ਅੱਜ-ਕੱਲ੍ਹ ਹਰ ਕੋਈ ਲੈਪਟਾਪ 'ਤੇ ਘੰਟਿਆਂਬੱਧੀ ਕੰਮ ਕਰਨ ਕਾਰਨ ਸਰਵਾਈਕਲ ਦੀ ਸਮੱਸਿਆ ਤੋਂ ਪੀੜਿਤ ਹਨ। ਦਰਅਸਲ, ਜਦੋਂ ਤੁਸੀਂ ਕੁਰਸੀ 'ਤੇ ਬੈਠ ਕੇ ਲੈਪਟਾਪ 'ਤੇ ਕੰਮ ਕਰਦੇ ਹੋ ਤਾਂ ਤੁਹਾਡੇ ਅੰਗਾਂ 'ਚ ਅਕੜਾਅ ਆ ਜਾਂਦੀ ਹੈ ਅਤੇ ਇਸ ਦਾ ਅਸਰ ਅੱਖਾਂ ਤੋਂ ਲੈ ਕੇ ਗਰਦਨ ਅਤੇ ਕਮਰ ਤੱਕ ਸਰੀਰ ਦੇ ਹਰ ਹਿੱਸੇ 'ਤੇ ਪੈਣ ਲੱਗਦਾ ਹੈ। ਕੁਝ ਲੋਕਾਂ ਲਈ ਇਹ ਸਮੱਸਿਆ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਲੋਕਾਂ ਤੋਂ ਇਹ ਦਰਦ ਬਰਦਾਸ਼ਤ ਨਹੀਂ ਹੁੰਦਾ। ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ 'ਚ ਬੁੱਢੇ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਕੋਈ ਸਰਵਾਈਕਲ ਦੇ ਦਰਦ ਤੋਂ ਪਰੇਸ਼ਾਨ ਹੈ। ਕੁਝ ਲੋਕ ਦਰਦ ਨਿਵਾਰਕ ਦਵਾਈਆਂ ਖਾ ਕੇ ਇਸ ਦਰਦ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਤੁਸੀਂ ਵੀ ਸਰਵਾਈਕਲ ਦੇ ਦਰਦ ਤੋਂ ਪੀੜਤ ਹੋ ਤਾਂ ਤੁਸੀਂ ਹੇਠ ਲਿਖੇ ਆਸਨ ਅਜ਼ਮਾ ਸਕਦੇ ਹੋ।
ਅਰਧ ਸ਼ਲਾਭਾਸਨ: ਗਰਦਨ ਦੇ ਦਰਦ ਤੋਂ ਰਾਹਤ ਪਾਉਣ ਲਈ ਇਹ ਆਸਣ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਕਾਰਨ ਗਰਦਨ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਹੁੰਦਾ ਹੈ ਅਤੇ ਦਰਦ ਆਸਾਨੀ ਨਾਲ ਦੂਰ ਹੋ ਜਾਂਦਾ ਹੈ। ਇਹ ਨਾ ਸਿਰਫ ਗਰਦਨ ਦੇ ਦਰਦ ਨੂੰ ਦੂਰ ਕਰਦਾ ਹੈ ਸਗੋਂ ਸਾਇਟਿਕਾ ਦੇ ਦਰਦ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਇਹ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੈ।
ਇਸ ਤਰ੍ਹਾਂ ਕੀਤਾ ਜਾਂਦਾ ਅਰਧ ਸ਼ਲਾਭਾਸਨ:
- ਪਹਿਲਾ ਪੇਟ ਦੇ ਬਲ ਜ਼ਮੀਨ 'ਤੇ ਲੇਟ ਜਾਓ।
- ਹੁਣ ਦੋਵੇਂ ਹੱਥਾਂ ਨੂੰ ਸਿੱਧਾ ਕਰੋ ਅਤੇ ਪਿੱਠ ਅਤੇ ਲੱਤਾਂ ਨੂੰ ਸਿੱਧਾ ਕਰੋ।
- ਹੁਣ ਗਰਦਨ ਨੂੰ ਉੱਪਰ ਵੱਲ ਚੁੱਕੋ। ਇੱਕ ਡੂੰਘਾ ਸਾਹ ਲਓ ਅਤੇ ਫਿਰ ਸੱਜੀ ਲੱਤ ਨੂੰ ਉੱਪਰ ਵੱਲ ਚੁੱਕੋ।
- ਦੋਵੇਂ ਹੱਥਾਂ ਨੂੰ ਜ਼ਮੀਨ 'ਤੇ ਰੱਖ ਕੇ ਕੁਝ ਸੈਕਿੰਡ ਤੱਕ ਇਸ ਪੋਜ਼ 'ਚ ਰਹਿਣ ਤੋਂ ਬਾਅਦ ਠੋਡੀ ਨੂੰ ਜ਼ਮੀਨ 'ਤੇ ਰੱਖੋ।
- ਹੁਣ ਸੱਜੀ ਲੱਤ ਨੂੰ ਹੇਠਾਂ ਰੱਖ ਕੇ ਖੱਬੀ ਲੱਤ ਨੂੰ ਉੱਪਰ ਵੱਲ ਚੁੱਕੋ।
- ਅਜਿਹਾ ਘੱਟੋ-ਘੱਟ 5 ਤੋਂ 7 ਮਿੰਟ ਤੱਕ ਕਰੋ।
- ਇਹ ਯੋਗਾ ਕਰਦੇ ਸਮੇਂ ਗਰਦਨ ਨੂੰ ਜਿੰਨਾ ਹੋ ਸਕੇ ਉੱਪਰ ਵੱਲ ਰੱਖੋ।
ਮਕਰ ਆਸਨ: ਸਰਵਾਈਕਲ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮਕਰ ਆਸਣ ਵੀ ਕਰ ਸਕਦੇ ਹੋ। ਇਸ ਆਸਣ ਨੂੰ ਕਰਨ ਨਾਲ ਰੀੜ੍ਹ ਦੀ ਹੱਡੀ ਅਤੇ ਗਰਦਨ ਦਾ ਦਰਦ ਦੂਰ ਹੋ ਜਾਂਦਾ ਹੈ। ਇਸ ਨਾਲ ਫੇਫੜਿਆਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਅਤੇ ਨਿਯਮਿਤ ਤੌਰ 'ਤੇ ਅਜਿਹਾ ਕਰਨ ਨਾਲ ਸਰਵਾਈਕਲ ਸਪੌਂਡੀਲਾਈਟਿਸ ਕਾਰਨ ਪਿੱਠ ਅਤੇ ਗਰਦਨ 'ਤੇ ਵਧਣ ਵਾਲੇ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਕੀਤਾ ਜਾਂਦਾ ਮਕਰ ਆਸਨ:
- ਪਹਿਲਾ ਪੇਟ ਦੇ ਬਲ ਜ਼ਮੀਨ 'ਤੇ ਲੇਟ ਜਾਓ।
- ਸਿਰ ਅਤੇ ਮੋਢਿਆਂ ਨੂੰ ਉੱਪਰ ਚੁੱਕੋ ਅਤੇ ਜ਼ਮੀਨ 'ਤੇ ਹਥੇਲੀਆਂ ਰੱਖਕੇ ਥੋੜ੍ਹਾ ਆਰਾਮ ਕਰੋ।
- ਹੱਥੇਲੀਆਂ ਨੂੰ ਜ਼ਮੀਨ 'ਤੇ ਇਕੱਠੇ ਰੱਖੋ।
- ਹੁਣ ਤੁਸੀਂ ਪੂਰੀ ਤਰ੍ਹਾਂ ਮਕਰਾਸਨ ਦੀ ਸਥਿਤੀ ਵਿੱਚ ਹੋ।
- ਇਸ ਆਸਣ ਦੇ ਚੰਗੇ ਅਭਿਆਸ ਤੋਂ ਬਾਅਦ ਹਥੇਲੀਆਂ ਦੀ ਮਦਦ ਤੋਂ ਬਿਨਾਂ ਗਰਦਨ, ਮੋਢੇ ਅਤੇ ਲੱਤਾਂ ਨੂੰ ਚੁੱਕੋ।
- Hair Care: ਵਾਲਾਂ ਨੂੰ ਮਜ਼ਬੂਤ ਰੱਖਣ ਲਈ ਫ਼ਾਇਦੇਮੰਦ ਹੈ ਇਹ ਤੇਲ, ਘਰ 'ਚ ਵੀ ਬਣਾਉਣਾ ਆਸਾਨ
- Summer Tips: ਜੇਕਰ ਗਰਮੀਂ ਕਾਰਨ ਤੁਹਾਨੂੰ ਵੀ ਨਹੀਂ ਆ ਰਹੀ ਨੀਂਦ, ਤਾਂ ਸੌਣ ਤੋਂ ਪਹਿਲਾ ਕਰੋ ਇਹ ਕੰਮ
- Vomiting while traveling: ਜੇਕਰ ਸਫ਼ਰ ਕਰਦੇ ਸਮੇਂ ਤੁਹਾਨੂੰ ਵੀ ਉਲਟੀ ਆਉਣ ਲੱਗ ਜਾਂਦੀ ਹੈ ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕੇ
ਸ਼ਸ਼ਾਂਕ ਭੁਜੰਗਾਸਨ: ਸ਼ਸ਼ਾਂਕ ਭੁਜੰਗਾਸਨ ਕਰਨ ਨਾਲ ਵੀ ਤੁਸੀਂ ਗਰਦਨ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ। ਇਸ ਨਾਲ ਸਰੀਰ ਵਿਚ ਲਚਕਤਾ ਵਧਦੀ ਹੈ। ਰੀੜ੍ਹ ਦੀ ਹੱਡੀ ਦਾ ਦਰਦ ਵੀ ਦੂਰ ਹੋ ਜਾਂਦਾ ਹੈ।
ਇਸ ਤਰ੍ਹਾਂ ਕੀਤਾ ਜਾਂਦਾ ਸ਼ਸ਼ਾਂਕ ਭੁਜੰਗਾਸਨ:
- ਅਜਿਹਾ ਕਰਨ ਲਈ ਪਹਿਲਾਂ ਮੈਟ 'ਤੇ ਗਿੱਟਿਆਂ ਦੇ ਭਾਰ ਬੈਠ ਜਾਓ।
- ਇਸ ਤੋਂ ਬਾਅਦ ਦੋਹਾਂ ਹੱਥਾਂ ਨੂੰ ਥਾਈ 'ਤੇ ਟਿੱਕਾ ਲਓ ਅਤੇ ਅੱਖਾਂ ਬੰਦ ਕਰ ਲਓ।
- ਇਸ ਤੋਂ ਬਾਅਦ ਸਿਰ ਨੂੰ ਚਟਾਈ 'ਤੇ ਰੱਖੋ ਅਤੇ ਦੋਵੇਂ ਹੱਥਾਂ ਨੂੰ ਸਿੱਧਾ ਕਰਕੇ ਅੱਗੇ ਫੈਲਾਓ।
- ਹੁਣ ਹੌਲੀ-ਹੌਲੀ ਛਾਤੀ ਅਤੇ ਪੇਟ ਨੂੰ ਜ਼ਮੀਨ 'ਤੇ ਲਗਾਓ।
- ਇਸ ਤੋਂ ਬਾਅਦ ਸਰੀਰ ਦੇ ਅਗਲੇ ਹਿੱਸੇ ਨੂੰ ਉੱਪਰ ਚੁੱਕੋ।
- ਸਰੀਰ ਨੂੰ ਢਿੱਡ ਤੱਕ ਚੁੱਕੋ ਅਤੇ ਗਰਦਨ ਨੂੰ ਉੱਪਰ ਵੱਲ ਰੱਖੋ।
- ਇਸ ਤਰ੍ਹਾਂ ਯੋਗ ਆਸਨ ਨੂੰ 5 ਤੋਂ 6 ਵਾਰ ਦੁਹਰਾਓ।