ਹੈਦਰਾਬਾਦ: ਭਾਰਤੀ ਪਕਵਾਨਾਂ ਵਿੱਚ ਬਹੁਤ ਸਾਰੇ ਮਸਾਲੇ ਅਤੇ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦੇ ਹਨ ਸਗੋਂ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਅਦਰਕ ਉਨ੍ਹਾਂ ਵਿੱਚੋਂ ਇੱਕ ਹੈ ਜਿਸ ਨੂੰ ਲੋਕ ਆਪਣੀ ਖੁਰਾਕ ਵਿੱਚ ਵੱਖ-ਵੱਖ ਤਰੀਕਿਆਂ ਨਾਲ ਸ਼ਾਮਲ ਕਰਦੇ ਹਨ। ਭੋਜਣ ਹੋਵੇ ਜਾਂ ਚਾਹ, ਹਰ ਇੱਕ ਵਿੱਚ ਅਦਰਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਦਰਕ ਨਾ ਸਿਰਫ਼ ਸਵਾਦ ਨੂੰ ਵਧਾਉਂਦਾ ਹੈ ਸਗੋਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਤੁਸੀਂ ਅਕਸਰ ਇਸ ਦੇ ਸਿਹਤ ਲਾਭਾਂ ਬਾਰੇ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਅਦਰਕ ਤੁਹਾਡੇ ਵਾਲਾਂ ਲਈ ਵੀ ਬਹੁਤ ਵਧੀਆ ਹੈ? ਅਦਰਕ ਸਿਰ ਦੀ ਚਮੜੀ ਅਤੇ ਵਾਲਾਂ ਦੇ ਰੋਮਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਅਜੇ ਵੀ ਵਾਲਾਂ ਲਈ ਅਦਰਕ ਦੇ ਫਾਇਦਿਆਂ ਬਾਰੇ ਨਹੀਂ ਜਾਣਦੇ ਤਾਂ ਆਓ ਜਾਣਦੇ ਹਾਂ ਕਿ ਕਿਸ ਸਮੱਸਿਆ 'ਚ ਅਦਰਕ ਵਾਲਾਂ ਲਈ ਕਾਰਗਰ ਹੈ।
ਅਦਰਕ ਵਾਲਾਂ ਲਈ ਫਾਇਦੇਮੰਦ:
ਅਦਰਕ ਡੈਂਡਰਫ ਨੂੰ ਦੂਰ ਕਰਦਾ: ਅੱਜਕਲ ਸਾਰੇ ਲੜਕੇ ਅਤੇ ਲੜਕੀਆਂ ਡੈਂਡਰਫ ਦੀ ਸਮੱਸਿਆ ਤੋਂ ਪੀੜਤ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ ਦੀ ਵਰਤੋਂ ਕਰ ਸਕਦੇ ਹੋ। ਇਸ ਵਿੱਚ ਮੌਜੂਦ ਐਂਟੀਸੈਪਟਿਕ ਗੁਣ ਖੋਪੜੀ ਦੀ ਲਾਗ ਅਤੇ ਡੈਂਡਰਫ ਨੂੰ ਘੱਟ ਕਰਨ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮਦਦ ਕਰਦੇ ਹਨ। ਇਸਦੇ ਨਾਲ ਹੀ ਇਸ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸਿਰ ਦੀ ਖਾਰਸ਼ ਨੂੰ ਘੱਟ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ। ਇਸ ਦੇ ਲਈ ਤੁਸੀਂ ਸ਼ੈਂਪੂ 'ਚ ਤਾਜ਼ੇ ਅਦਰਕ ਨੂੰ ਮਿਲਾ ਕੇ ਸਿਰ ਦੀ ਮਾਲਿਸ਼ ਕਰ ਸਕਦੇ ਹੋ।
ਅਦਰਕ ਨਾਲ ਵਾਲਾਂ ਦਾ ਵਾਧਾ: ਅਦਰਕ ਲੰਬੇ, ਉੱਚ-ਗੁਣਵੱਤਾ ਵਾਲੇ ਵਾਲਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ। ਅਦਰਕ ਨੂੰ ਸਿਰ ਦੀ ਚਮੜੀ 'ਤੇ ਲਗਾਉਣ ਨਾਲ ਖੂਨ ਦਾ ਸੰਚਾਰ ਠੀਕ ਹੁੰਦਾ ਹੈ। ਇਸ ਵਿੱਚ ਬਹੁਤ ਸਾਰੇ ਵਿਟਾਮਿਨ, ਖਣਿਜ ਅਤੇ ਫੈਟੀ ਐਸਿਡ ਹੁੰਦੇ ਹਨ ਜੋ ਵਾਲਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਨਾਲ ਵਾਲ ਲੰਬੇ ਅਤੇ ਮਜ਼ਬੂਤ ਹੁੰਦੇ ਹਨ।
- Basil Leaves For Health: ਤਣਾਅ ਨੂੰ ਦੂਰ ਕਰਨ ਤੋਂ ਲੈ ਕੇ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਤੱਕ ਫਾਇਦੇਮੰਦ ਹੈ ਤੁਲਸੀ ਦੇ ਪੱਤੇ, ਜਾਣੋ ਇਸਦੇ ਹੋਰ ਫਾਇਦੇ
- World Population Day 2023: ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਜਾਣੋ ਇਸ ਸਾਲ ਕਿਹੜੀ ਥੀਮ 'ਤੇ ਮਨਾਇਆ ਜਾਵੇਗਾ ਇਹ ਦਿਨ
- Ghee Benefits: ਅੱਖਾਂ ਦੀ ਰੌਸ਼ਨੀ ਤੋਂ ਲੈ ਕੇ ਇਮਿਊਨ ਸਿਸਟਮ ਮਜ਼ਬੂਤ ਕਰਨ ਤੱਕ ਕਈ ਸਮੱਸਿਆਵਾਂ ਲਈ ਅਸਰਦਾਰ ਹੈ ਘਿਓ, ਅੱਜ ਤੋਂ ਹੀ ਇਸਨੂੰ ਆਪਣੀ ਡਾਇਟ 'ਚ ਕਰ ਲਓ ਸ਼ਾਮਲ
ਅਦਰਕ ਨਾਲ ਖਰਾਬ ਹੋਏ ਵਾਲਾਂ ਨੂੰ ਠੀਕ ਕੀਤਾ ਜਾ ਸਕਦਾ: ਪ੍ਰਦੂਸ਼ਣ ਅਤੇ ਖਰਾਬ ਜੀਵਨ ਸ਼ੈਲੀ ਕਾਰਨ ਵਾਲ ਬੁਰੀ ਤਰ੍ਹਾਂ ਖਰਾਬ ਹੋ ਜਾਂਦੇ ਹਨ। ਅਜਿਹੀ ਸਥਿਤੀ 'ਚ ਵਾਲ ਖਰਾਬ ਹੋਣ ਕਾਰਨ ਟੁੱਟਣ ਲੱਗਦੇ ਹਨ। ਅਦਰਕ ਵਾਲਾਂ ਦੀ ਗੁਣਵੱਤਾ ਨੂੰ ਸੁਧਾਰਦਾ ਹੈ। ਅਜਿਹੇ 'ਚ ਇਹ ਵਾਲਾਂ ਨੂੰ ਲੰਬੇ ਸਮੇਂ ਤੱਕ ਹੋਣ ਵਾਲੇ ਨੁਕਸਾਨ ਤੋਂ ਬਚਾਉਣ 'ਚ ਮਦਦ ਕਰਦਾ ਹੈ।
ਅਦਰਕ ਵਾਲਾਂ ਨੂੰ ਪੋਸ਼ਣ ਦੇਣ ਵਿੱਚ ਮਦਦ ਕਰਦਾ: ਅਦਰਕ ਵਿੱਚ ਮੌਜੂਦ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਵਾਲਾਂ ਨੂੰ ਪੋਸ਼ਣ ਦੇਣ ਅਤੇ ਵਾਲਾਂ ਨੂੰ ਸੁੰਦਰ ਬਣਾਉਣ ਵਿੱਚ ਫਾਇਦੇਮੰਦ ਹੋ ਸਕਦੇ ਹਨ। ਅਦਰਕ ਵਿੱਚ ਮੌਜੂਦ ਐਂਟੀਆਕਸੀਡੈਂਟ ਵਾਲਾਂ ਦੇ ਰੋਮਾਂ ਦੀ ਰੱਖਿਆ ਕਰਦੇ ਹਨ ਅਤੇ ਨੁਕਸਾਨ ਨੂੰ ਘੱਟ ਕਰਦੇ ਹਨ। ਨਤੀਜੇ ਵਜੋਂ, ਵਾਲਾਂ ਦੇ ਵਿਕਾਸ ਦੇ ਚੱਕਰ ਵਿੱਚ ਸੁਧਾਰ ਹੁੰਦਾ ਹੈ।