ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕਾਂ ਨੂੰ ਕੁੱਤੇ ਬਹੁਤ ਪਸੰਦ ਹਨ, ਪਰ ਕਈ ਵਾਰ ਕੁੱਤਿਆਂ ਨਾਲ ਖੇਡਦੇ ਸਮੇਂ ਉਨ੍ਹਾਂ ਦੇ ਕੱਟਣ ਦਾ ਡਰ ਰਹਿੰਦਾ ਹੈ। ਉਨ੍ਹਾਂ ਦੇ ਦੰਦ ਕਾਫ਼ੀ ਤੀਖੇ ਹੁੰਦੇ ਹਨ ਅਤੇ ਕੁੱਤੇ ਦੇ ਕੱਟਣ ਨਾਲ ਤੁਹਾਡੀ ਚਮੜੀ 'ਤੇ ਡੂਘੇ ਜਖਮ ਬਣ ਸਕਦੇ ਹਨ। ਇਸ ਤੋਂ ਇਲਾਵਾ ਪਾਲਤੂ ਕੁੱਤੇ ਵੀ ਅਚਾਨਕ ਤੁਹਾਡੇ 'ਤੇ ਅਟੈਕ ਕਰ ਸਕਦੇ ਹਨ। ਜੇਕਰ ਤੁਹਾਨੂੰ ਕੋਈ ਕੁੱਤਾ ਕੱਟ ਲਵੇ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ। ਸਗੋ ਤੁਹਾਨੂੰ ਆਪਣੇ ਜਖਮ ਨੂੰ ਤਰੁੰਤ ਸਾਫ਼ ਕਰਨਾ ਚਾਹੀਦਾ ਹੈ ਅਤੇ ਡਾਕਟਰ ਨਾਲ ਸਪੰਰਕ ਕਰਨਾ ਚਾਹੀਦਾ ਹੈ।
ਕੁੱਤੇ ਦੇ ਕੱਟਣ ਤੋਂ ਤਰੁੰਤ ਬਾਅਦ ਕਰੋ ਇਹ ਕੰਮ:
ਜਖਮ ਨੂੰ ਸਾਫ਼ ਕਰੋ: ਕੁੱਤੇ ਦੇ ਕੱਟਣ ਤੋਂ ਬਾਅਦ ਆਪਣੇ ਜਖਮ ਨੂੰ ਸਾਫ਼ ਕਰੋ। ਜਖਮ ਚਾਹੇ ਮਾਮੂਲੀ ਲੱਗ ਰਿਹਾ ਹੋਵੇ, ਪਰ ਇਸ ਨਾਲ ਗੰਭੀਰ ਇੰਨਫੈਕਸ਼ਨ ਫੈਲਣ ਦਾ ਖਤਰਾ ਰਹਿੰਦਾ ਹੈ। ਇਸ ਲਈ ਜਖਮ ਨੂੰ ਸਾਬਣ ਅਤੇ ਪਾਣੀ ਨਾਲ ਧੋ ਲਓ ਅਤੇ 5 ਤੋਂ 10 ਮਿੰਟ ਲਈ ਜਖਮ ਨੂੰ ਕੋਸੇ ਪਾਣੀ ਦੇ ਥੱਲੇ ਰੱਖੇ। ਇਸ ਤੋਂ ਬਾਅਦ ਆਪਣੀ ਜਖਮ ਵਾਲੀ ਜਗ੍ਹਾਂ ਨੂੰ ਸੁਕਾ ਲਓ। ਜੇਕਰ ਜਖਮ 'ਚ ਖੂਨ ਆ ਰਿਹਾ ਹੈ, ਤਾਂ ਕਿਸੇ ਸਾਫ਼ ਕੱਪੜੇ ਨਾਲ ਜਖਮ ਨੂੰ ਦਬਾਓ, ਤਾਂਕਿ ਖੂਨ ਬੰਦ ਹੋ ਜਾਵੇ।
ਡੈਟੋਲ ਦੀ ਵਰਤੋ ਕਰੋ: ਆਪਣੇ ਜਖਮ ਨੂੰ ਐਂਟੀਸੈਪਟਿਕ ਜਿਵੇਂ ਕਿ ਡੈਟੋਲ ਦੀ ਵਰਤੋ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਜੇਕਰ ਤੁਹਾਡੇ ਕੋਲ Betadine Ointment ਹੈ, ਤਾਂ ਉਸਨੂੰ ਜਖਮ 'ਤੇ ਲਗਾ ਲਓ। ਇਸ ਤੋਂ ਬਾਅਦ ਜਖਮ 'ਤੇ ਪੱਟੀ ਬੰਨ ਲਓ। ਇਸ ਤੋਂ ਇਲਾਵਾ ਕੁੱਤੇ ਦੇ ਕੱਟਣ ਤੋਂ ਬਾਅਦ ਜਖਮ 'ਚੋ ਪੀਕ ਨਿਕਲਦੀ ਹੈ। ਇਸ ਲਈ ਆਪਣੇ ਜਖਮ ਦੀ ਚੰਗੀ ਤਰ੍ਹਾਂ ਸਫਾਈ ਕਰੋ। ਜੇਕਰ ਜਖਮ ਡੂੰਘਾ ਹੈ, ਤਾਂ ਦਿਨ 'ਚ ਦੋ ਵਾਰ ਜਖਮ ਨੂੰ ਸਾਫ਼ ਕਰਕੇ ਪੱਟੀ ਬੰਨੋ।
ਡਾਕਟਰ ਨਾਲ ਸੰਪਰਕ ਕਰੋ: ਜੇਕਰ ਖੂਨ ਨਹੀਂ ਰੁਕ ਰਿਹਾ, ਪੀਕ ਨਿਕਲ ਰਹੀ ਹੈ, ਸੋਜ ਵਧ ਰਹੀ ਹੈ, ਦਰਦ ਹੋ ਰਿਹਾ ਹੈ ਅਤੇ ਬੁਖਾਰ ਵਰਗਾ ਮਹਿਸੂਸ ਹੋ ਰਿਹਾ ਹੈ, ਤਾਂ ਤਰੁੰਤ ਡਾਕਟਰ ਨਾਲ ਸੰਪਰਕ ਕਰੋ। ਕੁੱਤੇ ਦੇ ਕੱਟ ਲੈਣ ਤੋਂ ਬਾਅਦ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਕਿਉਕਿ ਡਾਕਟਰ ਤੁਹਾਡੇ ਜਖਮ ਦਾ ਚੰਗੀ ਤਰ੍ਹਾਂ ਇਲਾਜ਼ ਕਰ ਸਕਦਾ ਹੈ ਅਤੇ ਤੁਹਾਨੂੰ ਸਹੀ ਸਲਾਹ ਦੇ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੁੱਤੇ ਦੇ ਕੱਟ ਲੈਣ ਕਾਰਨ ਡਾਕਟਰ ਤੁਹਾਡੇ ਟੈਟਨਸ ਅਤੇ ਰੇਬੀਜ਼ ਦੀ ਵੈਕਸੀਨ ਲਗਾਉਣਗੇ। ਰੇਬੀਜ਼ ਦੀ ਵੈਕਸੀਨ ਲਗਵਾਉਣਾ ਨਾ ਭੁੱਲੋ, ਨਹੀਂ ਤਾਂ ਤੁਸੀਂ ਰੇਬੀਜ਼ ਦੀ ਸਮੱਸਿਆਂ ਦਾ ਸ਼ਿਕਾਰ ਹੋ ਜਾਓਗੇ। ਡਾਕਟਰ ਤੁਹਾਨੂੰ ਐਂਟੀਬਾਇਓਟਿਕਸ ਵੀ ਦੇ ਸਕਦੇ ਹਨ।