ETV Bharat / sukhibhava

Gajar Halwa Benefits: ਸਵਾਦ ਹੀ ਨਹੀਂ, ਸਗੋ ਸਿਹਤ ਲਈ ਵੀ ਫਾਇਦੇਮੰਦ ਹੈ ਗਾਜਰ ਦਾ ਹਲਵਾ - ਗਾਜਰ ਦਾ ਹਲਵਾ ਖਾਣ ਦੇ ਫਾਇਦੇ

Gajar Halwa Benefits: ਗਾਜਰ ਦਾ ਹਲਵਾ ਖਾਣ 'ਚ ਸਵਾਦ ਹੁੰਦਾ ਹੈ ਅਤੇ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸਨੂੰ ਖਾਣ ਨਾਲ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ।

Gajar Halwa Benefits
Gajar Halwa Benefits
author img

By ETV Bharat Health Team

Published : Dec 12, 2023, 3:44 PM IST

ਹੈਦਰਾਬਾਦ: ਸਰਦੀਆਂ ਦੇ ਮੌਸਮ ਦੌਰਾਨ ਹਰ ਘਰ 'ਚ ਗਾਜਰ ਦਾ ਹਲਵਾ ਬਣਾਇਆ ਜਾਂਦਾ ਹੈ। ਇਹ ਹਲਵਾ ਖਾਣ 'ਚ ਸਵਾਦ ਹੁੰਦਾ ਹੈ। ਗਾਜਰ ਦਾ ਹਲਵਾ ਸਿਰਫ਼ ਸਵਾਦ ਹੀ ਨਹੀਂ, ਸਗੋ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਹਲਵੇ ਨੂੰ ਬਣਾਉਦੇ ਸਮੇਂ ਇਸ 'ਚ ਕਈ ਸਿਹਤਮੰਦ ਚੀਜ਼ਾਂ ਪਾਓ, ਤਾਂਕਿ ਤੁਹਾਨੂੰ ਜ਼ਰੂਰੀ ਸਿਹਤ ਲਾਭ ਮਿਲ ਸਕਣ।

ਗਾਜਰ ਦਾ ਹਲਵਾ ਖਾਣ ਦੇ ਫਾਇਦੇ:

ਹਲਵੇ 'ਚ ਮੌਜ਼ੂਦ ਘਿਓ ਫਾਇਦੇਮੰਦ: ਗਾਜਰ ਦੇ ਹਲਵੇ 'ਚ ਘਿਓ ਪਾਇਆ ਜਾਂਦਾ ਹੈ, ਜੋ ਸਿਹਤਮੰਦ ਫੈਟਸ ਦੇ ਨਾਲ ਭਰਪੂਰ ਹੁੰਦਾ ਹੈ। ਇਹ ਸਿਹਤਮੰਦ ਫੈਟ ਤੁਹਾਡੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਘਿਓ ਦਿਲ ਲਈ ਵੀ ਲਾਭਦਾਇਕ ਹੁੰਦਾ ਹੈ। ਇਸਦੇ ਨਾਲ ਹੀ, ਸਰਦੀਆਂ ਦੇ ਮੌਸਮ 'ਚ ਸਰੀਰ ਨੂੰ ਗਰਮ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਗਾਜਰ ਦੇ ਹਲਵੇ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।

ਪੌਸ਼ਟਿਕ ਤੱਤਾਂ ਨਾਲ ਭਰਪੂਰ: ਗਾਜਰ ਦੇ ਹਲਵੇ 'ਚ ਕਈ ਚੀਜ਼ਾਂ ਪਾਈਆ ਜਾਂਦੀਆਂ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੀਆਂ ਹਨ। ਗਾਜਰ ਵਿਟਾਮਿਨ-ਏ, ਵਿਟਾਮਿਨ-ਕੇ ਅਤੇ ਕਈ ਮਿਨਰਲਸ ਨਾਲ ਭਰਪੂਰ ਹੁੰਦੀ ਹੈ। ਇਸਦੇ ਨਾਲ ਹੀ ਘਿਓ 'ਚ ਸਿਹਤਮੰਦ ਫੈਟ ਪਾਇਆ ਜਾਂਦਾ ਹੈ। ਗਾਜਰ 'ਚ ਪਾਏ ਜਾਣ ਵਾਲੇ ਡਰਾਈ ਫਰੂਟਸ ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੁੰਦੇ ਹਨ। ਇਸ ਲਈ ਗਾਜਰ ਦਾ ਹਲਵਾ ਖਾਣ ਨਾਲ ਸਰੀਰ ਨੂੰ ਕਈ ਪੌਸ਼ਟਿਕ ਤੱਤ ਮਿਲ ਸਕਦੇ ਹਨ।

ਇਮਿਊਨਟੀ ਮਜ਼ਬੂਤ ਹੁੰਦੀ: ਗਾਜਰ 'ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦਾ ਹੈ। ਇਸਦੇ ਨਾਲ ਹੀ, ਗਾਜਰ ਦੇ ਹਲਵੇ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਇਮਿਊਨਟੀ ਅਤੇ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ, ਘਿਓ ਵੀ ਇਮਿਊਨਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।

ਚਮਕਦਾਰ ਚਮੜੀ: ਗਾਜਰ 'ਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

ਫਾਈਬਰ ਨਾਲ ਭਰਪੂਰ: ਗਾਜਰ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸਨੂੰ ਖਾਣ ਨਾਲ ਪਾਚਨ ਕਿਰੀਆ ਬਿਹਤਰ ਹੁੰਦੀ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.