ਹੈਦਰਾਬਾਦ: ਗ੍ਰੀਨ ਟੀ ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਜ਼ਿਆਦਾਤਰ ਲੋਕ ਆਪਣਾ ਮੋਟਾਪਾ ਘਟ ਕਰਨ ਲਈ ਗ੍ਰੀਨ-ਟੀ ਪੀਂਦੇ ਹਨ। ਇਸ ਵਿੱਚ ਵਿਟਾਮਿਨ-ਏ, ਈ, B5, ਪੋਟਾਸ਼ੀਅਮ, ਮਿਨਰਲ, ਫਾਈਬਰ ਅਤੇ ਕਈ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਤੱਤ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਹੈਲਥ ਐਕਸਪਰਟ ਵੀ ਸਿਹਤਮੰਦ ਰਹਿਣ ਲਈ ਗ੍ਰੀਨ-ਟੀ ਪੀਣ ਦੀ ਸਲਾਹ ਦਿੰਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾ ਗ੍ਰੀਨ-ਟੀ ਪੀਣ ਨਾਲ ਜ਼ਿਆਦਾ ਫਾਇਦੇ ਮਿਲਦੇ ਹਨ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਰਾਤ ਨੂੰ ਗ੍ਰੀਨ-ਟੀ ਪੀਓ।
ਗ੍ਰੀਨ-ਟੀ ਪੀਣ ਦੇ ਫਾਇਦੇ:
ਗ੍ਰੀਨ-ਟੀ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ: ਹੈਲਥ ਐਕਸਪਰਟ ਅਨੁਸਾਰ, ਸੌਣ ਤੋਂ ਪਹਿਲਾ ਗ੍ਰੀਨ ਟੀ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸਨੂੰ ਪੀਣ ਨਾਲ ਬਦਲਦੇ ਮੌਸਮ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੀ ਘਟ ਜਾਂਦਾ ਹੈ। ਜੇਕਰ ਤੁਹਾਨੂੰ ਸਰਦੀ, ਖੰਘ ਜਾਂ ਜ਼ੁਕਾਮ ਹੈ, ਤਾਂ ਰਾਤ ਨੂੰ ਸੌਣ ਤੋਂ ਪਹਿਲਾ ਗ੍ਰੀਨ ਟੀ ਪੀ ਲਓ। ਇਸ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ।
ਗ੍ਰੀਨ-ਟੀ ਪੀਣ ਨਾਲ ਵਾਲਾਂ ਦੇ ਝੜਨ ਦੀ ਸਮੱਸਿਆਂ ਤੋਂ ਛੁਟਕਾਰਾ: ਜੇਕਰ ਤੁਸੀਂ ਵਾਲਾਂ ਦੇ ਝੜਨ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਰਾਤ ਨੂੰ ਸੌਣ ਤੋਂ ਪਹਿਲਾ ਗ੍ਰੀਨ-ਟੀ ਪੀਓ। ਇਸ ਨਾਲ ਵਾਲ ਝੜਨ ਦੀ ਸਮੱਸਿਆਂ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਵਾਲ ਮਜ਼ਬੂਤ ਹੋਣਗੇ।
ਗ੍ਰੀਨ-ਟੀ ਸਿਹਤ ਅਤੇ ਸੁੰਦਰਤਾ ਲਈ ਫਾਇਦੇਮੰਦ: ਗ੍ਰੀਨ-ਟੀ ਸਿਹਤ ਅਤੇ ਸੁੰਦਰਤਾ ਲਈ ਫਾਇਦੇਮੰਦ ਹੁੰਦੀ ਹੈ। ਇਸਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਆਰਾਮ ਮਿਲਦਾ ਹੈ। ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਦੀ, ਤਾਂ ਸੌਂਣ ਤੋਂ ਪਹਿਲਾ ਗ੍ਰੀਨ ਟੀ ਪੀ ਲਓ। ਇਸ ਨਾਲ ਰਾਤ ਨੂੰ ਚੰਗੀ ਨੀਂਦ ਆਵੇਗੀ।
- Fenugreek Water Benefits: ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਊਣ 'ਚ ਮਦਦਗਾਰ ਹੈ ਮੇਥੀ ਦਾ ਪਾਣੀ, ਜਾਣੋ ਇਸਤੇਮਾਲ ਕਰਨ ਦਾ ਤਰੀਕਾ
- Banana Health Benefits: ਦਿਲ ਦੀ ਸਿਹਤ ਤੋਂ ਲੈ ਕੇ ਅੰਤੜੀਆਂ ਨੂੰ ਮਜ਼ਬੂਤ ਕਰਨ ਤੱਕ, ਇੱਥੇ ਜਾਣੋ ਕੇਲੇ ਦੇ ਫਾਇਦੇ
- Fruit Raita: ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਫਰੂਟ ਰਾਇਤਾ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
ਭਾਰ ਕੰਟਰੋਲ ਕਰਨ ਲਈ ਗ੍ਰੀਨ-ਟੀ ਮਦਦਗਾਰ: ਜ਼ਿਆਦਾਤਰ ਲੋਕ ਗ੍ਰੀਨ-ਟੀ ਭਾਰ ਕੰਟਰੋਲ ਕਰਨ ਲਈ ਪੀਂਦੇ ਹਨ। ਜੇਕਰ ਤੁਸੀਂ ਆਪਣਾ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਰਾਤ ਨੂੰ ਸੌਣ ਤੋਂ ਪਹਿਲਾ ਗ੍ਰੀਨ ਟੀ ਪੀਓ। ਇਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲੇਗੀ।