ਹੈਦਰਾਬਾਦ: ਲਿਪਸਟਿਕ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ। ਇਹ ਤੁਹਾਨੂੰ ਇੱਕ ਆਕਰਸ਼ਕ ਦਿੱਖ ਦਿੰਦੀ ਹੈ। ਲਿਪਸਟਿਕ ਦੇ ਵੱਖ-ਵੱਖ ਸ਼ੇਡ ਬਾਜ਼ਾਰ 'ਚ ਉਪਲਬਧ ਹਨ। ਔਰਤਾਂ ਲਿਪਸਟਿਕ 'ਤੇ ਕਾਫੀ ਪੈਸਾ ਖਰਚ ਕਰਦੀਆਂ ਹਨ। ਤੁਸੀਂ ਚਾਹੋ ਤਾਂ ਘਰ 'ਚ ਕੁਦਰਤੀ ਲਿਪਸਟਿਕ ਵੀ ਬਣਾ ਸਕਦੇ ਹੋ। ਹੇਠਾਂ ਕੁਝ ਤਰੀਕੇ ਦੱਸੇ ਗਏ ਹਨ, ਜਿਸਦੀ ਮਦਦ ਨਾਲ ਤੁਸੀਂ ਘਰ ਵਿੱਚ ਹੀ ਲਿਪਸਟਿਕ ਬਣਾ ਸਕਦੇ ਹੋ ਅਤੇ ਤੁਹਾਨੂੰ ਮਹਿੰਗੀਆਂ ਲਿਪਸਟਿਕਾਂ ਖਰੀਦਣ ਦੀ ਲੋੜ ਨਹੀਂ ਪਵੇਗੀ।
Crayons ਨਾਲ ਘਰ 'ਚ ਹੀ ਬਣਾਓ ਲਿਪਸਟਿਕ: Crayons ਬਹੁਤ ਸਸਤੇ ਹੁੰਦੇ ਹਨ। ਇਨ੍ਹਾਂ ਨਾਲ ਤੁਸੀਂ ਘਰ 'ਚ ਲਿਪਸਟਿਕ ਬਣਾ ਸਕਦੇ ਹੋ। ਘਰ 'ਚ ਲਿਪਸਟਿਕ ਬਣਾਉਦੇ ਸਮੇਂ Crayons ਦੀ ਕਿਸਮ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। Crayons ਗੈਰ-ਜ਼ਹਿਰੀਲੇ ਹੋਣੇ ਚਾਹੀਦੇ ਹਨ। ਕਿਉਂਕਿ ਗੈਰ-ਜ਼ਹਿਰੀਲੇ Crayons ਚਮੜੀ ਲਈ ਸੁਰੱਖਿਅਤ ਹੁੰਦੇ ਹਨ।
ਸਮੱਗਰੀ: Crayons ਨਾਲ ਲਿਪਸਟਿਕ ਬਣਾਉਣ ਲਈ ਤੁਹਾਨੂੰ Shea butter, ਗੈਰ-ਜ਼ਹਿਰੀਲੇ crayons ਅਤੇ ਬਦਾਮ ਦੇ ਤੇਲ ਦੀ ਲੋੜ ਪਵੇਗੀ।
ਲਿਪਸਟਿਕ ਬਣਾਉਣ ਦਾ ਤਰੀਕਾ: Crayons ਨੂੰ 4 ਟੁਕੜਿਆਂ ਵਿੱਚ ਕੱਟੋ। ਫ਼ਿਰ ਇਨ੍ਹਾਂ ਟੁੱਕੜਿਆਂ ਨੂੰ ਇੱਕ ਭਾਂਡੇ ਵਿੱਚ ਰੱਖੋ ਅਤੇ ਗੈਸ 'ਤੇ ਗਰਮ ਕਰੋ। ਜਦੋਂ ਇਹ ਪਿਘਲ ਜਾਵੇ ਤਾਂ ਗੈਸ ਬੰਦ ਕਰ ਦਿਓ। ਹੁਣ ਪਿਘਲੇ ਹੋਏ Crayons ਵਿੱਚ ½ ਚਮਚ Shea butter, 1 ਚਮਚ ਬਦਾਮ ਦਾ ਤੇਲ ਅਤੇ 2-3 ਬੂੰਦਾਂ ਅਸੈਂਸ਼ੀਅਲ ਤੇਲ ਦੀਆਂ ਪਾਓ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ 5 ਮਿੰਟ ਬਾਅਦ ਗੈਸ ਬੰਦ ਕਰ ਦਿਓ। ਮਿਸ਼ਰਣ ਨੂੰ ਇੱਕ ਸਾਫ਼ ਕੰਟੇਨਰ ਵਿੱਚ ਪਾ ਲਓ ਅਤੇ ਇੱਕ ਠੰਡੀ ਅਤੇ ਸੁੱਕੀ ਜਗ੍ਹਾ ਵਿੱਚ ਸਟੋਰ ਕਰੋ।
- Zumba Dance Benefits: ਕਸਰਤ ਅਤੇ ਜਿਮ ਜਾਣ ਤੋਂ ਇਲਾਵਾ ਸਿਹਤਮੰਦ ਰਹਿਣ ਲਈ ਕੀਤਾ ਜਾ ਸਕਦਾ ਇਹ ਵਰਕਆਉਟ, ਮਿਲਣਗੇ ਕਈ ਫਾਇਦੇ
- Melon seeds Benefits: ਖਰਬੂਜੇ ਦੇ ਬੀਜਾਂ ਨੂੰ ਬੇਕਾਰ ਸਮਝ ਕੇ ਸੁੱਟਣ ਦੀ ਗਲਤੀ ਨਾ ਕਰੋ, ਇਸਨੂੰ ਖਾਣ ਨਾਲ ਮਿਲ ਸਕਦੈ ਤੁਹਾਨੂੰ ਇਹ ਸਿਹਤ ਲਾਭ
- Disadvantages Of Nail-Biting: ਕਿਤੇ ਤੁਹਾਨੂੰ ਵੀ ਨੁੰਹ ਖਾਣ ਦੀ ਤਾਂ ਨਹੀਂ ਆਦਤ, ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਸਕਦੈ ਸ਼ਿਕਾਰ, ਛੁਟਕਾਰਾ ਪਾਉਣ ਲਈ ਦੇਖੋ ਤਰੀਕੇ
ਚੁਕੰਦਰ ਤੋਂ ਬਣਾਓ ਲਿਪਸਟਿਕ:
ਸਮੱਗਰੀ: ਚੁਕੰਦਰ ਤੋਂ ਲਿਪਸਟਿਕ ਬਣਾਉਣ ਲਈ ਚੁਕੰਦਰ ਦਾ ਰਸ, ਮੋਮ, ਗਲਿਸਰੀਨ ਅਤੇ ਵਿਟਾਮਿਨ ਈ ਦੀ ਲੋੜ ਹੁੰਦੀ ਹੈ।
ਲਿਪਸਟਿਕ ਬਣਾਉਣ ਦਾ ਤਰੀਕਾ: ਇਕ ਪੈਨ ਵਿਚ ਚੁਕੰਦਰ ਦਾ ਰਸ ਪਾਓ ਅਤੇ ਗੈਸ 'ਤੇ 2-3 ਮਿੰਟ ਲਈ ਉਬਾਲਣ ਲਈ ਰੱਖ ਦਿਓ। ਜਦੋਂ ਇਹ ਉਬਲ ਜਾਵੇ, ਤਾਂ ਗੈਸ ਬੰਦ ਕਰੋ ਅਤੇ ਇਸਨੂੰ ਠੰਡਾ ਹੋਣ ਦਿਓ। ਫਿਰ ਇਸਨੂੰ ਇੱਕ ਕਟੋਰੇ ਵਿੱਚ ਪਾ ਲਓ ਅਤੇ ਇਸ ਵਿੱਚ 1 ਚਮਚ ਮੋਮ ਅਤੇ 1 ਚਮਚ ਗਲਿਸਰੀਨ ਪਾਓ। ਕਟੋਰੇ ਨੂੰ ਢੱਕ ਕੇ ਮਾਈਕ੍ਰੋਵੇਵ 'ਚ 1 ਮਿੰਟ ਲਈ ਰੱਖੋ। ਇਸ ਮਿਸ਼ਰਣ ਵਿਚ ਵਿਟਾਮਿਨ-ਈ ਦੀਆਂ 2 ਬੂੰਦਾਂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਮਿਸ਼ਰਣ ਨੂੰ ਇੱਕ ਡੱਬੇ ਵਿੱਚ ਪਾਓ ਅਤੇ ਠੰਡਾ ਹੋਣ ਲਈ 6 ਘੰਟਿਆਂ ਲਈ ਫਰਿੱਜ ਵਿੱਚ ਰੱਖੋ। ਇਸ ਤਰ੍ਹਾਂ ਘਰ ਵਿੱਚ ਹੀ ਲਿਪਸਟਿਕਾਂ ਬਣਾ ਕੇ ਤੁਸੀਂ ਆਪਣੇ ਲਿਪਸਟਿਕਾਂ 'ਤੇ ਹੋਣ ਵਾਲੇ ਖਰਚ ਨੂੰ ਘੱਟ ਕਰ ਸਕੋਗੇ।