ETV Bharat / sukhibhava

Mother's Day 2023: ਜਾਣੋ ਕਿਉ ਮਨਾਇਆ ਜਾਂਦਾ ਹੈ ਮਾਂ ਦਿਵਸ, ਇਸ ਮੌਕੇਂ ਆਪਣੀ ਮਾਂ ਨੂੰ ਖੁਸ਼ ਕਰਨ ਲਈ ਦੇ ਸਕਦੇ ਹੋ ਇਹ ਤੋਹਫ਼ੇ

ਮਾਂ ਦਿਵਸ ਹਰ ਸਾਲ 14 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਾਂ ਦੇ ਪਿਆਰ ਅਤੇ ਕੁਰਬਾਨੀ ਨੂੰ ਸਮਰਪਿਤ ਹੈ।

Mother's Day 2023
Mother's Day 2023
author img

By

Published : May 14, 2023, 5:03 AM IST

ਮਾਂ ਦਿਵਸ ਹਰ ਸਾਲ 14 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਹਰ ਮਾਂ ਲਈ ਬਹੁਤ ਖਾਸ ਹੁੰਦਾ ਹੈ। ਇਸ ਦੇ ਨਾਲ ਹੀ ਇਸ ਨੂੰ ਹੋਰ ਖਾਸ ਬਣਾਉਣ ਲਈ ਬੱਚੇ ਆਪਣੀ ਮਾਂ ਨੂੰ ਇਸ ਮੌਕੇਂ ਹਰ ਤਰ੍ਹਾਂ ਦੇ ਤੋਹਫੇ ਦਿੰਦੇ ਹਨ। ਜੇਕਰ ਤੁਸੀਂ ਵੀ ਇਸ ਮਦਰਸ ਡੇ ਨੂੰ ਆਪਣੀ ਮਾਂ ਨੂੰ ਖਾਸ ਮਹਿਸੂਸ ਕਰਵਾਉਣਾ ਚਾਹੁੰਦੇ ਹੋ, ਪਰ ਇਸ ਗੱਲ ਨੂੰ ਲੈ ਕੇ ਉਲਝਣ 'ਚ ਹੋ ਕਿ ਆਪਣੀ ਮਾਂ ਨੂੰ ਕੀ ਤੋਹਫਾ ਦਿੱਤਾ ਜਾਵੇ, ਤਾਂ ਇੱਥੇ ਕੁਝ ਸੁਝਾਅ ਦਿੱਤੇ ਗਏ ਹਨ। ਜਿਸਦੀ ਮਦਦ ਨਾਲ ਤੁਸੀਂ ਆਪਣੀ ਮਾਂ ਨੂੰ ਤੋਹਫ਼ਾਂ ਦੇ ਕੇ ਖੁਸ਼ ਕਰ ਸਕਦੇ ਹੋ।

ਕਿਉ ਮਨਾਇਆ ਜਾਂਦਾ ਮਾਂ ਦਿਵਸ: ਤੁਹਾਨੂੰ ਦੱਸ ਦੇਈਏ ਕਿ ਮਾਂ ਦਿਵਸ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਹੋਈ ਸੀ। ਇੱਕ ਮਸ਼ਹੂਰ ਅਮਰੀਕੀ ਐਨਾ ਜਾਰਵਿਸ ਆਪਣੀ ਮਾਂ ਦੇ ਬਹੁਤ ਨੇੜੇ ਸੀ ਅਤੇ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਸੀ। ਉਸਨੇ ਆਪਣੀ ਮਾਂ ਦੀ ਦੇਖਭਾਲ ਕਰਨ ਲਈ ਸਾਰੀ ਉਮਰ ਵਿਆਹ ਨਹੀਂ ਕੀਤਾ। ਇਸ ਤੋਂ ਬਾਅਦ ਐਨਾ ਦੀ ਮਾਂ ਦੀ ਮੌਤ ਹੋ ਗਈ। ਆਪਣੀ ਮਾਂ ਦੀ ਮੌਤ ਤੋਂ ਬਾਅਦ ਐਨਾ ਨੇ ਆਪਣਾ ਸਾਰਾ ਜੀਵਨ ਦੂਜਿਆਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਦੂਜੇ ਵਿਸ਼ਵ ਯੁੱਧ ਦੌਰਾਨ ਐਨਾ ਨੇ ਜ਼ਖਮੀ ਅਮਰੀਕੀ ਸੈਨਿਕਾਂ ਦੀ ਮਾਂ ਵਾਂਗ ਸੇਵਾ ਕੀਤੀ। ਉਸ ਦੀ ਸੇਵਾ ਭਾਵਨਾ ਦਾ ਸਨਮਾਨ ਕਰਨ ਲਈ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਐਨਾ ਦੇ ਸਨਮਾਨ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ ਅਤੇ ਉਦੋਂ ਤੋਂ ਮਈ ਦੇ ਦੂਜੇ ਐਤਵਾਰ ਨੂੰ ਪੂਰੀ ਦੁਨੀਆ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਾਂ ਦੇ ਪਿਆਰ ਅਤੇ ਕੁਰਬਾਨੀ ਨੂੰ ਸਮਰਪਿਤ ਹੈ।

ਮਾਂ ਦਿਵਸ ਦਾ ਮਹੱਤਵ: ਮਾਂ ਦਿਵਸ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਡੀਆਂ ਮਾਵਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਦਿਨ ਹੈ ਜੋ ਸਾਡੇ ਦਿਲਾਂ ਵਿੱਚ ਇੱਕ ਬਹੁਤ ਖਾਸ ਸਥਾਨ ਰੱਖਦੀਆਂ ਹਨ। ਭਾਰਤ ਵਿੱਚ ਇਹ ਦਿਨ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਜਦਕਿ ਦੂਜੇ ਦੇਸ਼ਾਂ ਵਿੱਚ ਇਹ ਸਾਲ ਦੇ ਵੱਖ-ਵੱਖ ਦਿਨਾਂ 'ਤੇ ਮਨਾਇਆ ਜਾਂਦਾ ਹੈ।

ਇਸ ਮਾਂ ਦਿਵਸ ਮੌਕੇਂ ਆਪਣੀ ਮਾਂ ਨੂੰ ਇਹ ਤੋਹਫ਼ੇਂ ਦੇ ਕੇ ਕਰੋ ਖੁਸ਼:

ਸਿਲਕ ਸਾੜ੍ਹੀ: ਜੇਕਰ ਗਿਫਟਸ ਦੀ ਗੱਲ ਕਰੀਏ ਤਾਂ ਇਸ ਦਿਨ ਨੂੰ ਖਾਸ ਬਣਾਉਣ ਲਈ ਤੁਸੀਂ ਆਪਣੀ ਮਾਂ ਨੂੰ ਸਿਲਕ ਸਾੜ੍ਹੀ ਦੇ ਸਕਦੇ ਹੋ। ਇਸ ਤਰ੍ਹਾਂ ਤੁਹਾਡੀ ਮਾਂ ਜਿੰਨੀ ਵਾਰ ਉਸ ਸਾੜ੍ਹੀ ਨੂੰ ਪਹਿਨੇਗੀ, ਓਨਾ ਹੀ ਉਹ ਤੁਹਾਡੇ ਪਿਆਰ ਨੂੰ ਮਹਿਸੂਸ ਕਰੇਗੀ।

ਰਸੋਈ ਅਤੇ ਹੋਰਨਾਂ ਕੰਮ ਤੋਂ ਛੁੱਟੀ: ਮਾਂ ਦਿਵਸ 'ਤੇ ਤੁਸੀਂ ਆਪਣੀ ਮਾਂ ਨੂੰ ਰਸੋਈ ਦੇ ਕੰਮਾਂ ਤੋਂ ਛੁੱਟੀ ਦੇ ਸਕਦੇ ਹੋ ਅਤੇ ਆਪਣੀ ਮਾਂ ਨੂੰ ਉਨ੍ਹਾਂ ਦੇ ਪਸੰਦ ਦਾ ਖਾਣਾ ਖੁਆਉਣ ਲਈ ਕਿਤੇ ਬਾਹਰ ਲੈ ਜਾ ਸਕਦੇ ਹੋ। ਜੇਕਰ ਕਿਸੇ ਕਾਰਨ ਇਹ ਸੰਭਵ ਨਹੀਂ ਹੈ, ਤਾਂ ਤੁਸੀਂ ਉਨ੍ਹਾਂ ਨੂੰ ਘਰੇਲੂ ਜਾਂ ਬਾਹਰ ਦੇ ਕੰਮਾਂ ਵਿੱਚ ਮਦਦ ਕਰਕੇ ਉਨ੍ਹਾਂ ਨੂੰ ਖੁਸ਼ ਕਰ ਸਕਦੇ ਹੋ ਅਤੇ ਘਰ ਦੇ ਕੰਮਾਂ ਤੋਂ ਛੁੱਟੀ ਦੇ ਸਕਦੇ ਹੋ।

  1. 12 May 2023 Panchang : ਜਾਣੋ ਅੱਜ ਦਾ ਸ਼ੁਭ ਤੇ ਅਸ਼ੁੱਭ ਮੁਹੂਰਤ, ਰਾਹੂਕਾਲ ਤੇ ਵਿਸ਼ੇਸ਼ ਮੰਤਰ-ਉਪਾਅ
  2. DAILY HOROSCOPE 12 May 2023 : ਕਿਵੇਂ ਰਹੇਗਾ ਅੱਜ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ
  3. International Nurses Day: ਜਾਣੋ ਅੰਤਰਰਾਸ਼ਟਰੀ ਨਰਸ ਦਿਵਸ ਦਾ ਇਤਿਹਾਸ ਅਤੇ ਇਸਨੂੰ ਮਨਾਉਣ ਦਾ ਉਦੇਸ਼

ਸਪਾ ਵਾਊਚਰ: ਮਾਂ ਹਰ ਸਮੇਂ ਤੁਹਾਡੇ ਲਈ ਅਣਥੱਕ ਮਿਹਨਤ ਕਰਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਆਪਣੀ ਮਾਂ ਨੂੰ ਉਨ੍ਹਾਂ ਦੇ ਖਾਸ ਦਿਨ 'ਤੇ ਆਰਾਮ ਮਹਿਸੂਸ ਕਰਵਾਉਣ ਲਈ ਸਪਾ ਵਾਊਚਰ ਦੇ ਸਕਦੇ ਹੋ। ਤੁਸੀਂ ਉਹਨਾਂ ਨੂੰ ਮਸਾਜ, ਫੇਸ਼ੀਅਲ ਜਾਂ ਹੋਰ ਸਪਾ ਇਲਾਜ ਕਰਵਾਉਣ ਲਈ ਲਿਜਾ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਆਰਾਮ ਦੇ ਨਾਲ-ਨਾਲ ਘਰ ਦੇ ਰੋਜ਼ਾਨਾ ਦੇ ਕੰਮਾਂ ਅਤੇ ਹੋਰਨਾਂ ਬੋਝ ਤੋਂ ਵੀ ਕਾਫੀ ਰਾਹਤ ਮਿਲੇਗੀ।

ਆਪਣੇ ਹੱਥ ਨਾਲ ਤਿਆਰ ਕੀਤਾ ਤੋਹਫ਼ਾ: ਤੁਸੀਂ ਮਾਂ ਦਿਵਸ ਮੌਕੇਂ ਆਪਣੀ ਮਾਂ ਲਈ ਖੁਦ ਆਪਣੇ ਹੱਥਾਂ ਨਾਲ ਕੋਈ ਤੋਹਫ਼ਾ ਤਿਆਰ ਕਰ ਸਕਦੇ ਹੋ। ਜਿਵੇਂ ਕਿ ਗਹਿਣੇ ਬਣਾਉਣਾ ਜਾਂ ਹੱਥਾਂ ਨਾਲ ਬਣਾਇਆ ਗਿਆ ਕਾਰਡ ਆਦਿ। ਕਿਉਕਿ ਤੁਹਾਡੇ ਹੱਥਾਂ ਨਾਲ ਤਿਆਰ ਕੀਤਾ ਗਿਆ ਤੋਹਫ਼ਾ ਦੇਖ ਕੇ ਤੁਹਾਡੀ ਮਾਂ ਨੂੰ ਜ਼ਿਆਦਾ ਖੁਸ਼ੀ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.