ETV Bharat / sukhibhava

ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ ਤੇਲ ਦੀ ਮਾਲਸ਼ - ਜ਼ਰੂਰੀ ਹੈ ਤੇਲ ਦੀ ਮਾਲਸ਼

ਬੱਚੇ ਦੇ ਜਨਮ ਤੋਂ ਬਾਅਦ, ਉਸ ਦੇ ਸਰੀਰ ਦੀ ਤਾਕਤ ਤੇ ਵਿਕਾਸ ਲਈ ਮਾਲਸ਼ ਕਰਨਾ ਬਹੁਤ ਜ਼ਰੂਰੀ ਹੈ। ਮਾਲਸ਼ ਨਾਲ ਜਿਥੇ ਬੱਚਿਆਂ ਦੀ ਹੱਡੀਆਂ ਮਜਬੂਤ ਹੁੰਦੀਆਂ ਹਨ, ਉੱਥੇ ਹੀ ਉਸ ਦੀ ਅੰਦਰੂਨੀ ਪ੍ਰਣਾਲੀ ਨੂੰ ਸਹੀ ਢੰਗ ਨਾਲ ਕਾਰਜਸ਼ੀਲ ਰੱਖਦੀ ਹੈ।

ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ ਤੇਲ ਦੀ ਮਾਲਸ਼

author img

By

Published : Aug 17, 2020, 3:07 PM IST

ਹੈਦਰਾਬਾਦ : ਸਾਡੇ ਦੇਸ਼ ਵਿੱਚ ਮੁੱਢ ਤੋਂ ਹੀ, ਨਵਜੰਮੇ ਬੱਚਿਆਂ ਦੀ ਸਰੀਰਕ ਮਾਲਸ਼ ਕਰਨ ਦੀ ਪਰੰਪਰਾ ਰਹੀ ਹੈ। ਭਾਵੇਂ ਪੀੜ੍ਹੀ ਨਵੀਂ ਹੈ ਜਾਂ ਪੁਰਾਣੀ, ਨਿੱਕੇ ਬੱਚਿਆਂ ਦੀ ਮਾਲਸ਼ ਕਰਨ ਦੀ ਲੋੜ ਅਤੇ ਇਸ ਦੇ ਲਾਭਾਂ ਨੂੰ ਸਾਰੇ ਸਮਝਦੇ ਹਨ। ਡਾਕਟਰਾਂ ਸਣੇ ਘਰ ਦੀ ਵੱਡੀਆਂ ਔਰਤਾਂ ਅਤੇ ਮਾਂ ਵੀ ਇਸ ਸੋਚ ਤੋਂ ਸਹਿਮਤ ਹਨ ਤੇ ਉਹ ਛੋਟੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਾਲਸ਼ ਨੂੰ ਜ਼ਰੂਰੀ ਮੰਨਦੇ ਹਨ। ਨਵਜਾਤ ਬੱਚਿਆਂ ਦੀ ਮਾਲਸ਼ ਦੀ ਲੋੜ ਤੇ ਉਸ ਦੇ ਸਹੀ ਤਰੀਕੀਆਂ ਬਾਰੇ ਈਟੀਵੀ ਭਾਰਤ ਦੀ ਸੁਖੀਭਵਾ ਦੀ ਟੀਮ ਨੇ ਏਐਮਡੀ ਸਰਕਾਰੀ ਆਯੂਰਵੈਦਿਕ ਮੈਡੀਕਲ ਕਾਲਜ ਦੀ ਲੈਕਚਰਾਰ ਤੇ ਐਮਡੀ ਆਯੂਰਵੇਦ ਡਾ.ਰਾਜਲਕਸ਼ਮੀ ਮਾਧਵਮ ਨਾਲ ਗੱਲਬਾਤ ਕੀਤੀ।

ਕਿਉਂ ਜ਼ਰੂਰੀ ਹੈ ਮਾਲਸ਼

ਡਾ. ਮਾਧਵਮ ਨੇ ਦੱਸਿਆ ਕਿ ਬੱਚਿਆਂ ਦੀ ਨਿਯਮਤ ਮਾਲਸ਼ ਨਾ ਮਹਿਜ਼ ਉਨ੍ਹਾਂ ਦੀਆਂ ਹੱਡੀਆਂ ਨੂੰ ਮਜਬੂਤ ਕਰ ਕੇ ਸਰੀਰ ਦੇ ਵਿਕਾਸ ਦੀ ਰਫ਼ਤਾਰ ਵਦਾਉਂਦੀ ਹੈ, ਸਗੋਂ ਉਸ ਦੀ ਅੰਦਰੂਨੀ ਪ੍ਰਣਾਲੀ ਨੂੰ ਸਹੀ ਢੰਗ ਨਾਲ ਕਾਰਜਸ਼ੀਲ ਰੱਖਦੀ ਹੈ। ਇਸ ਤੋਂ ਇਲਾਵਾ ਮਾਲਸ਼ ਨਾਲ ਬੱਚੇ ਦਾ ਭਾਰ ਵੱਧਦਾ ਹੈ। ਉਸ ਦੇ ਸਰੀਰ 'ਚ ਬਲੱਡ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ, ਬੱਚੇ ਦੀ ਚਮੜੀ, ਵਾਲ ਦੋਹਾਂ ਨੂੰ ਪੋਸ਼ਣ ਮਿਲਦਾ ਹੈ ਤੇ ਉਸ 'ਚ ਰੋਗ ਪ੍ਰਤੀਰੋਧਕ ਸਮਰਥਾ ਦਾ ਵੀ ਵਿਕਾਸ ਹੁੰਦਾ ਹੈ। ਮਾਲਸ਼ ਤੋਂ ਬਾਅਦ ਬੱਚਾ ਚੰਗੀ ਨੀਂਦ ਲੈਂਦਾ ਹੈ, ਜਿਸ ਨਾਲ ਉਸ ਦੇ ਸਰੀਰ ਦਾ ਤਣਾਅ ਵੀ ਦੂਰ ਹੁੰਦਾ ਹੈ।

ਬੱਚੇ ਦੀ ਮਾਲਸ਼ ਕਰਨ ਨਾਲ ਨਾ ਸਿਰਫ ਉਸ ਨੂੰ ਬਲਕਿ ਉਸ ਦੀ ਮਾਂ ਨੂੰ ਵੀ ਫਾਇਦਾ ਹੁੰਦਾ ਹੈ। ਬੱਚੇ ਦੇ ਜਨਮ ਤੋਂ ਬਾਅਦ, ਜ਼ਿਆਦਾਤਰ ਮਾਵਾਂ ਦੀ ਰੂਟੀਨ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਬੱਚੇ ਦੀ ਰੂਟੀਨ ਮੁਤਾਬਕ ਹੀ ਉਨ੍ਹਾਂ ਨੂੰ ਆਪਣਾ ਕੰਮ ਕਰਨਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਸਰੀਰਕ ਤਣਾਅ ਦੇ ਨਾਲ-ਨਾਲ ਮਾਨਸਿਕ ਤਣਾਅ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਪਰ ਜਦੋਂ ਮਾਂ ਆਪਣੇ ਬੱਚੇ ਦੀ ਖ਼ੁਦ ਮਾਲਸ਼ ਕਰਦੀ ਹੈ ਤਾਂ ਪਿਆਰ ਨਾਲ ਮਾਂ ਤੇ ਬੱਚੇ ਦੋਹਾਂ ਦੇ ਸਰੀਰ 'ਚ ਆਕਟੋਸੀਟੋਨਿਸ ਨਾਂਅ ਦੇ ਹਾਰਮੋਨ ਬਣਦਾ ਹੈ। ਇਸ ਨਾਲ ਜਿਥੇ ਮਾਂ ਨੂੰ ਤਣਾਅ ਤੋਂ ਮੁਕਤੀ ਦੇ ਨਾਲ -ਨਾਲ ਸਰੀਰਕ ਥਕਾਵਟ ਤੋਂ ਵੀ ਰਾਹਤ ਮਿਲਦੀ ਹੈ, ਉਥੇ ਹੀ ਮਾਂ ਦੇ ਹੱਥਾਂ ਤੋਂ ਮਮਤਾ ਭਰੀ ਮਾਲਸ਼ ਤੋਂ ਬੱਚੇ ਅਤੇ ਮਾਂ ਵਿਚਾਲੇ ਭਾਵਨਾਤਮਕ ਸਬੰਧ ਵੀ ਮਜਬੂਤ ਹੁੰਦੇ ਹਨ।

ਕਿੰਝ ਕਰੀਏ ਬੱਚੇ ਦੀ ਮਾਲਸ਼

ਨਵਜਾਤ ਬੱਚਿਆਂ ਦਾ ਸਰੀਰ ਬੇਹਦ ਕੋਮਲ ਹੁੰਦਾ ਹੈ। ਇਸ ਲਈ ਜਦ ਵੀ ਉਸ ਦੀ ਮਾਲਸ਼ ਕੀਤੀ ਜਾਵੇ ਤਾਂ ਬਹੁਤ ਹੀ ਹਲਕੇ ਹੱਥਾਂ ਨਾਲ ਕੀਤੀ ਜਾਵੇ। ਡਾ. ਮਾਧਵਮ ਦੱਸਦੀ ਹੈ ਕਿ ਬੱਚੇ ਦੀ ਹਰ ਰੋਜ਼ ਦੀ ਰੂਟੀਨ ਇੱਕੋ ਜਿਹੀ ਹੁੰਦੀ ਹੈ ਯਾਨੀ ਕਿ ਉਨ੍ਹਾਂ ਦੇ ਸੌਣ, ਜਾਗਣ ਤੇ ਭੁੱਖ ਲੱਗਣ ਦੇ ਸਮੇਂ ਰੋਜ਼ਾਨਾਂ ਇੱਕ ਹੀ ਹੁੰਦਾ ਹੈ। ਜੇਕਰ ਬੱਚਿਆਂ ਦੀ ਰੂਟੀਨ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਬੋਲ ਕੇ ਆਪਣੀ ਗੱਲ ਨਹੀਂ ਦੱਸ ਸਕਦੇ, ਪਰ ਉਹ ਰੋ ਕੇ ਆਪਣੇ ਗੁੱਸੇ ਨੂੰ ਜ਼ਾਹਿਰ ਕਰਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਬੱਚਿਆਂ ਦੇ ਕੰਮ ਤੈਅ ਸਮੇਂ 'ਤੇ ਕੀਤੇ ਜਾਣ।

ਮਾਲਸ਼ ਕਰਨ ਲਈ ਵੀ ਇੱਕ ਸਮਾਂ ਤੈਅ ਹੋਵੇਗਾ ਤਾਂ ਹੀ ਉਹ ਸਮੇਂ ਦਾ ਆਨੰਦ ਮਾਣ ਸਕੇਗਾ। ਸਭ ਤੋਂ ਪਹਿਲਾਂ ਮਾਲਸ਼ ਦੀ ਸ਼ੁਰੂਆਤ ਬੱਚੇ ਦੇ ਸਿਰ ਤੋਂ ਕਰਨੀ ਚਾਹੀਦੀ ਹੈ, ਫਿਰ ਉਸ ਦੇ ਪੈਰਾਂ ਦੀ ਮਾਲਸ਼ ਕਰੋ, ਉਸ ਤੋਂ ਬਾਅਦ ਹੱਥਾਂ ਤੇ ਫਿਰ ਮੁੜ ਪੈਰਾਂ ਦੀ ਮਾਲਸ਼ ਕਰੋ। ਇਸ ਤੋਂ ਬਾਅਦ ਉਸ ਦੇ ਢਿੱਡ ਤੇ ਛਾਤੀ ਦੀ ਮਾਲਸ਼ ਕਰੋ ਅਤੇ ਸਭ ਤੋਂ ਆਖ਼ਿਰ 'ਚ ਉਸ ਦੀ ਪੀਠ ਦੀ ਮਾਲਸ਼ ਕਰੋ। ਇਸ ਦੌਰਾਨ ਧਿਆਨ ਦੇਣ ਗੱਲ ਇਹ ਹੈ ਕਿ ਜਿਸ ਸਮੇਂ ਬੱਚੇ ਦੇ ਹੱਥ ਤੇ ਪੈਰ ਦੀ ਮਾਲਸ਼ ਕੀਤੀ ਤਾਂ ਉਸ ਦੀਆਂ ਉਗਲਾਂ ਦੀ ਵੀ ਮਾਲਸ਼ ਕਰੋ।

ਡਾ. ਮਾਧਵਮ ਦਾ ਕਹਿਣਾ ਹੈ ਕਿ ਜੇਕਰ ਰੋਜ਼ਾਨਾ ਬੱਚੇ ਦੀ ਮਾਲਸ਼ ਕਰਨਾ ਹੀ ਸਭ ਤੋਂ ਵਧੀਆ ਹੈ, ਪਰ ਜੇਕਰ ਕਿਸੇ ਕਾਰਨਾਂ ਕਰਕੇ ਅਜਿਹਾ ਨਾ ਹੋ ਸਕੇ ਤਾਂ, ਹਫ਼ਤੇ 'ਚ ਘੱਟੋ- ਘੱਟ ਇੱਕ ਦਿਨ ਬੱਚੇ ਦੀ ਮਾਲਸ਼ ਹੋਣੀ ਚਾਹੀਦੀ ਹੈ। ਜੇਕਰ ਬੱਚੇ ਦੀ ਮਾਲਸ਼ ਲਈ ਤੁਸੀਂ ਕਿਸੇ ਮਾਲਸ਼ ਕਰਨ ਵਾਲੀ ਸਹਾਇਕਾ ਨੂੰ ਲਾਇਆ ਹੈ ਤਾਂ ਮਾਂ ਨੂੰ ਵੀ ਥੋੜੇ - ਥੋੜੇ ਸਮੇਂ ਬਾਅਦ ਬੱਚੇ ਦੀ ਮਾਲਸ਼ ਕਰਦੇ ਰਹਿਣਾ ਚਾਹੀਦਾ ਹੈ। ਮਾਲਸ਼ ਤੋਂ ਤੁਰੰਤ ਬਾਅਦ ਬੱਚੇ ਨੂੰ ਨਹਾਉਣਾ ਨਹੀਂ ਚਾਹੀਦਾ ਹੈ। ਆਮਤੌਰ 'ਤੇ ਮਾਲਸ਼ ਤੋਂ ਬਾਅਦ ਬੱਚਿਆਂ ਨੂੰ ਚੰਗੀ ਨੀਂਦ ਆਉਂਦੀ ਹੈ। ਇਸ ਲਈ ਮਾਲਸ਼ ਮਗਰੋਂ ਬੱਚੇ ਨੂੰ ਘੱਟ ਤੋਂ ਘੱਟ ਇੱਕ ਘੰਟਾ ਸੌਣ ਦਵੋ, ਉਸ ਤੋਂ ਬਾਅਦ ਨਹਾਓ।

ਮਾਲਸ਼ ਦੌਰਾਨ ਸਾਵਧਾਨੀਆਂ ਰੱਖੋ

ਛੋਟੇ ਬੱਚੇ ਦਾ ਸਰੀਰ ਬਹੁਤ ਨਰਮ ਅਤੇ ਲਚਕਦਾਰ ਹੁੰਦਾ ਹੈ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਮਾਲਸ਼ ਹਲਕੇ ਹੱਥਾਂ ਨਾਲ ਕੀਤੀ ਜਾਵੇ। ਖ਼ਾਸਤੋਰ 'ਤੇ ਉਦੋਂ ਜਦ ਬੱਚੇ ਦੀ ਸਿਰ ਦੀ ਮਾਲਸ਼ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਸਾਵਧਾਨੀ ਰੱਖਣੀ ਪੈਂਦੀ ਹੈ। ਕਿਉਂਕਿ ਇੱਕ ਨਵਜੰਮੇ ਦੇ ਸਿਰ ਦੀਆਂ ਹੱਡੀਆਂ ਜਾਂ ਕ੍ਰੇਨੀਅਮ ਬਹੁਤ ਨਰਮ ਹੁੰਦੇ ਹਨ, ਇਸ ਲਈ ਉਸ 'ਤੇ ਕਦੇ ਵੀ ਦਬਾਅ ਨਹੀਂ ਪਾਇਆ ਜਾਣਾ ਚਾਹੀਦਾ।

ਡਾ. ਮਾਧਵਮ ਦਾ ਕਹਿਣਾ ਹੈ ਕਿ ਨਵਜੰਮੇ ਬੱਚਿਆਂ ਨੂੰ ਮਾਲਸ਼ ਕਰਨ ਵਾਲੇ ਥੈਰੇਪਿਸਟ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਉਨ੍ਹਾਂ ਦੇ ਜਨਮ ਤੋਂ ਇੱਕ ਹਫ਼ਤੇ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਡਾਕਟਰ ਦੀ ਸਲਾਹ ਜ਼ਰੂਰੀ ਹੈ ਤਾਂ ਕਿ ਬੱਚੇ ਨੂੰ ਅਜਿਹੀ ਕੋਈ ਸਮੱਸਿਆ ਨਾ ਆਵੇ ਜਿਸ ਕਾਰਨ ਉਸ ਨੂੰ ਮਾਲਸ਼ ਕਰਨ ਨਾਲ ਨੁਕਸਾਨ ਪਹੁੰਚੇ। ਇਸ ਤੋਂ ਇਲਾਵਾ, ਬੱਚੇ ਨੂੰ ਦੁੱਧ ਪਿਲਾਉਣ ਦੇ ਤੁਰੰਤ ਬਾਅਦ ਕਦੇ ਵੀ ਮਾਲਸ਼ ਨਾ ਕਰੋ। ਮਾਲਸ਼ ਹਮੇਸ਼ਾ ਖਾਲੀ ਪੇਟ 'ਤੇ ਜਾਂ ਦੁੱਧ ਪੀਣ ਦੇ ਘੱਟੋ ਘੱਟ ਇੱਕ ਘੰਟੇ ਦੇ ਬਾਅਦ ਕੀਤੀ ਜਾਣੀ ਚਾਹੀਦੀ ਹੈ।

ਬੱਚੇ ਦੀ ਮਾਲਸ਼ ਹਮੇਸ਼ਾ ਇੱਕ ਸੁਰੱਖਿਅਤ ਅਤੇ ਅਰਾਮਦਾਇਕ ਥਾਂ 'ਤੇ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਮਾਲਸ਼ ਵਾਲੇ ਤੇਲ ਦਾ ਤਾਪਮਾਨ ਹਲਕਾ ਗਰਮ ਹੋਣਾ ਚਾਹੀਦਾ ਹੈ, ਭਾਵ ਨਿੱਘਾ ਤੇ ਕਮਰੇ ਦਾ ਤਾਪਮਾਨ 'ਤੇ ਹੋਣਾ ਚਾਹੀਦਾ ਹੈ। ਆਪਣੇ ਬੱਚੇ ਨੂੰ ਪੱਖੇ ਦੇ ਹੇਠਾਂ ਜਾਂ ਏਸੀ ਦੀ ਹਵਾ 'ਚ ਕਦੇ ਵੀ ਮਾਲਸ਼ ਨਾ ਕਰੋ। ਜੇਕਰ ਬੱਚੇ ਨੂੰ ਉਲਟੀ, ਜ਼ੁਕਾਮ, ਬੁਖਾਰ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆਵਾਂ ਹੈ ਤਾਂ ਕੁੱਝ ਦਿਨਾਂ ਲਈ ਮਾਲਸ਼ ਨਾ ਕਰੋ ਅਤੇ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਮਾਲਸ਼ ਕਰੋ।

ਮਾਲਸ਼ ਲਈ ਕਿਹੜਾ ਤੇਲ ਚੰਗਾ ਹੈ

ਡਾ. ਮਾਧਵਮ ਦਾ ਕਹਿਣਾ ਹੈ ਕਿ ਠੰਡੇ ਜਾਂ ਗਰਮ ਤੇਲ ਦੀ ਚੋਣ ਖ਼ੇਤਰ ਤੇ ਮੌਸਮ ਦੇ ਮੁਤਾਬਕ ਕੀਤੀ ਜਾਣੀ ਚਾਹੀਦੀ ਹੈ। ਦੱਖਣੀ ਭਾਰਤ 'ਚ ਲੋਕ ਤਿਲ ਦਾ ਤੇਲ ਜਾਂ ਨਾਰਿਅਲ ਤੇਲ ਦੀ ਜ਼ਿਆਦਾ ਵਰਤੋਂ ਕਰਦੇ ਹਨ। ਉਸੇ ਸਮੇਂ, ਉੱਤਰ ਭਾਰਤ ਵਿੱਚ ਲੋਕ ਜੈਤੂਨ, ਬਦਾਮ ਜਾਂ ਸਰ੍ਹੋਂ ਦੇ ਤੇਲ ਨਾਲ ਬੱਚੇ ਦੇ ਸਰੀਰ ਦੀ ਮਾਲਸ਼ ਕਰਨਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਆਯੂਰਵੇਦ 'ਚ ਬਾਲ ਤੇਲ, ਬਾਲ ਅਸ਼ਵਗੰਧਾ ਤੇਲ, ਲਾਲ ਤੇਲ, ਚੰਦਨ ਦਾ ਤੇਲ, ਲਕਸ਼ਾਦੀ ਦਾ ਤੇਲ ਅਤੇ ਮੰਜਿਸਤਧੀ ਤੇਲ ਬੱਚਿਆਂ ਦੀ ਮਾਲਸ਼ ਲਈ ਵਰਤਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.