ਹੈਦਰਾਬਾਦ: ਅੱਜ ਦੇ ਸਮੇਂ 'ਚ ਫੋਨ ਸਾਡੇ ਸਰੀਰ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਲੋਕ ਫੋਨ ਨੂੰ ਹਰ ਜਗ੍ਹਾਂ ਆਪਣੇ ਨਾਲ ਰੱਖਦੇ ਹਨ। ਇੱਥੋ ਤੱਕ ਕਿ ਲੋਕ ਬਾਥਰੂਮ ਵਿੱਚ ਵੀ ਫੋਨ ਨਾਲ ਲੈ ਕੇ ਜਾਂਦੇ ਹਨ। ਖਾਂਦੇ ਸਮੇਂ, ਸੌਂਦੇ ਸਮੇਂ, ਨਹਾਉਦੇ ਸਮੇਂ ਅਤੇ ਘੁੰਮਦੇ ਹੋਏ ਹਰ ਸਮੇਂ ਫੋਨ ਨਾਲ ਰੱਖਣਾ ਲੋਕਾਂ ਦੀ ਜ਼ਰੂਰਤ ਬਣ ਗਿਆ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਮੈਂਟਲ ਹੈਲਥ ਨੂੰ ਲੈ ਕੇ ਅਕਸਰ ਪਰੇਸ਼ਾਨ ਰਹਿੰਦੇ ਹਨ। ਬਹੁਤ ਸਾਰੇ ਲੋਕ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾ ਕੰਮ ਮੋਬਾਇਲ ਚਲਾਉਣ ਦਾ ਹੀ ਕਰਦੇ ਹਨ। ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਸਵੇਰੇ ਉੱਠ ਕੇ ਘੰਟਿਆਂ ਤੱਕ ਮੋਬਾਇਲ ਚਲਾਉਦੇ ਹਨ। ਜੇਕਰ ਤੁਹਾਨੂੰ ਵੀ ਅਜਿਹੀ ਆਦਤ ਹੈ, ਤਾਂ ਆਪਣੀ ਇਸ ਆਦਤ ਨੂੰ ਬਦਲ ਲਓ। ਕਿਉਕਿ ਇਹ ਆਦਤ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ।
ਸਵੇਰੇ ਉੱਠ ਕੇ ਸਭ ਤੋਂ ਪਹਿਲਾ ਫੋਨ ਚਲਾਉਣ ਦੇ ਨੁਕਸਾਨ:
ਤਣਾਅ ਵਧਦਾ ਹੈ: ਬਹੁਤ ਸਾਰੇ ਲੋਕ 8-9 ਘੰਟੇ ਦੀ ਨੀਂਦ ਲੈਣ ਤੋਂ ਬਾਅਦ ਵੀ ਸਵੇਰੇ ਤਣਾਅ ਮਹਿਸੂਸ ਕਰਦੇ ਹਨ ਅਤੇ ਸੋਚਦੇ ਹਨ ਕਿ ਉਨ੍ਹਾਂ ਦੇ ਨਾਲ ਅਜਿਹਾ ਕਿਉ ਹੋ ਰਿਹਾ ਹੈ। ਦਰਅਸਲ ਇਸ ਪਿੱਛੇ ਇੱਕ ਕਾਰਨ ਹੈ ਤੁਹਾਡਾ ਫੋਨ। ਜਦੋਂ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਆਪਣਾ ਫੋਨ ਦੇਖਦੇ ਹੋ, ਤਾਂ ਉਸ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਸ ਨਾਲ ਤੁਸੀਂ ਚਿੰਤਾ ਅਤੇ ਤਣਾਅ ਵਿੱਚ ਜਾ ਸਕਦੇ ਹੋ। ਇਸ ਕਰਕੇ ਨਕਾਰਾਤਮਕਤਾ ਵਧਣ ਲੱਗਦੀ ਹੈ। ਜਿਸ ਨਾਲ ਤੁਸੀਂ ਤਣਾਅ ਮਹਿਸੂਸ ਕਰਦੇ ਹੋ।
ਉਤਪਾਦਕਤਾ ਵਿੱਚ ਕਮੀ: ਤੁਸੀਂ ਕਈ ਵਾਰ ਇਹ ਮਹਿਸੂਸ ਕੀਤਾ ਹੋਵੇਗਾ ਕਿ ਤਰੋਤਾਜ਼ਾ ਹੋਣ ਦੇ ਬਾਵਜੂਦ ਵੀ ਤੁਹਾਡਾ ਕੰਮ ਵਿੱਚ ਮਨ ਨਹੀਂ ਲੱਗਦਾ। ਤੁਸੀਂ ਐਕਟਿਵ ਮਹਿਸੂਸ ਨਹੀਂ ਕਰਦੇ ਅਤੇ ਇਸਦੇ ਨਾਲ ਹੀ ਉਤਪਾਦਕਤਾ ਵਿੱਚ ਕਮੀ ਵੀ ਆਉਣ ਲੱਗਦੀ ਹੈ। ਇਸਦੇ ਪਿੱਛੇ ਇੱਕ ਕਾਰਨ ਸਵੇਰੇ ਉੱਠ ਕੇ ਫੋਨ ਚਲਾਉਣਾ ਹੈ। ਕਿਉਕਿ ਅੱਧੀ ਐਨਰਜੀ ਤੁਹਾਡੀ ਫੋਨ ਚਲਾਉਣ ਵਿੱਚ ਲੱਗ ਜਾਂਦੀ ਹੈ।
- Mango Shake Effect For Health: ਸਾਵਧਾਨ! ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਲੋਕ ਮੈਂਗੋ ਸ਼ੇਕ ਪੀਣ ਤੋਂ ਕਰਨ ਪਰਹੇਜ਼, ਨਹੀਂ ਤਾਂ ਬਿਮਾਰੀਆਂ ਵਧਣ ਦਾ ਹੋ ਸਕਦੈ ਖਤਰਾ
- Corn Benefits: ਕੈਂਸਰ ਦੇ ਖਤਰੇ ਨੂੰ ਘਟਾਉਣ ਤੋਂ ਲੈ ਕੇ ਚਮੜੀ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਛੱਲੀ, ਜਾਣੋ ਇਸਦੇ ਹੋਰ ਫਾਇਦੇ
- Diabetes: ਸ਼ੂਗਰ ਦੇ ਹੋ ਮਰੀਜ਼, ਤਾਂ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਇਹ ਚੀਜ਼ਾਂ, ਕੰਟਰੋਲ 'ਚ ਰਹੇਗੀ ਸ਼ੂਗਰ
ਮੈਂਟਲ ਹੈਲਥ 'ਤੇ ਪੈਂਦਾ ਬੂਰਾ ਅਸਰ: ਸਵੇਰੇ ਉੱਠ ਕੇ ਜਦੋਂ ਤੁਸੀਂ ਆਪਣਾ ਫੋਨ ਖੋਲ੍ਹਦੇ ਹੋ, ਤਾਂ ਕਈ ਵਾਰ ਤੁਹਾਨੂੰ ਕੁਝ ਨਕਾਰਾਤਮਕ ਅਤੇ ਨਫ਼ਰਤ ਭਰੇ ਮੈਸੇਜ ਪੜ੍ਹਣ ਨੂੰ ਮਿਲ ਜਾਂਦੇ ਹਨ। ਜਿਸ ਕਰਕੇ ਤੁਹਾਡਾ ਮੂਡ ਖਰਾਬ ਹੋ ਸਕਦਾ ਹੈ ਅਤੇ ਮੈਂਟਲ ਹੈਲਥ 'ਤੇ ਬੂਰਾ ਅਸਰ ਪੈਂਦਾ ਹੈ।
ਸਿਰਦਰਦ: ਸਿਰਦਰਦ ਦੀ ਸਮੱਸਿਆਂ ਬਹੁਤ ਸਾਰੇ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਸਵੇਰੇ ਉੱਠ ਕੇ ਘੰਟਿਆਂ ਤੱਕ ਫੋਨ ਚਲਾਉਣ ਨਾਲ ਸਿਰਦਰਦ ਅਤੇ ਭਾਰੀਪਨ ਦੀ ਸਮੱਸਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।