ਹੈਦਰਾਬਾਦ: ਹਰੀ ਮਿਰਚ ਖਾਣ ਵਿੱਚ ਤਿੱਖੀ ਹੁੰਦੀ ਹੈ, ਜਿਸ ਕਰਕੇ ਜ਼ਿਆਦਾਤਰ ਲੋਕ ਇਸ ਤੋਂ ਦੂਰੀ ਬਣਾ ਕੇ ਰੱਖਦੇ ਹਨ। ਹਰੀ ਮਿਰਚ ਦਾ ਇਸਤੇਮਾਲ ਭੋਜਨ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਪਰ ਹਰੀ ਮਿਰਚ ਸਿਰਫ਼ ਸਵਾਦ ਹੀ ਨਹੀਂ ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਹਰੀ ਮਿਰਚ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।
ਹਰੀ ਮਿਰਚ ਦੇ ਫਾਇਦੇ:
ਕੋਲੇਸਟ੍ਰਾਲ ਦੇ ਪੱਧਰ ਨੂੰ ਘਟ ਕਰਨ 'ਚ ਹਰੀ ਮਿਰਚ ਮਦਦਗਾਰ: ਹਰੀ ਮਿਰਚ 'ਚ ਮੌਜ਼ੂਦ ਕੈਪਸਾਇਸਿਨ ਬਲੱਡ ਪ੍ਰੈਸ਼ਰ ਨੂੰ ਘਟ ਕਰਨ 'ਚ ਮਦਦ ਕਰਦਾ ਹੈ ਅਤੇ ਕੋਲੇਸਟ੍ਰਾਲ ਦੇ ਪੱਧਰ ਨੂੰ ਵੀ ਘਟ ਕਰਦਾ ਹੈ। ਹਰੀ ਮਿਰਚ ਦੀ ਮਦਦ ਨਾਲ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਵੀ ਘਟ ਕਰ ਸਕਦੇ ਹੋ।
ਦਰਦ ਤੋਂ ਰਾਹਤ ਦਿਵਾਉਣ 'ਚ ਹਰੀ ਮਿਰਚ ਫਾਇਦੇਮੰਦ: ਹਰੀ ਮਿਰਚ ਨੂੰ ਕੁਦਰਤੀ ਪੇਨ ਰਿਲੀਵਰ ਮੰਨਿਆ ਜਾਂਦਾ ਹੈ। ਮਿਰਚ 'ਚ ਪਾਏ ਜਾਣ ਵਾਲੇ ਕੰਪਾਉਂਡ ਕੈਪਸਾਇਸਿਨ ਸਰੀਰ 'ਚ ਹੋਣ ਵਾਲੇ ਦਰਦ ਨੂੰ ਘਟ ਕਰਨ 'ਚ ਮਦਦ ਕਰਦੇ ਹਨ। ਇਸ ਲਈ ਹਰੀ ਮਿਰਚ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।
- ਮਿਰਚ ਖਾਣ ਦੇ ਹੁੰਦੇ ਨੇ ਬੇ-ਹਿਸਾਬ ਫਾਇਦੇ, ਅੱਖਾਂ ਦੀ ਰੋਸ਼ਨੀ ਤੋਂ ਲੈ ਕੇ ਕੈਂਸਰ ਤੱਕ ਮਿਲੇਗੀ ਰਾਹਤ
- Red Chilli Side Effects: ਤੁਸੀਂ ਵੀ ਭੋਜਨ ਬਣਾਉਦੇ ਸਮੇਂ ਲਾਲ ਮਿਰਚ ਦਾ ਇਸਤੇਮਾਲ ਕਰਨ ਦੀ ਗਲਤੀ ਤਾਂ ਨਹੀਂ ਕਰ ਰਹੇ, ਜਾਣ ਲਓ ਇਸਦੇ ਇਹ ਨੁਕਸਾਨ
- Immunity Booster Diet: ਸਰਦੀਆਂ ਦੇ ਮੌਸਮ 'ਚ ਆਪਣੀ ਇਮਿਊਨਿਟੀ ਮਜ਼ਬੂਤ ਬਣਾਏ ਰੱਖਣ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਸਵਾਦੀ ਭੋਜਨ
ਭਾਰ ਘਟ ਕਰਨ ਲਈ ਹਰੀ ਮਿਰਚ ਫਾਇਦੇਮੰਦ: ਹਰੀ ਮਿਰਚ ਖਾਣ ਨਾਲ ਭਾਰ ਘਟ ਕਰਨ 'ਚ ਮਦਦ ਮਿਲ ਸਕਦੀ ਹੈ। ਹਰੀ ਮਿਰਚ ਖਾਣ ਨਾਲ ਭੁੱਖ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ ਅਤੇ ਭਾਰ ਨੂੰ ਵੀ ਤੇਜ਼ੀ ਨਾਲ ਘਟ ਕੀਤਾ ਜਾ ਸਕਦਾ ਹੈ।
ਇਮਿਊਨਟੀ ਮਜ਼ਬੂਤ ਕਰਨ 'ਚ ਹਰੀ ਮਿਰਚ ਫਾਇਦੇਮੰਦ: ਹਰੀ ਮਿਰਚ ਸਰੀਰ ਦੀ ਇਮਿਊਨਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੀ ਹੈ। ਇਸ 'ਚ ਬੀਟਾ ਕੈਰੋਟਿਨ ਅਤੇ ਵਿਟਾਮਿਨ-ਸੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਬੀਟਾ ਕੈਰੋਟਿਨ ਇੱਕ ਪਾਵਰਫੁੱਲ ਐਂਟੀਆਕਸੀਡੈਂਟ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਵਿਟਾਮਿਨ-ਸੀ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ।