ਹੈਦਰਾਬਾਦ: ਕਈ ਘਰਾਂ 'ਚ ਰੋਟੀ ਦੇ ਨਾਲ ਚੌਲ ਖਾਂਦੇ ਹਨ ਅਤੇ ਕੁਝ ਲੋਕ ਤਾਂ ਰੋਟੀ ਦੀ ਜਗ੍ਹਾਂ ਸਿਰਫ਼ ਚੌਲ ਹੀ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਚੌਲ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਜ਼ਿਆਦਾ ਚੌਲ ਖਾਣ ਦੇ ਨੁਕਸਾਨ:
ਚੌਲ ਖਾਣ ਨਾਲ ਸ਼ੂਗਰ ਦਾ ਖਤਰਾ ਵਧ ਸਕਦਾ: ਰੋਜ਼ਾਨਾ ਚੌਲ ਖਾਣ ਨਾਲ ਸ਼ੂਗਰ ਦਾ ਖਤਰਾ ਵਧ ਸਕਦਾ ਹੈ। ਚੌਲਾਂ 'ਚ ਕਾਫ਼ੀ ਮਾਤਰਾ 'ਚ Glycemic ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੇ ਬਲੱਡ ਸ਼ੂਗਰ ਪੱਧਰ ਨੂੰ ਤੇਜ਼ੀ ਨਾਲ ਵਧਾਉਦੇ ਹਨ ਅਤੇ ਸ਼ੂਗਰ ਦੀ ਸਥਿਤੀ ਨੂੰ ਹੋਰ ਖਰਾਬ ਕਰ ਸਕਦੇ ਹਨ।
ਚੌਲ ਖਾਣ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ: ਐਕਸਪਰਟ ਅਨੁਸਾਰ, ਚੌਲ ਖਾਣਾ ਦਿਲ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਜੋ ਲੋਕ ਰੋਜ਼ ਚੌਲ ਖਾਂਦੇ ਹਨ, ਉਨ੍ਹਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਜਿਹੇ 'ਚ ਤੁਸੀਂ ਚਿੱਟੇ ਚੌਲ ਖਾਣ ਦੀ ਜਗ੍ਹਾਂ ਬਰਾਊਨ ਚੌਲ ਖਾ ਸਕਦੇ ਹੋ।
ਚੌਲ ਖਾਣ ਨਾਲ ਕੋਲੇਸਟ੍ਰੋਲ ਵਧਣ ਦਾ ਖਤਰਾ: ਜੋ ਲੋਕ ਰੋਜ਼ਾਨਾ ਚੌਲ ਖਾਂਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਟ੍ਰਾਈਗਲਿਸਰਾਈਡਸ ਅਤੇ ਖਰਾਬ ਕੋਲੇਸਟ੍ਰੋਲ ਦਾ ਪੱਧਰ ਵਧਣ ਲੱਗਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾ ਹੀ ਹਾਈ ਕੋਲੇਸਟ੍ਰੋਲ ਦੀ ਸਮੱਸਿਆਂ ਹੈ, ਉਨ੍ਹਾਂ ਲੋਕਾਂ ਨੂੰ ਚੌਲ ਖਾਣ ਤੋਂ ਬਚਣਾ ਚਾਹੀਦਾ ਹੈ।
ਚੌਲ ਖਾਣ ਨਾਲ ਪਾਚਕ ਨੂੰ ਨੁਕਸਾਨ ਹੋ ਸਕਦਾ: ਚੌਲ ਖਾਣ ਨਾਲ ਪਾਚਕ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ। ਕਈ ਖੋਜਾਂ 'ਚ ਇਹ ਗੱਲ ਸਾਬਤ ਹੋਈ ਹੈ ਕਿ ਜ਼ਿਆਦਾ ਮਾਤਰਾ 'ਚ ਚੌਲ ਖਾਣ ਨਾਲ ਪਾਚਕ ਸਿੰਡਰੋਮ ਹੋਣ ਦਾ ਖਤਰਾ ਵਧ ਜਾਂਦਾ ਹੈ।
ਚੌਲ ਖਾਣ ਨਾਲ ਮੋਟਾਪੇ ਦਾ ਖਤਰਾ: ਚੌਲਾ 'ਚ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਚੌਲ ਜ਼ਿਆਦਾ ਖਾਂਦੇ ਹੋ, ਤਾਂ ਇਸ ਨਾਲ ਮੋਟਾਪਾ ਹੋਣ ਦੀ ਸਮੱਸਿਆਂ ਹੋ ਸਕਦੀ ਹੈ। ਇਨ੍ਹਾਂ ਹੀ ਨਹੀਂ ਚੌਲ ਖਾਣ ਨਾਲ ਭੁੱਖ ਜ਼ਿਆਦਾ ਲੱਗਦੀ ਹੈ ਅਤੇ ਤੁਸੀਂ ਵਾਧੂ ਭੋਜਨ ਖਾਂਦੇ ਹੋ। ਜਿਸ ਕਾਰਨ ਭਾਰ ਵਧਣ ਲੱਗਦਾ ਹੈ।