ਹੈਦਰਾਬਾਦ: ਹਲਦੀ ਦਾ ਇਸਤੇਮਾਲ ਲੋਕ ਜ਼ਿਆਦਾ ਕਰਦੇ ਹਨ ਅਤੇ ਇਸ ਨਾਲ ਸਰੀਰ ਨੂੰ ਕਈ ਫਾਇਦੇ ਵੀ ਮਿਲਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਮਾਤਰਾ 'ਚ ਹਲਦੀ ਦਾ ਇਸਤੇਮਾਲ ਕਰਨਾ ਖਤਰਨਾਕ ਹੋ ਸਕਦਾ ਹੈ।
ਹਲਦੀ ਦਾ ਜ਼ਿਆਦਾ ਇਸਤੇਮਾਲ ਕਰਨ ਦੇ ਨੁਕਸਾਨ:
ਜ਼ਿਆਦਾ ਹਲਦੀ ਦੀ ਵਰਤੋ ਕਰਨ ਨਾਲ ਪੇਟ 'ਚ ਸਮੱਸਿਆਂ: ਹਲਦੀ ਪੇਟ ਲਈ ਗਰਮ ਹੁੰਦੀ ਹੈ। ਇਸ ਲਈ ਘਟ ਮਾਤਰਾ 'ਚ ਹੀ ਇਸਦਾ ਇਸਤੇਮਾਲ ਕਰੋ। ਜ਼ਿਆਦਾ ਇਸਤੇਮਾਲ ਕਰਨ ਨਾਲ ਪੇਟ 'ਚ ਜਲਨ ਅਤੇ ਸੋਜ ਹੋ ਸਕਦੀ ਹੈ।
ਜ਼ਿਆਦਾ ਹਲਦੀ ਦਾ ਇਸਤੇਮਾਲ ਕਰਨ ਨਾਲ ਉਲਟੀ ਅਤੇ ਲੂਜ ਮੋਸ਼ਨ ਦੀ ਸਮੱਸਿਆਂ: ਹਲਦੀ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਲੂਜ ਮੋਸ਼ਨ ਅਤੇ ਪਾਚਨ ਦੀ ਸਮੱਸਿਆਂ ਵੀ ਹੋ ਸਕਦੀ ਹੈ। ਇਸਦੇ ਨਾਲ ਹੀ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹੋ।
ਜ਼ਿਆਦਾ ਹਲਦੀ ਦਾ ਇਸਤੇਮਾਲ ਕਰਨ ਨਾਲ ਕਿਡਨੀ 'ਚ ਪੱਥਰੀ ਹੋਣ ਦਾ ਖਤਰਾ: ਕਈ ਲੋਕ ਸਵਾਦ ਵਧਾਉਣ ਲਈ ਹਲਦੀ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ। ਇਸ ਨਾਲ ਤੁਹਾਨੂੰ ਕਈ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਤੁਸੀਂ ਕਿਡਨੀ ਸਟੋਨ ਦੀ ਸਮੱਸਿਆਂ ਤੋਂ ਪੀੜਿਤ ਹੋ ਸਕਦੇ ਹੋ।
ਜ਼ਿਆਦਾ ਹਲਦੀ ਦਾ ਇਸਤੇਮਾਲ ਕਰਨ ਨਾਲ ਨੱਕ 'ਚੋ ਖੂਨ ਆਉਣ ਦੀ ਸਮੱਸਿਆਂ: ਜਿਨ੍ਹਾਂ ਲੋਕਾਂ ਨੂੰ ਨੱਕ 'ਚੋ ਖੂਨ ਆਉਣ ਦੀ ਸਮੱਸਿਆਂ ਹੈ, ਉਹ ਲੋਕ ਹਲਦੀ ਦਾ ਜ਼ਿਆਦਾ ਇਸਤੇਮਾਲ ਨਾ ਕਰਨ। ਕਿਉਕਿ ਇਸ ਨਾਲ ਨੱਕ 'ਚੋ ਖੂਨ ਆਉਣ ਦੀ ਸਮੱਸਿਆਂ ਵਧ ਸਕਦੀ ਹੈ।
ਜ਼ਿਆਦਾ ਹਲਦੀ ਦਾ ਇਸਤੇਮਾਲ ਕਰਨ ਨਾਲ ਸ਼ੂਗਰ ਦਾ ਖਤਰਾ: ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਅਤੇ ਦਵਾਈਆ ਖਾਂਦੇ ਹਨ। ਅਜਿਹੇ ਲੋਕ ਹਲਦੀ ਦੀ ਜ਼ਿਆਦਾ ਮਾਤਰਾ 'ਚ ਵਰਤੋ ਨਾ ਕਰਨ। ਇਸ ਨਾਲ ਸਰੀਰ 'ਚ ਖੂਨ ਦੀ ਕਮੀ ਆ ਸਕਦੀ ਹੈ।
- Brinjal Side Effects: ਇਨ੍ਹਾਂ ਬਿਮਾਰੀਆਂ ਤੋਂ ਪੀੜਿਤ ਲੋਕ ਅੱਜ ਤੋਂ ਹੀ ਬਣਾ ਲੈਣ ਬੈਂਗਣ ਤੋਂ ਦੂਰੀ, ਨਹੀਂ ਤਾਂ ਵਧ ਸਕਦਾ ਹੈ ਕਈ ਬਿਮਾਰੀਆਂ ਦਾ ਖਤਰਾ
- Melon Seeds Benefits: ਖਰਬੂਜੇ ਦੇ ਬੀਜਾਂ ਨੂੰ ਆਪਣੀ ਖੁਰਾਕ 'ਚ ਕਰ ਲਓ ਸ਼ਾਮਲ, ਮਿਲਣਗੇ ਅਣਗਿਣਤ ਫਾਇਦੇ
- Egg Side Effects: ਜ਼ਿਆਦਾ ਅੰਡੇ ਖਾਣਾ ਸਿਹਤ ਲਈ ਹੋ ਸਕਦੈ ਨੁਕਸਾਨਦੇਹ, ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਜ਼ਿਆਦਾ ਅੰਡੇ ਖਾਣ ਤੋਂ ਕਰਨ ਪਰਹੇਜ਼
ਚਮੜੀ ਦੀ ਐਲਰਜ਼ੀ: ਕਈ ਲੋਕ ਆਪਣੀ ਚਮੜੀ ਦਾ ਰੰਗ ਨਿਖਾਰਨ ਲਈ ਹਲਦੀ ਦਾ ਇਸਤੇਮਾਲ ਕਰਦੇ ਹਨ। ਪਰ ਇਸ ਨਾਲ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕਈ ਲੋਕਾਂ ਲਈ ਹਲਦੀ ਸਹੀ ਨਹੀਂ ਹੁੰਦੀ। ਜਿਸ ਨਾਲ ਚਮੜੀ ਦੀ ਐਲਰਜ਼ੀ ਹੋ ਜਾਂਦੀ ਹੈ। ਇਸ ਲਈ ਹਲਦੀ ਦਾ ਘਟ ਮਾਤਰਾ 'ਚ ਹੀ ਇਸਤੇਮਾਲ ਕਰੋ।