ਹੈਦਰਾਬਾਦ: ਅੱਜ-ਕੱਲ ਦੀ ਜੀਵਨਸ਼ੈਲੀ ਕਾਰਨ ਤਣਾਅ ਦੀ ਸਮੱਸਿਆਂ ਆਮ ਹੋ ਗਈ ਹੈ। ਤਣਾਅ ਕਾਰਨ ਕੋਈ ਵੀ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਤਣਾਅ ਕਾਰਨ ਸਿਹਤ 'ਤੇ ਵੀ ਗਲਤ ਅਸਰ ਪੈਂਦਾ ਹੈ। ਇਸ ਲਈ ਤਣਾਅ ਨੂੰ ਘਟ ਕੀਤਾ ਜਾਣਾ ਬਹੁਤ ਜ਼ਰੂਰੀ ਹੈ।
ਤਣਾਅ ਨੂੰ ਘਟ ਕਰਨ ਲਈ ਖਾਓ ਇਹ ਚੀਜ਼ਾਂ:
ਬੇਰੀ ਨਾਲ ਤਣਾਅ ਨੂੰ ਘਟ ਕੀਤਾ ਜਾ ਸਕਦਾ: ਬੇਰੀ ਨਾਲ ਤਣਾਅ ਨੂੰ ਘਟ ਕੀਤਾ ਜਾ ਸਕਦਾ ਹੈ। ਇਸ 'ਚ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ। ਜਿਸਦੀ ਮਦਦ ਨਾਲ ਤਣਾਅ ਨੂੰ ਕਾਫ਼ੀ ਘਟ ਕੀਤਾ ਜਾ ਸਕਦਾ ਹੈ। ਤੁਸੀਂ ਆਪਣੀ ਖੁਰਾਕ 'ਚ ਸਟ੍ਰਾਬੇਰੀ, ਬਲੂਬੇਰੀ, ਬਲੈਕਬੇਰੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤਣਾਅ ਤੋਂ ਰਾਹਤ ਪਾਉਣ 'ਚ ਮਦਦ ਮਿਲ ਸਕਦੀ ਹੈ।
ਸਵੀਟ ਆਲੂ ਤਣਾਅ ਨੂੰ ਘਟ ਕਰਨ 'ਚ ਮਦਦਗਾਰ: ਸਵੀਟ ਆਲੂ ਖਾਣ 'ਚ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਫਾਇਦੇਮੰਦ ਵੀ ਹੁੰਦੇ ਹਨ। ਇਸ 'ਚ ਮੌਜ਼ੂਦ ਗੁਣ ਤਣਾਅ ਨੂੰ ਘਟ ਕਰਨ 'ਚ ਮਦਦ ਕਰਦੇ ਹਨ। ਇਸ 'ਚ ਵਿਟਾਮਿਨ-ਸੀ ਅਤੇ ਪੋਟਾਸ਼ੀਅਮ ਪਾਏ ਜਾਂਦੇ ਹਨ। ਜਿਸ ਨਾਲ ਤਣਾਅ ਨੂੰ ਘਟ ਕੀਤਾ ਜਾ ਸਕਦਾ ਹੈ।
ਫੈਟੀ ਮੱਛੀ ਨਾਲ ਤਣਾਅ ਘਟ ਕੀਤਾ ਜਾ ਸਕਦਾ: ਫੈਟੀ ਮੱਛੀ ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨਾਲ ਤਣਾਅ ਨੂੰ ਘਟ ਕਰਨ 'ਚ ਵੀ ਮਦਦ ਮਿਲਦੀ ਹੈ। ਤਣਾਅ ਨੂੰ ਘਟ ਕਰਨ ਲਈ ਸਾਲਮਨ, ਸਾਰਡੀਨਸ, ਮੈਕਰੇਲ ਫੈਟੀ ਮੱਛੀ ਨੂੰ ਤੁਸੀਂ ਖਾ ਸਕਦੇ ਹੋ। ਇਸ ਨਾਲ ਮੂਡ 'ਚ ਵੀ ਸੁਧਾਰ ਹੁੰਦਾ ਹੈ।
ਲਸਣ ਨਾਲ ਤਣਾਅ ਘਟ ਕੀਤਾ ਜਾ ਸਕਦਾ: ਲਸਣ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਕਈ ਲੋਕ ਇਸਦਾ ਇਸਤੇਮਾਲ ਸਬਜ਼ੀ ਦਾ ਸਵਾਦ ਵਧਾਉਣ ਲਈ ਕਰਦੇ ਹਨ। ਇਸ 'ਚ ਐਂਟੀਆਕਸੀਡੈਂਟ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਜਿਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਲਸਣ ਨਾਲ ਤਣਾਅ ਨੂੰ ਵੀ ਘਟ ਕੀਤਾ ਜਾ ਸਕਦਾ ਹੈ।
ਡਾਰਕ ਚਾਕਲੇਟ ਨਾਲ ਤਣਾਅ ਘਟ ਕੀਤਾ ਜਾ ਸਕਦਾ: ਡਾਰਕ ਚਾਕਲੇਟ 'ਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ। ਇਸ ਨਾਲ ਤਣਾਅ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ। ਜੇਕਰ ਤੁਹਾਨੂੰ ਤਣਾਅ ਮਹਿਸੂਸ ਹੋ ਰਿਹਾ ਹੈ, ਤਾਂ ਤੁਸੀਂ ਡਾਰਕ ਚਾਕਲੇਟ ਅਜ਼ਮਾ ਸਕਦੇ ਹੋ। ਇਸ ਨਾਲ ਤਣਾਅ ਨੂੰ ਵਧਾਉਣ ਵਾਲੇ ਹਾਰਮੋਨਸ ਕੰਟਰੋਲ 'ਚ ਰਹਿੰਦੇ ਹਨ।