ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਖੱਟੇ ਫ਼ਲ ਜਿਵੇ ਕਿ ਸੰਤਰਾਂ ਖਾਣਾ ਫਾਇਦੇਮੰਦ ਮੰਨਿਆਂ ਜਾਂਦਾ ਹੈ। ਸੰਤਰੇ ਦਾ ਜੂਸ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਕੇ ਵਿਅਕਤੀ ਨੂੰ ਸਰਦੀ-ਜ਼ੁਕਾਮ ਅਤੇ ਬੁਖਾਰ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ। ਸੰਤਰੇ 'ਚ ਵਿਟਾਮਿਨ-ਬੀ ਅਤੇ ਸੀ, ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਈਬਰ, ਐਨਰਜ਼ੀ, ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ ਅਤੇ ਆਈਰਨ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਪਰ ਤੁਹਾਨੂੰ ਸੰਤਰੇ ਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ, ਕਿਉਕਿ ਇਸ ਨਾਲ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਖਾਲੀ ਪੇਟ ਸੰਤਰਾ ਖਾਣ ਦੇ ਨੁਕਸਾਨ:
ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ: ਖਾਲੀ ਪੇਟ ਸੰਤਰਾ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ। ਸੰਤਰੇ 'ਚ ਅਮੀਨੋ ਐਸਿਡ ਹੋਣ ਕਾਰਨ ਇਸ ਨਾਲ ਪੇਟ 'ਚ ਗੈਸ ਬਣ ਜਾਂਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਵੀ ਸੰਤਰਾ ਨਹੀਂ ਖਾਣਾ ਚਾਹੀਦਾ। ਰਾਤ ਨੂੰ ਸੰਤਰਾ ਖਾਣ ਨਾਲ ਸਰਦੀ-ਜ਼ੁਕਾਮ ਹੋ ਸਕਦਾ ਹੈ।
ਦੰਦਾਂ 'ਚ ਕੈਵਿਟੀ ਦੀ ਸਮੱਸਿਆਂ: ਸੰਤਰੇ 'ਚ ਮੌਜ਼ੂਦ ਐਸਿਡ ਦੰਦਾਂ ਦੇ ਪਰਲੀ 'ਚ ਮੌਜ਼ੂਦ ਕੈਲਸ਼ੀਅਮ ਦੇ ਨਾਲ ਮਿਲ ਕੇ ਬੈਕਟੀਰੀਅਲ ਇੰਨਫੈਕਸ਼ਨ ਪੈਂਦਾ ਕਰਕੇ ਦੰਦਾਂ 'ਚ ਕੈਵਿਟੀ ਦੀ ਸਮੱਸਿਆਂ ਪੈਦਾ ਕਰ ਸਕਦਾ ਹੈ। ਇਸ ਕਾਰਨ ਦੰਦ ਖਰਾਬ ਹੋਣ ਲੱਗਦੇ ਹਨ।
ਐਸਿਡਿਟੀ: ਸੰਤਰੇ 'ਚ ਮੌਜ਼ੂਦ ਐਸਿਡ ਅਤੇ ਫਾਈਬਰ ਕਾਰਨ ਵਿਅਕਤੀ ਦੇ ਪੇਟ 'ਚ ਐਸਿਡ ਦੀ ਮਾਤਰਾ ਵਧ ਸਕਦੀ ਹੈ। ਇਸ ਲਈ ਜਿਹੜੇ ਲੋਕ ਪਹਿਲਾ ਤੋਂ ਹੀ ਐਸਿਡਿਟੀ ਜਾਂ ਕਬਜ਼ ਦੀ ਸਮੱਸਿਆਂ ਦਾ ਸ਼ਿਕਾਰ ਹਨ, ਉਨ੍ਹਾਂ ਨੂੰ ਸੰਤਰੇ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
ਜੋੜਾਂ 'ਚ ਦਰਦ: ਜੋੜਾ 'ਚ ਦਰਦ ਦੀ ਸਮੱਸਿਆਂ ਤੋਂ ਪਰੇਸ਼ਾਨ ਲੋਕਾਂ ਨੂੰ ਸੰਤਰਾ ਨਹੀਂ ਖਾਣਾ ਚਾਹੀਦਾ। ਇਸ ਨਾਲ ਹੱਡੀਆਂ 'ਚ ਦਰਦ ਹੋ ਸਕਦਾ ਹੈ। ਇਸ ਲਈ ਅਜਿਹੇ ਲੋਕ ਸੰਤਰੇ ਨੂੰ ਖਾਣ ਤੋਂ ਪਰਹੇਜ਼ ਕਰਨ।
- Side Effects of Eating Fruits At Night: ਸਾਵਧਾਨ! ਇਨ੍ਹਾਂ ਫਲਾਂ ਨੂੰ ਰਾਤ ਦੇ ਸਮੇਂ ਖਾਣਾ ਸਿਹਤ 'ਤੇ ਪੈ ਸਕਦੈ ਭਾਰੀ, ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ
- Winter Fruits: ਸਰਦੀਆਂ 'ਚ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਇਹ 4 ਫ਼ਲ
- ਪਪੀਤੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ
ਕਿਡਨੀ ਨਾਲ ਜੁੜੀਆਂ ਸਮੱਸਿਆਵਾਂ: ਸੰਤਰੇ ਨੂੰ ਜ਼ਿਆਦਾ ਖਾਣ ਨਾਲ ਤੁਸੀਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਜਿਹੜੇ ਲੋਕ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਪਹਿਲਾ ਤੋਂ ਹੀ ਸ਼ਿਕਾਰ ਹਨ, ਉਹ ਸੰਤਰੇ ਨੂੰ ਖਾਣ ਤੋਂ ਪਹਿਲਾ ਡਾਕਟਰ ਦੀ ਸਲਾਹ ਜ਼ਰੂਰ ਲੈਣ।
ਦਿਲ 'ਚ ਜਲਨ: ਜ਼ਿਆਦਾ ਸੰਤਰਾ ਖਾਣ ਨਾਲ ਤੁਹਾਡੇ ਦਿਲ 'ਚ ਜਲਨ ਹੋ ਸਕਦੀ ਹੈ। ਸੰਤਰੇ 'ਚ ਐਸਿਡ ਜ਼ਿਆਦਾ ਪਾਇਆ ਜਾਂਦਾ ਹੈ, ਜਿਸ ਕਾਰਨ ਸਰੀਰ 'ਚ ਐਸਿਡ ਦੀ ਮਾਤਰਾ ਵਧ ਸਕਦੀ ਹੈ ਅਤੇ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।