ਹੈਦਰਾਬਾਦ: ਅੰਡੇ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਉਬਲੇ ਹੋਏ ਅੰਡੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਸਿਹਤ, ਚਮੜੀ ਅਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੈ ਪਰ ਇਸਨੂੰ ਜ਼ਿਆਦਾ ਖਾਣਾ ਖਤਰਨਾਕ ਵੀ ਹੋ ਸਕਦਾ ਹੈ। ਇਸ ਲਈ ਅੰਡੇ ਨੂੰ ਸੀਮਤ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਅੰਡੇ ਖਾਣ ਦੇ ਕੀ ਫਾਇਦੇ ਹਨ?
ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦੇ: ਜਿਨ੍ਹਾਂ ਲੋਕਾਂ ਵਿੱਚ ਚੰਗੇ ਕੋਲੇਸਟ੍ਰੋਲ ਦਾ ਪੱਧਰ ਉੱਚਾ ਹੁੰਦਾ ਹੈ ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇੱਕ ਅਧਿਐਨ ਦੇ ਅਨੁਸਾਰ, ਜੇਕਰ ਤੁਸੀਂ 6 ਹਫ਼ਤਿਆਂ ਤੱਕ 2 ਉਬਲੇ ਹੋਏ ਅੰਡੇ ਦਾ ਸੇਵਨ ਕਰਦੇ ਹੋ, ਤਾਂ ਇਹ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ ਦੀ ਮਾਤਰਾ ਨੂੰ ਵਧਾ ਸਕਦੇ ਹਨ। ਇਹ ਸੱਚ ਹੈ ਕਿ ਅੰਡੇ ਵਿਚ ਕੁਦਰਤੀ ਤੌਰ 'ਤੇ ਕੋਲੈਸਟ੍ਰੋਲ ਹੁੰਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਨ੍ਹਾਂ ਦੇ ਸੇਵਨ ਨਾਲ ਬਲੱਡ ਕੋਲੈਸਟ੍ਰੋਲ ਵਧਦਾ ਹੈ। ਅੰਡੇ 70 ਫੀਸਦੀ ਲੋਕਾਂ 'ਚ ਕੋਲੈਸਟ੍ਰੋਲ ਦਾ ਪੱਧਰ ਨਹੀਂ ਵਧਾਉਂਦੇ, ਜਦਕਿ ਇਨ੍ਹਾਂ ਨੂੰ ਖਾਣ ਨਾਲ ਸਿਰਫ 30 ਫੀਸਦੀ ਲੋਕਾਂ 'ਚ ਹੀ ਖਰਾਬ ਕੋਲੈਸਟ੍ਰੋਲ ਵਧ ਸਕਦਾ ਹੈ।
ਅੱਖਾਂ ਲਈ ਫਾਇਦੇਮੰਦ: ਇਹ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਅੱਖਾਂ ਲਈ ਚੰਗਾ ਹੁੰਦਾ ਹੈ। ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਣ ਲਈ ਅੰਡੇ ਨੂੰ ਭੋਜਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਮਿਊਨਿਟੀ ਬੂਸਟਰ: ਇਹ ਐਂਟੀਆਕਸੀਡੈਂਟ, ਪ੍ਰੋਟੀਨ ਅਤੇ ਕਈ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦਾ ਹੈ।
ਹੱਡੀਆਂ ਨੂੰ ਮਜ਼ਬੂਤ ਬਣਾਉਂਦਾ: ਅੰਡੇ ਵਿਟਾਮਿਨ ਡੀ ਨਾਲ ਭਰਪੂਰ ਹੁੰਦੇ ਹਨ। ਇਹ ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਸੁਪਰਫੂਡ ਸਾਬਤ ਹੋ ਸਕਦੇ ਹਨ।
ਦਿਮਾਗ ਲਈ ਚੰਗਾ: ਅੰਡੇ ਵਿੱਚ ਕੋਲੀਨ ਹੁੰਦਾ ਹੈ। ਇਹ ਦਿਮਾਗ ਲਈ ਫਾਇਦੇਮੰਦ ਹੁੰਦਾ ਹੈ। ਇਹ ਯਾਦਦਾਸ਼ਤ ਦੀ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਰੋਜ਼ਾਨਾ ਅੰਡੇ ਖਾਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ।
- Cardamom Disadvantages: ਕਿਤੇ ਤੁਸੀਂ ਵੀ ਇਲਾਇਚੀ ਦੀ ਜ਼ਿਆਦਾ ਵਰਤੋਂ ਤਾਂ ਨਹੀ ਕਰ ਰਹੇ, ਹੋ ਜਾਓ ਸਾਵਧਾਨ, ਇਨ੍ਹਾਂ ਸਿਹਤ ਸਮੱਸਿਆਵਾਂ ਦਾ ਹੋ ਸਕਦੈ ਹੋ ਸ਼ਿਕਾਰ
- Diabetes Control: ਸ਼ੂਗਰ ਦੇ ਹੋ ਮਰੀਜ਼, ਤਾਂ ਇਸਨੂੰ ਕੰਟਰੋਲ 'ਚ ਕਰਨ ਲਈ ਅੱਜ ਤੋਂ ਹੀ ਆਪਣੀ ਡਾਇਟ 'ਚ ਸ਼ਾਮਲ ਕਰੋ ਇਹ ਚੀਜ਼
- Pranayama Benefits: ਪ੍ਰਾਣਾਯਾਮ ਕਰਨਾ ਸਿਹਤ ਲਈ ਬਹੁਤ ਜ਼ਰੂਰੀ, ਜਾਣੋ ਇਸਦੇ ਫਾਇਦੇ
ਭਾਰ ਘਟਾਉਣ 'ਚ ਮਦਦਗਾਰ: ਅੰਡੇ ਵਿੱਚ ਲੀਨ ਪ੍ਰੋਟੀਨ ਦੇ ਨਾਲ-ਨਾਲ ਅਮੀਨੋ ਐਸਿਡ ਵੀ ਹੁੰਦੇ ਹਨ। ਇਸ ਦੇ ਨਾਲ ਹੀ ਇਸ ਵਿੱਚ ਘੱਟ ਕੈਲੋਰੀ ਹੁੰਦੀ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਠੰਡੇ ਮੌਸਮ ਵਿੱਚ ਭਾਰ ਘਟਾਉਣਾ ਥੋੜਾ ਮੁਸ਼ਕਲ ਹੁੰਦਾ ਹੈ ਕਿਉਂਕਿ ਸੁਸਤ ਅਤੇ ਠੰਡੇ ਮੌਸਮ ਤੁਹਾਡੀ ਫਿਟਨੈਸ ਰੁਟੀਨ ਨੂੰ ਬਰੇਕ ਲਗਾਉਂਦੇ ਹਨ। ਅਜਿਹੇ 'ਚ ਉਬਲਿਆ ਅੰਡਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।
ਚਮੜੀ ਲਈ ਫਾਇਦੇਮੰਦ: ਸਾਡੀ ਚਮੜੀ ਦਾ ਇੱਕ ਮਹੱਤਵਪੂਰਨ ਹਿੱਸਾ ਸੇਲੇਨੀਅਮ ਹੁੰਦਾ ਹੈ ਅਤੇ ਅੰਡੇ ਨੂੰ ਇਸ ਪੋਸ਼ਕ ਤੱਤ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਅੰਡਾ ਚਮੜੀ ਲਈ ਵੀ ਫਾਇਦੇਮੰਦ ਹੋ ਸਕਦਾ ਹੈ।
ਵਾਲਾਂ ਲਈ ਫਾਇਦੇਮੰਦ: ਅੱਜ ਦੇ ਪ੍ਰਦੂਸ਼ਣ ਭਰੇ ਵਾਤਾਵਰਨ ਵਿੱਚ ਵਾਲਾਂ ਨੂੰ ਸਿਹਤਮੰਦ ਰੱਖਣਾ ਥੋੜਾ ਮੁਸ਼ਕਲ ਹੈ, ਪਰ ਅੰਡਾ ਤੁਹਾਡੇ ਵਾਲਾਂ ਨੂੰ ਖਰਾਬ ਹੋਣ ਤੋਂ ਬਚਾ ਸਕਦਾ ਹੈ। ਅੰਡੇ ਵਿੱਚ ਬਾਇਓਟਿਨ ਹੁੰਦਾ ਹੈ, ਜੋ ਵਾਲਾਂ ਨੂੰ ਸਿਹਤਮੰਦ ਅਤੇ ਚਮਕਦਾਰ ਰੱਖਣ ਵਿੱਚ ਮਦਦ ਕਰਦਾ ਹੈ।
ਗਰਭਵਤੀ ਔਰਤਾਂ ਲਈ ਅੰਡਾ ਖਾਣਾ ਫਾਇਦੇਮੰਦ: ਉਬਲੇ ਹੋਏ ਅੰਡੇ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਕਿਉਂਕਿ ਇਨ੍ਹਾਂ ਵਿੱਚ ਪ੍ਰੋਟੀਨ, ਕੋਲੀਨ ਅਤੇ ਸੇਲੇਨੀਅਮ ਦੀ ਚੰਗੀ ਮਾਤਰਾ ਹੁੰਦੀ ਹੈ।