ਹੈਦਰਾਬਾਦ: ਵਧਦੇ ਪ੍ਰਦੂਸ਼ਣ ਕਾਰਨ ਸਾਡੀ ਸਿਹਤ ਹੀ ਨਹੀਂ ਸਗੋ ਅੱਖਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਪ੍ਰਦੂਸ਼ਣ ਕਾਰਨ ਸਾਹ ਲੈਣ 'ਚ ਮੁਸ਼ਕਿਲ, ਗਲੇ 'ਚ ਖਰਾਸ਼ ਅਤੇ ਫੇਫੜੇ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਨ੍ਹਾਂ ਸਮੱਸਿਆਵਾਂ 'ਚ ਅੱਖਾਂ ਨਾਲ ਜੁੜੀ ਪਰੇਸ਼ਾਨੀ ਵੀ ਸ਼ਾਮਲ ਹੈ। ਪ੍ਰਦੂਸ਼ਣ ਕਾਰਨ ਅੱਖਾਂ 'ਚ ਪਾਣੀ ਆਉਣਾ, ਲਾਲ ਹੋਣਾ, ਸੋਜ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਆਪਣੀਆਂ ਅੱਖਾਂ ਦਾ ਧਿਆਨ ਰੱਖਣ ਲਈ ਤੁਸੀਂ ਕੁਝ ਤਰੀਕੇ ਅਜ਼ਮਾ ਸਕਦੇ ਹੋ।
ਅੱਖਾਂ 'ਚ ਜਲਨ ਅਤੇ ਖੁਜਲੀ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਤਰੀਕੇ:
ਅੱਖਾਂ ਨੂੰ ਸਾਫ਼ ਪਾਣੀ ਨਾਲ ਧੋ ਲਓ: ਪ੍ਰਦੂਸ਼ਣ ਕਾਰਨ ਅੱਖਾਂ 'ਚ ਮਿਟੀ ਚਲੇ ਜਾਂਦੀ ਹੈ। ਇਸ ਕਾਰਨ ਅੱਖਾਂ 'ਚ ਜਲਨ ਹੋਣ ਲੱਗਦੀ ਹੈ। ਇਸ ਲਈ ਤੁਹਾਨੂੰ ਰੋਜ਼ ਆਪਣੀਆਂ ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ, ਤਾਂਕਿ ਅੱਖਾਂ 'ਚੋ ਮਿੱਟੀ ਸਾਫ਼ ਹੋ ਸਕੇ।
ਅੱਖਾਂ ਨੂੰ ਗੰਦੇ ਹੱਥ ਨਾ ਲਗਾਓ: ਕਈ ਵਾਰ ਗੰਦੀਆਂ ਚੀਜ਼ਾਂ ਨੂੰ ਹੱਥ ਲਗਾਉਣ ਤੋਂ ਬਾਅਦ ਕਿਟਾਣੂ ਅਤੇ ਮਿੱਟੀ ਸਾਡੇ ਹੱਥਾ 'ਚ ਲੱਗੀ ਰਹਿ ਜਾਂਦੀ ਹੈ। ਉਨ੍ਹਾਂ ਹੀ ਹੱਥਾਂ ਨਾਲ ਅਸੀਂ ਆਪਣੀਆਂ ਅੱਖਾਂ ਨੂੰ ਛੂਹ ਲੈਂਦੇ ਹਾਂ। ਇਸ ਕਾਰਨ ਅੱਖਾਂ 'ਚ ਇੰਨਫੈਕਸ਼ਨ ਹੋ ਸਕਦੀ ਹੈ। ਇਸ ਲਈ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਸਾਫ਼ ਕਰੋ।
ਅੱਖਾਂ ਨੂੰ ਨਾ ਰਗੜੋ: ਅੱਖਾਂ ਨੂੰ ਰਗੜਨ ਨਾਲ ਅੱਖਾਂ 'ਚ ਖੁਸ਼ਕੀ ਅਤੇ ਲਾਲ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਅੱਖਾਂ ਨੂੰ ਨਾ ਰਗੜੋ। ਜੇਕਰ ਅੱਖਾਂ 'ਚ ਖੁਜਲੀ ਹੋ ਰਹੀ ਹੈ, ਤਾਂ ਆਪਣੀਆਂ ਅੱਖਾਂ 'ਤੇ ਪਾਣੀ ਮਾਰੋ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਰਾਹਤ ਮਿਲੇਗੀ।
ਅੱਖਾਂ 'ਚ ਪਾਉਣ ਵਾਲੀ ਦਵਾਈ ਦਾ ਇਸਤੇਮਾਲ ਕਰੋ: ਪ੍ਰਦੂਸ਼ਣ ਕਾਰਨ ਅੱਖਾਂ 'ਚ ਖੁਸ਼ਕੀ ਹੋ ਸਕਦੀ ਹੈ। ਇਸ ਲਈ ਡਾਕਟਰ ਅੱਖਾਂ 'ਚ ਪਾਉਣ ਵਾਲੀ ਦਵਾਈ ਦਾ ਇਸਤੇਮਾਲ ਕਰਨ ਦੀ ਸਲਾਹ ਦਿੰਦੇ ਹਨ। ਇਸ ਨਾਲ ਅੱਖਾਂ ਨੂੰ ਨਮੀ ਮਿਲਦੀ ਹੈ ਅਤੇ ਖੁਸ਼ਕੀ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ। ਇਸਦੇ ਨਾਲ ਹੀ ਇਨਫੈਕਸ਼ਨ ਹੋਣ ਦਾ ਖਤਰਾ ਘਟ ਹੁੰਦਾ ਹੈ।
ਡਾਕਟਰ ਨਾਲ ਸੰਪਰਕ ਕਰੋ: ਅੱਖਾਂ ਨਾਲ ਜੁੜੀ ਕੋਈ ਸਮੱਸਿਆਂ ਹੋਣ 'ਤੇ ਤਰੁੰਤ ਡਾਕਟਰ ਨਾਲ ਸੰਪਰਕ ਕਰੋ। ਜੇਕਰ ਅੱਖਾਂ ਨਾਲ ਜੁੜੀ ਸਮੱਸਿਆਂ ਦਾ ਸਮੇਂ ਸਿਰ ਇਲਾਜ਼ ਨਾ ਕੀਤਾ ਜਾਵੇ, ਤਾਂ ਸਮੱਸਿਆਂ ਹੋਰ ਵੀ ਵਧ ਸਕਦੀ ਹੈ। ਇਸ ਲਈ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰੋ।