ਹੈਦਰਾਬਾਦ: ਬਦਲਦੀ ਜੀਵਨਸ਼ੈਲੀ ਕਾਰਨ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਆਮ ਹੋ ਗਈਆ ਹਨ। ਕਈ ਵਾਰ ਭੋਜਨ ਸਹੀਂ ਤਰੀਕੇ ਨਾਲ ਨਾ ਪਚਨ ਕਰਕੇ ਐਸਿਡਿਟੀ ਦੀ ਸਮੱਸਿਆਂ ਹੋ ਸਕਦੀ ਹੈ। ਇਸ ਕਾਰਨ ਪੇਟ 'ਚ ਦਰਦ ਵੀ ਹੋਣ ਲੱਗਦਾ ਹੈ। ਜੇਕਰ ਤੁਸੀਂ ਵੀ ਐਸਿਡਿਟੀ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਰਾਹਤ ਪਾਉਣ ਲਈ ਤੁਸੀਂ ਕੁਝ ਡ੍ਰਿੰਕਸ ਅਜ਼ਮਾ ਸਕਦੇ ਹੋ।
ਐਸਿਡਿਟੀ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਪੀਓ ਇਹ ਡ੍ਰਿੰਕਸ:
ਜੀਰਾ ਪਾਣੀ: ਜੀਰੇ ਦੇ ਪਾਣੀ 'ਚ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਨਾਲ ਤੁਹਾਡਾ ਸਰੀਰ Detox ਕਰਨ 'ਚ ਮਦਦ ਮਿਲਦੀ ਹੈ। ਇਸਨੂੰ ਪੀਣ ਨਾਲ ਪੇਟ ਠੰਡਾ ਰਹਿੰਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਓ। ਇਸ ਨਾਲ ਸੋਜ, ਐਸਿਡਿਟੀ ਤੋਂ ਰਾਹਤ ਮਿਲੇਗੀ।
ਹਲਦੀ ਵਾਲੀ ਚਾਹ: ਹਲਦੀ ਨੂੰ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਨੂੰ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸਨੂੰ ਬਣਾਉਣ ਲਈ ਗਰਮ ਪਾਣੀ 'ਚ ਹਲਦੀ, ਅਦਰਕ, ਕਾਲੀ ਮਿਰਚ ਅਤੇ ਸ਼ਹਿਦ ਮਿਲਾਓ। ਇਸਨੂੰ ਪੀਣ ਨਾਲ ਐਸਿਡਿਟੀ ਦੀ ਸਮੱਸਿਆਂ ਦੂਰ ਹੋ ਜਾਵੇਗੀ।
ਪੁਦੀਨਾ ਡ੍ਰਿੰਕ: ਐਸਿਡਿਟੀ ਅਤੇ ਸੋਜ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਖੀਰਾ, ਪੁਦੀਨਾ ਅਤੇ ਨਿੰਬੂ ਦਾ ਡ੍ਰਿੰਕ ਬਣਾ ਸਕਦੇ ਹੋ। ਪੁਦੀਨਾ ਪੇਟ ਨੂੰ ਠੰਡਾ ਰੱਖਣ ਦਾ ਕੰਮ ਕਰਦਾ ਹੈ, ਖੀਰਾ ਅਤੇ ਨਿੰਬੂ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜ਼ੂਦ ਐਂਟੀ ਆਕਸੀਡੈਂਟ ਗੁਣ ਐਸਿਡਿਟੀ ਅਤੇ ਸੋਜ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ।
ਲੂਣ ਦਾ ਪਾਣੀ: ਐਸਿਡਿਟੀ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਲੂਣ ਦੇ ਪਾਣੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਪਾਣੀ ਬਣਾਉਣ ਲਈ ਅਦਰਕ ਨੂੰ ਪਾਣੀ ਵਿੱਚ ਉਬਾਲੋ। ਇਸ ਵਿੱਚ ਲੂਣ ਪਾ ਲਓ ਅਤੇ ਸ਼ਹਿਦ ਮਿਲਾ ਲਓ। ਇਸਨੂੰ ਪੀਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।