ਹੈਦਰਾਬਾਦ: ਤੁਸੀਂ ਅਕਸਰ ਡਾਕਟਰਾਂ ਨੂੰ ਇਹ ਸਲਾਹ ਦਿੰਦੇ ਸੁਣਿਆ ਹੋਵੇਗਾ ਕਿ ਸਿਹਤਮੰਦ ਰਹਿਣ ਲਈ ਚੰਗਾ ਭੋਜਣ ਅਤੇ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਪਰ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕ ਦੇਰ ਰਾਤ ਤੱਕ ਕੰਮ ਤੋਂ ਵਾਪਸ ਆਉਂਦੇ ਹਨ ਅਤੇ ਸਵੇਰੇ ਦਫ਼ਤਰ ਲਈ ਘਰੋਂ ਨਿਕਲ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਆਪਣੀ ਨੀਂਦ ਪੂਰੀ ਕਰਨ ਲਈ ਜ਼ਿਆਦਾਤਰ ਲੋਕ ਭੋਜਣ ਖਾਣ ਦੇ ਤੁਰੰਤ ਬਾਅਦ ਸੌਂ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਆਦਤ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਆਓ ਜਾਣਦੇ ਹਾਂ ਕਿ ਭੋਜਣ ਖਾਣ ਤੋਂ ਤੁਰੰਤ ਬਾਅਦ ਸੌਣ ਦੀ ਤੁਹਾਡੀ ਆਦਤ ਤੁਹਾਨੂੰ ਕਿਵੇਂ ਬੀਮਾਰ ਕਰ ਸਕਦੀ ਹੈ।
ਭੋਜਣ ਖਾਣ ਤੋਂ ਤੁਰੰਤ ਬਾਅਦ ਸੌਣ ਦੇ ਨੁਕਸਾਨ:
ਪਾਚਨ ਤੰਤਰ ਪ੍ਰਭਾਵਿਤ ਹੁੰਦਾ: ਜੇਕਰ ਤੁਸੀਂ ਲੰਚ ਜਾਂ ਡਿਨਰ ਤੋਂ ਤੁਰੰਤ ਬਾਅਦ ਸੌਂ ਜਾਂਦੇ ਹੋ ਤਾਂ ਕਈ ਬੀਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। ਸਭ ਤੋਂ ਪਹਿਲਾਂ ਭੋਜਣ ਖਾਣ ਤੋਂ ਤੁਰੰਤ ਬਾਅਦ ਸੌਣਾ ਵਿਅਕਤੀ ਦੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦਰਅਸਲ, ਭੋਜਣ ਖਾਣ ਤੋਂ ਤੁਰੰਤ ਬਾਅਦ ਸੌਣ ਨਾਲ ਸਰੀਰ ਵਿਚ ਕੋਈ ਕਿਰਿਆ ਨਹੀਂ ਹੁੰਦੀ, ਜਿਸ ਕਾਰਨ ਸਰੀਰ ਨੂੰ ਭੋਜਨ ਪਚਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਵਿਅਕਤੀ ਅਗਲੇ ਦਿਨ ਉੱਠਣ 'ਤੇ ਤਰੋਤਾਜ਼ਾ ਮਹਿਸੂਸ ਨਹੀਂ ਕਰਦਾ।
ਮੋਟਾਪਾ: ਜੇਕਰ ਤੁਸੀਂ ਭੋਜਣ ਖਾਣ ਦੇ ਤੁਰੰਤ ਬਾਅਦ ਸੌਂ ਜਾਂਦੇ ਹੋ, ਤਾਂ ਭੋਜਨ ਵਿੱਚ ਮੌਜੂਦ ਕੈਲੋਰੀਜ਼ ਨੂੰ ਬਰਨ ਹੋਣ ਦਾ ਸਮਾਂ ਨਹੀਂ ਮਿਲਦਾ। ਜਿਸ ਕਾਰਨ ਵਿਅਕਤੀ ਦਾ ਭਾਰ ਵਧਣ ਲੱਗਦਾ ਹੈ। ਇਹੀ ਕਾਰਨ ਹੈ ਕਿ ਰਾਤ ਨੂੰ ਸੌਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਭੋਜਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਨੀਂਦ ਨਾ ਆਉਣਾ: ਭੋਜਣ ਖਾਣ ਦੇ ਤੁਰੰਤ ਬਾਅਦ ਸੌਂ ਜਾਣ ਨਾਲ ਭੋਜਣ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ ਅਤੇ ਪੇਟ 'ਚ ਜਮ੍ਹਾ ਹੋਣ ਲੱਗਦਾ ਹੈ। ਜਿਸ ਕਾਰਨ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਮੈਟਾਬੋਲਿਜ਼ਮ ਵੀ ਕਮਜ਼ੋਰ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਵਿਅਕਤੀ ਨੂੰ ਸਰੀਰ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ ਅਤੇ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ।
ਸ਼ੂਗਰ ਦਾ ਖਤਰਾ ਵਧਦਾ: ਭੋਜਣ ਖਾਣ ਤੋਂ ਬਾਅਦ ਸਰੀਰ ਵਿੱਚ ਗਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਭੋਜਣ ਖਾਣ ਤੋਂ ਬਾਅਦ ਸੌਂ ਜਾਂਦੇ ਹੋ, ਤਾਂ ਤੁਹਾਡਾ ਸਰੀਰ ਗਲੂਕੋਜ਼ ਦੀ ਵਰਤੋਂ ਕਰਨ ਵਿੱਚ ਅਸਮਰੱਥ ਹੁੰਦਾ ਹੈ ਅਤੇ ਇਹ ਖੂਨ ਵਿੱਚ ਘੁਲਣ ਲੱਗਦਾ ਹੈ। ਜਿਸ ਕਾਰਨ ਵਿਅਕਤੀ ਨੂੰ ਸ਼ੂਗਰ ਹੋਣ ਦਾ ਖਤਰਾ ਵੱਧ ਜਾਂਦਾ ਹੈ।
- Monsoon Skin Care Tips: ਮੀਂਹ ਦੇ ਮੌਸਮ ਵਿੱਚ ਤੁਹਾਡਾ ਵੀ ਚਿਹਰਾ ਹੋ ਰਿਹਾ ਖਰਾਬ, ਤਾਂ ਅਪਣਾ ਲਓ ਇਹ 6 ਟਿਪਸ, ਦੇਖਣ ਨੂੰ ਮਿਲੇਗਾ ਨਿਖ਼ਾਰ
- Health Tips: ਚਾਹ ਪੀਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਨਹੀਂ ਤਾਂ ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੋ ਜਾਓਗੇ ਸ਼ਿਕਾਰ
- Newborn Baby Care: ਮਾਪੇ ਹੋ ਜਾਣ ਸਾਵਧਾਨ! ਮੀਂਹ ਦੇ ਮੌਸਮ ਦੌਰਾਨ ਨਵਜੰਮੇ ਬੱਚਿਆਂ ਨੂੰ ਇਨ੍ਹਾਂ ਬਿਮਾਰੀਆਂ ਦਾ ਹੋ ਸਕਦੈ ਖਤਰਾ, ਇਸ ਤਰ੍ਹਾਂ ਕਰੋ ਬਚਾਅ
ਦਿਲ ਵਿੱਚ ਜਲਨ: ਭੋਜਣ ਖਾਣ ਤੋਂ ਤੁਰੰਤ ਬਾਅਦ ਸੌਣ ਦੀ ਆਦਤ ਕਾਰਨ ਤੁਹਾਡੇ ਦਿਲ ਵਿੱਚ ਜਲਨ ਹੋ ਸਕਦੀ ਹੈ। ਇਸ ਕਾਰਨ ਭੋਜਨ ਚੰਗੀ ਤਰ੍ਹਾਂ ਨਹੀਂ ਪਚਦਾ ਹੈ, ਜਿਸ ਕਾਰਨ ਪੇਟ ਦਰਦ, ਦਿਲ ਵਿੱਚ ਜਲਨ, ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਭੋਜਣ ਖਾਣ ਤੋਂ ਕਿੰਨੇ ਸਮੇਂ ਬਾਅਦ ਸੌਣਾ ਹੈ: ਭੋਜਣ ਖਾਣ ਤੋਂ ਤੁਰੰਤ ਬਾਅਦ ਸੌਂ ਜਾਣ ਨਾਲ ਮੋਟਾਪਾ, ਦਿਲ ਵਿੱਚ ਜਲਨ, ਗੈਸ ਐਸੀਡਿਟੀ, ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਖਾਣ-ਪੀਣ ਅਤੇ ਸੌਣ ਵਿੱਚ ਘੱਟੋ-ਘੱਟ 3 ਤੋਂ 4 ਘੰਟੇ ਦਾ ਅੰਤਰ ਜ਼ਰੂਰੀ ਦੱਸਿਆ ਜਾਂਦਾ ਹੈ।