ਹੈਦਰਾਬਾਦ: ਸਿਹਤਮੰਦ ਅਤੇ ਐਕਟਿਵ ਰਹਿਣ ਲਈ ਭਰਪੂਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਕਿਉਕਿ ਨੀਂਦ ਦੀ ਕਮੀ ਨਾਲ ਤੁਹਾਡੇ ਰੋਜ਼ ਦੇ ਕੰਮ 'ਤੇ ਬੂਰਾ ਅਸਰ ਪੈਂਦਾ ਹੈ ਅਤੇ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ। ਹਰ ਇੱਕ ਵਿਅਕਤੀ ਦੇ ਸੌਣ ਦਾ ਤਰੀਕਾ ਅਲੱਗ ਹੁੰਦਾ ਹੈ। ਕੁਝ ਲੋਕ ਸੌਦੇ ਸਮੇਂ ਸਿਰਹਾਣੇ ਦਾ ਇਸਤੇਮਾਲ ਕਰਦੇ ਹਨ, ਤਾਂ ਕੁਝ ਲੋਕ ਬਿਨ੍ਹਾਂ ਸਿਰਹਾਣੇ ਦੇ ਸੌਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਦੋ ਸਿਰਹਾਣੇ ਜਾਂ ਮੋਟਾ ਸਿਰਹਾਣਾ ਲੈ ਕੇ ਸੌਣ ਦੀ ਆਦਤ ਹੁੰਦੀ ਹੈ। ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਸੌਦੇ ਸਮੇ ਸਿਰ ਉੱਚਾ ਰੱਖ ਕੇ ਸੌਣਾ ਆਰਾਮਦਾਇਕ ਲੱਗਦਾ ਹੈ। ਇਸ ਲਈ ਉਹ ਲੋਕ ਦੋ ਸਿਰਹਾਣਿਆਂ ਦਾ ਇਸਤੇਮਾਲ ਕਰਦੇ ਹਨ। ਜੇਕਰ ਤੁਸੀਂ ਵੀ ਸੌਦੇ ਸਮੇਂ ਅਜਿਹਾ ਕੰਮ ਕਰਦੇ ਹੋ, ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਕਿਉਕਿ ਮੋਟਾ ਸਿਰਹਾਣਾ ਲੈਂ ਕੇ ਸੌਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੋਟਾ ਸਿਰਹਾਣਾ ਲੈ ਕੇ ਸੌਣ ਦੇ ਨੁਕਸਾਨ:
ਗਰਦਨ ਵਿੱਚ ਦਰਦ: ਮੋਟਾ ਸਿਰਹਾਣਾ ਲੈ ਕੇ ਸੌਣ ਨਾਲ ਗਰਦਨ ਵਿੱਚ ਦਰਦ ਦੀ ਸਮੱਸਿਆਂ ਪੈਂਦਾ ਹੋ ਸਕਦੀ ਹੈ। ਇਸ ਦਰਦ ਕਾਰਨ ਕੰਮ ਕਰਨ 'ਚ ਮੁਸ਼ਕਲ ਆ ਸਕਦੀ ਹੈ। ਜੇਕਰ ਤੁਸੀਂ ਗਰਦਨ ਦੇ ਦਰਦ ਦੀ ਸਮੱਸਿਆਂ ਦਾ ਸਾਹਮਣਾ ਨਹੀਂ ਕਰਨਾ ਚਾਹੁਦੇ, ਤਾਂ ਹਮੇਸ਼ਾ ਪਤਲੇ ਅਤੇ ਕੋਮਲ ਸਿਰਹਾਣੇ ਦਾ ਇਸਤੇਮਾਲ ਕਰੋ।
ਰੀੜ ਦੀ ਹੱਡੀ 'ਚ ਦਰਦ: ਮੋਟਾ ਸਿਰਹਾਣਾ ਲੈ ਕੇ ਸੌਣ ਨਾਲ ਰੀਂੜ ਦੀ ਹੱਡੀ ਵਿੱਚ ਵੀ ਦਰਦ ਹੋ ਸਕਦਾ ਹੈ। ਕਿਉਕਿ ਮੋਟਾ ਸਿਰਹਾਣਾ ਰੀਂੜ ਦੀ ਹੱਡੀ ਨੂੰ ਝਟਕਾ ਦੇਣ ਦਾ ਕੰਮ ਕਰਦਾ ਹੈ।
ਬਲੱਡ ਸਰਕੁਲੇਸ਼ਨ: ਮੋਟਾ ਸਿਰਹਾਣਾ ਲੈ ਕੇ ਸੌਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਜਿਸ ਕਰਕੇ ਸਿਰ ਵਿੱਚ ਸਹੀ ਤਰੀਕੇ ਨਾਲ ਬਲੱਡ ਸਰਕੁਲੇਸ਼ਨ ਨਹੀਂ ਹੋ ਪਾਉਦਾ। ਸਿਰਫ ਇਨ੍ਹਾਂ ਹੀ ਨਹੀਂ ਸਗੋਂ ਵਾਲਾਂ ਨੂੰ ਵੀ ਸਹੀ ਪੋਸ਼ਣ ਨਹੀਂ ਮਿਲ ਪਾਉਦਾ।
- Yoga Asana: ਥਾਇਰਾਇਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਯੋਗ ਆਸਣ ਅਤੇ ਆਸਣ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
- Monsoon Health Tips: ਮੀਹ ਦੇ ਮੌਸਮ ਦੌਰਾਨ ਤੁਹਾਡਾ ਵੀ ਹੋ ਰਿਹਾ ਹੈ ਵਾਰ-ਵਾਰ ਢਿੱਡ ਖਰਾਬ, ਤਾਂ ਅਜ਼ਮਾਓ ਇਹ ਨੁਸਖੇ, ਮਿਲੇਗਾ ਆਰਾਮ
- Weight Loss Foods: ਸਰੀਰ ਦੀ ਚਰਬੀ ਨੂੰ ਘਟਾਉਣ ਲਈ ਇਨ੍ਹਾਂ ਫੂਡਸ ਦੇ ਸੁਮੇਲ ਨੂੰ ਆਪਣੀ ਖੁਰਾਕ 'ਚ ਕਰੋ ਸ਼ਾਮਲ, ਫਿਰ ਨਹੀਂ ਨਜ਼ਰ ਆਵੇਗਾ ਮੋਟਾਪਾ
ਹੱਥਾਂ ਅਤੇ ਮੋਢਿਆਂ 'ਚ ਦਰਦ: ਜੋ ਲੋਕ ਮੋਟਾ ਸਿਰਹਾਣਾ ਲੈ ਕੇ ਸੌਦੇ ਹਨ, ਉਨ੍ਹਾਂ ਦੇ ਮੋਢਿਆਂ ਅਤੇ ਹੱਥਾਂ ਵਿੱਚ ਅਕਸਰ ਦਰਦ ਦੀ ਸਮੱਸਿਆਂ ਰਹਿੰਦੀ ਹੈ। ਕਈ ਲੋਕ ਸਵੇਰੇ ਉੱਠਦੇ ਹੀ ਮੋਢਿਆਂ ਦੇ ਦਰਦ ਦੀ ਸ਼ਿਕਾਇਤ ਕਰਦੇ ਹਨ। ਇਸ ਲਈ ਹਮੇਸ਼ਾ ਪਤਲੇ ਸਿਰਹਾਣੇ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ।