ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ। ਦੇਖਭਾਲ 'ਚ ਕਮੀ ਹੋਣ ਕਰਕੇ ਬੁੱਲ੍ਹ, ਹੱਥ-ਪੈਰ ਅਤੇ ਚਮੜੀ ਖਰਾਬ ਹੋਣ ਲੱਗਦੀ ਹੈ। ਇਸ ਕਰਕੇ ਚਮੜੀ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਇਸ ਲਈ ਸਰਦੀਆਂ ਦੇ ਮੌਸਮ 'ਚ ਤੁਹਾਨੂੰ ਨਹਾਉਣ ਤੋਂ ਪਹਿਲਾ ਸਰੀਰ 'ਤੇ ਤੇਲ ਲਗਾਉਣਾ ਚਾਹੀਦਾ ਹੈ। ਇਸ ਨਾਲ ਕਈ ਲਾਭ ਮਿਲ ਸਕਦੇ ਹਨ।
ਨਹਾਉਣ ਤੋਂ ਪਹਿਲਾ ਕਰੋ ਇਹ ਕੰਮ: ਆਯੂਰਵੇਦ ਅਨੁਸਾਰ, ਨਹਾਉਣ ਤੋਂ ਪਹਿਲਾ ਹਰ ਕਿਸੇ ਨੂੰ ਆਪਣੇ ਸਰੀਰ ਨੂੰ ਨਮੀ ਦੇਣੀ ਚਾਹੀਦੀ ਹੈ। ਸਰਦੀਆਂ ਦੇ ਮੌਸਮ 'ਚ ਨਹਾਉਣ ਤੋਂ ਪਹਿਲਾ ਸਰੀਰ 'ਤੇ ਤੇਲ ਲਗਾਉਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਚਮੜੀ ਨੂੰ ਲਾਭ ਮਿਲਦਾ ਹੈ। ਇਸ ਲਈ ਸਰ੍ਹੋ ਜਾਂ ਨਾਰੀਅਲ ਦੇ ਤੇਲ ਨਾਲ ਸਰੀਰ ਦੀ ਚੰਗੀ ਤਰ੍ਹਾਂ ਮਸਾਜ ਕਰੋ ਅਤੇ ਨਹਾਉਣ ਤੋਂ ਬਾਅਦ ਸਰੀਰ ਨੂੰ ਚੰਗੀ ਤਰ੍ਹਾਂ ਤੋਲੀਏ ਨਾਲ ਸਾਫ਼ ਕਰ ਲਓ।
ਨਹਾਉਣ ਤੋਂ ਪਹਿਲਾ ਤੇਲ ਲਗਾਉਣ ਦੇ ਫਾਇਦੇ:
- ਸਰਦੀਆਂ ਦੇ ਮੌਸਮ 'ਚ ਸਰੀਰ 'ਤੇ ਤੇਲ ਲਗਾਉਣ ਨਾਲ ਚਮੜੀ ਨੂੰ ਖੁਸ਼ਕੀ ਦੀ ਸਮੱਸਿਆਂ ਤੋਂ ਛੁਟਕਾਰਾ ਅਤੇ ਪੋਸ਼ਣ ਮਿਲਦਾ ਹੈ। ਇਸ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਆ ਜਾਂਦੇ ਹਨ ਅਤੇ ਚਮੜੀ ਸਿਹਤਮੰਦ ਰਹਿੰਦੀ ਹੈ।
- ਨਹਾਉਣ ਤੋਂ ਪਹਿਲਾ ਸਰੀਰ ਦੀ ਤੇਲ ਨਾਲ ਮਸਾਜ ਕਰਨ 'ਤੇ ਬਲੱਡ ਸਰਕੁਲੇਸ਼ਨ ਬਿਹਤਰ ਬਣਦਾ ਹੈ ਅਤੇ ਸਰੀਰ ਨੂੰ ਆਰਾਮ ਮਿਲਦਾ ਹੈ।
- ਨਹਾਉਣ ਤੋਂ ਪਹਿਲਾ ਚਿਹਰੇ 'ਤੇ ਤੇਲ ਲਗਾਉਣਾ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਚਿਹਰੇ ਦੀਆਂ ਸਮੱਸਿਆਵਾਂ ਅਤੇ ਝੁਰੜੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ।
- ਸਰਦੀਆਂ ਦੇ ਮੌਸਮ 'ਚ ਸਰੀਰ 'ਤੇ ਤੇਲ ਲਗਾਉਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਥਕਾਵਟ ਦੂਰ ਹੁੰਦੀ ਹੈ।
- ਇਸਦੇ ਨਾਲ ਹੀ ਸਰਦੀਆਂ ਦੇ ਮੌਸਮ 'ਚ ਤੇਲ ਲਗਾਉਣ ਨਾਲ ਜੋੜਾਂ ਦੇ ਦਰਦ ਅਤੇ ਸੋਜ ਦੀ ਸਮੱਸਿਆਂ ਤੋਂ ਵੀ ਰਾਹਤ ਮਿਲਦੀ ਹੈ।