ਹੈਦਰਾਬਾਦ: ਉਮਰ ਵਧਣ ਦੇ ਨਾਲ ਗੋਡਿਆਂ 'ਚ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਪਰ ਅੱਜ ਦੇ ਸਮੇਂ 'ਚ ਇਹ ਸਮੱਸਿਆਂ ਆਮ ਹੋ ਗਈ ਹੈ। ਅੱਜ-ਕੱਲ ਘਟ ਉਮਰ ਦੇ ਲੋਕਾਂ ਦੇ ਗੋਡਿਆਂ 'ਚ ਵੀ ਦਰਦ ਰਹਿੰਦਾ ਹੈ। ਗੋਡਿਆਂ ਦੇ ਦਰਦ ਦੇ ਇੱਕ ਨਹੀਂ ਸਗੋਂ ਕਈ ਕਾਰਨ ਹੋ ਸਕਦੇ ਹਨ। ਉਮਰ ਕਾਰਨ, ਗਲਤ ਖਾਣਾ-ਪੀਣਾ ਜਾਂ ਡਿੱਗਣ ਕਾਰਨ ਇਹ ਦਰਦ ਹੋ ਸਕਦਾ ਹੈ। ਜੇਕਰ ਇਸਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇਂ, ਤਾਂ ਇਹ ਸਮੱਸਿਆਂ ਵਧ ਸਕਦੀ ਹੈ।
ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ:
ਹਲਦੀ: ਸਿਹਤ ਲਈ ਹਲਦੀ ਕਾਫ਼ੀ ਫਾਇਦੇਮੰਦ ਮੰਨੀ ਜਾਂਦੀ ਹੈ। ਸਾੜ ਵਿਰੋਧੀ ਅਤੇ ਐਂਟੀ-ਬੈਕਟੀਰੀਅਲ ਗੁਣਾਂ ਕਾਰਨ ਹਲਦੀ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੋ ਸਕਦੀ ਹੈ। ਇੱਕ ਚਮਚ ਹਲਦੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਵਿੱਚ ਪਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਆਪਣੇ ਗੋਡਿਆਂ 'ਤੇ ਲਗਾ ਲਓ। ਦਿਨ 'ਚ ਦੋ ਵਾਰ ਅਜਿਹਾ ਕਰਨ ਨਾਲ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ।
ਅਦਰਕ: ਗੋਡਿਆਂ ਦੇ ਦਰਦ ਨੂੰ ਦੂਰ ਕਰਨ 'ਚ ਅਦਰਕ ਮਦਦਗਾਰ ਹੋ ਸਕਦਾ ਹੈ। ਅਦਰਕ 'ਚ ਮੌਜ਼ੂਦ ਸਾੜ ਵਿਰੋਧੀ ਗੁਣ ਦਰਦ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੋ ਸਕਦੇ ਹਨ। ਜੋੜਾ ਦੇ ਦਰਦ 'ਚ ਵੀ ਅਦਰਕ ਕਾਫੀ ਫਾਇਦੇਮੰਦ ਹੁੰਦਾ ਹੈ। ਗਰਮ ਪਾਣੀ 'ਚ ਅਦਰਕ ਦੇ ਛੋਟੇ-ਛੋਟੇ ਟੁੱਕੜੇ ਪਾ ਕੇ ਪਾਣੀ ਨੂੰ ਛਾਣ ਲਓ ਅਤੇ ਸਵਾਦ ਲਈ ਇਸ 'ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ। ਇਸ ਪਾਣੀ ਨੂੰ ਰੋਜ਼ਾਨਾ ਪੀਣ ਨਾਲ ਗੋਡਿਆਂ ਦਾ ਦਰਦ ਦੂਰ ਹੋ ਸਕਦਾ ਹੈ।
ਐਲੋਵੇਰਾ: ਐਲੋਵੇਰਾ ਨੂੰ ਵੀ ਗੋਡਿਆਂ ਦੇ ਦਰਦ ਲਈ ਕਾਫ਼ੀ ਫਾਇਦੇਮੰਦ ਮੰਨਿਆਂ ਜਾਂਦਾ ਹੈ। ਐਲੋਵੇਰਾ ਜੈੱਲ ਲਗਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਗੋਡਿਆਂ ਦੀ ਸੋਜ ਵੀ ਘਟ ਹੋ ਸਕਦੀ ਹੈ। ਜੇਕਰ ਤੁਸੀਂ ਐਲੋਵੇਰਾ ਜੈੱਲ 'ਚ ਥੋੜਾ ਹਲਦੀ ਪਾਊਡਰ ਮਿਲਾ ਕੇ ਦਰਦ ਵਾਲੀ ਜਗ੍ਹਾਂ 'ਤੇ ਲਗਾ ਲਓ, ਤਾਂ ਇਸ ਨਾਲ ਦਰਦ ਅਤੇ ਸੋਜ ਤੋਂ ਆਰਾਮ ਮਿਲ ਸਕਦਾ ਹੈ।
ਜੈਤੂਣ ਦਾ ਤੇਲ: ਜੇਕਰ ਤੁਸੀਂ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ, ਤਾਂ ਜੈਤੂਣ ਦਾ ਤੇਲ ਇਸਤੇਮਾਲ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ। ਇੱਕ ਚਮਚ ਜੈਤੂਣ ਦਾ ਤੇਲ ਲੈ ਕੇ ਉਸ ਵਿੱਚ ਨਾਰੀਅਲ ਦਾ ਤੇਲ ਚੰਗੀ ਤਰ੍ਹਾਂ ਮਿਲਾ ਲਓ ਅਤੇ ਗਰਮ ਕਰ ਲਓ। ਜਦੋ ਤੇਲ ਠੰਡਾ ਹੋ ਜਾਵੇ, ਤਾਂ ਦਿਨ 'ਚ ਦੋ ਵਾਰ ਗੋਡਿਆਂ ਦੀ ਮਾਲਸ਼ ਕਰ ਲਓ।