ETV Bharat / sukhibhava

Home Remedies For Hiccups: ਜਾਣੋ ਹਿਚਕੀ ਆਉਂਣ ਦੇ ਪਿੱਛੇ ਕੀ ਨੇ ਅਸਲੀ ਕਾਰਨ, ਇਸ ਨੂੰ ਰੋਕਣ ਲਈ ਅਪਣਾਓ ਇਹ ਘਰੇਲੂ ਨੁਸਖੇ - health news

ਹਿਚਕੀ ਆਉਣਾ ਸਾਡੇ ਸਰੀਰ ਦੀ ਇੱਕ ਪ੍ਰਕਿਰੀਆ ਹੈ। ਆਮ ਤੌਰ 'ਤੇ ਹਿਚਕੀ ਥੋੜੇ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਂਦੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਹਿਚਕੀ ਆਉਣ ਦਾ ਮਤਲਬ ਕੋਈ ਯਾਦ ਕਰ ਰਿਹਾ ਹੈ। ਜੇਕਰ ਤੁਹਾਨੂੰ ਲਗਾਤਾਰ ਹਿਚਕੀ ਆ ਰਹੀ ਹੈ, ਤਾਂ ਤੁਸੀਂ ਕੁਝ ਘਰੇਲੂ ਤਰੀਕੇ ਅਪਣਾ ਕੇ ਇਸ ਤੋਂ ਰਾਹਤ ਪਾ ਸਕਦੇ ਹੋ।

Home Remedies For Hiccups
Home Remedies For Hiccups
author img

By

Published : Aug 3, 2023, 11:48 AM IST

ਹੈਦਰਾਬਾਦ: ਜਦੋਂ ਵੀ ਹਿਚਕੀ ਆਉਂਦੀ ਹੈ, ਤਾਂ ਲੋਕ ਸੋਚਦੇ ਹਨ ਕਿ ਕੋਈ ਯਾਦ ਕਰ ਰਿਹਾ ਹੈ। ਕਦੇ-ਕਦੇ ਹਿਚਕੀ ਜਨਤਕ ਥਾਵਾਂ 'ਤੇ ਆਉਂਣ ਲੱਗਦੀ ਹੈ, ਤਾਂ ਅਸੀ ਪਾਣੀ ਪੀ ਕੇ ਇਸਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦਰਅਸਲ, ਹਿਚਕੀ ਆਉਂਣ ਦੇ ਪਿੱਛੇ ਕਈ ਕਾਰਨ ਹੁੰਦੇ ਹਨ। ਕਦੇ ਭੋਜਨ ਗਲੇ 'ਚ ਫਸਣ ਕਾਰਨ ਹਿਚਕੀ ਆਉਦੀ ਹੈ ਅਤੇ ਕਦੇ ਮਸਾਲੇਦਾਰ ਭੋਜਨ ਖਾਣ ਕਾਰਨ ਵੀ ਹਿਚਕੀ ਆ ਜਾਂਦੀ ਹੈ। ਇਸਨੂੰ ਰੋਕਣ ਲਈ ਲੋਕ ਪਾਣੀ ਪੀਂਦੇ ਹਨ ਜਾਂ ਕੁਝ ਲੋਕ ਉਲਟੀ ਗਿਣਤੀ ਗਿਣਨ ਲੱਗਦੇ ਹਨ। ਸਾਈਸ ਦੀ ਮੰਨੀਏ ਤਾਂ ਹਿਚਕੀ ਆਉਂਣ ਦਾ ਕਾਰਨ ਕਿਸੇ ਦਾ ਯਾਦ ਕਰਨਾ ਨਹੀਂ ਸਗੋ ਗੈਸ, ਪਾਚਨ 'ਚ ਗੜਬੜੀ, ਗਰਦਨ 'ਚ ਕਿਸੇ ਤਰ੍ਹਾਂ ਦਾ ਟਿਊਮਰ ਹੋ ਸਕਦਾ ਹੈ। ਜਿਸ ਕਰਕੇ ਵਿਅਕਤੀ ਨੂੰ ਲਗਾਤਾਰ ਹਿਚਕੀ ਆਉਦੀ ਹੈ। ਲੋਕਾਂ ਨੂੰ ਅਜੇ ਤੱਕ ਹਿਚਕੀ ਆਉਂਣ ਦੇ ਪਿੱਛੇ ਦੇ ਅਸਲੀ ਕਾਰਨਾਂ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ।

ਹਿਚਕੀ ਆਉਂਣ ਦੇ ਪਿੱਛੇ ਕਾਰਨ:

  • ਬਹੁਤ ਜ਼ਿਆਦਾ ਜਾਂ ਜਲਦੀ 'ਚ ਭੋਜਨ ਖਾਣਾ।
  • ਘਬਰਾਹਟ ਜਾਂ ਖੁਸ਼ ਹੋਣਾ।
  • ਡ੍ਰਿੰਕਸ ਜਾਂ ਸ਼ਰਾਬ ਦਾ ਜ਼ਿਆਦਾ ਸੇਵਨ ਕਰਨਾ।
  • ਚਿੰਤਾ ਕਰਨਾ।
  • ਤਾਪਮਾਨ 'ਚ ਅਚਾਨਕ ਬਦਲਾਅ।
  • ਕੈਂਡੀ ਜਾਂ ਚਿਊਇੰਗ ਗਮ ਚਬਾਉਦੇ ਹੋਏ ਹਵਾ ਦਾ ਅੰਦਰ ਜਾਣਾ।

ਹਿਚਕੀ ਨੂੰ ਰੋਕਣ ਦੇ ਘਰੇਲੂ ਨੁਸਖੇ:

ਹੀਂਗ ਅਤੇ ਘਿਓ: ਕਈ ਵਾਰ ਪੇਟ 'ਚ ਗੈਸ ਬਣਨ ਕਾਰਨ ਵੀ ਹਿਚਕੀ ਦੀ ਸਮੱਸਿਆਂ ਹੋ ਸਕਦੀ ਹੈ। ਅਜਿਹਾ ਹੋਣ 'ਤੇ ਹੀਂਗ ਅਤੇ ਘਿਓ ਦਾ ਇਸਤੇਮਾਲ ਕਰੋ। ਇਸ ਲਈ ਇੱਕ ਚਮਚ ਘਿਓ 'ਚ 2-3 ਚੁਟਕੀ ਹੀਂਗ ਮਿਲਾਕੇ ਗੈਸ 'ਤੇ ਗਰਮ ਕਰ ਲਓ। ਹੁਣ ਇਸਨੂੰ ਇੱਕ ਗਲਾਸ ਲੱਸੀ 'ਚ ਮਿਲਾ ਕੇ ਪੀ ਲਓ। ਦਿਨ 'ਚ ਦੋ ਵਾਰ ਇਸਨੂੰ ਪੀਣ ਨਾਲ ਹਿਚਕੀ ਨੂੰ ਰੋਕਿਆ ਜਾ ਸਕਦਾ ਹੈ।

ਕਾਲੀ ਮਿਰਚ: ਹਿਚਕੀ ਆਉਂਣ 'ਤੇ ਕਾਲੀ ਮਿਰਚ ਦਾ ਇਸਤੇਮਾਲ ਕਰੋ। ਇਸਦਾ ਸੇਵਨ ਕਰਨ ਲਈ 2-3 ਕਾਲੀ ਮਿਰਚ ਦੇ ਦਾਣੇ ਲੈ ਕੇ ਉਸ ਵਿੱਚ ਅੱਧਾ ਚਮਚ ਖੰਡ ਮਿਲਾਕੇ ਹੌਲੀ-ਹੌਲੀ ਚਬਾਓ। ਅਜਿਹਾ ਕਰਨ ਨਾਲ ਹਿਚਕੀ ਰੁਕ ਸਕਦੀ ਹੈ।

ਠੰਡੇ ਪਾਣੀ ਨਾਲ ਗਾਰਗਲ ਕਰੋ: ਹਿਚਕੀ ਆਉਂਣ 'ਤੇ ਠੰਡੇ ਪਾਣੀ ਨਾਲ ਗਾਰਗਲ ਕਰੋ। ਇਸ ਨਾਲ ਹਿਚਕੀ ਰੋਕਣ 'ਚ ਮਦਦ ਮਿਲ ਸਕਦੀ ਹੈ। ਦੱਸ ਦਈਏ ਕਿ ਠੰਡੇ ਪਾਣੀ ਨਾਲ ਮਾਸਪੇਸ਼ੀਆਂ ਸ਼ਾਂਤ ਹੋ ਜਾਂਦੀਆਂ ਹਨ ਅਤੇ ਇਸ ਨਾਲ ਹਿਚਕੀ ਰੁਕ ਸਕਦੀ ਹੈ।

ਪੇਪਰ ਬੈਗ ਦਾ ਇਸਤੇਮਾਲ ਕਰੋ: ਇੱਕ ਪੇਪਲ ਬੈਗ ਲੈ ਕੇ ਉਸ ਵਿੱਚ ਸਾਹ ਛੱਡਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਲਈ ਨੱਕ ਅਤੇ ਮੂੰਹ ਨੂੰ ਪੇਪਰ ਬੈਗ ਨਾਲ ਢੱਕ ਕੇ ਸਾਹ ਅੰਦਰ ਲਓ ਅਤੇ ਛੱਡੋ। ਅਜਿਹਾ ਕਰਨ ਨਾਲ ਹਿਚਕੀ ਰੁਕ ਸਕਦੀ ਹੈ। ਪਰ ਅਜਿਹਾ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਜਿਸ ਪੇਪਰ ਬੈਗ ਦਾ ਇਸਤੇਮਾਲ ਕਰ ਰਹੇ ਹੋ, ਉਹ ਪਲਾਸਟਿਕ ਦਾ ਨਹੀਂ ਸਗੋ ਪੇਪਰ ਦਾ ਹੀ ਬਣਿਆ ਹੋਵੇ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਵਾਰ-ਵਾਰ ਹਿਚਕੀ ਆ ਰਹੀ ਹੈ ਅਤੇ ਹਿਚਕੀ ਦੇ ਨਾਲ-ਨਾਲ ਬੁਖਾਰ, ਦਰਦ ਅਤੇ ਉਲਟੀ ਆਉਂਣਾ ਜਾਂ ਸਾਹ ਲੈਣ 'ਚ ਮੁਸ਼ਕਲ ਹੋ ਰਹੀ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਕਿਉਕਿ ਇਹ ਖਤਰੇ ਦਾ ਸੰਕੇਤ ਵੀ ਹੋ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.