ਹੈਦਰਾਬਾਦ: ਹਾਰਮੋਨਲ ਬਦਲਾਅ ਕਰਕੇ ਡਿਲਵਰੀ ਤੋਂ ਬਾਅਦ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹੀ ਇੱਕ ਸਮੱਸਿਆ ਡਿਲਵਰੀ ਤੋਂ ਬਾਅਦ ਵਧਿਆ ਹੋਇਆ ਮੋਟਾਪਾ ਹੈ। ਅੱਜ ਦੇ ਸਮੇਂ 'ਚ ਕਈ ਔਰਤਾਂ ਡਿਲਵਰੀ ਤੋਂ ਬਾਅਦ ਮੋਟਾਪੇ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੀਆਂ ਹਨ। ਡਿਲਵਰੀ ਤੋਂ ਬਾਅਦ ਅਕਸਰ ਔਰਤਾਂ ਦਾ ਭਾਰ ਪਹਿਲਾ ਨਾਲੋ ਕਾਫ਼ੀ ਵਧ ਜਾਂਦਾ ਹੈ। ਇਸ ਭਾਰ ਨੂੰ ਕੰਟਰੋਲ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਜੇਕਰ ਤੁਸੀਂ ਵੀ ਡਿਲੀਵਰੀ ਤੋਂ ਬਾਅਦ ਨਿਕਲੇ ਹੋਏ ਪੇਟ ਅਤੇ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਕੁਝ ਟਿਪਸ ਅਜ਼ਮਾ ਸਕਦੇ ਹੋ।
ਡਿਲਵਰੀ ਤੋਂ ਬਾਅਦ ਭਾਰ ਕੰਟਰੋਲ ਕਰਨ ਦੇ ਉਪਾਅ:
ਛਾਤੀ ਦਾ ਦੁੱਧ ਚੁੰਘਾਉਣਾ: ਡਿਲਵਰੀ ਤੋਂ ਬਾਅਦ ਔਰਤਾਂ ਦੇ ਵਧੇ ਹੋਏ ਭਾਰ ਨੂੰ ਕੰਟਰੋਲ ਕਰਨ 'ਚ ਬੱਚੇ ਨੂੰ ਛਾਤੀ ਦਾ ਦੁੱਧ ਚੁੰਘਾਉਣਾ ਬਹੁਤ ਮਦਦਗਾਰ ਹੋ ਸਕਦਾ ਹੈ। ਬੱਚੇ ਨੂੰ ਦੁੱਧ ਪਿਲਾਉਣ ਲਈ ਗਰਭ ਅਵਸਥਾ ਦੌਰਾਨ ਸਰੀਰ 'ਚ ਸਟੋਰ ਕੀਤੇ ਫੈਟ ਸੈੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਰਕੇ ਬੱਚੇ ਨੂੰ ਦੁਧ ਚੁੰਘਾਉਦੇ ਹੋਏ ਮਾਵਾਂ ਆਪਣੀ ਕੈਲੋਰੀ ਨੂੰ ਬਰਨ ਕਰ ਸਕਦੀਆਂ ਹਨ। ਇਸ ਤਰ੍ਹਾਂ ਡਿਲਵਰੀ ਤੋਂ ਬਾਅਦ ਤੁਹਾਨੂੰ ਭਾਰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ।
ਸਿਹਤਮੰਦ ਪ੍ਰੋਟੀਨ: ਗਰਭ ਅਵਸਥਾ ਤੋਂ ਬਾਅਦ ਹਰ ਨਵੀਂ ਮਾਂ ਨੂੰ ਆਪਣੀ ਖੁਰਾਕ 'ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਫਲ, ਹਰੀਆਂ ਸਬਜ਼ੀਆਂ ਅਤੇ ਸਾਬੁਤ ਅਨਾਜ ਨੂੰ ਸ਼ਾਮਲ ਕਰ ਸਕਦੇ ਹੋ।
ਰੋਜ਼ਾਨਾ ਵਰਕਆਊਟ ਕਰੋ: ਜੇਕਰ ਤੁਹਾਡੀ ਨਾਰਮਲ ਡਿਲਵਰੀ ਹੋਈ ਹੈ, ਤਾਂ ਆਪਣੇ ਡਾਕਟਰ ਤੋਂ ਪੁੱਛ ਕੇ ਤੁਸੀਂ ਛੇ ਹਫ਼ਤਿਆਂ ਤੋਂ ਬਾਅਦ ਕਸਰਤ ਜਿਵੇਂ ਕਿ ਸੈਰ, ਯੋਗਾ ਆਦਿ ਕਰ ਸਕਦੇ ਹੋ। ਇਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲੇਗੀ।
ਨੀਂਦ: ਡਿਲਵਰੀ ਤੋਂ ਬਾਅਦ 7 ਘੰਟੇ ਦੀ ਨੀਂਦ ਲੈਣ ਵਾਲੀਆਂ ਔਰਤਾਂ ਦਾ ਭਾਰ ਜਲਦੀ ਘੱਟ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਡਿਲਵਰੀ ਤੋਂ ਬਾਅਦ ਦਿਨਭਰ ਫ੍ਰੈਸ਼ ਮਹਿਸੂਸ ਕਰਨ ਦੇ ਨਾਲ ਹੀ ਭਾਰ ਵੀ ਘਟਾਉਣਾ ਚਾਹੁੰਦੇ ਹੋ, ਤਾਂ ਭਰਪੂਰ ਨੀਂਦ ਲੈ ਸਕਦੇ ਹੋ।