ਹੈਦਰਾਬਾਦ: ਅਸੀਂ ਅਕਸਰ ਮਸ਼ਹੂਰ ਹਸਤੀਆਂ ਨੂੰ ਉਨ੍ਹਾਂ ਦੇ ਰੁਟੀਨ ਬਾਰੇ ਗੱਲ ਕਰਦੇ ਹੋਏ ਸੁਣਦੇ ਹਾਂ। ਕੁਝ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਗਰਮ ਪਾਣੀ ਜਾਂ ਚਾਹ ਪੀ ਕੇ ਕਰਦੇ ਹਨ, ਤਾਂ ਕੁਝ ਕਸਰਤ ਕਰਕੇ ਕਰਦੇ ਹਨ। ਹਰ ਕੋਈ ਆਪਣੀ ਜ਼ਰੂਰਤ ਅਤੇ ਰੁਟੀਨ ਦੇ ਅਨੁਸਾਰ ਸਿਹਤਮੰਦ ਆਦਤਾਂ ਦੀ ਪਾਲਣਾ ਕਰਦੇ ਹਨ। ਦੂਜੇ ਪਾਸੇ, ਕੁਝ ਲੋਕ ਪੇਟ ਦੀ ਚਰਬੀ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਆਸਾਨ ਨਹੀਂ ਹੈ। ਜਾਣੋ ਕੁਝ ਅਜਿਹੀਆਂ ਆਦਤਾਂ ਬਾਰੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਢਿੱਡ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ।
ਢਿੱਡ ਦੀ ਚਰਬੀ ਘੱਟ ਕਰਨ ਲਈ ਕੀ ਕਰੀਏ?:
ਬਹੁਤ ਸਾਰਾ ਪਾਣੀ ਪੀਓ: ਸਵੇਰੇ ਉੱਠ ਕੇ ਇੱਕ ਗਲਾਸ ਕੋਸਾ ਪਾਣੀ ਪੀਓ। ਇਹ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕਰਦਾ ਹੈ। ਸਵੇਰੇ ਇੱਕ ਗਲਾਸ ਪਾਣੀ ਵੀ ਸਰੀਰ ਨੂੰ ਜ਼ਿਆਦਾ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ। ਸਰੀਰ ਨੂੰ ਹਾਈਡਰੇਟ ਰੱਖਣ ਤੋਂ ਇਲਾਵਾ ਪਾਣੀ ਪੀਣਾ ਚਮਕਦਾਰ ਚਮੜੀ ਪ੍ਰਾਪਤ ਕਰਨ ਵਿੱਚ ਵੀ ਮਦਦ ਕਰਦਾ ਹੈ। ਜੇਕਰ ਤੁਸੀਂ ਚਾਹੋ ਤਾਂ ਸਾਦਾ ਪਾਣੀ ਪੀਓ ਜਾਂ ਇਸ ਵਿੱਚ ਨਿੰਬੂ ਦਾ ਰਸ ਨਿਚੋੜੋ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਨਿੰਬੂ ਪਾਣੀ ਇੱਕ ਵਧੀਆ ਵਿਕਲਪ ਹੈ।
ਪ੍ਰੋਟੀਨ ਭਰਪੂਰ ਭੋਜਣ ਖਾਓ: ਸਵੇਰੇ ਉੱਠਣ ਵਿੱਚ ਭਾਵੇਂ ਕਿੰਨੀ ਵੀ ਦੇਰ ਕਿਉਂ ਨਾ ਹੋਵੇ, ਕੋਸ਼ਿਸ਼ ਕਰੋ ਕਿ ਘਰ ਦਾ ਉਹ ਭੋਜਨ ਖਾਓ ਜਿਸ ਵਿੱਚ ਪ੍ਰੋਟੀਨ ਹੋਵੇ। ਭੋਜਣ ਛੱਡਣ ਦੀ ਗਲਤੀ ਨਾ ਕਰੋ ਕਿਉਂਕਿ ਇਸ ਦੇ ਕਈ ਮਾੜੇ ਪ੍ਰਭਾਵ ਹੋ ਸਕਦੇ ਹਨ ਜੋ ਤੁਹਾਡੇ ਭਾਰ ਘਟਾਉਣ ਦੇ ਸਫ਼ਰ ਵਿੱਚ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਦੂਜੇ ਪਾਸੇ, ਸਵੇਰੇ ਪ੍ਰੋਟੀਨ ਵਾਲਾ ਭੋਜਨ ਖਾਣ ਨਾਲ ਭੁੱਖ ਘੱਟ ਜਾਂਦੀ ਹੈ ਅਤੇ ਮੈਟਾਬੋਲਿਜ਼ਮ ਵਧਦਾ ਹੈ। ਪ੍ਰੋਟੀਨ ਮਾਸਪੇਸ਼ੀ ਬਣਾਉਣ ਦਾ ਵੀ ਕੰਮ ਕਰਦਾ ਹੈ, ਜੋ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਤੁਹਾਨੂੰ ਕਸਰਤ ਲਈ ਤਿਆਰ ਕਰਦਾ ਹੈ। ਸਵੇਰ ਦੇ ਭੋਜਨ ਵਿੱਚ ਪ੍ਰੋਟੀਨ ਲਈ ਅੰਡੇ, ਦੁੱਧ, ਪਨੀਰ, ਦਾਲ, ਬਦਾਮ, ਟੋਫੂ, ਮੂੰਗਫਲੀ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ।
ਆਪਣੀ ਕਸਰਤ ਦਾ ਰੁਟੀਨ ਇਕਸਾਰ ਰੱਖੋ: ਸ਼ੁਰੂਆਤ ਦੇ ਕੁਝ ਦਿਨਾਂ ਵਿੱਚ ਕਸਰਤ ਦੇ ਰੁਟੀਨ ਦੀ ਪਾਲਣਾ ਕਰਨ ਤੋਂ ਬਾਅਦ ਅਸੀਂ ਢਿੱਲੇ ਪੈ ਜਾਂਦੇ ਹਨ, ਪਰ ਸਾਨੂੰ ਆਪਣੀ ਕਸਰਤ ਦਾ ਰੁਟੀਨ ਇਕਸਾਰ ਰੱਖਣਾ ਚਾਹੀਦਾ ਹੈ। ਕਿਉਕਿ ਕਸਰਤ ਕਰਨ ਨਾਲ ਨਾ ਸਿਰਫ ਭਾਰ ਘੱਟ ਹੁੰਦਾ ਹੈ, ਸਗੋਂ ਗੈਰ-ਸਿਹਤਮੰਦ ਭੋਜਨ ਦੀ ਬਜਾਏ ਸਿਹਤਮੰਦ ਭੋਜਨ 'ਤੇ ਵੀ ਧਿਆਨ ਦਿੱਤਾ ਜਾਂਦਾ ਹੈ। ਰੋਜ਼ਾਨਾ ਸਵੇਰੇ ਕਸਰਤ ਕਰਨ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿਚ ਮਦਦ ਮਿਲਦੀ ਹੈ ਕਿਉਂਕਿ ਕਸਰਤ ਨਾਲ ਸਰੀਰ ਵਿਚ ਤਾਕਤ ਅਤੇ ਊਰਜਾ ਆਉਂਦੀ ਹੈ।
- Health Tips: ਸਾਵਧਾਨ! ਇਸ ਫ਼ਲ 'ਤੇ ਨਿੰਬੂ ਅਤੇ ਲੂਣ ਪਾ ਕੇ ਖਾਣ ਦੀ ਗਲਤੀ ਨਾ ਕਰੋ, ਹੋ ਸਕਦੈ ਹੋ ਸਿਹਤ ਸਮੱਸਿਆਵਾਂ ਦਾ ਸ਼ਿਕਾਰ
- Pregnancy Safety Tips: ਗਰਭਵਤੀ ਔਰਤਾਂ ਭੁੱਲ ਕੇ ਵੀ ਨਾ ਕਰਨ ਘਰ ਦੇ ਇਹ 6 ਕੰਮ, ਹੋਣ ਵਾਲੇ ਬੱਚੇ ਨੂੰ ਹੋ ਸਕਦੈ ਨੁਕਸਾਨ
- Foods For Eyesight: ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਤੇਜ਼ ਰਹੇਗੀ ਅੱਖਾਂ ਦੀ ਰੌਸ਼ਨੀ, ਅੱਜ ਤੋਂ ਹੀ ਕਰੋ ਆਪਣੀ ਖੁਰਾਕ 'ਚ ਸ਼ਾਮਲ
ਸਵੇਰੇ ਜਲਦੀ ਉੱਠਣ ਦੀ ਆਦਤ ਬਣਾਓ: ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹਮੇਸ਼ਾ ਚੰਗੀ ਨੀਂਦ ਲੈਣੀ ਚਾਹੀਦੀ ਹੈ। ਭਾਰ ਘਟਾਉਣ ਲਈ ਜਲਦੀ ਸੌਣ ਅਤੇ ਜਲਦੀ ਉੱਠਣ ਦਾ ਅਭਿਆਸ ਕਰੋ। ਇਹ ਮਹੱਤਵਪੂਰਨ ਹੈ ਕਿਉਂਕਿ ਕਾਫ਼ੀ ਨੀਂਦ ਲੈਣ ਤੋਂ ਬਾਅਦ ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਕਰੋਗੇ ਜੋ ਤੁਹਾਨੂੰ ਸਿਹਤ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰੇਗਾ। ਸਿਹਤਮੰਦ ਭੋਜਣ ਬਣਾਉਣ ਤੋਂ ਲੈ ਕੇ ਕਸਰਤ ਕਰਨ ਤੱਕ ਲੋੜੀਂਦੀ ਨੀਂਦ ਲੈਣਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਥੋੜ੍ਹੀ ਦੇਰ ਲਈ ਧੁੱਪ ਵਿਚ ਬੈਠੋ: ਵਿਟਾਮਿਨ ਡੀ ਦਾ ਸਭ ਤੋਂ ਵਧੀਆ ਸਰੋਤ ਸੂਰਜ ਦਾ ਸੰਪਰਕ ਹੈ ਜੋ ਨਾ ਸਿਰਫ਼ ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਮਦਦ ਕਰਦਾ ਹੈ ਸਗੋਂ ਭਾਰ ਘਟਾਉਣ ਲਈ ਵੀ ਬਹੁਤ ਜ਼ਰੂਰੀ ਹੈ। ਜਲਦੀ ਸੌਣ ਅਤੇ ਜਲਦੀ ਉੱਠਣ ਦਾ ਇੱਕ ਫਾਇਦਾ ਇਹ ਹੈ ਕਿ ਤੁਹਾਨੂੰ ਸਵੇਰ ਦੀ ਧੁੱਪ ਵਿੱਚ ਬੈਠਣ ਦਾ ਮੌਕਾਂ ਮਿਲਦਾ ਹੈ। ਇਸ ਲਈ ਕੁਦਰਤੀ ਵਿਟਾਮਿਨ ਡੀ ਪ੍ਰਾਪਤ ਕਰਨ ਲਈ ਕੁਝ ਮਿੰਟਾਂ ਲਈ ਧੁੱਪ ਵਿਚ ਬੈਠੋ। ਸਵੇਰੇ ਸੂਰਜ ਦੀ ਰੌਸ਼ਨੀ ਲੈਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਜਿਸ ਨਾਲ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ। ਇਸਦੇ ਨਾਲ ਹੀ ਸਵੇਰ ਦੀ ਧੁੱਪ ਹਾਰਮੋਨਲ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ ਜਿਸ ਕਾਰਨ ਭਾਰ ਘਟਾਉਣ ਦੇ ਸਫ਼ਰ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਹੈ।