ਹੈਦਰਾਬਾਦ: ਕੈਂਸਰ ਦਾ ਇਲਾਜ ਕਾਫੀ ਮੁਸ਼ਕਲ ਹੁੰਦਾ ਹੈ। ਇਸਦੇ ਲੱਛਣਾ ਨੂੰ ਸਮਝਣ 'ਚ ਸਮੇਂ ਲੱਗ ਜਾਂਦਾ ਹੈ ਅਤੇ ਇਲਾਜ਼ ਸਹੀ ਸਮੇਂ 'ਤੇ ਨਾ ਹੋਣ ਕਰਕੇ ਜਾਣ ਦਾ ਖਤਰਾ ਰਹਿੰਦਾ ਹੈ। ਇਸ ਲਈ ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਦੇ ਹਰ ਲੱਛਣ ਨੂੰ ਗੰਭੀਰਤਾਂ ਨਾਲ ਲੈਣਾ ਚਾਹੀਦਾ ਹੈ ਅਤੇ ਤਰੁੰਤ ਇਲਾਜ਼ ਸ਼ੁਰੂ ਕਰਵਾਉਣਾ ਚਾਹੀਦਾ ਹੈ। ਇਸ ਨਾਲ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ। ਕੈਂਸਰ ਦੇ ਸੰਕੇਤ ਇਸ ਲਈ ਵੀ ਜਲਦੀ ਸਮਝ ਨਹੀਂ ਆਉਦੇ, ਕਿਉਕਿ ਇਹ ਜ਼ਿਆਦਾਤਰ ਰੋਜ਼ਾਨਾ ਦੀਆਂ ਆਮ ਬਿਮਾਰੀਆਂ ਨਾਲ ਮਿਲਦੇ ਹਨ। ਹਾਲਾਂਕਿ ਕੁਝ ਸੰਕੇਤ ਦੱਸਦੇ ਹਨ ਕਿ ਤੁਸੀਂ ਕੈਂਸਰ ਦਾ ਸ਼ਿਕਾਰ ਹੋ ਚੁੱਕੇ ਹੋ।
ਬੈੱਡ 'ਤੇ ਇਹ ਨਿਸ਼ਾਨ ਦਿਖਾਣੀ ਦੇਣ ਤਾਂ ਇਹ ਕੈਂਸਰ ਦਾ ਸੰਕੇਤ ਹੈ: ਨੈਸ਼ਨਲ ਕੈਂਸਰ ਇੰਸਟੀਚਿਊਟ ਨੇ ਦੱਸਿਆਂ ਹੈ ਕਿ ਰਾਤ ਨੂੰ ਜ਼ਿਆਦਾ ਪਸੀਨਾ ਆਉਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਇਸਨੂੰ ਨਜ਼ਰਅੰਦਾਜ਼ ਨਹੀ ਕਰਨਾ ਚਾਹੀਦਾ। ਗਰਮੀ 'ਚ ਰਾਤ ਨੂੰ ਪਸੀਨਾ ਆਉਣ ਕਾਰਨ ਲੋਕ ਇਸਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲਾਂਕਿ ਇਹ ਕੈਂਸਰ ਦੇ ਲੱਛਣ ਵੀ ਹੋ ਸਕਦੇ ਹਨ। ਜੇਕਰ ਤੁਸੀਂ ਸਵੇਰੇ ਉੱਠਦੇ ਹੀ ਸਿਰਹਾਣੇ ਅਤੇ ਚਾਦਰ 'ਤੇ ਜ਼ਿਆਦਾ ਪਸੀਨਾ ਦੇਖਦੇ ਹੋ, ਤਾਂ ਤੁਹਾਨੂੰ ਤਰੁੰਤ ਡਾਕਟਰ ਨਾਲ ਸਪੰਰਕ ਕਰਨਾ ਚਾਹੀਦਾ ਹੈ। ਕਿਉਕਿ ਇਹ ਕੈਂਸਰ ਦੇ ਲੱਛਣ ਵੀ ਹੋ ਸਕਦੇ ਹਨ।
ਜ਼ਿਆਦਾ ਪਸੀਨਾ ਆਉਣ ਦਾ ਕੈਂਸਰ ਨਾਲ ਕੀ ਹੈ ਸੰਬੰਧ?: ਕੈਂਸਰ ਦਾ ਸ਼ਿਕਾਰ ਹੋਣ ਤੋਂ ਬਾਅਦ ਪਸੀਨਾ ਆਉਣ ਦਾ ਕਾਰਨ ਇਨਫੈਕਸ਼ਨ ਹੈ। ਇਸ ਕਾਰਨ ਸਰੀਰ ਦਾ ਤਾਪਮਾਨ ਵਧ ਸਕਦਾ ਹੈ ਅਤੇ ਇਸਨੂੰ ਘਟ ਕਰਨ ਲਈ ਪਸੀਨਾ ਆਉਣ ਲੱਗਦਾ ਹੈ। ਕਿਉਕਿ ਕੈਂਸਰ ਇਮਿਊਨ ਨੂੰ ਟਰਿੱਗਰ ਕਰਦਾ ਹੈ, ਜਿਸ ਨਾਲ ਸਰੀਰ ਵਿੱਚ ਜੂਨ ਵਧਾਉਣ ਵਾਲੇ ਪਦਾਰਥ ਵਧ ਜਾਂਦੇ ਹਨ। ਇਸ ਕਾਰਨ ਪਸੀਨਾ ਆਉਣ ਲੱਗਦਾ ਹੈ। ਕੈਂਸਰ ਦੇ ਇਲਾਜ਼ ਨਾਲ ਹਾਰਮੋਨ ਪੱਧਰ 'ਚ ਬਦਲਾਅ ਆਉਦਾ ਹੈ।
ਹੱਡੀ ਦਾ ਕੈਂਸਰ: ਰਾਤ ਨੂੰ ਪਸੀਨਾ ਆਉਣਾ ਹੱਡੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਇਹ ਗੱਲ ਕੈਂਸਰ ਰਿਸਰਚ ਯੂ.ਕੇ ਨੇ ਕਹੀ ਹੈ। ਇਸ ਤੋਂ ਇਲਾਵਾ ਹੋਰਨਾਂ ਕੈਂਸਰਾਂ 'ਚ ਵੀ ਜ਼ਿਆਦਾ ਪਸੀਨਾ ਆ ਸਕਦਾ ਹੈ। ਹੱਡੀਆਂ ਵਿੱਚ ਲਗਾਤਾਰ ਦਰਦ ਬਣੇ ਰਹਿਣਾ ਵੀ ਹੱਡੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਜੇਕਰ ਦਰਦ ਰੁੱਕ-ਰੁੱਕ ਕੇ ਹੋ ਹੋ ਰਿਹਾ ਹੈ, ਤਾਂ ਇਸਨੂੰ ਗੰਭੀਰਤਾਂ ਨਾਲ ਲੈਣਾ ਚਾਹੀਦਾ ਹੈ।
- World Hepatitis day: ਜਾਣੋ ਕੀ ਹੈ ਹੈਪੇਟਾਈਟਸ ਦੀ ਬਿਮਾਰੀ ਅਤੇ ਇਸਦੇ ਲੱਛਣ, ਬਚਾਅ ਲਈ ਕਰੋ ਇਹ ਕੰਮ
- Conjunctivitis Eye Flu: ਲਗਾਤਾਰ ਵਧ ਰਿਹਾ ਅੱਖਾਂ ਦੇ ਫਲੂ ਦਾ ਖਤਰਾ, ਜਾਣੋ ਇਸਦੇ ਲੱਛਣ ਅਤੇ ਇਲਾਜ਼, ਵਰਤੋ ਇਹ ਸਾਵਧਾਨੀਆਂ
- Cotton Buds Disadvantages: ਰੂੰ ਨਾਲ ਕੰਨਾਂ ਨੂੰ ਸਾਫ਼ ਕਰਨਾ ਹੋ ਸਕਦੈ ਖਤਰਨਾਕ, ਵਰਤੋਂ ਕਰਨ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ ਅਤੇ ਕੰਨ ਸਾਫ਼ ਕਰਨ ਦੇ ਸਹੀ ਤਰੀਕੇ
ਡਾਕਟਰ ਨਾਲ ਸੰਪਰਕ ਕਰੋ: ਜੇਕਰ ਰਾਤ ਨੂੰ ਤੁਹਾਨੂੰ ਜ਼ਿਆਦਾ ਪਸੀਨਾ ਆ ਰਿਹਾ ਹੈ, ਤਾਂ ਤੁਹਾਨੂੰ ਤਰੁੰਤ ਡਾਕਟਰ ਨਾਲ ਮਿਲਣਾ ਚਾਹੀਦਾ ਹੈ। ਉਨ੍ਹਾਂ ਦੀ ਸਲਾਹ ਲੈਣੀ ਚਾਹੀਦੀ ਹੈ। ਕਿਉਕਿ ਜ਼ਿਆਦਾ ਪਸੀਨਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ।