ਹੈਦਰਾਬਾਦ: ਬਵਾਸੀਰ ਇੱਕ ਅਜਿਹੀ ਸਮੱਸਿਆਂ ਹੈ, ਜਿਸ ਕਾਰਨ ਮੂਤਰ ਵਾਲੀ ਜਗ੍ਹਾਂ 'ਤੇ ਅੰਦਰੂਨੀ ਅਤੇ ਬਾਹਰੀ ਦੋਨੋ ਹਿੱਸਿਆਂ 'ਚ ਸੋਜ ਆ ਜਾਂਦੀ ਹੈ। ਇਸ ਸਮੱਸਿਆਂ ਨਾਲ ਨਾ ਸਿਰਫ਼ ਤੇਜ਼ ਦਰਦ ਹੁੰਦਾ ਹੈ, ਸਗੋਂ ਕਈ ਵਾਰ ਖੂਨ ਵੀ ਨਿਕਲਦਾ ਹੈ। ਜੇਕਰ ਇਸ ਸਮੱਸਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ, ਤਾਂ ਇਹ ਸਮੱਸਿਆਂ ਹੋਰ ਵੀ ਵਧ ਸਕਦੀ ਹੈ। ਹੈਲਥ ਐਕਸਪਰਟ ਦੀ ਮੰਨੀਏ, ਤਾਂ ਗਲਤ ਖਾਣਾ-ਪੀਣਾ ਇਸ ਸਮੱਸਿਆਂ ਦਾ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਇਸ ਸਮੱਸਿਆਂ ਲਈ ਜ਼ਿੰਮੇਵਾਰ ਹੋ ਸਕਦੇ ਹਨ। ਬਵਾਸੀਰ ਦੀ ਸਮੱਸਿਆਂ ਦੌਰਾਨ ਉੱਠਣ-ਬੈਠਣ ਵਿੱਚ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਜੇਕਰ ਇਸ ਸਮੱਸਿਆਂ ਦਾ ਇਲਾਜ ਨਾ ਕੀਤਾ ਜਾਵੇ, ਤਾਂ ਆਪਰੇਸ਼ਨ ਤੱਕ ਗੱਲ ਪਹੁੰਚ ਸਕਦੀ ਹੈ।
ਬਵਾਸੀਰ ਦੇ ਕਾਰਨ:
- ਗਰਭ ਅਵਸਥਾ
- ਮੋਟਾਪਾ
- ਵਾਰ-ਵਾਰ ਕਬਜ਼ ਦਾਂ ਦਸਤ
- ਬਹੁਤ ਸਮੇਂ ਤੱਕ ਬਾਥਰੂਮ 'ਚ ਬੈਠੇ ਰਹਿਣਾ
- ਖੁਰਾਕ 'ਚ ਫਾਈਬਰ ਦੀ ਕਮੀ
ਬਵਾਸੀਰ ਦੀ ਸਮੱਸਿਆਂ 'ਚ ਹਲਦੀ ਫਾਇਦੇਮੰਦ: ਹਲਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਬਵਾਸੀਰ 'ਚ ਹਲਦੀ ਬਹਤ ਅਸਰਦਾਰ ਮੰਨੀ ਜਾਂਦੀ ਹੈ ਅਤੇ ਖੂਨ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦੀ ਹੈ। ਹਲਦੀ 'ਚ ਕਰਕਿਊਮਿਨ ਤੱਤ ਤੋਂ ਇਲਾਵਾ ਐਂਟੀਸੈਪਟਿਕ, ਐਂਟੀਵਾਇਰਲ, ਐਂਟੀਆਕਸੀਡੈਂਟ, ਐਂਟੀਕਾਰਸੀਨੋਜਨਿਕ ਅਤੇ ਐਂਟੀਬਾਇਓਟਿਕ ਗੁਣ ਪਾਏ ਜਾਂਦੇ ਹਨ। ਇਸ ਨਾਲ ਬਵਾਸੀਰ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ।
ਬਵਾਸੀਰ ਦੀ ਸਮੱਸਿਆਂ ਦੌਰਾਨ ਇਸ ਤਰ੍ਹਾਂ ਕਰੋ ਹਲਦੀ ਦਾ ਇਸਤੇਮਾਲ:
ਹਲਦੀ ਅਤੇ ਨਾਰੀਅਲ ਤੇਲ: ਬਵਾਸੀਰ 'ਚ ਤੁਸੀਂ ਹਲਦੀ ਨੂੰ ਨਾਰੀਅਲ ਤੇਲ ਨਾਲ ਮਿਲਾ ਕੇ ਇਸਤੇਮਾਲ ਕਰ ਸਕਦੇ ਹੋ। ਹਲਦੀ ਵਿੱਚ ਸੋਜ ਨੂੰ ਰੋਕਣ ਵਾਲੇ ਗੁਣ ਨਾਰੀਅਲ ਤੇਲ ਨਾਲ ਮਿਲ ਕੇ ਹੋਰ ਜ਼ਿਆਦਾ ਪ੍ਰਭਾਵੀ ਹੋ ਜਾਂਦੇ ਹਨ। ਇਸ ਲਈ ਹਲਦੀ ਅਤੇ ਨਾਰੀਅਲ ਤੇਲ ਦੇ ਮਿਸ਼ਰਨ ਨੂੰ ਰੂੰ ਦੀ ਮਦਦ ਨਾਲ ਬਾਹਰੀ ਬਵਾਸੀਰ 'ਤੇ ਲਗਾਓ।
- World Pre-Diabetes Day: ਜਾਣੋ ਪ੍ਰੀ-ਡਾਇਬੀਟੀਜ਼ ਦੇ ਲੱਛਣ ਅਤੇ ਇਸ ਤੋਂ ਬਚਣ ਦੇ ਤਰੀਕੇ
- Fungal Infection: ਮੀਂਹ ਦੇ ਮੌਸਮ 'ਚ ਨਜ਼ਰ ਆ ਰਹੇ ਨੇ ਚਮੜੀ 'ਤੇ ਦਾਗ ਤਾਂ ਅਪਣਾਓ ਇਹ ਘਰੇਲੂ ਨੁਸਖੇ, ਮਿਲ ਜਾਵੇਗਾ ਛੁਟਕਾਰਾ
- Bitter Gourd Tikki Benefits: ਭਾਰ ਘਟਾਉਣ ਤੋਂ ਲੈ ਕੇ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਕਰੇਲੇ ਦੀ ਟਿੱਕੀ ਹੋ ਸਕਦੀ ਮਦਦਗਾਰ, ਇੱਥੇ ਸਿੱਖੋ ਇਸਨੂੰ ਬਣਾਉਣ ਦਾ ਤਰੀਕਾ
ਹਲਦੀ ਅਤੇ ਪਿਆਜ: ਇੱਕ ਪਿਆਜ ਨੂੰ ਕੱਦੂਕਸ ਕਰਕੇ ਉਸਦਾ ਰਸ ਕੱਢ ਲਓ। ਇਸ ਵਿੱਚ ਸਰ੍ਹੋ ਦਾ ਤੇਲ ਅਤੇ ਹਲਦੀ ਮਿਲਾਓ। ਹੁਣ ਇਸ ਪੇਸਟ ਨੂੰ ਬਵਾਸੀਰ ਵਾਲੀ ਜਗ੍ਹਾਂ 'ਤੇ ਲਗਾਓ। ਹਰ 30 ਮਿੰਟ ਵਿੱਚ ਇਸ ਲੇਪ ਦਾ ਇਸਤੇਮਾਲ ਕਰੋ।
ਹਲਦੀ ਅਤੇ ਐਲੋਵੇਰਾ: ਬਵਾਸੀਰ ਦੇ ਇਲਾਜ 'ਚ ਹਲਦੀ ਦੇ ਨਾਲ ਐਲੋਵੇਰਾ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਵਿੱਚ ਮੌਜ਼ੂਦ ਗੁਣ ਬਵਾਸੀਰ ਵਿੱਚ ਹੋਣ ਵਾਲੀ ਜਲਨ ਨੂੰ ਘਟ ਕਰਦੇ ਹਨ। ਇਸ ਲਈ ਐਲੋਵੇਰਾ ਦੀਆਂ ਪੱਤੀਆਂ ਨੂੰ ਕੱਟ ਤੇ ਉਸਦੇ ਜੈਲ ਨੂੰ ਕੱਢ ਲਓ ਅਤੇ ਇਸਨੂੰ ਪ੍ਰਭਾਵਿਤ ਜਗ੍ਹਾਂ 'ਤੇ ਲਗਾਓ। ਦੱਸ ਦਈਏ ਕਿ ਕੁਝ ਲੋਕਾਂ ਨੂੰ ਐਲੋਵੇਰਾ ਤੋਂ ਐਲਰਜੀ ਹੁੰਦੀ ਹੈ। ਅਜਿਹੇ ਵਿੱਚ ਐਲੋਵੇਰਾ ਨੂੰ ਲਗਾਉਣ ਤੋਂ ਪਹਿਲਾ ਆਪਣੇ ਹੱਥ 'ਤੇ ਲਗਾ ਕੇ ਜ਼ਰੂਰ ਚੈਕ ਕਰ ਲਓ।