ਹੈਦਰਾਬਾਦ: ਸਿਹਤ ਲਈ ਆਇਓਡੀਨ ਬਹੁਤ ਹੀ ਜ਼ਰੂਰੀ ਹੁੰਦਾ ਹੈ। ਆਇਓਡੀਨ ਸਰੀਰ ਦੇ ਸਾਰੇ ਫੰਕਸ਼ਨਜ਼ ਨੂੰ ਨਾਰਮਲ ਰੱਖਣ ਦੇ ਨਾਲ ਹੀ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਜ਼ਰੂਰੀ ਹੁੰਦਾ ਹੈ। ਆਇਓਡੀਨ ਦੀ ਕਮੀ ਗਠੀਏ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਇਸ ਬਾਰੇ ਲੋਕਾਂ ਨੂੰ ਦੱਸਣ ਅਤੇ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸਾਲ 21 ਅਕਤੂਬਰ ਨੂੰ ਵਿਸ਼ਵ ਆਇਓਡੀਨ ਦੀ ਘਾਟ ਦਿਵਸ ਮਨਾਇਆ ਜਾਂਦਾ ਹੈ।
ਆਇਓਡੀਨ ਦੀ ਘਾਟ ਇਨ੍ਹਾਂ ਸਮੱਸਿਆਵਾਂ ਦਾ ਬਣਦੀ ਕਾਰਨ: ਆਇਓਡੀਨ ਦੀ ਕਮੀ ਨਾਲ ਔਰਤਾਂ ਤੋਂ ਲੈ ਕੇ ਬੱਚਿਆਂ ਤੱਕ ਦੇ ਵਿਕਾਸ 'ਤੇ ਅਸਰ ਪੈਂਦਾ ਹੈ। ਇਸਦੀ ਕਮੀ ਬੋਨੇਪਨ, ਮਰਿਆਂ ਹੋਇਆ ਬੱਚਾ ਅਤੇ ਗਰਭਪਾਤ ਦਾ ਕਾਰਨ ਬਣ ਸਕਦਾ ਹੈ। ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 21 ਅਕਤੂਬਰ ਨੂੰ ਵਿਸ਼ਵ ਆਇਓਡੀਨ ਦੀ ਘਾਟ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਆਇਓਡੀਨ ਦੀ ਘਾਟ ਦਿਵਸ ਦਾ ਉਦੇਸ਼: ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਸਰੀਰ ਲਈ ਆਇਓਡੀਨ ਕਿਉ ਜ਼ਰੂਰੀ ਹੈ, ਬਾਰੇ ਦੱਸਣਾ ਅਤੇ ਸਮਝਾਉਣਾ ਹੈ। ਇਸਦੀ ਕਮੀ ਨਾਲ ਸਿਰਫ਼ ਗਰਭਵਤੀ ਮਾਂ ਅਤੇ ਹੋਣ ਵਾਲਾ ਬੱਚਾ ਹੀ ਪ੍ਰਭਾਵਿਤ ਨਹੀਂ ਹੁੰਦਾ ਸਗੋ ਕਈ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ 'ਚ ਗਠੀਏ ਦੀ ਬਿਮਾਰੀ, ਬੱਚਿਆਂ 'ਚ ਮਾਨਸਿਕ ਕੰਮਜ਼ੋਰੀ, ਅਪਾਹਜਤਾ, ਗੂੰਗਾਪਨ, ਬਹਿਰਾਪਨ ਆਦਿ ਸ਼ਾਮਲ ਹੈ। ਆਇਓਡੀਨ ਭਰਪੂਰ ਭੋਜਨ ਸ਼ਾਮਲ ਕਰਨ ਬਾਰੇ ਜਾਗਰੂਕ ਕਰਨ ਅਤੇ ਇਸਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਇਸ ਦਿਨ ਦਾ ਉਦੇਸ਼ ਹੈ।
ਆਇਓਡੀਨ ਕਿਉ ਜ਼ਰੂਰੀ ਹੈ?: ਆਇਓਡੀਨ ਸਰੀਰ ਅਤੇ ਦਿਮਾਗ ਦੋਨਾਂ ਦੇ ਵਿਕਾਸ ਲਈ ਜ਼ਰੂਰੀ ਹੈ। ਸਰੀਰ 'ਚ ਆਇਓਡੀਨ ਦੀ ਕਮੀ ਭੋਜਨ 'ਚ ਪਾਏ ਲੂਣ ਤੋਂ ਪੂਰੀ ਹੁੰਦੀ ਹੈ। ਇਸ ਲਈ ਹਰ ਦਿਨ ਸੀਮਿਤ ਮਾਤਰਾ 'ਚ ਆਇਓਡੀਨ ਦੀ ਲੋੜ ਹੁੰਦੀ ਹੈ। ਆਇਓਡੀਨ ਦੀ ਸਹੀ ਮਾਤਰਾ ਨਾਲ ਤਣਾਅ ਦੀ ਸਮੱਸਿਆਂ ਨਹੀਂ ਹੁੰਦੀ ਅਤੇ ਮਨ ਵੀ ਸ਼ਾਂਤ ਰਹਿੰਦਾ ਹੈ। ਇਸਦੇ ਨਾਲ ਹੀ ਦਿਮਾਗ ਸਹੀ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਵਾਲ, ਨਹੁੰ, ਦੰਦ ਅਤੇ ਚਮੜੀ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਪਰ ਆਇਓਡੀਨ ਦੀ ਕਮੀ ਨੂੰ ਪੂਰਾ ਕਰਨ ਲਈ ਸਿਰਫ਼ ਲੂਣ 'ਤੇ ਹੀ ਨਿਰਭਰ ਨਾ ਰਹੋ ਕਿਉਕਿ ਲੂਣ ਦਾ ਜ਼ਿਆਦਾ ਸੇਵਨ ਕਰਨਾ ਖਤਰਨਾਕ ਵੀ ਹੋ ਸਕਦਾ ਹੈ।