ETV Bharat / sukhibhava

ਦਿਲ ਤੇ ਦਿਮਾਗ ਨੂੰ ਤਰੋਤਾਜ਼ਾ ਕਰਦੀ ਹੈ ਹੋਲੀ : ਕੋਰੋਨਾ ਕਾਲ 'ਚ ਸਾਵਧਾਨੀ ਨਾਲ ਮਨਾਓ ਹੋਲੀ - heart and mind

ਹੋਲੀ ਦਾ ਤਿਉਹਾਰ ਰੰਗਾਂ ਤੇ ਅਨੰਦ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਖੇਡੇ ਗਏ ਰੰਗ ਸਾਡੇ ਮਨ ਦੀ ਸਥਿਤੀ 'ਤੇ ਇੱਕ ਵੱਖਰੀ ਕਿਸਮ ਦੇ ਸਕਾਰਾਤਮਕ ਪ੍ਰਭਾਵ ਛੱਡਦੇ ਹਨ, ਪਰ ਇਸ ਵਾਰ ਜਦੋਂ ਹੋਲੀ ਕੋਰੋਨਾ ਕਾਲ ਦੌਰਾਨ ਮਨਾਈ ਜਾ ਰਹੀ ਹੈ, ਤਾਂ ਇਸ ਤਿਉਹਾਰ ਦੀ ਖੁਸ਼ੀ ਨੂੰ ਬਣਾਈ ਰੱਖਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕੋਰੋਨਾ ਵਾਇਰਸ ਨਾਲ ਜੁੜੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ।

ਦਿਲ ਤੇ ਦਿਮਾਗ ਨੂੰ ਤਰੋਤਾਜ਼ਾ ਕਰਦੀ ਹੈ ਹੋਲੀ
ਦਿਲ ਤੇ ਦਿਮਾਗ ਨੂੰ ਤਰੋਤਾਜ਼ਾ ਕਰਦੀ ਹੈ ਹੋਲੀ
author img

By

Published : Mar 29, 2021, 1:16 PM IST

ਸਾਡੇ ਦੇਸ਼ ਵਿੱਚ, ਹੋਲੀ ਦਾ ਤਿਉਹਾਰ ਹਰ ਉਮਰ ਤੇ ਵਰਗ ਦੇ ਲੋਕ ਖੁਸ਼ੀ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਰੰਗੀਨ ਗੁਲਾਲ, ਪਾਣੀ ਨਾਲ ਭਰੀ ਪਿਚਕਾਰੀ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਇਸ ਤਿਉਹਾਰ ਦੀ ਖੁਸ਼ੀ ਨੂੰ ਦੁਗਣਾ ਕਰ ਦਿੰਦੇ ਹਨ। ਫਾਗ ਜਾਂ ਰੰਗ ਵਾਲੀ ਹੋਲੀ ਕਹੇ ਜਾਣ ਵਾਲੀ ਛੋਟੀ ਹੋਲੀ ਇੱਕ ਦਿਨ ਪਹਿਲਾਂ ਮਨਾਈ ਜਾਂਦੀ ਹੈ। ਇੱਕ ਪਾਸੇ ਜਿਥੇ ਫਾਗਨ ਦਾ ਦਿਨ ਰੰਗਾਂ ਨਾਲ ਭਰਪੂਰ ਹੁੰਦਾ ਹੈ, ਉਥੇ ਹੀ ਛੋਟੀ ਹੋਲੀ ਦੇ ਦਿਨ ਪੂਜਾ ਪਾਠ ਦਾ ਆਯੋਜਨ ਕੀਤਾ ਜਾਂਦਾ ਹੈ।

ਹੋਲੀ ਤੇ ਫਾਗ ਜਾਂ ਦੁਲਹੈਂਡੀ ਵੀ ਕਿਹਾ ਜਾਂਦਾ ਹੈ, ਇਨ੍ਹਾਂ ਦੋਹਾਂ ਨੂੰ ਮਨਾਏ ਜਾਣ ਪਿੱਛੇ ਵੱਖ-ਵੱਖ ਕਹਾਣੀਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਹੋਲੀ ਦਾ ਤਿਉਹਾਰ ਨਾ ਮਹਿਜ਼ ਸਾਡੀ ਮਾਨਸਿਕ ਸਿਹਤ ਨੂੰ, ਬਲਕਿ ਸਾਡੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਵੀ ਸਕਾਰਾਤਮਕ ਤੌਰ 'ਤੇ ਪ੍ਰਭਾਵਤ ਕਰਦਾ ਹੈ। ਈਟੀਵੀ ਭਾਰਤ ਦੀ ਸੁੱਖੀਭਾਵਾ ਟੀਮ ਆਪਣੇ ਪਾਠਕਾਂ ਨਾਲ ਹੋਲੀ ਨਾਲ ਜੁੜੀਆਂ ਕਹਾਣੀਆਂ ਦੇ ਨਾਲ- ਨਾਲ ਹੀ ਇਸ ਨਾਲ ਜੁੜੀ ਜਾਣਕਾਰੀ ਵੀ ਸਾਂਝੀ ਕਰ ਰਹੀ ਹੈ ਕਿ ਹੋਲੀ ਦਾ ਤਿਉਹਾਰ ਸਾਡੇ ਉੱਤੇ ਕਿਵੇਂ ਪ੍ਰਭਾਵ ਪਾਉਂਦਾ ਹੈ।

ਕਿਉਂ ਮਨਾਈ ਜਾਂਦੀ ਹੈ ਹੋਲੀ ?

ਛੋਟੀ ਹੋਲੀ ਦੀ ਕਹਾਣੀ ਆਮ ਤੌਰ 'ਤੇ ਹਰ ਕੋਈ ਜਾਣਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਵਿਸ਼ਣੂ ਦੇ ਭਗਤ ਪ੍ਰਹਲਾਦ ਨੂੰ ਮਾਰਨ ਲਈ ਉਸ ਦੀ ਭੂਆ ਹੋਲਿਕਾ ਨੇ ਨਿੱਕੇ ਪ੍ਰਹਲਾਦ ਨੂੰ ਆਪਣੀ ਗੋਦ 'ਚ ਬਿਠਾ ਅੱਗ ਵਿੱਚ ਦਾਖਲ ਹੋ ਗਈ ਸੀ। ਹੋਲਿਕਾ ਨੂੰ ਵਰਦਾਨ ਵਜੋਂ ਮਿਲੀ ਚੁੰਨੀ ਨੂੰ ਪਹਿਨ ਕੇ ਜੇਕਰ ਉਹ ਅੱਗ ਵਿੱਚ ਦਾਖਲ ਹੋਵੇਗੀ ਤਾਂ ਉਹ ਨਹੀਂ ਸੜੇਗੀ। ਹੋਲੀ ਦੇ ਦਿਨ ਹੋਲਿਕਾ ਨੇ ਵਰਦਾਨ ਵਜੋਂ ਮਿਲੀ ਚੁੰਨੀ ਨੂੰ ਪਹਿਨ ਕੇ ਪ੍ਰਹਿਲਾਦ ਨਾਲ ਅੱਗ ਵਿੱਚ ਦਾਖਲ ਹੋਈ, ਪਰ ਭਗਵਾਨ ਵਿਸ਼ਣੂ ਦੀ ਕਿਰਪਾ ਨਾਲ ਉਹ ਚੁੰਨੀ ਹੋਲਿਕਾ ਕੋਲੋਂ ਉਢ ਪ੍ਰਹਲਾਦ ਉੱਤੇ ਡਿੱਗ ਗਈ। ਇਸ ਨਾਲ ਪ੍ਰਹਲਾਦ ਬੱਚ ਗਿਆ, ਪਰ ਹੋਲਿਕਾ ਦਾ ਦਹਿਨ ਹੋ ਜਾਂਦਾ ਹੈ। ਇਸ ਲਈ ਇਸ ਨੂੰ ਬੁਰਾਈ ਤੇ ਚੰਗਿਆਈ ਦੀ ਜਿੱਤ ਵਜੋਂ ਹਰ ਸਾਲ ਛੋਟੀ ਹੋਲੀ ਵਾਲੇ ਦਿਨ ਹੋਲਿਕਾ ਦਹਿਨ ਕੀਤਾ ਜਾਂਦਾ ਹੈ।

ਉਸੇ ਸਮੇਂ, ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੇ ਇੱਕ ਵਾਰ ਆਪਣੀ ਮਾਂ ਯਸ਼ੋਦਾ ਨੂੰ ਸ਼ਿਕਾਇਤ ਕੀਤੀ ਸੀ ਕਿ ਰਾਧਾ ਉਸ ਨੂੰ ਹਮੇਸ਼ਾ ਉਸ ਦੇ ਕਾਲੇ ਰੰਗ ਦੇ ਲਈ ਚਿੜਾਉਂਦੀ ਹੈ। ਬੱਚਿਆਂ ਦੀ ਇਸ ਲੜਾਈ ਨੂੰ ਹਾਸੇ-ਮਜ਼ਾਕ 'ਚ ਪੇਸ਼ ਕਰਦਿਆਂ ਮਾਂ ਯਸ਼ੋਦਾ ਨੇ ਕ੍ਰਿਸ਼ਨ ਨੂੰ ਇ$ਕ ਸੁਝਾਅ ਦਿੱਤਾ, ਕਿਉਂ ਨਾ ਰਾਧਾ ਨੂੰ ਵੀ ਰੰਗਾਂ ਨਾਲ ਸਰੋਬਰ ਕਰ ਦਿੱਤਾ ਜਾਵੇ। ਮਾਂ ਦੀ ਆਵਾਜ਼ ਸੁਣਦਿਆਂ ਹੀ ਕ੍ਰਿਸ਼ਨ ਨੇ ਵੱਖ-ਵੱਖ ਰੰਗਾਂ ਦੇ ਨਾਲ ਰਾਧਾ ਨੂੰ ਰੰਗ ਦਿੱਤਾ। ਇਸ ਤੋਂ ਬਾਅਦ ਹੀ ਹੋਲੀ ਦਾ ਤਿਉਹਾਰ ਮਨਾਉਣ ਦੀ ਪਰੰਪਰਾ ਸ਼ੁਰੂ ਹੋ ਗਈ। ਇਸ ਲਈ ਹੋਲੀ ਦਾ ਤਿਉਹਾਰ ਸ਼੍ਰੀ ਕ੍ਰਿਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਹੈ, ਇਸ ਲਈ ਅੱਜ ਵੀ ਮਥੁਰਾ, ਵਰਿੰਦਾਵਨ ਅਤੇ ਉਨ੍ਹਾਂ ਦੇ ਨੇੜਲੇ ਇਲਾਕਿਆਂ 'ਚ ਹੋਲੀ ਦਾ ਇੱਕ ਵੱਖਰਾ ਜਸ਼ਨ ਮਨਾਇਆ ਜਾਂਦਾ ਹੈ।

ਕੋਰੋਨਾ ਕਾਲ ਵਿੱਚ ਇੰਝ ਮਨਾਓ ਹੋਲੀ

ਮੌਜੂਦਾ ਸਮੇਂ ਵਿੱਚ ਕੋਰੋਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਸ ਤੋਂ ਬਚਾਅ ਨਿਯਮਾਂ ਦੀ ਪਾਲਣਾ ਕਰਨਾ ਬੇਹਦ ਜ਼ਰੂਰੀ ਹੈ। ਜਿਥੇ ਸੰਭਵ ਹੋਵੇ ਹੋਲੀ ਖੇਡਣ ਤੋਂ ਬਚੋ ਤੇ ਜੇਕਰ ਹੋਲੀ ਮਨਾਉਂਦੇ ਹੋ ਤਾਂ ਛੋਟੇ-ਛੋਟੇ ਗਰੁੱਪ ਵਿੱਚ ਹੋਲੀ ਖੇਡੋ। ਹੋਲੀ ਦੇ ਦਿਨ ਇਨ੍ਹਾਂ ਖ਼ਾਸ ਗੱਲਾਂ ਨੂੰ ਧਿਆਨ 'ਚ ਰੱਖ ਕੇ ਸੰਕਰਮਣ ਤੋਂ ਬੱਚਿਆ ਜਾ ਸਕਦਾ ਹੈ।

  • ਕੋਸ਼ਿਸ਼ ਕਰੋ ਦੂਰ ਰਹਿ ਕੇ ਗੁਲਾਲ ਉਢਾ ਕੇ ਰੰਗ ਲਾਓ, ਕਿਸੇ ਨਾਲ ਗੱਲੇ ਮਿਲਣ ਤੇ ਹੱਥ ਮਿਲਾਉਣ ਤੋਂ ਬੱਚੋ।
  • ਅਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ, ਜੋ ਬਿਮਾਰ ਹੋਣ ਜਾਂ ਜਿਨ੍ਹਾਂ ਨੂੰ ਖਾਂਸੀ ਜਾਂ ਜੁਕਾਮ ਵਰਗੀ ਸਮੱਸਿਆ ਹੋਵੇ।
  • ਰੰਗ ਖੇਡਦੇ ਸਮੇਂ ਅੱਖਾਂ ਜਾ ਮੂੰਹ 'ਤੇ ਹੱਥ ਲਾਉਣ ਤੋਂ ਬਚੋ।
  • ਕੋਸ਼ਿਸ਼ ਕਰੋ ਕਿ ਹੱਥਾਂ ਨੂੰ ਲਗਾਤਾਰ ਧੋਂਦੇ ਰਹੋ।

ਮਾਨਸਿਕ ਸਥਿਤੀ ਉੱਤੇ ਪ੍ਰਭਾਵ ਪਾਉਂਦੇ ਨੇ ਰੰਗ

ਕਲਰ ਥੈਰੇਪਿਸਟ ਮੰਨਦੇ ਨੇ ਕਿ ਰੰਗ ਸਾਡੀ ਸਿਹਤ ਲਈ ਬੇਹਦ ਮਹੱਤਵਪੂਰਣ ਹੁੰਦੇ ਹਨ। ਹੋਲੀ ਦੇ ਦਿਨ ਇਸਤੇਮਾਲ ਕੀਤੇ ਜਾਣ ਵਾਲੇ ਗਹਿਰੇ ਰੰਗ ਨਾ ਮਹਿਜ਼ ਸਾਡੇ ਦਿਮਾਗ, ਬਲਕਿ ਸਾਡੇ ਸਰੀਰ ਨੂੰ ਵੀ ਕਈ ਫਾਇਦੇ ਪਹੁੰਚਾਉਂਦੇ ਹਨ। ਕਲਰ ਥੈਰਪੀ ਦੇ ਮਾਹਰਾਂ ਮੁਤਾਬਕ ਲਾਲ ਰੰਗ ਸਾਡੇ ਦਿਲ ਦੀ ਧੜਕਨ ਦੀ ਗਤੀ ਨੂੰ ਨਿਯਮਤ ਰੱਖਣ ਅਤੇ ਸਾਹ ਲੈਣ ਦੀ ਪ੍ਰਕਿਰਿਆ ਨੂੰ ਸਹੀ ਰੱਖਣ ਲਈ ਮਦਦ ਕਰਦਾ ਹੈ। ਇਸ ਦੇ ਨਾਲ ਹੀ ਪੀਲਾ ਤੇ ਨੀਲਾ ਰੰਗ ਸਾਡੇ ਦਿਮਾਗ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਮਨ ਖੁਸ਼ੀ ਨਾਲ ਭਰ ਜਾਂਦਾ ਹੈ।

ਹੋਲਿਕਾ ਦਹਿਨ ਦੇ ਫਾਇਦੇ

ਹੋਲੀ ਦਾ ਤਿਉਹਾਰ ਠੰਢ ਤੇ ਗਰਮੀਆਂ ਦੀ ਸ਼ਾਮ ਨੂੰ ਮਨਾਇਆ ਜਾਂਦਾ ਹੈ। ਇਹ ਇੱਕ ਅਜਿਹਾ ਸਮਾਂ ਹੁੰਦਾ ਹੈ, ਜਦ ਸਾਡੇ ਵਾਤਾਵਰਣ ਵਿੱਚ ਬਹੁਤ ਸਾਰੇ ਬੈਕਟਿਰੀਆ ਤੇ ਪ੍ਰਦੂਸ਼ਣ ਵਧਾਉਣ ਵਾਲੇ ਤੱਤਾਂ ਨੂੰ ਵੱਧਣ ਦਾ ਮੌਕਾ ਮਿਲਦਾ ਹੈ। ਇਸ ਨਾਲ ਸਾਡੇ ਸਰੀਰ ਉੱਤੇ ਮਾੜਾ ਅਸਰ ਪੈਂਦਾ ਹੈ। ਹੋਲਿਕਾ ਦਹਿਨ ਦੇ ਦਿਨ ਹੋਲੀ ਸਾੜਨਾ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ, ਉਥੇ ਹੀ ਹੋਲਿਕ ਦਹਿਨ ਤੋਂ ਪਹਿਲਾਂ ਹੋਣ ਵਾਲੀ ਪੂਜਾ ਦੇ ਦੌਰਾਨ ਲੋਕ ਗੋਬਰ ਦੀਆਂ ਪਾਥੀਆਂ ਤੇ ਘਿਓ ਪਾਉਂਦੇ ਹਨ। ਇਸ ਨਾਲ ਜਦੋਂ ਹੋਲਿਕਾ ਨੂੰ ਸਾੜਿਆ ਜਾਂਦਾ ਹੈ, ਤਾਂ ਨੇੜਲੇ ਵਾਤਾਵਰਣ ਦੇ ਕਈ ਬੈਕਟਿਰੀਆ ਤੇ ਪ੍ਰਦੂਸ਼ਣ ਫੈਲਾਉਣ ਵਾਲੇ ਕਣ ਆਪਣੇ ਆਪ ਸਮਾਪਤ ਹੋ ਜਾਂਦੇ ਹਨ। ਇਹ ਨਹੀਂ ਸਗੋਂ ਹੋਲਿਕਾ ਦੇ ਆਲੇ-ਦੁਆਲੇ ਫੇਰੇ ਲੈਣ ਦੀ ਵੀ ਪ੍ਰਥਾ ਬਣਾਈ ਗਈ ਹੈ, ਇਸ ਪ੍ਰਥਾ ਦੇ ਤਹਿਤ ਹੋਲਿਕ ਦੇ ਆਲੇ-ਦੁਆਲੇ ਚੱਕਰ ਲਗਾਉਣ ਨਾਲ ਸਾਡੇ ਸਰੀਰ ਵਿੱਚ ਮੌਜੂਦ ਹਾਨੀਕਾਰਕ ਬੈਕਟਿਰੀਆ ਸਮਾਪਤ ਹੋ ਜਾਂਦੇ ਹਨ।

ਕੁਦਰਤੀ ਤੇ ਔਰਗੈਨਿਕ ਰੰਗ

ਰਵਾਇਤੀ ਤਰੀਕੇ ਦੀ ਗੱਲ ਕੀਤੀ ਜਾਵੇ ਤਾਂ ਹੋਲੀ ਹਮੇਸ਼ਾ ਤੋਂ ਹੀ ਟੇਸੂ ਤੇ ਗੁੜਹਲ ਦੇ ਫੁੱਲਾਂ,ਮੇਂਹਦੀ ਦੀ ਪੱਤਿਆਂ, ਕੇਸਰ,ਚੰਦਨ ਪਾਉਡਰ ਤੇ ਹਲਦੀ ਵਰਗੀ ਚੀਜ਼ਾਂ ਨਾਲ ਖੇਡੀ ਜਾਂਦੀ ਸੀ। ਇਹ ਸਾਡੀ ਚਮੜੀ ਤੇ ਸਾਡੇ ਵਾਲਾ ਤੇ ਅੱਖਾਂ ਦੀ ਸਿਹਤ ਲਈ ਚੰਗੀ ਹੁੰਦੀ ਹੈ। ਆਯੁਰਵੇਦ ਵਿੱਚ ਅੱਜ ਵੀ ਸਰੀਰ ਨੂੰ ਤਰੋਤਾਜ਼ਾ ਕਰਨ ਲਈ ਇਨ੍ਹਾਂ ਸਾਰੀ ਚੀਜ਼ਾਂ ਨਾਲ ਬਣੇ ਉਤਪਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਲਰ ਥੈਰੇਪਿਸਟ ਮੰਨਦੇ ਨੇ ਕਿ ਇਨ੍ਹਾਂ ਚੀਜਾਂ ਨਾਲ ਬਣੇ ਰੰਗ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਤੇ ਸਿਹਤ ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਸ ਦੇ ਨਾਲ-ਨਾਲ ਇਹ ਸਾਡੇ ਮਨ ਵਿੱਚ ਆਉਣ ਵਾਲੀ ਅਸ਼ਾਂਤੀ ਤੇ ਅਵਸਾਦ ਨੂੰ ਵੀ ਦੂਰ ਕਰਦੇ ਹਨ।

ਪਕਵਾਨਾਂ ਦੀ ਬਹਾਰ

ਹੋਲੀ ਦਾ ਤਿਉਹਾਰ ਮਹਿਜ਼ ਰੰਗਾਂ ਦਾ ਹੀ ਨਹੀਂ ਸਗੋਂ ਖਾਣ ਪੀਣ ਦਾ ਵੀ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਘਰਾਂ 'ਚ ਗੁਜਿਆ,ਚਾਟ, ਠੰਡਾਈ, ਜਲਜੀਰਾ ਤੇ ਕਾਂਜੀ ਦੇ ਪਾਣੀ ਵਰਗੇ ਕਈ ਪਕਵਾਨ ਤਿਆਰ ਕਰਦੇ ਹਨ, ਜੋ ਬੇਹਦ ਲਜ਼ੀਜ ਹੁੰਦੇ ਹਨ। ਇਸ ਦੇ ਨਾਲ ਸਾਡੀ ਪਾਚਨ ਪ੍ਰਕੀਰਿਆ ਸਣੇ ਸੰਪੂਰਨ ਸਿਹਤ ਨੂੰ ਲਾਭ ਪਹੁੰਚਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.