ਹੈਦਰਾਬਾਦ: ਜ਼ਿਆਦਾਤਰ ਲੋਕ ਆਪਣੇ ਚਿਹਰੇ ਦਾ ਧਿਆਨ ਰੱਖਦੇ ਹਨ, ਪਰ ਸਰੀਰ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਨ। ਕਈ ਲੋਕ ਸਵੇਰੇ-ਸ਼ਾਮ ਚਿਹਰੇ 'ਤੇ ਫੇਸ ਵਾਸ਼ ਕਰਦੇ ਹਨ, ਪਰ ਗਰਦਨ ਦੀ ਸਫ਼ਾਈ ਨਹੀਂ ਕਰਦੇ। ਜਿਸ ਕਰਕੇ ਗਰਦਨ ਕਾਲੀ ਹੋਣ ਲੱਗ ਜਾਂਦੀ ਹੈ ਅਤੇ ਧੁੱਪ 'ਚ ਵੀ ਗਰਦਨ ਕਾਲੀ ਹੋ ਸਕਦੀ ਹੈ। ਇਸ ਕਾਰਨ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਜ਼ਮਾ ਕੇ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ। (Neck Care Tips)
ਕਾਲੀ ਗਰਦਨ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ:
ਨਿੰਬੂ ਦਾ ਰਸ: ਨਿੰਬੂ ਦਾ ਰਸ ਕਾਲੀ ਗਰਦਨ ਨੂੰ ਘਟ ਕਰਨ 'ਚ ਮਦਦਗਾਰ ਹੁੰਦਾ ਹੈ। ਇਸ ਲਈ ਨਿੰਬੂ ਦੇ ਰਸ ਨੂੰ ਗਰਦਨ 'ਤੇ ਲਗਾਓ ਅਤੇ ਉਸਨੂੰ 15-20 ਮਿੰਟ ਲਈ ਲੱਗਾ ਰਹਿਣ ਦਿਓ। ਫਿਰ ਆਪਣੀ ਗਰਦਨ ਧੋ ਲਓ। ਹਫ਼ਤੇ 'ਚ ਇੱਕ ਜਾਂ ਦੋ ਵਾਰ ਅਜਿਹਾ ਕਰੋ। ਇਸ ਨਾਲ ਗਰਦਨ ਦੇ ਰੰਗ 'ਚ ਕਾਫ਼ੀ ਫਰਕ ਦੇਖਣ ਨੂੰ ਮਿਲੇਗਾ।
ਹਲਦੀ ਅਤੇ ਦਹੀ ਦਾ ਪੈਕ: ਹਲਦੀ 'ਚ ਗਰਦਨ ਦੇ ਕਾਲੇਪਨ ਨੂੰ ਘਟ ਕਰਨ ਅਤੇ ਦਹੀ 'ਚ ਚਮੜੀ ਨੂੰ ਨਰਮ ਬਣਾਉਣ ਦੇ ਗੁਣ ਹੁੰਦੇ ਹਨ। ਇੱਕ ਛੋਟੇ ਚਮਚ ਹਲਦੀ ਨੂੰ ਦੋ ਚਮਚ ਦਹੀ ਦੇ ਨਾਲ ਮਿਲਾਓ ਅਤੇ ਇਸ ਮਿਸ਼ਰਨ ਨੂੰ ਗਰਦਨ 'ਤੇ ਲਗਾਓ। ਫਿਰ 15-20 ਮਿੰਟ ਲਈ ਲੱਗਾ ਰਹਿਣ ਦਿਓ ਅਤੇ ਬਾਅਦ 'ਚ ਧੋ ਲਓ।
ਆਲੂ ਦਾ ਰਸ: ਆਲੂ ਦੇ ਰਸ ਨੂੰ ਗਰਦਨ 'ਤੇ ਲਗਾਉਣ ਨਾਲ ਗਰਦਨ ਦੇ ਕਾਲੇਪਨ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਆਲੂ ਦਾ ਰਸ ਕੱਢੋ ਅਤੇ ਫਿਰ ਇਸਨੂੰ ਗਰਦਨ 'ਤੇ ਲਗਾਓ। ਇਸ ਤੋਂ ਬਾਅਦ ਗਰਦਨ ਨੂੰ ਧੋ ਲਓ। ਇਸ ਨਾਲ ਗਰਦਨ ਦੇ ਰੰਗ 'ਚ ਕਾਫ਼ੀ ਸੁਧਾਰ ਦੇਖਣ ਨੂੰ ਮਿਲੇਗਾ।
ਬੇਕਿੰਗ ਸੋਡਾ ਅਤੇ ਲੂਣ: ਬੇਕਿੰਗ ਸੋਡਾ ਅਤੇ ਲੂਣ ਨੂੰ ਮਿਲਾ ਕੇ ਗਰਦਨ ਦੇ ਕਾਲੇਪਨ 'ਤੇ ਮਾਲਿਸ਼ ਕਰੋ ਅਤੇ ਫਿਰ ਗਰਦਨ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਗਰਦਨ ਦੇ ਰੰਗ 'ਚ ਕਾਫ਼ੀ ਨਿਖਾਰ ਆਵੇਗਾ।