ਹੈਦਰਾਬਾਦ: ਅੰਡਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਨੂੰ ਬਣਾਉਣਾ ਆਸਾਨ ਹੁੰਦਾ ਹੈ ਪਰ ਭਾਂਡਿਆਂ 'ਚੋ ਆ ਰਹੀ ਅੰਡੇ ਦੀ ਬਦਬੂ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੁੰਦਾ ਹੈ। ਕਈ ਵਾਰ ਅੰਡੇ ਵਾਲੇ ਭਾਂਡੇ ਧੋਣ ਤੋਂ ਬਾਅਦ ਵੀ ਬਦਬੂ ਆਉਦੀ ਰਹਿੰਦੀ ਹੈ, ਜਿਸ ਕਰਕੇ ਇਨ੍ਹਾਂ ਭਾਂਡਿਆਂ 'ਚ ਹੋਰ ਚੀਜ਼ਾਂ ਪਾ ਕੇ ਖਾਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਜ਼ਮਾ ਕੇ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ।
ਭਾਂਡਿਆਂ 'ਚੋ ਆ ਰਹੀ ਅੰਡੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਤਰੀਕੇ:
ਨਿੰਬੂ: ਨਿੰਬੂ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨਾਲ ਭਾਂਡਿਆਂ ਨੂੰ ਸਾਫ਼ ਕਰਨ 'ਚ ਮਦਦ ਮਿਲਦੀ ਹੈ। ਅੰਡੇ ਵਾਲੇ ਭਾਂਡਿਆਂ ਨੂੰ ਸਾਫ਼ ਕਰਨ ਲਈ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਅਤੇ ਥੋੜ੍ਹਾਂ ਜਿਹਾ ਗਰਮ ਪਾਣੀ ਭਾਂਡੇ 'ਤੇ ਪਾ ਕੇ ਇਸ ਨੂੰ ਥੋੜ੍ਹੇ ਸਮੇਂ ਲਈ ਛੱਡ ਦਿਓ। ਜਦੋ ਪਾਣੀ ਠੰਡਾ ਹੋ ਜਾਵੇ, ਤਾਂ ਤੁਸੀਂ ਭਾਂਡੇ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਨਾਲ ਭਾਂਡੇ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ।
ਬੇਕਿੰਗ ਸੋਡਾ: ਬੇਕਿੰਗ ਸੋਡੇ ਦਾ ਇਸਤੇਮਾਲ ਕਈ ਚੀਜ਼ਾਂ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਹੈ। ਭਾਂਡਿਆਂ 'ਚੋ ਆ ਰਹੀ ਅੰਡੇ ਦੀ ਬਦਬੂ ਨੂੰ ਹਟਾਉਣ ਲਈ ਵੀ ਬੇਕਿੰਗ ਸੋਡੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਬੇਕਿੰਗ ਸੋਡੇ ਨੂੰ ਭਾਂਡਿਆਂ 'ਤੇ ਛਿੜਕੋ ਅਤੇ ਨਿੰਬੂ ਵਾਲੇ ਸਾਬੁਣ ਨਾਲ ਇਨ੍ਹਾਂ ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਇਸ ਨਾਲ ਭਾਂਡਿਆਂ 'ਚੋ ਅੰਡਿਆਂ ਦੀ ਬਦਬੂ ਦੂਰ ਹੋ ਜਾਵੇਗੀ।
ਸਿਰਕਾ: ਭਾਂਡਿਆਂ 'ਚੋ ਅੰਡਿਆਂ ਦੀ ਬਦਬੂ ਨੂੰ ਦੂਰ ਕਰਨ ਲਈ ਸਿਰਕੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਸਿਰਕੇ ਨੂੰ ਪਾਣੀ 'ਚ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ ਅਤੇ ਫਿਰ ਇਸ ਨਾਲ ਭਾਂਡਿਆਂ ਨੂੰ ਧੋ ਲਓ। ਇਸ ਨਾਲ ਭਾਂਡਿਆਂ 'ਚੋ ਅੰਡੇ ਅਤੇ ਮਸਾਲਿਆਂ ਦੀ ਆ ਰਹੀ ਬਦਬੂ ਨੂੰ ਦੂਰ ਕਰਨ 'ਚ ਮਦਦ ਮਿਲੇਗੀ। ਜੇਕਰ ਤੁਸੀਂ ਚਾਹੋ, ਤਾਂ ਇਸ ਮਿਸ਼ਰਣ 'ਚ ਨਿੰਬੂ ਵੀ ਮਿਲਾ ਸਕਦੇ ਹੋ।
- Kitchen Hacks: ਫਰਿੱਜ਼ 'ਚੋ ਆ ਰਹੀ ਹੈ ਬਦਬੂ, ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਤਰੀਕੇ
- Kitchen Hacks: ਜੇਕਰ ਤੁਹਾਡੀ ਫਰਿੱਜ ਵੀ ਖਰਾਬ ਹੋ ਗਈ ਹੈ, ਤਾਂ ਹੁਣ ਚਿੰਤਾ ਕਰਨ ਦੀ ਨਹੀਂ ਲੋੜ, ਸਬਜ਼ੀਆਂ ਖ਼ਰਾਬ ਹੋਣ ਤੋਂ ਬਚਾਉਣ ਲਈ ਅਪਣਾਓ ਇਹ ਤਰੀਕੇ
- Cooking Hacks: ਪਿਆਜ਼ ਕੱਟਦੇ ਸਮੇਂ ਤੁਹਾਡੀਆਂ ਅੱਖਾਂ 'ਚ ਵੀ ਆ ਰਿਹਾ ਹੈ ਪਾਣੀ, ਤਾਂ ਅਪਣਾਓ ਇਹ 5 ਟਿਪਸ, ਨਹੀਂ ਆਉਣਗੇ ਹੰਝੂ
ਬੇਸਨ: ਜੇਕਰ ਅੰਡਾ ਬਣਾਉਣ ਅਤੇ ਖਾਣ ਵਾਲੇ ਭਾਂਡੇ 'ਚੋ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ, ਤਾਂ ਥੋੜ੍ਹਾ ਜਿਹਾ ਬੇਸਨ ਭਾਂਡੇ 'ਤੇ ਰਗੜ ਦਿਓ ਅਤੇ ਭਾਂਡੇ ਨੂੰ ਕੁਝ ਸਮੇਂ ਲਈ ਛੱਡ ਦਿਓ। ਇਸ ਤੋਂ ਬਾਅਦ ਭਾਂਡਿਆਂ ਨੂੰ ਸਾਬੁਣ ਨਾਲ ਚੰਗੀ ਤਰ੍ਹਾਂ ਧੋ ਲਓ। ਅਜਿਹਾ ਕਰਨ ਨਾਲ ਬਦਬੂ ਤੋਂ ਛੁਟਕਾਰਾ ਮਿਲ ਜਾਵੇਗਾ।