ਹੈਦਰਾਬਾਦ: ਚਿੰਤਾ ਅਤੇ ਤਣਾਅ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ, ਕਿਉਕਿ ਇਸ ਨਾਲ ਕਈ ਮਾਨਸਿਕ ਸਮੱਸਿਆਵਾਂ ਹੋਣ ਦਾ ਖਤਰਾ ਵਧ ਜਾਂਦਾ ਹੈ। ਇਨ੍ਹਾਂ ਮਾਨਸਿਕ ਸਮੱਸਿਆਵਾਂ 'ਚੋ ਇੱਕ ਹੈ ਪੈਨਿਕ ਅਟੈਕ ਦੀ ਸਮੱਸਿਆਂ। ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਘਬਰਾਹਟ, ਪੈਨਿਕ ਅਟੈਕ ਦਾ ਕਾਰਨ ਬਣ ਸਕਦਾ ਹੈ।
ਕੀ ਹੈ ਪੈਨਿਕ ਅਟੈਕ?: ਪੈਨਿਕ ਅਟੈਕ ਅਚਾਨਕ ਹੋਣ ਵਾਲਾ ਅਟੈਕ ਹੁੰਦਾ ਹੈ। ਇਹ ਅਟੈਕ ਦਿਲ ਦੇ ਦੌਰੇ ਵਰਗਾ ਮਹਿਸੂਸ ਹੁੰਦਾ ਹੈ। ਇਸ ਅਟੈਕ 'ਚ ਮਰੀਜ਼ ਦਾ ਖੁਦ 'ਤੇ ਕੰਟਰੋਲ ਨਹੀਂ ਰਹਿੰਦਾ। ਪੈਨਿਕ ਅਟੈਕ ਖਤਰਨਾਕ ਨਹੀਂ ਹੁੰਦਾ, ਪਰ ਇਸ ਨਾਲ ਤੁਹਾਡਾ ਜੀਵਨ ਪ੍ਰਭਾਵਿਤ ਹੋ ਸਕਦਾ ਹੈ।
ਪੈਨਿਕ ਅਟੈਕ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਤਰੀਕੇ:
ਡੂੰਘੇ ਸਾਹ ਲੈਂਦੇ ਹੋਏ ਗਿਣਤੀ ਕਰੋ: ਜੇਕਰ ਤੁਹਾਨੂੰ ਪੈਨਿਕ ਅਟੈਕ ਆ ਰਿਹਾ ਹੈ, ਤਾਂ ਬੈਠਣ ਦੀ ਜਗ੍ਹਾਂ ਡੂੰਘੇ ਸਾਹ ਲੈਂਦੇ ਹੋਏ ਹੌਲੀ-ਹੌਲੀ ਗਿਣਤੀ ਕਰੋ। ਕਿਉਕਿ ਜੇਕਰ ਤੁਸੀਂ ਇਕੱਲੇ ਹੋਵੋ ਅਤੇ ਤੁਹਾਨੂੰ ਪੈਨਿਕ ਅਟੈਕ ਆ ਜਾਵੇ, ਤਾਂ ਤੁਸੀਂ ਇਹ ਉਪਾਅ ਅਜ਼ਮਾ ਸਕਦੇ ਹੋ। ਇਸਨੂੰ ਕਰਨ ਲਈ ਡੂੰਘੇ ਸਾਹ ਲਓ ਅਤੇ ਛੱਡੋ। ਇਸਦੇ ਨਾਲ ਹੀ ਗਿਣਤੀ ਕਰਦੇ ਰਹੋ, ਜਦੋ ਤੱਕ ਕਿ ਸਾਹ ਨਾਰਮਲ ਨਾ ਹੋ ਜਾਵੇ।
ਬਰਫ਼ ਜਾਂ ਠੰਡੇ ਪਾਣੀ ਨਾਲ ਖੁਦ ਨੂੰ ਗਿੱਲਾ ਕਰੋ: ਪੈਨਿਟ ਅਟੈਕ 'ਚ ਠੰਡੇ ਪਾਣੀ ਨਾਲ ਕਾਫ਼ੀ ਰਾਹਤ ਮਿਲਦੀ ਹੈ। ਇਸ ਲਈ ਅਟੈਕ ਆਉਣ 'ਤੇ ਠੰਡੇ ਪਾਣੀ ਨਾਲ ਆਪਣਾ ਮੂੰਹ ਧੋ ਲਓ। ਜੇਕਰ ਬਰਫ਼ ਵਾਲਾ ਪਾਣੀ ਹੋਵੇ, ਤਾਂ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਗਰਦਨ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਸਿਰ 'ਤੇ ਠੰਡਾ ਤੋਲੀਆਂ ਰੱਖੋ। ਅਜਿਹਾ ਕਰਨ ਨਾਲ ਕਾਫ਼ੀ ਆਰਾਮ ਮਿਲੇਗਾ।
ਕਸਰਤ ਕਰੋ: ਜੇਕਰ ਤੁਹਾਨੂੰ ਪਹਿਲਾ ਕਦੇ ਪੈਨਿਕ ਅਟੈਕ ਆਇਆ ਹੈ, ਤਾਂ ਦੁਬਾਰਾ ਇਸ ਅਟੈਕ ਤੋਂ ਬਚਣ ਲਈ ਸਰੀਰਕ ਕਸਰਤ ਕਰੋ। ਕਸਰਤ ਕਰਨ ਨਾਲ ਮੂਡ ਵਧੀਆਂ ਰਹਿੰਦਾ ਹੈ ਅਤੇ ਦਿਮਾਗ ਸ਼ਾਂਤ ਹੁੰਦਾ ਹੈ। ਤਣਾਅ ਅਤੇ ਚਿੰਤਾ ਘਟ ਹੋਣ ਨਾਲ ਪੈਨਿਕ ਅਟੈਕ ਦਾ ਖਤਰਾ ਵੀ ਘਟ ਹੋ ਜਾਂਦਾ ਹੈ।