ਚੰਡੀਗੜ੍ਹ: ਬੇਸਣ ਦੇ ਲੱਡੂ (Gram flour laddu) ਸਧਾਰਨ ਭਾਰਤੀ ਮਿਠਾਈ ਦੇ ਵਿੱਚੋਂ ਇੱਕ ਮਨਮੋਹਕ ਮਠਿਆਈ (Sweets) ਹੈ। ਬਜ਼ਾਰ ਵਿੱਚ ਬੇਸਣ ਦੇ ਲੱਡੂਆ ਦੇ ਕਈ ਤਰ੍ਹਾਂ ਦੇ ਬ੍ਰਾਡ ਮਿਲਦੇ ਹਨ, ਜਿੰਨ੍ਹਾਂ ਨੂੰ ਤੁਸੀਂ ਖਰੀਦ ਸਕਦੇ ਹੋ ਪਰ ਘਰ ਵਿੱਚ ਬਣਾਏ ਗਏ ਬੇਸਣ ਦੇ ਲੱਡੂਆਂ ਦਾ ਸਵਾਦ ਹੀ ਵੱਖਰਾ ਹੁੰਦਾ ਹੈ।
ਘਿਓ ਵਿੱਚ ਹੌਲੀ-ਹੌਲੀ ਭੁੰਨੇ ਹੋਏ ਛੋਲਿਆਂ ਦੇ ਆਟੇ ਦੀ ਖੁਸ਼ਬੂ ਤੁਹਾਨੂੰ ਮਦਹੋਸ਼ ਕਰਨ ਲਈ ਕਾਫੀ ਹੈ। ਦੱਸ ਦੇਈਏ ਕਿ ਸੁਨਹਿਰੀ ਰੰਗ ਦੇ ਬੇਸਣ ਦੇ ਲੱਡੂ (Gram flour laddu) ਨਰਮ, ਮਲਾਈਦਾਰ ਹੁੰਦੇ ਹਨ ਜੋ ਕਿ ਮੂੰਹ ਵਿੱਚ ਪਾਇਆ ਭੁਰ ਜਾਂਦੇ ਹਨ।
ਇਸ ਲਈ ਰੈਸਿਪੀ ਨਾਲ ਬੇਸਣ ਦੇ ਲੱਡੂ (Gram flour laddu) ਬਣਾਓ ਅਤੇ ਸੁਆਦ ਲਓ। ਇਨ੍ਹਾਂ ਲੱਡੂਆਂ ਦੀ ਸ਼ੈਲਫ ਲਾਈਫ ਵੀ ਚੰਗੀ ਹੁੰਦੀ ਹੈ, ਜੋ ਇਨ੍ਹਾਂ ਨੂੰ ਹੋਰ ਮਠਿਆਈਆਂ ਨਾਲੋਂ ਵਧੇਰੇ ਇਨ੍ਹਾਂ ਨੂੰ ਵਧੇਰੇ ਪ੍ਰਸਿੱਧ ਬਣਾਉਂਦੀ ਹੈ।
ਇਹ ਵੀ ਪੜ੍ਹੋ: ਦੀਵਾਲੀ 'ਤੇ ਘਰ 'ਚ ਹੀ ਬਣਾਓ ਕਾਜੂ ਕਤਲੀ, ਰੈਸਿਪੀ ਕਰੋ ਟ੍ਰਾਈ