ਨੀਂਦ ਸਾਡੇ ਸਰੀਰ ਤੇ ਮਨ ਦੋਵਾਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਹਰ ਰੋਜ਼ ਦੀ ਭੱਜਦੋੜ ਵਾਲੀ ਜ਼ਿੰਦਗੀ ਵਿੱਚ ਨੀਂਦ ਇੱਕ ਅਜਿਹੀ ਸ਼ਾਂਤੀ ਹੈ ਜੋ ਨਾ ਸਿਰਫ ਸਾਨੂੰ ਮਾਨਸਿਕ ਤੌਰ ਉੱਤੇ ਤਾਜ਼ਾ ਰੱਖਦੀ ਹੈ, ਬਲਕਿ ਸਾਡੇ ਸਰੀਰ ਨੂੰ ਸ਼ਕਤੀ ਅਤੇ ਊਰਜਾ ਨਾਲ ਭਰ ਦਿੰਦੀ ਹੈ, ਪਰ ਅੱਜ ਦੇ ਇਸ ਤਣਾਅ ਭਰੇ ਦੌਰ ਵਿੱਚ, ਭਵਿੱਖ ਬਾਰੇ ਚਿੰਤਾ ਹੈ ਤੇ ਲੋਕਾਂ ਦੇ ਮਨਾਂ ਵਿੱਚ ਭੰਬਲਭੂਸਾ ਹੈ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕਾਂ ਦੀ ਨੀਂਦ ਖ਼ਤਮ ਹੋ ਗਈ ਹੈ।
ਵਰਤਮਾਨ ਸਮੇਂ ਵਿੱਚ ਨੀਂਦ ਵਰਗੀਆਂ ਸਮੱਸਿਆਵਾਂ ਸਾਡੇ ਸ਼ਰੀਰ ਅਤੇ ਦਿਮਾਗ ਲਈ ਮੁਸੀਬਤਾਂ ਦਾ ਕਾਰਨ ਕਿਵੇਂ ਬਣ ਸਕਦੀਆਂ ਹਨ? ਈਟੀਵੀ ਭਾਰਤ ਦੀ ਸੁੱਖੀਭਵਾ ਟੀਮ ਨੇ ਏਐਮਡੀ ਮੈਡੀਕਲ ਕਾਲਜ ਹੈਦਰਾਬਾਦ ਦੇ ਬੁਲਾਰੇ ਤੇ ਐਮਡੀ ਆਯੁਰਵੈਦ ਚਕਿਤਸਕ ਡਾ. ਰਾਜਲਕਸ਼ਮੀ ਮਾਧਵਮ ਨਾਲ ਗੱਲਬਾਤ ਕੀਤੀ।
ਕਿਉਂ ਜ਼ਰੂਰੀ ਹੈ ਨੀਂਦ
ਡਾ ਮਾਧਵਮ ਦੱਸਦੀ ਹੈ ਕਿ ਇੱਕ ਚੰਗੀ ਨੀਂਦ ਸਰੀਰ ਤੇ ਦਿਮਾਗ ਦੋਵਾਂ ਲਈ ਦਵਾਈ ਵਾਂਗ ਹੈ, ਪਰ ਮੌਜੂਦਾ ਸਥਿਤੀ ਵਿੱਚ ਜਦੋਂ ਚਾਰੇ ਪਾਸੇ ਅਨਿਸ਼ਚਿਤਤਾ ਦੀ ਸਥਿਤੀ ਹੈ, ਚਾਹੇ ਇਹ ਬੱਚੇ ਹੋਣ ਜਾਂ ਬੁੱਢੇ, ਨੀਂਦ ਪ੍ਰਭਾਵਤ ਹੋ ਰਹੀ ਹੈ। ਦਰਅਸਲ, ਨੀਂਦ ਇੱਕ ਜੀਵ-ਵਿਗਿਆਨਕ ਪ੍ਰਕਿਰਿਆ ਹੈ, ਜੋ ਸਾਡੇ ਸਰੀਰ ਲਈ ਉਨੀ ਮਹੱਤਵਪੂਰਨ ਹੈ ਜਿੰਨਾ ਭੋਜਨ, ਪਾਣੀ ਅਤੇ ਹਵਾ। ਨੀਂਦ ਦੇ ਦੌਰਾਨ ਸਾਡਾ ਸਰੀਰ ਐਨਾਬੋਲਿਕ ਅਵਸਥਾ ਵਿੱਚ ਚਲਾ ਜਾਂਦਾ ਹੈ, ਜਿੱਥੇ ਸਾਰੇ ਸਰੀਰਕ ਪ੍ਰਣਾਲੀਆਂ, ਰੇਸ਼ੇਦਾਰ ਨਸਾਂ ਨੂੰ ਅਰਾਮ ਮਿਲਦਾ ਹੈ, ਉਨ੍ਹਾਂ ਦਾ ਪੁਨਰ ਨਿਰਮਾਣ ਹੰਦਾ ਹੈ ਅਤੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਬੇਸ਼ਰਤੇ ਸਾਡਾ ਸਰੀਰ ਘੱਟੋ ਘੱਟ 7 ਤੋਂ 9 ਘੰਟੇ ਦੀ ਨੀਂਦ ਲਵੇ।
ਪ੍ਰੇਸ਼ਾਨੀ ਵਾਲੀ ਨੀਂਦ ਦਾ ਸਰੀਰ ਉੱਤੇ ਪ੍ਰਭਾਵ
ਜ਼ਰੂਰਤ ਤੋਂ ਘੱਟ ਨੀਂਦ ਲੈਣਾ, ਨੀਂਦ ਦੀ ਘਾਟ ਹੋਣਾ ਜਾਂ ਬੇਚੈਨੀ ਜਾਂ ਕਿਸੇ ਵੀ ਕਾਰਨ ਚੰਗੀ ਨੀਂਦ ਨਾ ਆਉਣਾ, ਇਹ ਸਭ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਸਿੱਧਾ ਪ੍ਰਭਾਵਿਤ ਕਰਦੇ ਹਨ। ਸਾਡੇ ਸਰੀਰ ਵਿੱਚ ਸਾਇਟੋਕਾਈਨਜ਼ ਨਾਮ ਦਾ ਪ੍ਰੋਟੀਨ ਪੈਦਾ ਹੁੰਦਾ ਹੈ, ਜੋ ਸਰੀਰ ਦੇ ਵੱਖ-ਵੱਖ ਪ੍ਰਤੀਕ੍ਰਿਆਵਾਂ ਨੂੰ ਨਿਯਮਿਤ ਕਰਦਾ ਹੈ, ਬਿਮਾਰੀ ਤੇ ਸੰਕਰਮਣ ਨੂੰ ਨਿਯੰਤਰਿਤ ਕਰਦਾ ਹੈ ਅਤੇ ਇਮਿਊਨ ਸਿਸਟਮ ਵਿਚਲੇ ਸੈੱਲਾਂ ਨੂੰ ਮਜ਼ਬੂਤ ਕਰਦਾ ਹੈ। ਨੀਂਦ ਦੀ ਘਾਟ ਸਾਡੇ ਸਰੀਰ ਵਿੱਚ ਸਾਇਟੋਕਾਈਨਾਂ ਦੇ ਕੰਮ ਵਿੱਚ ਰੁਕਾਵਟ ਪਾਉਂਦੀ ਹੈ। ਉੱਥੇ ਹੀ ਚੰਗੀ ਨੀਂਦ ਦੀ ਘਾਟ ਕਾਰਨ, ਸਾਡੇ ਸਰੀਰ ਦੇ ਟੀ-ਸੈੱਲ ਅਰਥਾਤ ਵਧੀਆ ਸੈੱਲ ਲਈ ਲੜਨ ਵਾਲੇ ਸੈੱਲਾਂ ਦੀ ਕੰਮ ਵਿੱਚ ਅੜੀਕਾ ਬਣ ਜਾਂਦੇ ਹਨ।
ਕਿਵੇਂ ਲਈਏ ਚੰਗੀ ਨੀਂਦ
ਡਾ. ਮਾਧਵਮ ਦਾ ਕਹਿਣਾ ਹੈ ਕਿ ਚੰਗੀ ਨੀਂਦ ਲਈ ਸਭ ਤੋਂ ਜ਼ਰੂਰੀ ਹੈ ਦਿਨ ਦੇ ਸਮੇਂ ਕੰਮ ਕਰਨਾ। ਨਾਲ ਹੀ, ਸਰੀਰ ਤੇ ਬਿਹਤਰ ਨੀਂਦ ਲਈ ਪ੍ਰਾਣਾਯਾਮ, ਧਿਆਨ ਤੇ ਕਸਰਤ ਵਰਗੀਆਂ ਗਤੀਵਿਧੀਆਂ ਵੀ ਜ਼ਰੂਰੀ ਹਨ। ਦਿਨ ਵੇਲੇ ਜਿੰਨਾ ਹੋ ਸਕੇ ਸੌਣ ਤੋਂ ਪ੍ਰਹੇਜ਼ ਕਰੋ। ਹਾਲਾਂਕਿ ਤੁਸੀਂ ਗਰਮੀਆਂ ਵਿੱਚ ਥੋੜ੍ਹੇ ਸਮੇਂ ਲਈ ਦਿਨ ਦੇ ਸਮੇਂ ਸੌਂ ਸਕਦੇ ਹੋ, ਪਰ ਬਾਕੀ ਮਹੀਨਿਆਂ ਵਿੱਚ ਦਿਨ ਦੀ ਨੀਂਦ ਤੋਂ ਬਚੋ। ਪਚਣ ਯੋਗ ਅਤੇ ਪੌਸ਼ਟਿਕ ਭੋਜਨ ਖਾਓ. ਜਿੰਨਾ ਹੋ ਸਕੇ ਨਸ਼ੇ ਅਤੇ ਕੈਫ਼ੀਨ ਤੋਂ ਦੂਰ ਰਹੋ। ਸੌਣ ਤੋਂ ਘੱਟੋ ਘੱਟ 6 ਘੰਟੇ ਪਹਿਲਾਂ ਕਿਸੇ ਵੀ ਕਿਸਮ ਦੇ ਨਸ਼ਾ, ਕੈਫ਼ੀਨ ਜਾਂ ਨਿਕੋਟਿਨ ਦਾ ਸੇਵਨ ਨਾ ਕਰੋ। ਸੌਣ ਤੋਂ 2 ਜਾਂ 3 ਘੰਟੇ ਪਹਿਲਾਂ ਰਾਤ ਦਾ ਖਾਣਾ ਖਾਓ।
ਨੀਂਦ ਦੀ ਸਮੱਸਿਆ ਹੋਣ ਦੀ ਸਥਿਤੀ ਵਿੱਚ ਅਭਿਯੰਗਾਇਆ ਅਤੇ ਸ਼ਿਰੋਧਰੀਆ ਵਰਗੇ ਆਯੁਰਵੈਦਿਕ ਮੈਡੀਕਲ ਗੁਣਾਂ ਵਾਲੇ ਤੇਲਾਂ ਨਾਲ ਮਾਲਸ਼ ਕਰੋ। ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਖੁਸ਼ਬੂਦਾਰ, ਸਾਫ਼ ਅਤੇ ਸੁੰਦਰ ਰੱਖੋ, ਤਾਂ ਜੋ ਮਨ ਖ਼ੁਸ਼ ਹੋਵੇ। ਸੌਣ ਤੋਂ ਪਹਿਲਾਂ ਕੋਸੇ ਕੋਸੇ ਪਾਣੀ ਦਾ ਸੇਵਨ ਕਰੋ ਅਤੇ ਕੋਸੇ ਜਾਂ ਗਰਮ ਦੁੱਧ ਦਾ ਸੇਵਨ ਕਰੋ ਤੇ ਜੇ ਹੋ ਸਕੇ ਤਾਂ ਆਪਣੇ ਪੈਰਾਂ ਵਿੱਚ ਤਿਲ ਦੇ ਤੇਲ ਦੀ ਹਲਕਾ ਜਿਹੀ ਮਾਲਸ਼ ਕਰੋ। ਇਸ ਤੋਂ ਬਾਅਦ ਵੀ, ਜੇ ਤੁਸੀਂ ਸੌਂਣ ਵਿੱਚ ਮੁਸ਼ਕਿਲ ਮਹਿਸੂਸ ਕਰਦੇ ਹੋਵੇ ਤਾਂ ਅਸ਼ਵਗੰਧਾ, ਜਾਟਮਾਂਸੀ, ਯਸ਼ਤੀਮਾਧੂ, ਬ੍ਰਾਹਮੀ, ਜੈਫ਼ਲ ਅਤੇ ਸ਼ੰਖਪੁਸ਼ਪੀ ਨੂੰ ਇੱਕ ਆਯੁਰਵੈਦਿਕ ਡਾਕਟਰ ਦੀ ਸਲਾਹ `ਤੇ ਲਿਆ ਜਾ ਸਕਦਾ ਹੈ।
ਡਾਕਟਰ ਮਾਧਵਮ ਕਹਿੰਦੀ ਹੈ ਕਿ ਨੀਂਦ ਨਾ ਆਉਣ ਉੱਤੇ ਕਿਸੇ ਵੀ ਦਵਾਈ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੀ ਜੀਵਨ ਸ਼ੈਲੀ ਨੂੰ ਸੁਧਾਰਣ ਦਾ ਯਤਨ ਜ਼ਰੂਰ ਕਰੋ। ਸਮੇਂ ਉੱਤੇ ਸੋਵੋ ਤੇ ਸਮੇਂ ਉੱਤੇ ਜਾਗੋ, ਕਸਰਤ ਕਰੋ, ਮੋਬਾਈਲ ਤੇ ਟੀਵੀ ਨੂੰ ਘੱਟ ਸਮਾਂ ਦੇਵੋ ਪਰ ਉਸਤੋਂ ਬਾਅਦ ਵੀ ਅਜਿਹਾ ਲੱਗਦਾ ਹੈ ਕਿ ਸਮੱਸਿਆ ਠੀਕ ਨਹੀਂ ਹੋ ਰਹੀ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਕੋਈ ਵੀ ਦਵਾਈ ਲੈਣੀ ਸ਼ੁਰੂ ਕਰੋ।