ਹੈਦਰਾਬਾਦ: ਸਿਹਤਮੰਦ ਸਰੀਰ ਲਈ ਕਈ ਸਿਹਤਮੰਦ ਆਦਤਾਂ ਨੂੰ ਅਪਣਾਉਣ ਦੀ ਗੱਲ ਕਹੀ ਜਾਂਦੀ ਹੈ ਪਰ ਇਸ ਦੇ ਨਾਲ ਹੀ ਗੈਰ-ਸਿਹਤਮੰਦ ਆਦਤਾਂ ਨੂੰ ਛੱਡਣਾ ਵੀ ਜ਼ਰੂਰੀ ਹੈ। ਇਹਨਾਂ ਗੈਰ-ਸਿਹਤਮੰਦ ਆਦਤਾਂ ਵਿੱਚੋਂ ਇੱਕ ਹੈ ਨਹੁੰ ਖਾਣਾ। ਕੁਝ ਲੋਕ ਹਮੇਸ਼ਾ ਆਪਣੇ ਦੰਦਾਂ ਨਾਲ ਨਹੁੰ ਖਾਂਦੇ ਰਹਿੰਦੇ ਹਨ। ਇਹ ਆਦਤ ਨਾ ਸਿਰਫ਼ ਗਲਤ ਹੈ, ਪਰ ਜੇਕਰ ਇਸ ਨੂੰ ਲੰਬੇ ਸਮੇਂ ਤੱਕ ਨਾ ਰੋਕਿਆ ਜਾਵੇ ਤਾਂ ਇਹ ਸਿਹਤ ਨੂੰ ਬਹੁਤ ਖ਼ਰਾਬ ਕਰ ਸਕਦੀ ਹੈ। ਕਈ ਲੋਕਾਂ ਨੂੰ ਇਹ ਆਦਤ ਬਚਪਨ ਤੋਂ ਹੀ ਲੱਗ ਜਾਂਦੀ ਹੈ, ਜਦਕਿ ਕੁਝ ਲੋਕ ਤਣਾਅ ਜਾਂ ਚਿੰਤਾ ਕਾਰਨ ਨਹੁੰ ਖਾਣ ਲੱਗ ਜਾਂਦੇ ਹਨ। ਹੋਰ ਆਦਤਾਂ ਵਾਂਗ ਇਹ ਆਦਤ ਵੀ ਆਸਾਨੀ ਨਾਲ ਲੱਗ ਜਾਂਦੀ ਹੈ। ਪਰ ਇਸ ਨੂੰ ਛੱਡਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਸ ਕਾਰਨ ਹੌਲੀ-ਹੌਲੀ ਸਿਹਤ ਖਰਾਬ ਹੋਣ ਲੱਗਦੀ ਹੈ। ਆਓ ਜਾਣਦੇ ਹਾਂ ਕਿ ਨਹੁੰ ਖਾਣ ਨਾਲ ਤੁਹਾਡੀ ਸਿਹਤ 'ਤੇ ਕਿਹੜੇ ਮਾੜੇ ਅਸਰ ਪੈ ਸਕਦੇ ਹਨ।
ਬੈਕਟੀਰੀਆ ਇੰਨਫ਼ੈਕਸ਼ਨ: ਜੇਕਰ ਤੁਸੀਂ ਆਪਣੇ ਦੰਦਾਂ ਨਾਲ ਨਹੁੰ ਖਾ ਰਹੇ ਹੋ, ਤਾਂ ਨਹੁੰਆਂ ਦੀ ਚਮੜੀ ਵਿੱਚ ਮੌਜੂਦ ਬੈਕਟੀਰੀਆ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਪੈਰੋਨੀਚੀਆ ਨਾਮਕ ਬੈਕਟੀਰੀਆ ਇੰਨਫ਼ੈਕਸ਼ਨ ਹੋ ਜਾਂਦੀ ਹੈ। ਇਹ ਖਤਰਾ ਹੌਲੀ-ਹੌਲੀ ਸਰੀਰ ਵਿੱਚ ਫੈਲਦਾ ਹੈ ਅਤੇ ਕਈ ਹੋਰ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਇਨਫੈਕਸ਼ਨ ਦੇ ਕਾਰਨ ਨਹੁੰ ਪੀਕ ਨਾਲ ਭਰ ਜਾਂਦੇ ਹਨ ਅਤੇ ਸੁੱਜ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਇਸ ਇਨਫੈਕਸ਼ਨ ਦਾ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਬੁਖਾਰ ਅਤੇ ਸਰੀਰ 'ਚ ਦਰਦ ਵਰਗੀਆਂ ਸ਼ਿਕਾਇਤਾਂ ਹੋ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ, ਉਨ੍ਹਾਂ ਨੂੰ ਇਹ ਇਨਫੈਕਸ਼ਨ ਜ਼ਿਆਦਾ ਪ੍ਰਭਾਵਿਤ ਕਰਦੀ ਹੈ।
ਨੈਚਰਲ ਵਿਕਾਸ ਰੁਕਣ ਦਾ ਖ਼ਤਰਾ: ਵਾਰ-ਵਾਰ ਨਹੁੰ ਖਾਣ ਨਾਲ ਤੁਹਾਡੇ ਨਹੁੰਆਂ ਦਾ ਕੁਦਰਤੀ ਵਿਕਾਸ ਰੁਕਣ ਦਾ ਖ਼ਤਰਾ ਰਹਿੰਦਾ ਹੈ। ਜੇਕਰ ਤੁਸੀਂ ਵਾਰ-ਵਾਰ ਆਪਣੇ ਨਹੁੰ ਖਾਂਦੇ ਰਹਿੰਦੇ ਹੋ, ਤਾਂ ਇਸ ਕਾਰਨ ਵਧਣ ਵਾਲੇ ਟਿਸ਼ੂ ਖਰਾਬ ਹੋ ਜਾਣਗੇ ਅਤੇ ਤੁਹਾਡੇ ਨਹੁੰ ਵਧਣੇ ਬੰਦ ਹੋ ਜਾਣਗੇ।
ਫੰਗਲ ਇਨਫੈਕਸ਼ਨ: ਨਹੁੰ ਖਾਣ ਨਾਲ ਨਹੁੰਆਂ 'ਚ ਜਮ੍ਹਾ ਫੰਗਸ ਵੀ ਮੂੰਹ ਰਾਹੀਂ ਸਰੀਰ 'ਚ ਦਾਖਲ ਹੋ ਜਾਂਦੇ ਹਨ ਅਤੇ ਇਸ ਕਾਰਨ ਸਰੀਰ 'ਚ ਫੰਗਲ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ।
ਦੰਦ ਦੀ ਸਮੱਸਿਆ: ਜੇਕਰ ਤੁਸੀਂ ਆਪਣੇ ਦੰਦਾਂ ਨਾਲ ਨਹੁੰ ਖਾ ਰਹੇ ਹੋ, ਤਾਂ ਇਸ ਨਾਲ ਤੁਹਾਡੇ ਦੰਦਾਂ ਦੇ ਕਮਜ਼ੋਰ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਕਮਜ਼ੋਰ ਦੰਦ ਮਸੂੜਿਆਂ ਤੋਂ ਖੂਨ ਨਿਕਲਣ ਅਤੇ ਦੰਦਾਂ ਵਿੱਚ ਦਰਦ ਦਾ ਕਾਰਨ ਬਣ ਸਕਦੇ ਹਨ।
ਅੰਤੜੀਆਂ ਦੀਆਂ ਸਮੱਸਿਆਵਾਂ: ਨਹੁੰਆਂ ਵਿੱਚੋਂ ਨਿਕਲਣ ਵਾਲੀ ਗੰਦਗੀ ਤੁਹਾਡੇ ਸਰੀਰ ਵਿੱਚ ਜਾ ਸਕਦੀ ਹੈ ਅਤੇ ਤੁਹਾਡੀ ਪਾਚਨ ਪ੍ਰਣਾਲੀ ਅਤੇ ਮੈਟਾਬੋਲਿਜ਼ਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਉਲਟੀ, ਦਸਤ, ਕੜਵੱਲ ਆਦਿ ਦੀ ਸਮੱਸਿਆ ਹੁੰਦੀ ਹੈ ਅਤੇ ਕਈ ਵਾਰ ਅੰਤੜੀਆਂ ਦੀ ਸਮੱਸਿਆ ਵੀ ਹੋ ਸਕਦੀ ਹੈ।
- Health Tips: ਸਾਵਧਾਨ! ਸਵੇਰੇ ਖਾਲੀ ਪੇਟ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼, ਨਹੀਂ ਤਾਂ ਪੇਟ ਦੀਆਂ ਸਮੱਸਿਆਵਾਂ ਦਾ ਹੋ ਸਕਦੈ ਸ਼ਿਕਾਰ
- Ice cream Side Effects: ਗਰਮੀਆਂ ਦੇ ਮੌਸਮ 'ਚ ਆਈਸਕ੍ਰੀਮ ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ
- ਆਪਣੇ ਨੱਕ 'ਤੇ ਜੰਮੇ ਵ੍ਹਾਈਟਹੈੱਡਸ ਤੋਂ ਹੋ ਪਰੇਸ਼ਾਨ, ਤਾਂ ਇੱਥੇ ਦਿੱਤੇ ਘਰੇਲੂ ਨੁਸਖ਼ੇ ਅਪਣਾ ਕੇ ਪਾਓ ਇਸ ਤੋਂ ਛੁਟਕਾਰਾਂ
ਨੁੰਹ ਖਾਣ ਦੀ ਆਦਤ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
- ਨਹੁੰ ਖਾਣ ਦੀ ਆਦਤ ਨੂੰ ਦੂਰ ਕਰਨ ਲਈ ਤੁਸੀਂ ਮਾਊਥ ਗਾਰਡ ਲੈ ਸਕਦੇ ਹੋ। ਇਹ ਮਦਦਗਾਰ ਸਾਬਤ ਹੋਵੇਗਾ।
- ਆਪਣੇ ਤਣਾਅ ਦਾ ਪ੍ਰਬੰਧਨ ਕਰਨਾ ਸਿੱਖੋ। ਕਿਉਂਕਿ ਤਣਾਅ ਦੌਰਾਨ ਕਈ ਲੋਕਾਂ ਨੂੰ ਨੁੰਹ ਖਾਣ ਦੀ ਆਦਤ ਪੈ ਸਕਦੀ ਹੈ।
- ਨਿੰਮ ਦਾ ਰਸ ਨਹੁੰਆਂ 'ਤੇ ਲਗਾਓ। ਇਸ ਕਾਰਨ ਜਦੋਂ ਵੀ ਤੁਸੀਂ ਨੁੰਹ ਨੂੰ ਖਾਣ ਲਈ ਆਪਣੇ ਮੂੰਹ 'ਚ ਪਾਉਂਦੇ ਹੋ ਤਾਂ ਇਹ ਕੁੜੱਤਣ ਤੁਹਾਨੂੰ ਅਜਿਹਾ ਕਰਨ ਤੋਂ ਰੋਕੇਗੀ।