ETV Bharat / sukhibhava

Brazilian technique: ਜੇਕਰ ਤੁਸੀਂ ਵੀ ਹੋ ਮੋਟਾਪੇ ਤੋਂ ਪ੍ਰੇਸ਼ਾਨ ਤਾਂ ਇਸ ਤਕਨੀਕ ਨਾਲ ਘੱਟ ਕਰੋ ਮੋਟਾਪਾ, 3 ਮਹੀਨਿਆਂ 'ਚ ਘੱਟ ਹੋਵੇਗਾ ਵਜ਼ਨ ! - weight lose surgery

ਅੱਜ ਕੱਲ੍ਹ ਹਰ ਕੋਈ ਮੋਟਾਪੇ ਦੀ ਬਿਮਾਰੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ਲੋਕ ਡਿਪ੍ਰੈਸ਼ਨ ਵਿਚ ਵੀ ਹਨ ਅਤੇ ਇਸਦੇ ਹਲ ਵਾਸਤੇ ਜੱਦੋਂ ਜਹਿਦ ਵੀ ਕਰਦੇ ਹਨ, ਤਰ੍ਹਾਂ-ਤਰ੍ਹਾਂ ਦੇ ਨੁਸਖੇ ਅਤੇ ਦਵਾਈਆਂ ਖਾਂਦੇ ਹਨ। ਪਰ ਹੁਣ ਚੰਡੀਗੜ੍ਹ ਵਿਚ ਅਜਿਹੀ ਬ੍ਰਾਜੀਲੀਅਨ ਤਕਨੀਕ ਡਾਕਟਰਾਂ ਵੱਲੋਂ ਲਿਆਉਂਦੀ ਗਈ ਹੈ ਜਿਸ ਨਾਲ ਕੁਝ ਹੀ ਘੰਟਿਆਂ ਦੀ ਸਰਕਜਰੀ ਨਾਲ ਮੋਟਾਪੇ ਤੋਂ ਨਿਜਾਤ ਪਾਈ ਜਾ ਸਕਦੀ ਹੈ, ਪੜ੍ਹੋ ਪੂਰੀ ਖਬਰ...

If you are also suffering from obesity, reduce obesity with this Brazilian technique
Brazilian technique: ਜੇਕਰ ਤੁਸੀਂ ਵੀ ਹੋ ਮੋਟਾਪੇ ਤੋਂ ਪ੍ਰੇਸ਼ਾਨ ਤਾਂ ਇਸ ਤਕਨੀਕ ਨਾਲ ਘੱਟ ਕਰੋ ਮੋਟਾਪਾ, 3 ਮਹੀਨਿਆਂ 'ਚ ਘੱਟ ਹੋਵੇਗਾ ਵਜ਼ਨ !
author img

By

Published : Mar 21, 2023, 3:37 PM IST

Updated : Mar 21, 2023, 4:09 PM IST

ਜੇਕਰ ਤੁਸੀਂ ਵੀ ਹੋ ਮੋਟਾਪੇ ਤੋਂ ਪ੍ਰੇਸ਼ਾਨ ਤਾਂ ਇਸ ਤਕਨੀਕ ਨਾਲ ਘੱਟ ਕਰੋ ਮੋਟਾਪਾ

ਚੰਡੀਗੜ੍ਹ: ਇਹ ਸੱਚ ਹੈ ਕਿ 21ਵੀਂ ਸਦੀ ਵਿਚ ਮੋਟਾਪਾ ਮਹਾਂਮਾਰੀ ਵਾਂਗ ਫੈਲ ਰਿਹਾ ਹੈ ਅਤੇ ਹੁਣ ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਦੇ ਸ਼ਹਿਰੀ ਖੇਤਰਾਂ ਦੀ ਕੁੱਲ ਆਬਾਦੀ ਵਿੱਚੋਂ ਲਗਭਗ ਤਿੰਨ ਕਰੋੜ ਲੋਕ 'ਓਬੀਆਈਐਸ' ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਲਈ ਸਮੇਂ ਦੀ ਲੋੜ ਹੈ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਤਾਂ ਜੋ ਮੋਟਾਪੇ ਕਾਰਨ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਬ੍ਰਾਜੀਲੀਅਨ ਤਕਨੀਕ ਨਾਲ ਘੱਟ ਕਰੋ ਮੋਟਾਪਾ: ਮਹੱਤਵਪੂਰਨ ਗੱਲ ਇਹ ਹੈ ਕਿ ਵੱਡਿਆਂ ਦੇ ਨਾਲ-ਨਾਲ ਬੱਚੇ ਅਤੇ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਘਟਾਉਣ ਵਿੱਚ ਭਾਰ ਘਟਾਉਣ ਦੀ ਸਰਜਰੀ ਦੀ ਨਵੀਨਤਮ ਤਕਨੀਕ ਐਂਡੋਸਕੋਪਿਕ ਸਲੀਵ ਗੈਸਟ੍ਰੋਪਲਾਸਟੀ ਕਿੰਨੀ ਪ੍ਰਭਾਵਸ਼ਾਲੀ ਹੈ। ਇਹ ਬ੍ਰਾਜੀਲੀਅਨ ਤਕਨੀਕ ਹੈ, ਜਿਸ ਲਈ ਦੋ ਦਿਨਾਂ ਦੂਜੀ ਇੰਟਰਨੈਸ਼ਨਲ ਐਂਡੋਸਕੋਪਿਕ ਸਲੀਵ ਗੈਸਟ੍ਰੋਪਲਾਸਟੀ ਮਾਸਟਰਕਲਾਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਦੋਂ ਇਸਦੀ ਲੋੜ ਹੈ ਅਤੇ ਸਰਜਰੀ ਦੀ ਪ੍ਰਕਿਰਿਆ ਕੀ ਹੈ ? ਬ੍ਰਾਜ਼ੀਲ ਦੇ ਮਾਹਿਰ ਅਤੇ ਪੂਰੇ ਭਾਰਤ ਤੋਂ ਗੈਸਟਰੋ ਸਰਜਨ ਇਕੱਠੇ ਹੋਣਗੇ। ਡਾ. ਰਾਜਨ ਮਿੱਤਲ ਅਤੇ ਡਾ.ਐਸ.ਪੀ.ਐਸ.ਬੇਦੀ, ਬ੍ਰਾਜ਼ੀਲੀਅਨ ਸੋਸਾਇਟੀ ਡਾਈਜੈਸਟਿਵ ਐਂਡੋਸਕੋਪੀ ਦੇ ਡਾ. ਐਡੁਆਰਡੋ ਗ੍ਰੀਕੋ ਅਤੇ ਡਾ. ਥਿਆਗੋ ਡਿਸੂਜ਼ਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਂਡੋਸਕੋਪਿਕ ਸਲੀਵ ਗੈਸਟ੍ਰੋਪਲਾਸਟੀ ਗੈਸਟਰੋ ਦੇ ਮਾਹਿਰ ਮਾਸਟਰ ਕਲਾਸ ਵਿੱਚ ਲਾਈਵ ਟ੍ਰੇਨਿੰਗ ਲਈ ਆਏ ਹੋਏ ਹਨ। ਐਂਡੋਸਕੋਪਿਕ ਸਲੀਵ ਗੈਸਟ੍ਰੋਪਲਾਸਟੀ ਮੋਟਾਪੇ ਲਈ ਬੇਰੀਏਟ੍ਰਿਕ ਸਰਜਰੀ ਦਾ ਇੱਕ ਗੈਰ-ਸਰਜੀਕਲ ਵਿਕਲਪ ਹੈ।

ਐਂਡੋਸਕੋਪਿਕ ਸਲੀਵ ਗੈਸਟ੍ਰੋਪਲਾਸਟੀ ਕੀ ਹੈ ?: ਡਾ. ਰਾਜਨ ਮਿੱਤਲ ਅਤੇ ਡਾ. ਐਸ.ਪੀ.ਐਸ ਬੇਦੀ ਨੇ ਦੱਸਿਆ ਕਿ ਇਹ ਆਧੁਨਿਕ ਤਕਨੀਕ ਇਸ ਖੇਤਰ ਦੇ ਸਿਰਫ਼ ਮੁਹਾਲੀ ਹਸਪਤਾਲ ਵਿੱਚ ਉਪਲਬਧ ਹੈ। ਮੋਟਾਪਾ ਇੱਕ ਸੀਮਾ ਤੋਂ ਬਾਅਦ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਅਤੇ ਇਸਦੇ ਲਈ ਭਾਰ ਘਟਾਉਣ ਦੀ ਸਰਜਰੀ ਦੀ ਨਵੀਨਤਮ ਤਕਨੀਕ ਯਾਨੀ ਐਂਡੋਸਕੋਪਿਕ ਸਲੀਵ ਗੈਸਟ੍ਰੋਪਲਾਸਟੀ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਜਦੋਂ ਮਰੀਜ਼ ਆਉਂਦਾ ਹੈ, ਉਸ ਨੂੰ ਪਹਿਲਾਂ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਕਈ ਵਾਰ ਲੋਕ ਪਰਿਵਾਰਕ ਮੈਂਬਰਾਂ ਦੇ ਦਬਾਅ ਹੇਠ ਆ ਜਾਂਦੇ ਹਨ ਪਰ ਨਾ ਤਾਂ ਡਾਕਟਰ ਨੂੰ ਸਹਿਯੋਗ ਦਿੰਦੇ ਹਨ ਅਤੇ ਨਾ ਹੀ ਸਰਜਰੀ ਤੋਂ ਬਾਅਦ ਦੇ ਦਿਸ਼ਾ-ਨਿਰਦੇਸ਼। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾਂਦਾ ਹੈ ਕਿ ਕੀ ਉਸ ਦਾ ਮੋਟਾਪਾ ਖੁਰਾਕ, ਕਸਰਤ ਅਤੇ ਔਸ਼ਧੀ ਇਲਾਜ ਨਾਲ ਘੱਟ ਕੀਤਾ ਜਾ ਸਕਦਾ ਹੈ। ਉਂਜ, ਸਾਰੇ ਤਰੀਕੇ ਅਪਣਾਉਣ ਦੇ ਬਾਵਜੂਦ ਜਦੋਂ ਮੋਟਾਪਾ ਨਹੀਂ ਘਟਦਾ ਤਾਂ ਕਿਸੇ ਨੂੰ ਆਉਂਦਾ ਹੈ। ਬੇਰੀਏਟ੍ਰਿਕ ਸਰਜਰੀ ਨਾਲ ਨਾ ਸਿਰਫ ਮਰੀਜ਼ ਦਾ ਭਾਰ ਘੱਟ ਹੁੰਦਾ ਹੈ, ਸਗੋਂ ਕਈ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।

ਇਹ ਵੀ ਪੜ੍ਹੋ : Healthy Brain: ‘ਭੋਜਨ ਦੀ ਸਹੀ ਵਰਤੋਂ ਅਤੇ ਕਸਰਤ ਕਰਨ ਨਾਲ ਬਿਮਾਰੀ ਦੇ ਖ਼ਤਰੇ ਨੂੰ ਘਟਾਇਆ ਜਾ ਸਕਦੈ’

ਇੰਝ ਪਤਾ ਲਗਾਇਆ ਜਾ ਸਕਦਾ ਹੈ : ਬਾਡੀ ਮਾਸ ਇੰਡੈਕਸ ਨੂੰ ਸਰਜਰੀ ਲਈ ਮੰਨਿਆ ਜਾਂਦਾ ਹੈ। ਭਾਰਤ ਵਿੱਚ ਜੇਕਰ ਬਾਡੀ ਮਾਸ ਇੰਡੈਕਸ 32 ਜਾਂ 35 ਤੋਂ ਵੱਧ ਹੋਵੇ ਅਤੇ ਇਸ ਦੇ ਨਾਲ ਸ਼ੂਗਰ ਜਾਂ ਕੋਈ ਹੋਰ ਬਿਮਾਰੀ ਹੋਵੇ ਜਾਂ ਨਾ ਹੋਵੇ ਤਾਂ ਵਿਅਕਤੀ ਦੀ ਸਰਜਰੀ ਜ਼ਰੂਰੀ ਹੋ ਜਾਂਦੀ ਹੈ। ਮੋਬਾਈਲ ਵਿੱਚ ਬੀਐਮਆਈ ਐਪ ਵਿੱਚ ਸੈਂਟੀਮੀਟਰ ਵਿੱਚ ਆਪਣਾ ਭਾਰ ਅਤੇ ਉਚਾਈ ਦਰਜ ਕਰੋ, ਅਤੇ ਬੀਐਮਆਈ ਦਾ ਤੁਰੰਤ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ, ਇਹ ਦੇਖਣ ਦਾ ਇੱਕ ਆਸਾਨ ਤਰੀਕਾ ਹੈ ਕਿ ਤੁਹਾਡਾ ਭਾਰ ਕਿੰਨਾ ਹੈ, ਕਿਲੋਗ੍ਰਾਮ ਵਿੱਚ ਤੁਹਾਡਾ ਭਾਰ ਅਤੇ ਸੈਂਟੀਮੀਟਰ ਵਿੱਚ ਕੱਦ ਨੋਟ ਕਰੋ। ਉਚਾਈ ਤੋਂ 100 ਘਟਾਓ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਭਾਰ ਕਿੰਨਾ ਹੈ ? ਉਦਾਹਰਨ ਲਈ, ਜੇਕਰ ਭਾਰ 64 ਕਿਲੋਗ੍ਰਾਮ ਹੈ ਅਤੇ ਉਚਾਈ 155 ਸੈਂਟੀਮੀਟਰ ਹੈ, ਤਾਂ 100 ਨੂੰ ਘਟਾਉਣ ਤੋਂ ਬਾਅਦ, ਤੁਹਾਡਾ ਆਦਰਸ਼ ਭਾਰ 55 ਹੋਣਾ ਚਾਹੀਦਾ ਹੈ। ਸਰੀਰ ਦਾ ਭਾਰ ਵਧਣ ਦੇ ਨਾਲ-ਨਾਲ ਮਰਦਾਂ ਅਤੇ ਔਰਤਾਂ ਵਿਚ ਵੱਖ-ਵੱਖ ਥਾਵਾਂ 'ਤੇ ਚਰਬੀ ਦਾ ਜਮ੍ਹਾ ਹੋਣਾ ਹੁੰਦਾ ਹੈ। ਉਦਾਹਰਨ ਲਈ, ਮਰਦਾਂ ਵਿੱਚ ਮੁੱਖ ਤੌਰ 'ਤੇ ਛਾਤੀ ਅਤੇ ਪੇਟ ਵਿੱਚ ਅਤੇ ਔਰਤਾਂ ਵਿੱਚ ਪੱਟਾਂ ਅਤੇ ਕਮਰ ਦੇ ਹੇਠਲੇ ਹਿੱਸੇ ਵਿੱਚ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵਧਦੇ ਮੋਟਾਪੇ ਦੇ ਨਾਲ-ਨਾਲ ਕਈ ਬਿਮਾਰੀਆਂ ਵੀ ਹੁੰਦੀਆਂ ਹਨ ਜਿਵੇਂ ਕਿ ਸ਼ੂਗਰ, ਹਾਈ ਬੀਪੀ, ਦਿਲ ਦੇ ਰੋਗ, ਜੋੜਾਂ ਦੀ ਸਮੱਸਿਆ, ਅਧਰੰਗ ਆਦਿ ਐਂਡੋਸਕੋਪੀ ਤਰੀਕੇ ਨਾਲ ਕੀਤੀ ਜਾਂਦੀ ਹੈ ਸਰਜਰੀ ਸਰਜਰੀ ਦੇ ਮਾਹਿਰ ਡਾਕਟਰ ਰਾਜਨ ਮਿੱਤਲ ਨੇ ਕਿਹਾ ਕਿ ਇਹ ਸਰਜਰੀ ਮੂੰਹ ਰਾਹੀਂ ਇੰਡੋਸਕੋਪਿਕ ਤਰੀਕੇ ਨਾਲ ਕੀਤੀ ਜਾਂਦੀ ਹੈ।

22 ਪ੍ਰਤੀਸ਼ਤ ਭਾਰ ਘੱਟ ਸਕਦਾ: ਇਸਦੇ ਵਿਚ ਕੋਈ ਵੀ ਚੀਰ ਫਾੜ ਨਹੀਂ ਕੀਤੀ ਜਾਂਦੀ ਅਤੇ ਮਰੀਜ਼ ਕੁਝ ਘੰਟਿਆਂ ਬਾਅਦ ਹੀ ਆਪਣੇ ਘਰ ਜਾ ਸਕਦਾ ਹੈ। ਇਹਨਾਂ ਹੀ ਨਹੀਂ ਇਸਦਾ ਕੋਈ ਲੰਬਾ ਚੌੜਾ ਪ੍ਰਹੇਜ਼ ਨਹੀਂ ਅਗਲੇ ਦਿਨ ਤੋਂ ਹੀ ਮਰੀਜ਼ ਆਪਣੇ ਰੋਜ਼ ਮਰ੍ਹਾ ਦੇ ਕੰਮ ਕਰ ਸਕਦੇ ਹਨ। ਇਸ ਸਰਜਰੀ ਤੋਂ ਬਾਅਦ 3 ਮਹੀਨਿਆਂ ਦੇ ਅੰਦਰ ਅੰਦਰ 20 ਤੋਂ 22 ਪ੍ਰਤੀਸ਼ਤ ਭਾਰ ਘੱਟ ਸਕਦਾ ਹੈ। ਇਸਤੋਂ ਜ਼ਿਆਦਾ ਵੀ ਵਜ਼ਨ ਘੱਟ ਸਕਦਾ ਹੈ ਪਰ ਡਾਕਟਰਾਂ ਵੱਲੋਂ 20 ਤੋਂ 22 ਪ੍ਰਤੀਸ਼ਤ ਦਾ ਹੀ ਦਾਅਵਾ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਸਰਜਰੀ ਭਾਰਤ ਬਹੁਤ ਘੱਟ ਹਸਪਤਾਲਾਂ ਵਿਚ ਹੁੰਦੀ ਹੈ। ਉਥੇ ਟ੍ਰਾਈਸਿਟੀ ਵਿਚ ਸਿਰਫ਼ ਮੁਹਾਲੀ ਦੇ ਇੰਡਸ ਹਸਪਤਾਲ ਵਿਚ ਕੀਤੀ ਜਾਂਦੀ ਹੈ।

ਢਾਈ ਤੋਂ ਪੌਣੇ 3 ਲੱਖ ਰੁਪਏ ਵਿਚ ਹੁੰਦੀ ਹੈ ਸਰਜਰੀ: ਡਾ. ਰਾਜਨ ਨੇ ਦੱਸਿਆ ਕਿ ਅੱਜ ਤੋਂ 5 ਸਾਲ ਪਹਿਲਾਂ ਜਦੋਂ ਇਸ ਸਰਜਰੀ ਦਾ ਚਲਨ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਇਸ ਸਰਜਰੀ ਲਈ 4 ਲੱਖ ਤੱਕ ਦੀ ਕੀਮਤ ਅਦਾ ਕਰਨੀ ਪੈਂਦੀ ਸੀ। ਜਦਕਿ ਹੁਣ ਢਾਈ ਤੋਂ ਪੌਣੇ 3 ਲੱਖ ਰੁਪਏ ਲਏ ਜਾਂਦੇ ਹਨ। ਜੋ ਕਿ ਵਿਦੇਸ਼ੀ 5000 ਡਾਲਰ ਦੀ ਕੀਮਤ ਹੈ।

Last Updated : Mar 21, 2023, 4:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.