ETV Bharat / sukhibhava

ਮਾਹਵਾਰੀ ਦੇ ਦੌਰਾਨ ਕਿੱਲ (ਮੁਹਾਸੇ): ਘਰੇਲੂ ਨੁਸਖ਼ਿਆਂ ਨਾਲ ਪਾਓ ਛੁਟਕਾਰਾ - ਐਲੋਵੇਰਾ

ਕੁੜੀਆਂ ਨੂੰ ਮਾਹਵਾਰੀ ਦੇ ਦੌਰਾਨ ਕਿੱਲ(ਮੁਹਾਸੇ) ਜਾਂ ਫਿੰਸੀਆਂ ਨਿੱਕਲਣੀਆਂ ਆਮ ਗੱਲ ਹੈ, ਜਿਸ ਨੂੰ ਪੀਰੀਅਡ ਫਿੰਸੀਆਂ ਵੀ ਕਿਹਾ ਜਾਂਦਾ ਹੈ। ਸਰੀਰ ਵਿੱਚ ਐਸਟ੍ਰੋਜਨ ਅਤੇ ਪ੍ਰੋਜੈਸਟਰਨ ਹਾਰਮੋਨ ਦੇ ਪੱਧਰਾਂ ਵਿੱਚ ਤਬਦੀਲੀਆਂ ਦੇ ਕਾਰਨ ਚਿਹਰੇ 'ਤੇ ਕਿੱਲ ਨਿੱਕਲਣੇ ਸ਼ੁਰੂ ਹੋ ਜਾਂਦੇ ਹਨ। ਤੁਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਕੇ ਕਿੱਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਤਸਵੀਰ
ਤਸਵੀਰ
author img

By

Published : Sep 8, 2020, 9:01 PM IST

ਜਦੋਂ ਕਿਸੇ ਲੜਕੀ ਦੀ ਮਾਹਵਾਰੀ ਸ਼ੁਰੂ ਹੁੰਦੀ ਹੈ, ਤਾਂ ਉਸਦੇ ਸਰੀਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ। ਇਨ੍ਹਾਂ ਤਬਦੀਲੀਆਂ ਲਈ ਸਰੀਰ ਦੇ ਹਾਰਮੋਨ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੁੰਦੇ ਹਨ। ਇਨ੍ਹਾਂ ਹਾਰਮੋਨਸ ਦੇ ਕਾਰਨ ਸਰੀਰ ਵਿੱਚ ਸਾਰੀਆਂ ਲੋੜੀਂਦੀਆਂ ਤਬਦੀਲੀਆਂ ਸੰਭਵ ਹਨ। ਪਰ ਇਸਦੇ ਨਾਲ ਹੀ, ਉਨ੍ਹਾਂ ਦੇ ਅਸੰਤੁਲਨ ਦੇ ਕਾਰਨ, ਕੁਝ ਸਮੱਸਿਆਵਾਂ ਦਾ ਸਾਹਮਣਾ ਵੀ ਕੀਤਾ ਜਾ ਸਕਦਾ ਹੈ। ਅਜਿਹੀ ਇੱਕ ਸਮੱਸਿਆ ਨੂੰ ਪੀਰੀਅਡ ਫਿੰਸੀਆਂ ਜਾਂ ਜਵਾਨੀ ਸਮੇਂ ਆਉਣ ਵਾਲੇ ਕਿੱਲ ਵੀ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਮਾਹਵਾਰੀ ਦੇ ਸਮੇਂ ਚਿਹਰੇ ਉੱਤੇ ਕਿੱਲ ਨਿੱਕਲਣ ਲੱਗ ਜਾਂਦੇ ਹਨ।

ਪੀਰੀਅਡ ਫਿੰਸੀਆਂ

ਜਦੋਂ ਇੱਕ ਲੜਕੀ ਦਾ ਮਾਹਵਾਰੀ ਚੱਕਰ ਸ਼ੁਰੂ ਹੁੰਦਾ ਹੈ, ਤਾਂ ਉਸਦੇ ਸਰੀਰ ਵਿੱਚ ਕਈ ਤਬਦੀਲੀਆਂ ਆਉਣੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਹੌਲੀ ਹੌਲੀ, ਉਸਦਾ ਸਰੀਰ ਢਾਂਚਾ ਅਤੇ ਆਵਾਜ਼ ਬਦਲ ਜਾਂਦੀ ਹੈ।

ਸਰੀਰਕ ਵਿਕਾਸ ਦੇ ਇਸ ਦੌਰ ਵਿੱਚ ਮਾਹਵਾਰੀ ਦੇ ਸਮੇਂ ਕਈ ਵਾਰ, ਉਸਦੇ ਸਰੀਰ ਵਿੱਚ ਐਸਟ੍ਰੋਜਨ ਅਤੇ ਪ੍ਰੋਜੈਸਟਰੋਨ ਹਾਰਮੋਨਜ਼ ਦਾ ਪੱਧਰ ਘਟਦਾ-ਵਧਦਾ ਰਹਿੰਦਾ ਹੈ। ਇਸ ਪ੍ਰਕਿਰਿਆ ਵਿੱਚ, ਜਦੋਂ ਪ੍ਰੋਜੈਸਟੀਰੋਨ ਦਾ ਪੱਧਰ ਵਧਦਾ ਹੈ, ਤਾਂ ਚਮੜੀ ਦੀ ਸਤਹ ਦੇ ਹੇਠਾਂ ਸੀਬਮ ਬਣ ਜਾਂਦਾ ਹੈ। ਸੀਬਮ ਦੇ ਜ਼ਿਆਦਾ ਬਣਨ ਦੇ ਕਾਰਨ ਸਾਡੀ ਚਮੜੀ ਦੇ ਛੇਦ ਬੰਦ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਬੈਕਟੀਰੀਆ ਉੱਥੇ ਪੈਦਾ ਹੋ ਜਾਂਦੇ ਹਨ, ਜੋ ਕਿ ਕਿੱਲਾਂ (ਮੁਹਾਸਿਆਂ) ਦਾ ਕਾਰਨ ਬਣਦੇ ਹਨ। ਇਹ ਕਿੱਲ ਜ਼ਿਆਦਾਤਰ ਸਾਡੀ ਚਮੜੀ ਵਿੱਚ ਉੱਗਦੇ ਹਨ, ਜਿਥੇ ਤੇਲ ਦੀ ਗਲੈਂਡ ਵਧੇਰੇ ਕਿਰਿਆਸ਼ੀਲ ਹੁੰਦੀ ਹੈ। ਕਈ ਵਾਰੀ ਇਹ ਕਿੱਲ ਕਾਫ਼ੀ ਵੱਡੇ ਅਤੇ ਪਸ ਨਾਲ ਭਰੇ ਹੁੰਦੇ ਹਨ। ਇਹ ਕਿੱਲ ਕਾਰਨ ਬਹੁਤ ਦਰਦ ਹੁੰਦਾ ਹੈ।

ਮਾਹਵਾਰੀ ਦੌਰਾਨ ਕਿੱਲ ਹੋਣ ਦੀ ਸਮੱਸਿਆ ਨੂੰ ਕੁਝ ਨੂਸਖੇ ਅਪਣਾ ਕੇ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਖਾਣ ਪੀਣ ਅਤੇ ਸਫ਼ਾਈ ਤੇ ਥੋੜੀ ਜਿਹੀ ਦੇਖਭਾਲ ਕਿੱਲਾਂ ਨੂੰ ਕੰਟਰੋਲ ਕਰ ਸਕਦੀ ਹੈ।

ਪੀਰੀਅਡ(ਮਾਹਵਾਰੀ) ਦੇ ਦੌਰਾਨ ਹੋਣ ਵਾਲੇ ਕਿੱਲਾਂ (ਫਿੰਸੀਆਂ) ਦੇ ਘਰੇਲੂ ਨੁਸਖ਼ੇ

ਮਾਹਵਾਰੀ ਦੀ ਤਰੀਕ ਦੇ ਨੇੜੇ ਤੇੜੇ ਕਿੱਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਾਵਧਾਨੀ ਅਤੇ ਇਲਾਜ ਦੋਵੇਂ ਜ਼ਰੂਰੀ ਹਨ। ਜੇਕਰ ਉਨ੍ਹਾਂ ਦਾ ਧਿਆਨ ਨਾ ਰੱਖਿਆ ਗਿਆ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ। ਇਸ ਲਈ, ਇਹ ਮਹੱਤਵਪੂਰਨ ਹੈ ਕਿ ਪੀਰੀਅਡ ਦੌਰਾਨ ਹੋਣ ਵਾਲੀਆਂ ਫਿੰਸੀਆਂ ਤੋਂ ਬਚਣ ਲਈ ਚਮੜੀ ਦੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਸਦੇ ਲਈ ਦਿਨ ਵਿੱਚ ਘੱਟੋ ਘੱਟ ਦੋ ਵਾਰ ਚਿਹਰੇ ਨੂੰ ਕੋਮਲ ਕਲੀਨਜ਼ਰ ਨਾਲ ਧੋਣਾ ਜ਼ਰੂਰੀ ਹੈ। ਇਸਤੋਂ ਇਲਾਵਾ, ਜਿੰਨਾ ਹੋ ਸਕੇ ਚਿਹਰੇ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਹੱਥਾਂ ਦੀ ਗੰਦਗੀ ਫਿੰਸੀਆਂ ਬਣਾਉਣ ਵਾਲੇ ਬੈਕਟਰੀਆ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਦਿੰਦੀ ਹੈ, ਜਿਸ ਨਾਲ ਕਿੱਲ ਵੱਡੀ ਗਿਣਤੀ ਵਿੱਚ ਫੈਲਦੇ ਹਨ।

ਮਾਹਵਾਰੀ ਦੇ ਕਾਰਨ ਕਿੱਲਾਂ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਸਾਡੀ ਦਾਦੀ ਤੇ ਨਾਨੀ ਦੇ ਨੁਸਖੇ ਵੀ ਬਹੁਤ ਫ਼ਾਇਦੇਮੰਦ ਹੋ ਸਕਦੇ ਹਨ। ਤੁਸੀਂ ਫਿੰਸੀਆਂ ਤੋਂ ਬਚਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਮਦਦ ਲੈ ਸਕਦੇ ਹੋ।

1. ਐਲੋਵੇਰਾ

ਐਲੋਵੇਰਾ ਜਿਸ ਨੂੰ ਗੁਆਰਪਾਥਾ ਵੀ ਕਹਿੰਦੇ ਹਨ, ਇੱਕ ਚਿਕਿਤਸਕ ਪੌਦਾ ਹੈ। ਇਸ ਦੇ ਰਸ ਦਾ ਨਿਯਮਿਤ ਸੇਵਨ ਸਿਹਤ ਲਈ ਲਾਭਕਾਰੀ ਹੈ, ਜਿੰਨੀ ਇਸਦੀ ਜੈੱਲ ਸਾਡੀ ਚਮੜੀ ਨੂੰ ਤੰਦਰੁਸਤ ਤੇ ਬੈਕਟਰੀਆ ਮੁਕਤ ਰੱਖਣ ਵਿੱਚ ਮਦਦ ਕਰਦੀ ਹੈ। ਇਸ ਦੀ ਐਂਟੀ-ਇਨਫਲੇਮੇਟਰੀ ਤੇ ਐਂਟੀਬੈਕਟੀਰੀਅਲ ਗੁਣ ਕਿੱਲਾਂ ਜਾਂ ਫਿੰਸੀਆਂ ਨੂੰ ਠੀਕ ਕਰਨ ਵਿੱਚ ਬਹੁਤ ਮਦਦ ਕਰਦੇ ਹਨ।

2. ਹਲਦੀ

ਹਲਦੀ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੈ, ਜੋ ਕਿ ਕਿੱਲਾਂ ਦੇ ਇਲਾਜ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਚਿਹਰੇ ਦੇ ਮੁਹਾਸੇ ਘਟਾਉਣ ਤੇ ਦਾਗ਼-ਧੱਬਿਆਂ ਨੂੰ ਸਾਫ਼ ਕਰਨ ਲਈ ਤੁਸੀਂ ਆਪਣੇ ਚਿਹਰੇ 'ਤੇ ਹਲਦੀ ਵਾਲਾ ਫੇਸ ਪੈਕ ਲਗਾ ਸਕਦੇ ਹੋ ਜਾਂ ਪੇਸਟ ਬਣਾ ਕੇ ਆਪਣੇ ਚਹਿਰੇ ਉੱਤੇ ਲਗਾ ਸਕਦੇ ਹੋ। ਇਸ ਤੋਂ ਇਲਾਵਾ ਹਲਦੀ ਨੂੰ ਗਰਮ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਸਿਹਤ ਨੂੰ ਬਹੁਤ ਫ਼ਾਇਦੇ ਹੁੰਦਾ ਹੈ।

3. ਸ਼ਹਿਦ

ਸ਼ਹਿਦ ਵਿੱਚ ਐਂਟੀ-ਬੈਕਟਰੀਆ ਗੁਣ ਵੀ ਹੁੰਦੇ ਹਨ। ਗਰਮ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਵਿਚੋਂ ਜ਼ਹਿਰੀਲੇ ਤੱਤ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ। ਸ਼ਹਿਦ ਚਮੜੀ ਦੀ ਨਮੀ ਬਰਕਰਾਰ ਰੱਖਦਾ ਹੈ ਤੇ ਰੋਮ ਛਿਦੜਿਆਂ ਦੀ ਮੈਲ ਨੂੰ ਦੂਰ ਕਰ ਕੇ ਕਿੱਲ ਠੀਕ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ।

ਸਿਹਤਮੰਦ ਖਾਣਾ ਤੇ ਕਸਰਤ

ਘੱਟ ਤੇਲ ਤੇ ਮਸਾਲੇ ਵਾਲਾ ਸਿਹਤਮੰਦ ਭੋਜਨ ਅਤੇ ਰੋਜ਼ਾਨਾ ਯੋਗਾ ਜਾਂ ਕਸਰਤ ਵੀ ਕਿੱਲਾਂ ਨੂੰ ਦੂਰ ਰੱਖਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ਯੋਗਾ ਤੇ ਕਸਰਤ ਤੋਂ ਬਾਅਦ ਸਰੀਰ ਵਿਚੋਂ ਕੱਢਿਆ ਪਸੀਨਾ ਚਮੜੀ ਦੇ ਰੋਮਾਂ ਵਿੱਚ ਫਸੇ ਤੇਲ ਅਤੇ ਧੂੜ ਦੇ ਕਣਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਕਸਰਤ ਤੋਂ ਬਾਅਦ ਆਉਣ ਵਾਲੇ ਪਸੀਨੇ ਨੂੰ ਪਾਣੀ ਨਾਲ ਨਾ ਧੋਵੋ ਬਲਕਿ ਇਸਨੂੰ ਸੂਤੀ ਕੱਪੜੇ ਨਾਲ ਸਾਫ਼ ਕਰੋ।

ਇਨ੍ਹਾਂ ਸਾਰੇ ਉਪਾਵਾਂ ਤੋਂ ਇਲਾਵਾ, ਵੱਧ ਤੋਂ ਵੱਧ ਪਾਣੀ ਪੀਣਾ ਬਹੁਤ ਮਹੱਤਵਪੂਰਨ ਹੈ। ਇਨਾਂ ਸਾਰੇ ਘਰੇਲੂ ਨੁਸਖਿਆਂ ਦੇ ਬਾਅਦ ਵੀ ਜੇਕਰ ਕਿੱਲਾਂ ਦਾ ਇਲਾਜ਼ ਨਹੀਂ ਹੁੰਦਾ, ਤਾਂ ਚਮੜੀ ਦੇ ਮਾਹਰ ਨਾਲ ਸਲਾਹ-ਮਸ਼ਵਰਾ ਕਰਨਾ ਬਹੁਤ ਜ਼ਰੂਰੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.