ਹੈਦਰਾਬਾਦ: ਜੇਕਰ ਤੁਹਾਡੀ ਵੀ ਸਾਰੀ ਰਾਤ ਪਾਸੇ ਬਦਲਦਿਆਂ ਲੰਘ ਜਾਂਦੀ ਹੈ ਅਤੇ ਨੀਂਦ ਨਹੀਂ ਆਉਂਦੀ, ਤਾਂ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇੱਕ ਟ੍ਰਿਕ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਸਿਰਫ਼ 2 ਮਿੰਟਾਂ 'ਚ ਆਰਾਮ ਨਾਲ ਸੌਂ ਸਕੋਗੇ। ਕਿਹਾ ਜਾਂਦਾ ਹੈ ਕਿ ਅਮਰੀਕੀ ਫੌਜ ਇਸ ਸਲੀਪਿੰਗ ਹੈਕ ਦਾ ਪਾਲਣ ਕਰਦੇ ਹਨ। ਇਸ ਦਾ ਅਭਿਆਸ ਤੁਹਾਡੀ ਨੀਂਦ ਨੂੰ ਬਿਹਤਰ ਬਣਾ ਸਕਦਾ ਹੈ।
ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ 2 ਮਿੰਟ 'ਚ ਆ ਜਾਵੇਗੀ ਨੀਂਦ:
- ਜਦੋਂ ਵੀ ਤੁਸੀਂ ਸੌਂਦੇ ਹੋ, ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਸ਼ਾਂਤ ਕਰੋ ਅਤੇ ਆਪਣੇ ਆਪ ਨੂੰ ਆਰਾਮ ਦਿਓ।
- ਹੁਣ ਹੌਲੀ-ਹੌਲੀ ਆਪਣੇ ਸਰੀਰ ਦੇ ਹਰ ਹਿੱਸੇ ਨੂੰ ਬੰਦ ਕਰੋ।
- ਆਪਣੇ ਮੱਥੇ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿਓ।
- ਹੁਣ ਅੱਖਾਂ, ਗੱਲ੍ਹਾਂ ਅਤੇ ਜਬਾੜੇ ਨੂੰ ਆਰਾਮ ਦਿੰਦੇ ਹੋਏ ਸਾਹ 'ਤੇ ਧਿਆਨ ਦਿਓ।
- ਆਪਣੇ ਮੋਢੇ ਨੂੰ ਜਿੰਨਾ ਹੋ ਸਕੇ ਹੇਠਾਂ ਲੈ ਜਾਓ ਅਤੇ ਹੱਥ ਦੀਆਂ ਉਂਗਲਾਂ ਨੂੰ ਢਿੱਲਾ ਰੱਖੋ।
- ਡੂੰਘਾ ਸਾਹ ਲਓ ਅਤੇ ਛਾਤੀ, ਪੇਟ ਅਤੇ ਲੱਤਾਂ ਨੂੰ ਪੂਰੀ ਤਰ੍ਹਾਂ ਆਰਾਮਦਾਇਕ ਰੱਖੋ। ਅਜਿਹਾ ਕਰਦੇ ਸਮੇਂ ਮਨ ਵਿਚ ਤਣਾਅ ਨਾ ਰੱਖੋ।
- ਇਸ ਦੇ ਅਭਿਆਸ ਦੌਰਾਨ ਆਪਣੇ ਆਪ ਨੂੰ ਸਾਫ਼ ਪਾਣੀ ਦੀ ਸ਼ਾਂਤ ਝੀਲ ਵਿੱਚ ਜਾਂ ਇੱਕ ਹਨੇਰੇ ਕਮਰੇ ਵਿੱਚ ਇੱਕ ਮਖਮਲੀ ਝੂਲੇ 'ਤੇ ਪਏ ਹੋਣ ਦੀ ਕਲਪਨਾ ਕਰੋ।
- Skin Care: ਚਿਹਰੇ ਦੀ ਸੁੰਦਰਤਾ ਵਧਾਉਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਇਨ੍ਹਾਂ ਭੋਜਣਾ ਤੋਂ ਬਣਾ ਲਓ ਦੂਰੀ
- Food Diet for Migraine: ਮਾਈਗ੍ਰੇਨ ਕਾਰਨ ਹੋ ਰਹੇ ਸਿਰ ਦਰਦ ਤੋਂ ਹੋ ਪਰੇਸ਼ਾਨ, ਤਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ
- Poha Benefits: ਭਾਰ ਘਟਾਉਣ ਤੋਂ ਲੈ ਕੇ ਇਨ੍ਹਾਂ 8 ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ ਪੋਹਾ
ਇੰਨੇਂ ਸਮੇਂ ਤੱਕ ਕਰੋ ਇਸਦਾ ਅਭਿਆਸ: ਅਗਸਟਿਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲਗਾਤਾਰ 6 ਹਫਤਿਆਂ ਯਾਨੀ ਡੇਢ ਮਹੀਨੇ ਤੱਕ ਹਰ ਰੋਜ਼ ਇਸ ਦਾ ਅਭਿਆਸ ਕਰਦੇ ਹੋ, ਤਾਂ ਤੁਹਾਨੂੰ 2 ਮਿੰਟ ਦੇ ਅੰਦਰ ਨੀਂਦ ਆ ਜਾਵੇਗੀ। ਹਾਲਾਂਕਿ, ਇਸ ਬਾਰੇ ਕੋਈ ਖੋਜ ਨਹੀਂ ਹੋਈ ਹੈ ਕਿ ਇਹ ਅਸਲ ਵਿੱਚ ਕੰਮ ਕਰਦਾ ਹੈ ਜਾਂ ਨਹੀਂ।
ਅਮਰੀਕੀ ਫੌਜ ਵੱਲੋਂ ਸੌਣ ਲਈ ਇਸ ਤਕਨੀਕ ਦੀ ਕੀਤੀ ਜਾਂਦੀ ਵਰਤੋਂ: ਅਮਰੀਕੀ ਫੌਜ ਵੱਲੋਂ ਵਰਤੀ ਜਾ ਰਹੀ ਇਸ ਪੁਰਾਣੀ ਤਕਨੀਕ ਦਾ ਜ਼ਿਕਰ ਦਿ ਇੰਡੀਪੈਂਡੈਂਟ ਅਖਬਾਰ 'ਚ ਕੀਤਾ ਗਿਆ ਹੈ। ਯੂਐਸ ਆਰਮੀ ਇਸ ਤਕਨੀਕ ਦੀ ਵਰਤੋਂ ਯੁੱਧ ਵਿੱਚ ਜਾਂ ਵਿਸ਼ੇਸ਼ ਹਾਲਤਾਂ ਵਿੱਚ ਸੌਣ ਲਈ ਕਰਦੇ ਹਨ। ਇਸ ਤਕਨੀਕ ਦਾ ਸਭ ਤੋਂ ਪਹਿਲਾਂ 1981 ਦੀ ਰਿਲੈਕਸ ਐਂਡ ਵਿਨ: ਚੈਂਪੀਅਨਸ਼ਿਪ ਪਰਫਾਰਮੈਂਸ ਨਾਮਕ ਕਿਤਾਬ ਵਿੱਚ ਲੋਇਡ ਬਡ ਵਿੰਟਰ ਦੁਆਰਾ ਜ਼ਿਕਰ ਕੀਤਾ ਗਿਆ ਸੀ। ਇਸ ਕਿਤਾਬ ਵਿੱਚ ਵਿੰਟਰ ਨੇ ਅਮਰੀਕੀ ਫੌਜ ਦੁਆਰਾ ਤਿਆਰ ਕੀਤੀ ਗਈ ਉਸ ਤਕਨੀਕ ਬਾਰੇ ਦੱਸਿਆ ਹੈ। ਜਿਸ ਰਾਹੀਂ ਵਿਅਕਤੀ ਦੋ ਮਿੰਟਾਂ ਵਿੱਚ ਸੌਂ ਜਾਂਦਾ ਹੈ।