ਹੈਦਰਾਬਾਦ: ਮੂੰਗਫ਼ਲੀ ਨੂੰ ਲੋਕ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਮੂੰਗਫਲੀ ਨੂੰ ਸਹੀ ਸਮੇਂ ਅਤੇ ਸਹੀ ਮਾਤਰਾ 'ਚ ਖਾਣ ਨਾਲ ਸਿਹਤ ਨੂੰ ਅਣਗਿਣਤ ਫਾਇਦੇ ਮਿਲ ਸਕਦੇ ਹਨ। ਇਸ ਲਈ ਅੱਜ ਤੋਂ ਹੀ ਆਪਣੀ ਖੁਰਾਕ 'ਚ ਮੂੰਗਫ਼ਲੀ ਨੂੰ ਸ਼ਾਮਲ ਕਰ ਲਓ।
ਮੂੰਗਫ਼ਲੀ ਖਾਣ ਦੇ ਫਾਇਦੇ:
ਮੂੰਗਫ਼ਲੀ ਖਾਣਾ ਦਿਲ ਲਈ ਫਾਇਦੇਮੰਦ: ਮੂੰਗਫ਼ਲੀ ਨੂੰ ਭਿਓ ਕੇ ਰੱਖਣ ਨਾਲ ਇਸਦਾ ਛਿਲਕਾ ਪਾਣੀ ਨੂੰ ਚੰਗੀ ਤਰ੍ਹਾਂ ਸੋਖ ਲੈਂਦਾ ਹੈ। ਇਹ ਛਿਲਕਾ ਬਲੱਡ ਨੂੰ ਸਹੀ ਰੱਖਣ 'ਚ ਮਦਦ ਕਰਦਾ ਹੈ। ਇਸ ਛਿਲਕੇ ਦੀ ਮਦਦ ਨਾਲ ਦਿਲ ਦੇ ਦੌਰੇ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ ਅਤੇ ਦਿਲ ਨਾਲ ਜੁੜੀਆਂ ਹੋਰ ਕਈ ਬਿਮਾਰੀਆਂ ਤੋਂ ਰਾਹਤ ਮਿਲ ਸਕਦੀ ਹੈ। ਇਸ ਲਈ ਆਪਣੀ ਖੁਰਾਕ 'ਚ ਮੂੰਗਫ਼ਲੀ ਨੂੰ ਜ਼ਰੂਰ ਸ਼ਾਮਲ ਕਰੋ।
ਮੂੰਗਫ਼ਲੀ ਦੀ ਮਦਦ ਨਾਲ ਪਿੱਠ ਦਰਦ ਤੋਂ ਰਾਹਤ: ਜਿਨ੍ਹਾਂ ਲੋਕਾਂ ਨੂੰ ਪਿੱਠ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਹ ਲੋਕ ਆਪਣੀ ਖੁਰਾਕ 'ਚ ਮੂੰਗਫ਼ਲੀ ਨੂੰ ਸ਼ਾਮਲ ਕਰ ਸਕਦੇ ਹਨ। ਭਿੱਜੀ ਹੋਈ ਮੂੰਗਫ਼ਲੀ ਗੁੜ ਦੇ ਨਾਲ ਖਾਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਪਿੱਠ ਦਰਦ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ।
ਯਾਦਾਸ਼ਤ ਅਤੇ ਅੱਖਾਂ ਲਈ ਮੂੰਗਫ਼ਲੀ ਫਾਇਦੇਮੰਦ: ਭਿੱਜੀ ਹੋਈ ਮੂੰਗਫ਼ਲੀ ਯਾਦਾਸ਼ਤ ਲਈ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀ ਨਜ਼ਰ ਕੰਮਜ਼ੋਰ ਹੈ, ਉਹ ਲੋਕ ਵੀ ਆਪਣੀ ਖੁਰਾਕ 'ਚ ਮੂੰਗਫ਼ਲੀ ਨੂੰ ਸ਼ਾਮਲ ਕਰ ਸਕਦੇ ਹਨ। ਇਸ ਲਈ ਅੱਜ ਤੋਂ ਹੀ ਮੂੰਗਫ਼ਲੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਲਓ। ਇਸ ਨਾਲ ਯਾਦਾਸ਼ਤ ਨੂੰ ਤੇਜ਼ ਕਰਨ ਅਤੇ ਨਜ਼ਰ ਸਾਫ਼ ਕਰਨ 'ਚ ਮਦਦ ਮਿਲਦੀ ਹੈ।
ਖੰਘ ਲਈ ਮੂੰਗਫ਼ਲੀ ਫਾਇਦੇਮੰਦ: ਬਦਲਦੇ ਮੌਸਮ ਕਾਰਨ ਲੋਕ ਖੰਘ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਮੂੰਗਫ਼ਲੀ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਖੰਘ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸਦੇ ਨਾਲ ਹੀ ਇਮਿਊਨਟੀ ਬੂਸਟ ਕਰਨ ਅਤੇ ਇੰਨਫੈਕਸ਼ਨ ਨੂੰ ਜਲਦੀ ਠੀਕ ਕਰਨ 'ਚ ਮਦਦ ਮਿਲਦੀ ਹੈ।
- Bitter Gourd Seeds Benefits: ਚਮਕਦਾਰ ਚਮੜੀ ਪਾਉਣ ਲਈ ਕਰੇਲੇ ਦੇ ਬੀਜ ਹੋ ਸਕਦੈ ਨੇ ਫਾਇਦੇਮੰਦ, ਜਾਣੋ ਕਿਵੇਂ ਕਰਨਾ ਹੈ ਇਸਦਾ ਇਸਤੇਮਾਲ
- Viral Fever: ਵਾਈਰਲ ਬੁਖਾਰ ਤੋਂ ਹੋ ਪਰੇਸ਼ਾਨ, ਤਾਂ ਅਜ਼ਮਾਓ ਕੁਝ ਆਸਾਨ ਨੁਸਖੇ, ਮਿਲੇਗਾ ਆਰਾਮ
- Foods For Sinus Relief: ਸਾਈਨਸ ਇੰਨਫੈਕਸ਼ਨ ਤੋਂ ਪਾਉਣਾ ਚਾਹੁੰਦੇ ਹੋ ਰਾਹਤ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਇਹ 4 ਚੀਜ਼ਾਂ
ਮੂੰਗਫ਼ਲੀ ਖਾਣ ਨਾਲ ਗੈਸ ਅਤੇ ਐਸਿਡਿਟੀ ਦੀ ਸਮੱਸਿਆਂ ਤੋਂ ਰਾਹਤ: ਜਿਨ੍ਹਾਂ ਲੋਕਾਂ ਨੂੰ ਗੈਸ ਅਤੇ ਐਸਿਡਿਟੀ ਦੀ ਸਮੱਸਿਆਂ ਹੈ, ਉਹ ਲੋਕ ਮੂੰਗਫ਼ਲੀ ਖਾ ਸਕਦੇ ਹਨ। ਇਸ ਨਾਲ ਗੈਸ ਅਤੇ ਐਸਿਡਿਟੀ ਤੋਂ ਰਾਹਤ ਮਿਲੇਗੀ। ਮੂੰਗਫ਼ਲੀ ਮੈਗਨੀਜ਼, ਕਾਪਰ, ਪੋਟਾਸ਼ੀਅਮ, ਆਈਰਨ, ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ। ਜੇਕਰ ਤੁਸੀਂ ਮੂੰਗਫ਼ਲੀ ਨੂੰ ਖਾਲੀ ਪੇਟ ਖਾਂਦੇ ਹੋ, ਤਾਂ ਗੈਸ ਦੀ ਸਮੱਸਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ।