ਬਠਿੰਡਾ : ਪੰਜਾਬ ਦੀਆਂ ਸੜਕਾਂ 'ਤੇ ਤਿੰਨ ਦਿਨ ਸਰਕਾਰੀ ਬੱਸ ਸੇਵਾ ਬੰਦ ਰਹੇਗੀ। ਪੀਆਰਟੀਸੀ ਪਨਬੱਸ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਛੇ, ਸੱਤ ਅਤੇ ਅੱਠ ਜਨਵਰੀ ਨੂੰ ਪੰਜਾਬ ਵਿੱਚ ਬੱਸ ਸੇਵਾ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪੀਆਰਟੀਸੀ ਪਨਬੱਸ ਠੇਕਾ ਮੁਲਾਜ਼ਮ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ ਮੀਟਿੰਗ ਦੌਰਾਨ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਅਣਗੋਲਿਆਂ ਕੀਤਾ ਗਿਆ ਹੈ।
ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਦਾਅਵਾ
ਪ੍ਰਦਰਸ਼ਨਕਾਰੀਆਂ ਮੁਤਾਬਿਕ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਹੜਤਾਲ 'ਤੇ ਜਾਣਾ ਹੈ ਤਾਂ ਜਾ ਸਕਦੇ ਹੋ। ਜਿਸ ਤੋਂ ਸਾਫ ਜ਼ਾਹਿਰ ਹੈ ਕਿ ਵੋਟਾਂ ਤੋਂ ਪਹਿਲਾਂ ਹਰੇ ਪੈੱਨ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਹੁਣ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਤੋਂ ਭੱਜ ਰਹੀ ਹੈ ਕਿਉਂਕਿ ਹੋਰਨਾਂ ਸੂਬਿਆਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਪੰਜ ਸਾਲ ਦੀ ਸ਼ਰਤ ਲਗਾਈ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਅੱਠ ਸਾਲ ਦੀ ਸ਼ਰਤ ਦੇ ਨਾਲ ਨਾਲ ਰੈਗੂਲਰ ਕਰਨ ਸਮੇਂ ਸ਼ਰਤਾਂ ਨਹੀਂ ਦੱਸੀਆਂ ਜਾ ਰਹੀਆਂ।
ਠੇਕਾ ਮੁਲਾਜ਼ਮਾਂ ਨੂੰ ਪੱਕਿਆ ਕਰਨ ਦੀ ਪਾਲਸੀ ਨੂੰ ਹੀ ਲੁਕਾਇਆ
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੁਕਵੀਂ ਪਾਲਿਸੀ ਲਿਆਂਦੀ ਜਾ ਰਹੀ ਹੈ ਅਤੇ ਪਾਲਿਸੀ ਬਾਰੇ ਨਹੀਂ ਦੱਸਿਆ ਜਾ ਰਿਹਾ ਕਿਉਂਕਿ ਜਿਹੜਾ ਵੀ ਠੇਕਾ ਮੁਲਾਜ਼ਮ ਰੈਗੂਲਰ ਹੋਵੇਗਾ ਘੱਟੋ ਘੱਟ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸਦਾ ਪੇ ਸਕੇਲ ਕਿੰਨਾ ਹੈ। ਉਸ ਨੂੰ ਕਿਹੜੇ ਨਿਯਮ ਅਤੇ ਸ਼ਰਤਾਂ ਅਧੀਨ ਰੈਗੁਲਰ ਕੀਤਾ ਜਾ ਰਿਹਾ ਹੈ। ਹੋਰਨਾਂ ਸੂਬਿਆਂ ਵਿੱਚ ਠੇਕਾ ਮੁਲਾਜ਼ਮਾਂ ਨੂੰ ਪੰਜ ਸਾਲ ਦੀ ਸ਼ਰਤ ਨਾਲ ਰੈਗੂਲਰ ਕੀਤਾ ਜਾ ਰਿਹਾ ਹੈ ਪਰ ਇੱਥੇ ਮਾਮੂਲੀ ਤਨਖਾਹ 'ਤੇ ਕੰਮ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਪੱਕਿਆ ਕਰਨ ਦੀ ਪਾਲਿਸੀ ਨੂੰ ਹੀ ਲੁਕਾਇਆ ਜਾ ਰਿਹਾ ਹੈ। ਜਿਸ ਤੋਂ ਸਾਫ ਜਾ ਰਿਹਾ ਹੈ ਕਿ ਸੂਬਾ ਸਰਕਾਰ ਸਾਰੇ ਸਰਕਾਰੀ ਵਿਭਾਗਾਂ ਨੂੰ ਨਿੱਜੀਕਰਨ ਵੱਲ ਲੈਕੇ ਜਾ ਰਹੀ ਹੈ ਤਾਂ ਜੋ ਸਰਕਾਰੀ ਮੁਲਾਜ਼ਮਾਂ ਨੂੰ ਮਿਲਦੀਆਂ ਸਹੂਲਤਾਂ ਨਾ ਦੇਣੀਆਂ ਪੈਣ। ਇਸ ਦੇ ਰੋਸ ਵਜੋਂ ਹੋਣ ਛੇ, ਸੱਤ ਅਤੇ ਅੱਠ ਜਨਵਰੀ ਨੂੰ ਸੂਬੇ ਭਰ ਵਿੱਚ ਸਰਕਾਰੀ ਬੱਸ ਸੇਵਾ ਠੱਪ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
- ਸਾਲ 2025 ਵਿੱਚ ਪੰਜਾਬ ਨੂੰ ਮਿਲਣਗੇ ਇਹ ਵੱਡੇ ਪ੍ਰਾਜੈਕਟ, ਬਿਜਲੀ, ਸੈਰ-ਸਪਾਟਾ ਅਤੇ ਖੇਡਾਂ ਵਿੱਚ ਦਿਖੇਗੀ ਤਰੱਕੀ, ਪਰਾਲੀ ਦਾ ਵੀ ਨਿਕਲੇਗਾ ਹੱਲ
- ਭਾਰਤੀ ਹਾਕੀ ਟੀਮ ਦੇ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਮਿਲੇਗਾ ਅਰਜੁਨ ਐਵਾਰਡ, ਪਰਿਵਾਰ ਵੱਲੋਂ ਮਨਾਈ ਜਾ ਰਹੀ ਖੁਸ਼ੀ
- ਵੱਧਦਾ ਜਾ ਰਿਹਾ ਠੰਢ ਅਤੇ ਧੁੰਦ ਦਾ ਪ੍ਰਕੋਪ, ਚਮੜੀ ਅਤੇ ਛਾਤੀ ਦੇ ਮਰੀਜ਼ਾਂ 'ਚ ਹੋਇਆ ਇਜ਼ਾਫਾ, ਬਜ਼ੁਰਗਾਂ ਦੇ ਲਈ ਠੰਢ ਹੈ ਘਾਤਕ