸਾਰ ਹਨ, ਜਿਸ ਰਾਹੀ ਤੁਸੀਂ ਇਸ ਅਟੈਕ ਦੀ ਪਹਿਚਾਣ ਕਰ ਸਕਦੇ ਹੋ।
Silent Heart Attack ਦੇ ਲੱਛਣ: Silent Heart Attack 'ਚ ਭੋਜਨ ਨਾ ਪਚਣਾ, ਚੱਕਰ ਆਉਣਾ, ਨੀਂਦ ਨਾ ਆਉਣਾ, ਪਸੀਨਾ ਆਉਣਾ, ਘਬਰਾਹਟ ਹੋਣਾ, ਸਾਹ ਲੈਣ 'ਚ ਮੁਸ਼ਕਿਲ, ਥਕਾਵਟ, ਪਿੱਠ ਜਾਂ ਛਾਤੀ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਵਰਗੇ ਲੱਛਣ ਸ਼ਾਮਲ ਹੋ ਸਕਦੇ ਹਨ।
Silent Heart Attack ਦੇ ਕਾਰਨ:
ਮੋਟਾਪਾ: ਜ਼ਿਆਦਾ ਭਾਰ ਹੋਣ ਕਰਕੇ ਦਿਲ ਦਾ ਦੌਰਾ ਪੈਣ ਦਾ ਖਤਰਾ ਵਧ ਸਕਦਾ ਹੈ। Silent Heart Attack ਦੇ ਨਾਲ-ਨਾਲ ਤੁਸੀਂ ਹੋਰ ਵੀ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਮੋਟਾਪੇ ਕਾਰਨ ਤੁਸੀਂ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ, ਜਿਸ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ: ਹਾਈ ਬਲੱਡ ਪ੍ਰੈਸ਼ਰ Silent Heart Attack ਦਾ ਕਾਰਨ ਬਣ ਸਕਦਾ ਹੈ। ਹਾਈ ਬੀਪੀ ਦਿਲ ਅਤੇ ਹੋਰ ਜ਼ਰੂਰੀ ਅੰਗਾ 'ਤੇ ਦਬਾਅ ਪਾਉਦਾ ਹੈ, ਜਿਸ ਕਾਰਨ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ।
- Cardiac Arrest Symptoms: ਰਾਤ ਨੂੰ ਸੌਂਦੇ ਸਮੇਂ ਨਜ਼ਰ ਆਉਦੇ ਨੇ ਇਹ ਲੱਛਣ, ਤਾਂ ਸਮਝ ਲਓ ਇਸ ਬਿਮਾਰੀ ਦਾ ਹੈ ਖਤਰਾ
- Breathing problems: ਕਸਰਤ ਕਰਦੇ ਜਾਂ ਪੌੜੀਆਂ ਚੜਦੇ ਸਮੇਂ ਤੁਹਾਡੀ ਵੀ ਫੁੱਲਦੀ ਹੈ ਸਾਹ, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਸਕਦੇ ਹੋ ਸ਼ਿਕਾਰ
- CPR Lesson For Common People: ਸੀਪੀਆਰ ਨਾ ਸਿਰਫ਼ ਸਿਹਤ ਕਰਮਚਾਰੀਆਂ ਨੂੰ ਸਗੋਂ ਆਮ ਲੋਕਾਂ ਨੂੰ ਵੀ ਸਿਖਾਇਆ ਜਾਣਾ ਚਾਹੀਦਾ
ਹਾਈ ਕੋਲੇਸਟ੍ਰੋਲ: ਕੋਲੇਸਟ੍ਰੋਲ ਵਧਣਾ ਵੀ Silent Heart Attack ਦਾ ਕਾਰਨ ਬਣ ਸਕਦਾ ਹੈ। ਸਰੀਰ 'ਚ ਕੋਲੇਸਟ੍ਰੋਲ ਦੀ ਵਧਦੀ ਮਾਤਰਾ ਲਿਪੋਪ੍ਰੋਟੀਨ ਜਾਂ ਖਰਾਬ ਕੋਲੇਸਟ੍ਰੋਲ ਧਮਨੀਆਂ ਦੇ ਅੰਦਰ ਪਲੇਕ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ, ਜੋ ਖੂਨ ਦੇ ਪ੍ਰਵਾਹ ਨੂੰ ਰੋਕਦੇ ਹਨ ਅਤੇ Silent Heart Attack ਦੇ ਖਤਰੇ ਨੂੰ ਵਧਾਉਦੇ ਹਨ।
ਉਮਰ: Silent Heart Attack ਆਉਣ ਦਾ ਇੱਕ ਕਾਰਨ ਉਮਰ ਵੀ ਹੋ ਸਕਦੀ ਹੈ। ਉਮਰ ਵਧਣ ਦੇ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ।
ਤੰਬਾਕੂ: ਅੱਜ ਦੇ ਸਮੇਂ 'ਚ ਲੋਕ ਨਸ਼ੇ ਦਾ ਬਹੁਤ ਇਸਤੇਮਾਲ ਕਰਦੇ ਹਨ। ਇਸ ਨਾਲ ਵੀ Silent Heart Attack ਦਾ ਖਤਰਾ ਵਧ ਸਕਦਾ ਹੈ। ਤੰਬਾਕੂ 'ਚ ਮੌਜ਼ੂਦ ਜ਼ਹਿਰੀਲੇ ਪਦਾਰਥ ਬਲੱਡ ਸੈੱਲਾਂ ਨੂੰ ਨੁਕਸਾਨ ਪਹੁੰਚਾਉਦੇ ਹਨ, ਜਿਸ ਕਾਰਨ Silent Heart Attack ਆਉਣ ਦਾ ਖਤਰਾ ਰਹਿੰਦਾ ਹੈ।