ETV Bharat / sukhibhava

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਭਿੰਡੀ, ਜਾਣੋ ਹੋਰ ਵੀ ਫਾਇਦੇ - Okra is beneficial

ਭਿੰਡੀ ਭਾਰਤ ਵਿੱਚ ਮਿਲਣ ਵਾਲੀ ਆਮ ਸਬਜ਼ੀ ਹੈ, ਭਿੰਡੀ ਖਾਣ(Okra is beneficial ) ਦਾ ਸਹੀ ਮੌਸਮ ਗਰਮੀ ਦਾ ਹੈ। ਭਾਰਤ ਵਿੱਚ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸਨੂੰ ਕਿ ਭਿੰਡੀ ਪਸੰਦ ਨਾ ਹੋਵੇ। ਪੜ੍ਹੋ ਪੂਰੀ ਖ਼ਬਰ...।

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਭਿੰਡੀ, ਜਾਣੋ ਹੋਰ ਵੀ ਫਾਇਦੇ

author img

By

Published : Mar 5, 2022, 4:06 PM IST

ਭਿੰਡੀ ਭਾਰਤ ਵਿੱਚ ਮਿਲਣ ਵਾਲੀ ਆਮ ਸਬਜ਼ੀ ਹੈ, ਭਿੰਡੀ ਖਾਣ ਦਾ ਸਹੀ ਮੌਸਮ ਗਰਮੀ ਦਾ ਹੈ। ਭਾਰਤ ਵਿੱਚ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸਨੂੰ ਕਿ ਭਿੰਡੀ ਪਸੰਦ ਨਾ ਹੋਵੇ। ਭਿੰਡੀ ਦੀ ਇੱਕ ਖ਼ਾਸੀਅਤ ਵੀ ਹੈ ਕਿ ਭਿੰਡੀ ਨੂੰ ਪਾਣੀ ਵਿੱਚ ਕਦੇ ਵੀ ਪਕਾਇਆ ਨਹੀਂ ਜਾ ਸਕਦਾ ਹੈ ਕਿਉਂਕਿ ਨਹੀਂ ਤਾਂ ਭਿੰਡੀ ਵਿਚੋਂ ਲਾਲਾਂ ਵਰਗਾ ਕੋਈ ਤਰਲ ਪਦਾਰਥ ਨਿਕਲਣਾ ਸ਼ੁਰੂ ਹੋ ਜਾਂਦਾ ਹੈ।

ਭਿੰਡੀ ਨੂੰ ਖਾਣ ਦੇ ਕੁੱਝ ਫਾਇਦੇ

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਭਿੰਡੀ(Okra is beneficial )

ਸ਼ੂਗਰ ਦੀ ਸਮੱਸਿਆ ਇੱਕ ਆਮ ਸਮੱਸਿਆ ਹੈ, ਜੋ ਖੂਨ ਵਿੱਚ ਮੌਜੂਦ ਗਲੂਕੋਜ਼ ਦੇ ਪੱਧਰ ਦੇ ਵਧਣ ਕਾਰਨ ਹੁੰਦੀ ਹੈ। ਭਿੰਡੀ ਦੀ ਵਰਤੋਂ ਨਾਲ ਇਸ ਸਮੱਸਿਆ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਭਿੰਡੀ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਇਸ ਦੇ ਸੇਵਨ ਨਾਲ ਸਰੀਰ ਵਿਚ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਨਹੀਂ ਵਧਦਾ। ਇਸ ਤੋਂ ਇਲਾਵਾ ਇਸ 'ਚ ਪਾਇਆ ਜਾਣ ਵਾਲਾ ਫਾਈਬਰ ਬਲੱਡ ਗਲੂਕੋਜ਼ (2) ਨੂੰ ਕੰਟਰੋਲ ਕਰਨ 'ਚ ਫਾਇਦੇਮੰਦ ਹੋ ਸਕਦਾ ਹੈ। ਇਸ ਕਾਰਨ ਸ਼ੂਗਰ ਤੋਂ ਪੀੜਤ ਲੋਕਾਂ ਲਈ ਭਿੰਡੀ ਇੱਕ ਵਧੀਆ ਭੋਜਨ ਹੋ ਸਕਦੀ ਹੈ।

ਕਮਜ਼ੋਰ ਪਾਚਨ ਪ੍ਰਣਾਲੀ ਰੋਜ਼ਾਨਾ ਜੀਵਨ ਵਿੱਚ ਅਕਸਰ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਭਿੰਡੀ ਦੇ ਔਸ਼ਧੀ ਗੁਣ ਪਾਚਨ ਤੰਤਰ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੇ ਹਨ। ਭਿੰਡੀ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ ਅਤੇ ਫਾਈਬਰ ਪਾਚਨ ਪ੍ਰਣਾਲੀ ਲਈ ਫਾਇਦੇਮੰਦ ਹੁੰਦਾ ਹੈ। ਫਾਈਬਰ ਦਾ ਸੇਵਨ ਪਾਚਨ ਤੰਤਰ ਨੂੰ ਸੁਧਾਰਨ ਦੇ ਨਾਲ-ਨਾਲ ਇਸ ਨਾਲ ਜੁੜੀ ਬਦਹਜ਼ਮੀ ਦੀ ਸਮੱਸਿਆ ਨੂੰ ਦੂਰ ਕਰਨ 'ਚ ਵੀ ਮਦਦਗਾਰ ਹੋ ਸਕਦਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਭਿੰਡੀ, ਜਾਣੋ ਹੋਰ ਵੀ ਫਾਇਦੇ
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਭਿੰਡੀ, ਜਾਣੋ ਹੋਰ ਵੀ ਫਾਇਦੇ

ਵਾਰ ਵਾਰ ਹੁੰਦੀ ਕਬਜ਼ੀ ਵਾਲਿਆਂ ਲਈ ਵੀ ਫਾਇਦੇਮੰਦ ਹੈ ਭਿੰਡੀ

ਕਬਜ਼ ਇੱਕ ਅਜਿਹੀ ਸਮੱਸਿਆ ਹੈ ਜਿਸ ਵਿੱਚ ਅੰਤੜੀਆਂ ਦੀ ਗਤੀ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਇਸ ਕਾਰਨ ਪੇਟ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਭਿੰਡੀ ਦਾ ਸੇਵਨ ਕਬਜ਼ ਲਈ ਰਾਮਬਾਣ ਦਾ ਕੰਮ ਕਰ ਸਕਦਾ ਹੈ। ਭਿੰਡੀ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਭੋਜਨ ਨੂੰ ਹਜ਼ਮ ਕਰਨ 'ਚ ਮਦਦ ਕਰਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦਾ ਹੈ। ਅਜਿਹੇ 'ਚ ਭਿੰਡੀ ਦੇ ਰੂਪ 'ਚ ਫਾਈਬਰ ਦਾ ਸੇਵਨ ਕਰਨਾ ਕਬਜ਼ ਲਈ ਚੰਗਾ ਸਾਬਤ ਹੋ ਸਕਦਾ ਹੈ।

ਅੱਖਾਂ ਲਈ ਲਾਹੇਵੰਦ ਹੈ ਭਿੰਡੀ

ਚੰਗੀ ਸਿਹਤ ਦੇ ਨਾਲ ਨਾਲ ਅੱਖਾਂ ਦੀ ਰੌਸ਼ਨੀ ਲਈ ਵੀ ਭਿੰਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਭਿੰਡੀ 'ਚ ਬੀਟਾ ਕੈਰੋਟੀਨ ਹੁੰਦਾ ਹੈ, ਜੋ ਸਰੀਰ 'ਚ ਵਿਟਾਮਿਨ ਏ 'ਚ ਬਦਲ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਫਾਇਦੇਮੰਦ ਹੋ ਸਕਦਾ ਹੈ। ਇਸ ਦੇ ਨਾਲ ਹੀ ਭਿੰਡੀ ਦੀ ਵਰਤੋਂ ਨਜ਼ਰ ਨੂੰ ਸੁਧਾਰਨ ਅਤੇ ਅੱਖਾਂ ਨਾਲ ਸਬੰਧਤ ਕਈ ਬਿਮਾਰੀਆਂ ਨੂੰ ਠੀਕ ਕਰਨ ਲਈ ਵੀ ਕੀਤੀ ਜਾ ਸਕਦੀ ਹੈ।

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ 'ਚ ਲਾਹੇਵੰਦ

ਹਾਈ ਬਲੱਡ ਪ੍ਰੈਸ਼ਰ ਵੀ ਅੱਜ ਕੱਲ੍ਹ ਇੱਕ ਆਮ ਸਮੱਸਿਆ ਬਣ ਗਈ ਹੈ। ਇਸ ਸਮੱਸਿਆ ਨੂੰ ਕੰਟਰੋਲ ਕਰਨ ਲਈ ਭਿੰਡੀ ਦਾ ਸੇਵਨ ਬਿਹਤਰ ਵਿਕਲਪ ਹੋ ਸਕਦਾ ਹੈ। ਭਿੰਡੀ ਦੇ ਬੀਜਾਂ ਵਿੱਚ ਪਾਇਆ ਜਾਣ ਵਾਲਾ ਐਂਟੀ-ਹਾਈਪਰਟੈਂਸਿਵ ਪ੍ਰਭਾਵ ਵਧੇ ਹੋਏ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕੰਟਰੋਲ ਕਰਨ ਵਿੱਚ ਯੋਗਦਾਨ ਪਾ ਸਕਦਾ ਹੈ। ਬੇਸ਼ੱਕ ਭਿੰਡੀ ਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੋ ਸਕਦਾ ਹੈ ਪਰ ਗੰਭੀਰ ਮਾਮਲਿਆਂ 'ਚ ਡਾਕਟਰ ਦੀ ਸਲਾਹ ਲੈਣਾ ਫਾਇਦੇਮੰਦ ਹੋ ਸਕਦਾ ਹੈ।

ਚਮੜੀ ਲਈ ਫਾਇਦੇਮੰਦ

ਸਿਹਤ ਅਤੇ ਅੱਖਾਂ ਦੇ ਨਾਲ-ਨਾਲ ਭਿੰਡੀ ਦੀ ਵਰਤੋਂ ਚਮੜੀ ਲਈ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਜੁੜੀ ਇਕ ਖੋਜ ਮੁਤਾਬਕ ਭਿੰਡੀ ਵਿਚ ਵਿਟਾਮਿਨ-ਸੀ ਪਾਇਆ ਜਾਂਦਾ ਹੈ, ਜਿਸ ਵਿਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹ ਸਰੀਰ ਦੇ ਟਿਸ਼ੂਆਂ ਨੂੰ ਬਣਾਉਣ ਅਤੇ ਮੁਰੰਮਤ ਕਰਨ ਲਈ ਮਦਦਗਾਰ ਹੋ ਸਕਦਾ ਹੈ। ਇਸ ਦੇ ਨਾਲ ਹੀ ਭਿੰਡੀ ਦਾ ਸੇਵਨ ਚਮੜੀ ਨੂੰ ਨਿਖਾਰਨ ਵਿੱਚ ਮਦਦਗਾਰ ਹੋ ਸਕਦਾ ਹੈ।

ਕਿਹੜੇ ਕਿਹੜੇ ਪੋਸ਼ਟਿਕ ਤੱਤ ਹੁੰਦੇ ਹਨ ਭਿੰਡੀ ਵਿੱਚ ਜਾਣੋ!

ਭਿੰਡੀ ਵਿੱਚ ਪਾਣੀ ਦੀ ਮਾਤਰਾ 89.50, ਪ੍ਰੋਟੀਨ ਦੀ ਮਾਤਰਾ- 1.93 ਗ੍ਰਾਮ, ਕੈਲੋਰੀ, ਫੈਟ, ਕਾਰਬੋਹਾਈਡ੍ਰੇਟ, ਫਾਈਬਰ, ਸ਼ੂਗਰ, ਕੈਲਸੀਅਮ, ਆਈਰਨ, ਮੈਗਨੀਸ਼ੀਅਮ, ਫਾਰਸਫਰੋਸ਼, ਪੋਟਾਸ਼ੀਅਮ, ਸੋਡੀਅਮ, ਜਿੰਕ, ਮੈਂਗਨੀਜ, ਕਾਪਰ, ਵਿਟਾਮਿਨ, ਫੋਲੇਟ, ਕੋਲੀਨ, ਬੀਟਾ ਕੈਰੋਟੀਨ।

ਇਹ ਵੀ ਪੜ੍ਹੋ:ਇੱਕੋ ਟੋਕਰੀ ਵਿੱਚ ਫ਼ਲ ਵੀ ਫਾਇਦੇ ਵੀ, ਮਾਰੋ ਇੱਕ ਨਜ਼ਰ

ETV Bharat Logo

Copyright © 2024 Ushodaya Enterprises Pvt. Ltd., All Rights Reserved.