ਅੱਜ ਕੱਲ ਸੋਸ਼ਲ ਮੀਡੀਆ ਦਾ ਸਮਾਂ ਚੱਲ ਰਿਹਾ ਹੈ। ਅੱਜ ਦੇ ਸਮੇਂ ਵਿੱਚ ਤੁਹਾਨੂੰ ਇੰਟਰਨੈੱਟ 'ਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਜਿਸ ਕਾਰਨ ਨੌਜਵਾਨ ਪੀੜ੍ਹੀ ਆਪਣਾ ਜ਼ਿਆਦਾ ਸਮਾਂ ਫ਼ੋਨ 'ਤੇ ਬਿਤਾਉਦੇ ਹਨ ਅਤੇ ਦਿਨ-ਰਾਤ ਫ਼ੋਨ ਨੂੰ ਸਕ੍ਰੋਲ ਕਰਦੇ ਰਹਿੰਦੇ ਹਨ। ਹਰ ਕੋਈ ਆਪਣੇ ਫੋਨ ਵਿੱਚ ਰੁੱਝਿਆ ਹੋਇਆ ਹੈ। ਘੰਟਿਆਂ ਬੱਧੀ ਫੋਨ ਸਕ੍ਰੋਲ ਕਰਨ ਅਤੇ ਇੰਸਟਾ ਰੀਲਾਂ ਦੇਖਣ ਦੀ ਬਿਮਾਰੀ ਅੱਜ ਕੱਲ੍ਹ ਇੰਨੀ ਭਾਰੂ ਹੋ ਗਈ ਹੈ ਕਿ ਇਸ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ 'ਤੇ ਪੈ ਰਿਹਾ ਹੈ।
ਇੰਸਟਾਗ੍ਰਾਮ ਰੀਲਾਂ ਦੇਖਣ ਕਾਰਨ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈਂਦਾ ਸਾਹਮਣਾ: ਇੰਸਟਾਗ੍ਰਾਮ ਰੀਲਾਂ ਕਾਰਨ ਲੋਕ ਫੋਨ ਦੇ ਜ਼ਿਆਦਾ ਸ਼ੌਕੀਨ ਹੋ ਗਏ ਹਨ। ਜਿਸਦੇ ਕਾਰਨ ਲੋਕਾਂ ਨੂੰ ਨੀਂਦ ਦੀ ਕਮੀ, ਸਿਰਦਰਦ, ਮਾਈਗ੍ਰੇਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੀਲਾਂ ਨੂੰ ਦੇਖਣ ਦੀ ਆਦਤ ਸਿਰਫ ਨੌਜਵਾਨਾਂ 'ਚ ਹੀ ਹੈ, ਸਗੋਂ 10 ਸਾਲ ਤੋਂ 55 ਸਾਲ ਤੱਕ ਦੇ ਲੋਕਾਂ 'ਚ ਵੀ ਦੇਖਣ ਨੂੰ ਮਿਲਦੀ ਹੈ। ਜਿਸ ਕਾਰਨ ਮਾਨਸਿਕ ਰੋਗ ਹਰ ਦਿਨ ਵੱਧਦਾ ਜਾ ਰਿਹਾ ਹੈ।
ਰੀਲਾਂ ਦੇਖਣ ਕਾਰਨ ਹੋ ਜਾਂਦੀਆ ਇਹ ਸਮੱਸਿਆਵਾਂ:
- ਅੱਖਾਂ ਅਤੇ ਸਿਰ ਵਿੱਚ ਤੇਜ਼ ਦਰਦ।
- ਸੌਣ ਵੇਲੇ ਅੱਖਾਂ ਵਿੱਚ ਰੋਸ਼ਨੀ ਵਰਗਾ ਮਹਿਸੂਸ ਹੋਣਾ।
- ਸਮੇਂ ਸਿਰ ਖਾਣਾ-ਪੀਣਾ ਨਹੀਂ।
ਜਾਂਚ ਵਿੱਚ ਮਰੀਜ਼ਾਂ ਨੇ ਮੰਨੀ ਇਹ ਗੱਲ: ਸ਼ੁਰੂਆਤੀ ਜਾਂਚ ਵਿੱਚ ਮਰੀਜ਼ਾਂ ਨੇ ਮੰਨਿਆ ਕਿ ਉਹ ਕਰੀਬ ਡੇਢ ਸਾਲ ਤੋਂ ਰੀਲਾਂ ਦੇਖ ਰਹੇ ਹਨ। ਜਿਸ ਵਿੱਚ ਉਹ ਸਵੇਰੇ ਉੱਠਦੇ ਹੀ ਰੀਲ ਦੇਖਣਾ ਸ਼ੁਰੂ ਕਰ ਦਿੰਦੇ ਹਨ ਅਤੇ ਰਾਤ ਤੱਕ ਰੀਲ ਨੂੰ ਦੇਖ ਕੇ ਸਮਾਂ ਬਿਤਾਉਦੇ ਹਨ। ਦੂਜੇ ਪਾਸੇ, ਕੁਝ ਲੋਕਾਂ ਨੇ ਮੰਨਿਆ ਕਿ ਉਹ ਵਟਸਐਪ 'ਤੇ ਸ਼ੇਅਰ ਕੀਤੀਆਂ ਗਈਆਂ ਰੀਲਾਂ ਨੂੰ ਦੇਖਣਾ ਪਸੰਦ ਕਰਦੇ ਹਨ। ਜੇਕਰ ਉਹ ਰੀਲ ਨਹੀਂ ਦੇਖਦੇ ਤਾਂ ਉਹ ਅਜੀਬ ਮਹਿਸੂਸ ਕਰਨ ਲੱਗ ਜਾਂਦੇ ਹਨ।
- Insomnia: ਸੈਲ ਫ਼ੋਨ ਦੀ ਵਰਤੋਂ ਤੋਂ ਲੈ ਕੇ ਜੀਵਨ ਸ਼ੈਲੀ ਤੱਕ ਕਈ ਕਾਰਨਾ ਕਰਕੇ ਹੋ ਸਕਦੀ ਇਨਸੌਮਨੀਆ ਦੀ ਸਮੱਸਿਆ, ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- International Day to End Obstetric Fistula 2023: ਜਾਣੋ ਕੀ ਹੈ ਪ੍ਰਸੂਤੀ ਫਿਸਟੁਲਾ ਬਿਮਾਰੀ ਅਤੇ ਇਸ ਤੋਂ ਬਚਣ ਦੇ ਉਪਾਅ
- Ice Tea: ਗਰਮੀਆਂ ਵਿੱਚ ਤਰੋ-ਤਾਜ਼ਾ ਰਹਿਣ ਲਈ ਅਜ਼ਮਾਓ ਇਹ ਆਈਸ ਟੀ, ਦਿਨ ਭਰ ਰਹੋਗੇ ਕੂਲ
ਜ਼ਿਆਦਾ ਰੀਲਜ਼ ਦੇਖਣ ਤੋਂ ਬਚਣ ਲਈ ਕਰੋ ਇਹ ਕੰਮ:
- ਦੋਸਤਾਂ ਅਤੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਓ।
- ਕਿਤਾਬਾਂ ਪੜ੍ਹਨਾ ਸ਼ੁਰੂ ਕਰੋ।
- ਲੋੜ ਪੈਣ 'ਤੇ ਹੀ ਮੋਬਾਈਲ ਦੀ ਵਰਤੋਂ ਕਰੋ।